22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਪੰਜਾਬ ਸਰਕਾਰ ਨੇ ਸਿੱਖਿਆ ਦੇ ਖੇਤਰ 'ਚ ਗੱਡੇ ਨਵੇਂ ਮੀਲ ਪੱਥਰ-ਚੇਅਰਮੈਨ ਢਿੱਲੋਂ/ ਚੇਅਰਮੈਨ ਘੁੱਲੀ/ ਦਰਸ਼ਨ ਪਾਠਕ

Ad Position 21
No active advertisement
ਅਜੀਤ ਡੈਸਕ 20-04-2026
ਧੂਰੀ, 19 ਅਪ੍ਰੈਲ (ਲਖਵੀਰ ਸਿੰਘ ਧਾਂਦਰਾ) - ਐਜੂਕੇਸ਼ਨ ਵਿੰਗ ਦੇ ਹਲਕਾ ਕੋਆਰਡੀਨੇਟਰ ਦਰਸ਼ਨ ਸਿੰਘ ਪਾਠਕ ਦੀ ਯੋਗ ਅਗਵਾਈ ਹੇਠ ਪਿੰਡ ਭਸੌੜ ਅਤੇ ਪਿੰਡ ਢਢੋਗਲ ਦੇ ਸਰਕਾਰੀ ਸਕੂਲਾਂ ਵਿਖੇ ਨਵੇਂ ਬਣਾਏ ਕਲਾਸ ਰੂਮ, ਚਾਰਦੀਵਾਰੀ ਆਦਿ ਦਾ ਉਦਘਾਟਨ ਸੀਐਮ ਕੈਂਪ ਆਫਿਸ ਦੇ ਇੰਚਾਰਜ ਚੇਅਰਮੈਨ ਦਲਵੀਰ ਸਿੰਘ ਢਿੱਲੋਂ ਅਤੇ ਚੇਅਰਮੈਨ ਰਾਜਵੰਤ ਸਿੰਘ ਘੁੱਲੀ ਨੇ ਕੀਤਾ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਰਾਜ ਅੰਦਰ ਸਿੱਖਿਆ ਦੇ ਖੇਤਰ ਵਿਚ ਨਵੇਂ ਮੀਲ ਪੱਥਰ ਸਥਾਪਿਤ ਕੀਤੇ ਹਨ ਜਿਨ੍ਹਾਂ ਸਦਕਾ ਪੰਜਾਬ ਦੇ ਸਰਕਾਰੀ ਸਕੂਲ ਪੜ੍ਹਾਈ ਵਿਚ ਦੇਸ਼ ਭਰ ਵਿਚ ਮੋਹਰੀ ਰਹੇ ਹਨ | ਕੋਆਰਡੀਨੇਟਰ ਦਰਸ਼ਨ ਸਿੰਘ ਪਾਠਕ ਨੇ ਕਿਹਾ ਕਿ ਸਕੂਲ ਦੇ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਨਾਲ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਹੋਰ ਵਧੀਆ ਮੌਕੇ ਮਿਲਣਗੇ ਅਤੇ ਇਹ ਸਹੂਲਤਾਂ ਭਵਿੱਖ ਵਿਚ ਵਿਦਿਆਰਥੀਆਂ ਦੇ ਬਹੁਤ ਕੰਮ ਆਉਣਗੀਆਂ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਕੂਲਾਂ ਦੇ ਵਿਦਿਆਰਥੀਆਂ ਦੀ ਸਹੂਲਤ ਲਈ ਲਾਇਬ੍ਰੇਰੀ, ਸਾਇੰਸ ਲੈਬ, ਕੰਪਿਊਟਰ, ਟੱਚ ਸਕਰੀਨ ਪੈਨਲ ਆਦਿ ਮੁਹੱਈਆ ਕਰਵਾਏ ਗਏ ਹਨ ਤਾਂ ਜੋ ਵਿਦਿਆਰਥੀਆਂ ਨੂੰ ਸੁਖਾਲੇ ਢੰਗ ਨਾਲ ਪੜ੍ਹਾਈ ਕਰਨ ਦੇ ਮੌਕੇ ਪ੍ਰਦਾਨ ਕੀਤੇ ਜਾਣ | ਉਨ੍ਹਾਂ ਦੱਸਿਆ ਕਿ ਹਲਕਾ ਧੂਰੀ ਦੇ ਸਕੂਲਾਂ ਨੂੰ 310 ਨਵੇਂ ਕੰਪਿਊਟਰ ਅਤੇ 71 ਡਿਜੀਟਲ ਸਕਰੀਨਾਂ ਵੀ ਵਿਦਿਆਰਥੀਆਂ ਨੂੰ ਸਮਰਪਿਤ ਕੀਤੀਆਂ ਗਈਆਂ | ਚੇਅਰਮੈਨ ਦਲਵੀਰ ਸਿੰਘ ਢਿੱਲੋਂ, ਚੇਅਰਮੈਨ ਰਾਜਵੰਤ ਸਿੰਘ ਘੁੱਲੀ ਅਤੇ ਕੋਆਰਡੀਨੇਟਰ ਦਰਸ਼ਨ ਸਿੰਘ ਪਾਠਕ ਨੇ ਦੱਸਿਆ ਧੂਰੀ ਵਿਧਾਨ ਸਭਾ ਹਲਕੇ ਵਿਚ ਸਕੂਲਾਂ ਦੇ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਦੇ ਨਾਲ-ਨਾਲ ਸਿੱਖਿਆ ਸਬੰਧੀ ਹਰ ਸਹੂਲਤ ਯਕੀਨੀ ਬਣਾਈ ਜਾ ਰਹੀ ਹੈ ਤਾਂ ਜੋ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਆਧੁਨਿਕ ਢੰਗ ਨਾਲ ਸਿੱਖਿਆ ਹਾਸਲ ਕਰ ਸਕਣ | ਇਸ ਮੌਕੇ ਸਮਾਜ ਸੇਵੀ ਪਰਮਜੀਤ ਸਿੰਘ ਭਿੰਦੀ, ਸਕੂਲ ਪਿ੍ੰਸੀਪਲ ਅਰਜਿੰਦਰ ਪਾਲ ਸਿੰਘ, ਬਲਾਕ ਨੋਡਲ ਅਫ਼ਸਰ ਵਿਪਨ ਕੁਮਾਰ ਗਰਗ, ਭਰਪੂਰ ਸਿੰਘ, ਮੈਡਮ ਭਾਰਤੀ ਸ਼ਰਮਾ, ਆਤਮਾ ਸਿੰਘ, ਡਾ ਅਵਤਾਰ ਖਾਨ, ਖੁਸ਼ਵਿੰਦਰ ਸਿੰਘ, ਲੈਕਚਰਾਰ ਦਲਜੀਤ ਸਿੰਘ, ਬਹਾਦਰ ਸਿੰਘ ਸਰਪੰਚ ਭਸੌੜ, ਐਸ.ਐਮ.ਸੀ. ਕਮੇਟੀ, ਸਕੂਲ
Ad Position 22
No active advertisement
ਪਿਛਲੀ ਖ਼ਬਰ 'ਕਾਮਯਾਬੀ ਐਵਾਰਡਸ-2026' ਲਈ ਯੋਗ ਵਿਦਿਆਰਥੀਆਂ ਦੇ ਨਾਮਜ਼ਦਗੀ ਭੇਜਣ ਦੀ ਅੰਤਿਮ ਮਿਤੀ 8 ਮਈ-ਆਰਿਫ਼ <br/> ਅਗਲੀ ਖ਼ਬਰ ਕਿ੍ਸ਼ਨ ਕੁਮਾਰ ਗੋਇਲ ਨੂੰ ਸੇਵਾ ਭਾਰਤੀ ਖਨੌਰੀ ਦਾ ਪ੍ਰਧਾਨ ਬਣਾਇਆ <br/>
Ad Position 24