20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਪੁਲਿਸ ਵਲੋਂ ਧੂਰੀ ਅੰਦਰ ਦੁਕਾਨਾਂ ਦੇ ਜਿੰਦੇ ਤੋੜਨ, ਨਸ਼ਾ ਵੇਚਣ ਵਾਲੇ ਤੇ ਚੋਰੀਆਂ ਕਰਨ ਵਾਲੇ 5 ਵਿਅਕਤੀ ਕਾਬੂ <br/>

Ad Position 21
No active advertisement
ਅਜੀਤ ਡੈਸਕ 21-04-2026
ਧੂਰੀ, 20 ਅਪ੍ਰੈਲ (ਲਹਿਰੀ, ਭੁੱਲਰ)-ਡੀ.ਐੱਸ.ਪੀ ਧੂਰੀ ਗੁਰਪ੍ਰੀਤ ਸਿੰਘ ਨੇ ਧੂਰੀ ਸ਼ਹਿਰ ਵਿੱਚ ਦੁਕਾਨਾਂ ਦੇ ਜਿੰਦਰੇ ਤੋੜ ਕੇ ਚੋਰੀਆਂ ਕਰਨ ਵਾਲੇ, ਨਸ਼ਾ ਵੇਚਣ ਵਾਲੇ ਅਤੇ ਚੋਰੀ ਦੇ ਹੋਰ ਮਾਮਲਿਆਂ ਵਿੱਚ ਲੋੜੀਦੇ ਪੰਜ ਦੋਸ਼ੀਆਂ ਨੂੰ ਗਿ੍ਫ਼ਤਾਰ ਕਰਨ ਦਾ ਦਾਅਵਾ ਕਰਦਿਆਂ ਦੱਸਿਆ ਕਿ ਸ੍ਰੀ ਸਰਤਾਜ ਸਿੰਘ ਚਾਹਲ, ਐੱਸ.ਐੱਸ.ਪੀ ਸੰਗਰੂਰ ਵੱਲੋਂ ਮਾੜੇ ਅੰਨਸਰਾਂ ਖ਼ਿਲਾਫ਼ ਵੱਢੀ ਗਈ ਮੁਹਿੰਮ ਦੇ ਚਲਦਿਆਂ ਉਨ੍ਹਾਂ ਦੇ ਦਿਸਾ ਨਿਰਦੇਸ਼ਾਂ ਹੇਠ ਇੰਸ: ਜਸਵੀਰ ਸਿੰਘ ਮੁੱਖ ਅਫ਼ਸਰ ਥਾਣਾ ਸਿਟੀ ਧੂਰੀ ਦੀ ਟੀਮ ਵੱਲੋਂ ਪੰਜ ਵਿਅਕਤੀਆਂ ਨੂੰ ਕਾਬੂ ਕਰ ਕੇ ਲੋੜੀਂਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਸ਼ਹਿਰ ਧੂਰੀ ਅੰਦਰ ਨਾ ਮਲੂਮ ਵਿਅਕਤੀਆਂ ਵੱਲੋਂ 11 ਅਪ੍ਰੈਲ ਦੀ ਦਰਮਿਆਨੀ ਰਾਤ ਨੂੰ ਪੰਜ ਦੁਕਾਨਾਂ ਨੇੜੇ ਭਲਵਾਨ ਵਾਲਾ ਅੱਡਾ ਧੂਰੀ ਦੇ ਜਿੰਦਰੇ ਤੋੜ ਕੇ ਗੱਲਿਆਂ ਵਿੱਚੋ ਕੁੱਲ 65000/-ਰੁਪੈ ਚੋਰੀ ਹੋਣ ਸਬੰਧੀ ਨਾ ਮਾਲੂਮ ਵਿਅਕਤੀਆਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਕੁੱਝ ਹੀ ਸਮੇਂ ਅੰਦਰ ਟੈਕਨੀਕਲ ਢੰਗ ਨਾਲ ਇੰਨਾ ਚੋਰੀ ਦੀਆਂ ਵਾਰਦਾਤਾਂ ਨੂੰ ਟਰੇਸ ਕਰ ਕੇ ਦੌਰਾਨੇ ਤਫ਼ਤੀਸ਼ 5 ਦੋਸ਼ੀਆਂ ਨੂੰ ਸਮੇਤ 2 ਚੋਰੀ ਦੇ ਮੋਟਰਸਾਇਕਲ ਅਤੇ 1400 ਨਸ਼ੀਲੀਆਂ ਗੋਲੀਆ ਸਮੇਤ ਕਾਬੂ ਕੀਤਾ ਗਿਆ ਹੈ | ਪੁਲਿਸ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਸ਼ਰਵਣ ਸਿੰਘ ਪੁੱਤਰ ਕਾਲਾ ਸਿੰਘ ਵਾਸੀ ਕਲੋਨੀਆ ਪਿੰਡ ਉਭਾਵਾਲ, ਲਖਵਿੰਦਰ ਸਿੰਘ ਉਰਫ਼ ਨੰਦੂ ਪੁੱਤਰ ਸੋਨੀ ਸਿੰਘ ਵਾਸੀ ਨੇੜੇ ਨਮੋਲ ਵਾਲਾ ਅੱਡਾ ਉਭਾਵਾਲ ਸੰਦੀਪ ਪੁੱਤਰ ਨਰੇਸ਼ ਵਾਸੀ ਰਾਜਨਗਰ ਬਸਤੀ ਨੇੜੇ ਅੰਡਰਬਿ੍ਜ ਟੋਹਾਣਾ ਹਰਿਆਣਾ, ਅਰਮਾਨ ਉਰਫ਼ ਮਾਨੂੰ ਪੁੱਤਰ ਸੁਰੇਸ਼ ਵਾਸੀ ਰਾਜਨਗਰ ਬਸਤੀ ਨੇੜੇ ਅੰਡਰਬਿ੍ਜ ਟੋਹਾਣਾ ਹਰਿਆਣਾ ਨੂੰ ਮੁਕੱਦਮਾ ਵਿੱਚ ਦੋਸ਼ੀ ਨਾਮਜ਼ਦ ਕਰ ਕੇ ਦੋਸੀਆਨ ਸਰਵਣ ਸਿੰਘ, ਲਖਵਿੰਦਰ ਸਿੰਘ ਉਰਫ਼ ਨੰਦੂ, ਸੰਦੀਪ ਉਕਤਾਨ ਨੂੰ ਗਿ੍ਫ਼ਤਾਰ ਕਰ ਕੇ ਉਨ੍ਹਾਂ ਪਾਸੋ 1100 ਨਸ਼ੀਲੀਆਂ ਗੋਲੀਆ ਸਮੇਤ ਮੋਟਰਸਾਈਕਲ ਅਤੇ ਲੋਹੇ ਦਾ ਸੱਬਲ ਬਰਾਮਦ ਕੀਤੇ ਜਾਣ ਦੀ ਸੂਚਨਾ ਹੈ | ਮੁਲਜਮਾ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਰਿਮਾਂਡ ਹਾਸਲ ਕਰ ਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਨੌਜਵਾਨਾਂ ਵਿੱਚ ਮਾਰਕਸਵਾਦੀ ਵਿਚਾਰਧਾਰਾ ਲਿਜਾਣ ਦੇ ਮੰਤਵ ਤਹਿਤ 22 ਤੋਂ ਮਨਾਇਆ ਜਾ ਰਿਹਾ ਲੈਨਿਨ ਅਤੇ ਮਾਰਕਸ ਦਾ ਦਿਹਾੜਾ... ਅਗਲੀ ਖ਼ਬਰ ਵਿਧਾਇਕ ਸਵਨਾ ਨੇ ਬਾਰਡਰ ਏਰੀਆ ਦੇ ਪਿੰਡਾਂ ਦੀਆਂ ਨਵੀਆਂ ਸੜਕਾਂ ਬਣਾਉਣ ਦੇ ਕੰਮਾਂ ਦੇ ਨੀਂਹ ਪੱਥਰ ਰੱਖ ਕੇ ਕਰਵਾਈ ਸ਼ੁਰੂ...
Ad Position 24