ਭਵਾਨੀਗੜ੍ਹ, 19 ਅਪ੍ਰੈਲ (ਰਣਧੀਰ ਸਿੰਘ ਫੱਗੂਵਾਲਾ)-ਸਥਾਨਕ ਪ੍ਰਾਚੀਨ ਸ਼ਿਵ ਮੰਦਰ ਵਿਖੇ ਬ੍ਰਾਹਮਣ ਸਭਾ ਵੱਲੋਂ ਪ੍ਰਧਾਨ ਮਨਦੀਪ ਕੁਮਾਰ ਅੱਤਰੀ ਦੀ ਅਗਵਾਈ ਹੇਠ ਭਗਵਾਨ ਸ੍ਰੀ ਪਰਸ਼ੂਰਾਮ ਜੀ ਦੀ ਜੈਅੰਤੀ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਈ ਗਈ | ਸਮਾਗਮ ਦੌਰਾਨ ਭਗਵਾਨ ਪਰਸ਼ੂਰਾਮ ਜੀ ਦੀ ਪੂਜਾ ਅਰਚਨਾ ਅਤੇ ਸੁੰਦਰ ਕਾਂਡ ਪਾਠ ਨਾਲ ਕੀਤੇ ਗਏ | ਇਸ ਮੌਕੇ ਸੰਤ ਜਗਦੇਵ ਮੁਨੀ ਜੀ (ਕੁੰਬੜਬਾਲ ਵਾਲਿਆਂ) ਨੇ ਆਪਣੇ ਪ੍ਰਵਚਨਾਂ ਰਾਹੀਂ ਸੰਗਤਾਂ ਨੂੰ ਆਤਮਿਕ ਜੀਵਨ ਬਾਰੇ ਪ੍ਰੇਰਿਤ ਕੀਤਾ | ਸਮਾਗਮ ਦੌਰਾਨ ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ, ਸਾਬਕਾ ਸੰਸਦੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ, ਚੇਅਰਮੈਨ ਅਵਤਾਰ ਸਿੰਘ ਈਲਵਾਲ ਅਤੇ ਡੀ ਐੱਸ ਪੀ ਰਾਹੁਲ ਕੌਸ਼ਲ ਵੱਲੋਂ ਭਾਈਚਾਰੇ ਨੂੰ ਜੈਅੰਤੀ ਦੀਆਂ ਵਧਾਈਆਂ ਦਿੱਤੀਆਂ ਗਈਆਂ ਅਤੇ ਭਗਵਾਨ ਪਰਸ਼ੂਰਾਮ ਜੀ ਦੀਆਂ ਸਿੱਖਿਆਵਾਂ 'ਤੇ ਅਮਲ ਕਰਨ ਦੀ ਅਪੀਲ ਕੀਤੀ ਗਈ | ਇਸ ਦੌਰਾਨ ਵੱਖ-ਵੱਖ ਸੰਸਥਾਵਾਂ ਅਤੇ ਕੀਰਤਨ ਮੰਡਲੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ | ਸਮਾਗਮ ਵਿੱਚ ਸਭਾ ਦੇ ਸਰਪ੍ਰਸਤ ਪਵਨ ਕੁਮਾਰ ਸ਼ਰਮਾ, ਜਨਰਲ ਸਕੱਤਰ ਡਾ. ਰਿੰਪੀ ਸ਼ਰਮਾ, ਸੀਨੀਅਰ ਮੀਤ ਪ੍ਰਧਾਨ ਤੇਜਿੰਦਰ ਪਾਲ ਸ਼ਰਮਾ, ਸਕੱਤਰ ਪਵਨ ਸ਼ਰਮਾ, ਸਲਾਹਕਾਰ ਵਿਨੋਦ ਸ਼ਰਮਾ, ਨਰਿੰਦਰ ਰਤਨ, ਪੰਡਿਤ ਜਗਦੀਸ਼ ਸ਼ਾਸਤਰੀ, ਪੰਡਿਤ ਭਗਵਤੀ ਪ੍ਰਸਾਦ, ਗੋਪਾਲ ਕਿ੍ਸ਼ਨ, ਨਰਿੰਦਰ ਸ਼ਰਮਾ, ਪਰਮਜੀਤ ਸ਼ਰਮਾ ਘਰਾਚੋਂ, ਪਰਮਜੀਤ ਸ਼ਰਮਾ ਭੱਟੀਵਾਲ, ਗੀਤਾ ਸ਼ਰਮਾ, ਨੀਲਮ ਮੋਦਗਿਲ, ਬਬੀਤਾ ਅੱਤਰੀ, ਪਰਮਜੀਤ ਕੌਰ, ਮੱਖਣ ਸ਼ਰਮਾ, ਸੋਮਦੱਤ ਸ਼ਰਮਾ, ਪਿ੍ੰਸੀਪਲ ਕੇਵਲ ਕਿ੍ਸ਼ਨ, ਭੋਲਾ ਸ਼ਰਮਾ, ਜਗਤਾਰ ਨਮਾਦਾਂ, ਮਨਜੀਤ ਸਿੰਘ ਸੋਢੀ ਅਤੇ ਹਰਵਿੰਦਰ ਕੁਮਾਰ ਨੀਟਾ ਸਮੇਤ ਹੋਰ ਹਾਜ਼ਰ ਸਨ |