ਧੂਰੀ, 20 ਅਪ੍ਰੈਲ (ਸੰਜੇ ਲਹਿਰੀ) - ਐਜੂਕੇਸ਼ਨ ਵਿੰਗ ਦੇ ਹਲਕਾ ਕੋਆਰਡੀਨੇਟਰ ਦਰਸ਼ਨ ਸਿੰਘ ਪਾਠਕ ਦੀ ਦੇਖ ਰੇਖ ਹੇਠ ਪਿੰਡ ਬਾਲੀਆਂ ਦੇ ਸੀਨੀਅਰ ਸੈਕੰਡਰੀ ਅਤੇ ਪ੍ਰਾਇਮਰੀ ਸਕੂਲ ਵਿਖੇ ਕਰੀਬ 1 ਕਰੋੜ 9 ਲੱਖ ਰੁਪਏ ਦੇ ਹੋਏ ਵਿਕਾਸ ਕਾਰਜਾਂ ਦਾ ਉਦਘਾਟਨ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਦੇ ਚੇਅਰਮੈਨ ਦਲਵੀਰ ਸਿੰਘ ਢਿੱਲੋਂ ਵੱਲੋਂ ਕੀਤਾ ਗਿਆ | ਇਸ ਮੌਕੇ ਦਲਵੀਰ ਸਿੰਘ ਢਿੱਲੋਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਅੰਦਰ ਸਿੱਖਿਆ ਦੇ ਖੇਤਰ ਵਿਚ ਨਵੇਂ ਮੀਲ ਪੱਥਰ ਸਥਾਪਿਤ ਕੀਤੇ ਹਨ | ਦਰਸ਼ਨ ਸਿੰਘ ਪਾਠਕ ਨੇ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਨਵੇਂ ਕਲਾਸ ਰੂਮਾਂ ਦੇ ਨਿਰਮਾਣ ਨਾਲ ਵਿਦਿਆਰਥੀਆਂ ਨੂੰ ਬਿਹਤਰ ਸਿੱਖਿਆ ਵਾਤਾਵਰਣ ਮਿਲੇਗਾ | ਇਸ ਮੌਕੇ ਬਲਾਕ ਪ੍ਰਧਾਨ ਸਤਵੰਤ ਸਿੰਘ ਬਾਲੀਆਂ, ਯੂਥ ਆਗੂ ਪਰਮਜੀਤ ਸਿੰਘ ਭਿੰਦੀ, ਪਿ੍ੰਸੀਪਲ ਰਾਜੀਵ ਕੁਮਾਰ, ਲੈਕਚਰਾਰ ਜਗਤਾਰ ਸਿੰਘ, ਬੀ.ਐਨ.ਓ ਵਿਪਨ ਕੁਮਾਰ, ਹੈੱਡਮਾਸਟਰ ਪਰਮਜੀਤ ਸਿੰਘ ਕੈਂਥ, ਸਕੂਲ ਇੰਚਾਰਜ ਗੁਰਮੀਤ ਕੌਰ, ਪੁਸ਼ਪਿੰਦਰ ਸ਼ਰਮਾ ਸੋਮਾ, ਗਿੰਨੀ ਸਲੇਮਪੁਰ, ਸਰਪੰਚ ਕੁਲਦੀਪ ਸਿੰਘ ਬਾਲੀਆਂ ਸਮੇਤ ਸਮੁੱਚੀ ਪੰਚਾਇਤ, ਐਸ.ਐਮ.ਸੀ ਕਮੇਟੀ ਸਮੇਤ ਹੋਰ ਪਤਵੰਤੇ ਮੌਜੂਦ ਸਨ |