20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਨੌਜਵਾਨਾਂ ਵਿੱਚ ਮਾਰਕਸਵਾਦੀ ਵਿਚਾਰਧਾਰਾ ਲਿਜਾਣ ਦੇ ਮੰਤਵ ਤਹਿਤ 22 ਤੋਂ ਮਨਾਇਆ ਜਾ ਰਿਹਾ ਲੈਨਿਨ ਅਤੇ ਮਾਰਕਸ ਦਾ ਦਿਹਾੜਾ

Ad Position 21
No active advertisement
ਅਜੀਤ ਡੈਸਕ 21-04-2026
ਸੰਗਰੂਰ, 20 ਅਪ੍ਰੈਲ (ਚੌਧਰੀ ਨੰਦ ਲਾਲ ਗਾਂਧੀ) - ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਸਕੱਤਰੇਤ ਮੈਂਬਰ ਨਵਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਨੇ ਦੱਸਿਆ ਕਿ ਫ਼ਿਲਾਸਫ਼ਰ ਇਨਕਲਾਬੀ ਵੀ ਆਈ ਲੈਨਿਨ ਦਾ ਜਨਮ ਦਿਨ 22 ਅਪ੍ਰੈਲ ਤੋਂ ਕਾਰਲ ਮਾਰਕਸ ਦੇ ਜਨਮਦਿਨ 5 ਮਈ ਤੱਕ ਸਿਧਾਂਤਕ ਪੰਦ੍ਹਰਵਾੜਾ ਸਰਬ ਭਾਰਤ ਨੌਜਵਾਨ ਸਭਾ ਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਵੱਲੋਂ ਨੌਜਵਾਨਾਂ ਵਿੱਚ ਮਾਰਕਸਵਾਦੀ ਵਿਚਾਰਧਾਰਾ ਲੈਣ ਕੇ ਜਾਣ ਲਈ ਮਨਾਇਆ ਜਾ ਰਿਹਾ ਹੈ | ਸੰਗਰੂਰ ਜ਼ਿਲੇ੍ਹ ਵਿੱਚ 2 ਮਈ ਨੂੰ ਲੈਨਿਨ ਤੇ ਮਾਰਕਸ ਦੇ ਜਨਮ ਦਿਹਾੜੇ ਨੂੰ ਸਮਰਪਿਤ ਕਾਨਵੈਸ਼ਨ ਸੁਤੰਤਰ ਭਵਨ ਸੰਗਰੂਰ ਵਿੱਚ ਕੀਤੀ ਜਾ ਰਹੀ ਹੈ ਇਸ ਕਾਨਵੈਸ਼ਨ ਨੂੰ ਰੁਜ਼ਗਾਰ ਪ੍ਰਾਪਤੀ ਮੁਹਿੰਮ ਦੇ ਮੁੱਖ ਸਲਾਹਕਾਰ ਜਗਰੂਪ, ਸਰਬ ਭਾਰਤ ਨੌਜਵਾਨ ਸਭਾ ਦੇ ਪ੍ਰਧਾਨ ਕਰਮਵੀਰ ਕੌਰ ਬੱਧਨੀ ਸੰਬੋਧਨ ਕਰਨਗੇ | ਇਸ ਮੌਕੇ ਨੌਜਵਾਨਾਂ ਦੇ ਸਾਬਕਾ ਆਗੂ ਸੁਖਦੇਵ ਸ਼ਰਮਾ, ਮਨਿੰਦਰ ਧਾਲੀਵਾਲ, ਨਿਸਾਰ ਖਾ, ਕਵਿਤਾ ਰਾਣੀ, ਨਰੇਸ਼ ਕੁਮਾਰ ਆਦਿ ਆਗੂਆਂ ਨੇ ਪਾਰਲੀਮੈਂਟ ਵਿੱਚ ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ ਨੂੰ ਪਾਸ ਕਰ ਕੇ ਹਰੇਕ ਨੌਜਵਾਨ ਨੂੰ ਯੋਗਤਾ ਅਨੁਸਾਰ ਕੰਮ, ਕੰਮ ਮੁਤਾਬਕ ਉਜਰਤ ਦਿੱਤੀ ਜਾਵੇ, ਕੰਮ ਦਿਹਾੜੀਆਂ ਸਮਾਂ 6 ਘੰਟੇ ਕਰਨ ਦੀ ਮੰਗ ਨੋਇਡਾ ਵਿੱਚ ਮਜ਼ਦੂਰਾਂ ਤੋਂ 12-12 ਘੰਟੇ ਕਰਵਾ ਕੇ ਨਿਗੂਣੀਆਂ ਉਜ਼ਰਤਾਂ ਦਿੱਤੀਆਂ ਜਾਂਦੀਆਂ ਹਨ, ਮਜ਼ਦੂਰ ਜਮਾਤ ਵਿੱਚ ਬਰਦਾਸ਼ਤ ਨਹੀਂ ਕਰੇਗੀ |

Ad Position 22
No active advertisement
ਪਿਛਲੀ ਖ਼ਬਰ ਸਿੱਖਿਆ ਕ੍ਰਾਂਤੀ ਨੇ ਸਰਕਾਰੀ ਸਕੂਲਾਂ ਨੂੰ ਦਿੱਤੀ ਨਵੀਂ ਪਹਿਚਾਣ-ਚੇਅਰਮੈਨ ਦਲਵੀਰ ਸਿੰਘ ਢਿੱਲੋਂ ਅਗਲੀ ਖ਼ਬਰ ਪੁਲਿਸ ਵਲੋਂ ਧੂਰੀ ਅੰਦਰ ਦੁਕਾਨਾਂ ਦੇ ਜਿੰਦੇ ਤੋੜਨ, ਨਸ਼ਾ ਵੇਚਣ ਵਾਲੇ ਤੇ ਚੋਰੀਆਂ ਕਰਨ ਵਾਲੇ 5 ਵਿਅਕਤੀ ਕਾਬੂ <br/>
Ad Position 24