20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਵਿਧਾਇਕ ਸਵਨਾ ਨੇ ਬਾਰਡਰ ਏਰੀਆ ਦੇ ਪਿੰਡਾਂ ਦੀਆਂ ਨਵੀਆਂ ਸੜਕਾਂ ਬਣਾਉਣ ਦੇ ਕੰਮਾਂ ਦੇ ਨੀਂਹ ਪੱਥਰ ਰੱਖ ਕੇ ਕਰਵਾਈ ਸ਼ੁਰੂਆਤ ਹਲਕੇ ਦਾ ਕੋਈ ਵੀ ਪਿੰਡ ਵਿਕਾਸ ਪੱਖੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ-ਵਿਧਾਇਕ ਸਵਨਾ

Ad Position 21
No active advertisement
ਅਜੀਤ ਡੈਸਕ 21-04-2026
ਫ਼ਾਜ਼ਿਲਕਾ, 20 ਅਪ੍ਰੈਲ (ਦਵਿੰਦਰ ਪਾਲ ਸਿੰਘ)-ਸੂਬਾ ਸਰਕਾਰ ਪੰਜਾਬ ਦੇ ਸਰਬਪੱਖੀ ਵਿਕਾਸ ਲਈ ਯਤਨਸ਼ੀਲ ਹੈ ਤੇ ਇਸੇ ਤਹਿਤ ਹੀ ਹਲਕੇ ਦੇ ਸ਼ਹਿਰਾਂ ਤੇ ਪਿੰਡਾਂ ਵਿਚ ਲਗਾਤਾਰ ਵਿਕਾਸ ਕੀਤੇ ਜਾ ਰਹੇ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ 7.06 ਕਰੋੜ ਤੋਂ ਵਧੇਰੇ ਦੀ ਲਾਗਤ ਨਾਲ ਹਲਕੇ ਦੇ ਬਾਰਡਰ ਏਰੀਏ ਦੇ ਪਿੰਡਾਂ ਵਿਚ ਬਣਨ ਵਾਲੀਆਂ ਨਵੀਆਂ ਸੜਕਾਂ ਦੇ ਨੀਂਹ ਪੱਥਰ ਰੱਖਣ ਮੌਕੇ ਕੀਤੇ | ਵਿਧਾਇਕ ਸਵਨਾ ਨੇ ਕਿਹਾ ਕਿ ਕਾਵਾਂਵਾਲੀ ਰੋਡ ਪੁਲ ਤੋਂ ਰਾਮ ਸਿੰਘ ਭੈਣੀ ਤੋਂ ਮਹਾਤਮ ਨਗਰ (ਸੀ.ਸੀ. ਫਲੋਰਿੰਗ ਸੜਕ) 249.85 ਲੱਖ, ਰਾਮ ਸਿੰਘ ਭੈਣੀ ਤੋਂ ਝੰਗੜ ਭੈਣੀ, ਰੇਤੇ ਵਾਲੀ ਭੈਣੀ ਤੋਂ ਗੁਲਾਬਾਂ ਭੈਣੀ 113.68 ਲੱਖ, ਮਹਾਤਮ ਨਗਰ ਤੋਂ ਤੇਜਾ ਰੁਹੇਲਾ 35.13 ਲੱਖ, ਮਹਾਤਮ ਨਗਰ ਤੋਂ ਦੋਨਾ ਨਾਨਕਾ 47.69 ਲੱਖ, ਮਹਾਤਮ ਨਗਰ ਤੋਂ ਭੈਣੀ ਚਾਨਣ ਸਿੰਘ 40.79 ਲੱਖ, ਝੰਗੜ ਭੈਣੀ ਤੋਂ 1 ਨੰਬਰ ਗੱਟੀ 30.76 ਲੱਖ, ਗੁਲਾਬਾ ਭੈਣੀ 'ਤੇ ਢਾਣੀ ਸੱਦਾ ਸਿੰਘ 27.99 ਲੱਖ, ਦੋਨਾ ਨਾਨਕਾ ਤੋਂ ਨਵਾਂ ਪੁਲ (ਤੇਜ਼ ਰੁਹੇਲਾ) 46.15 ਲੱਖ, ਪਿੰਡ ਤੇਜਾ ਰੁਹੇਲਾ ਤੋਂ ਨਵਾਂ ਪੁਲ (ਤੇਜਾ ਰੁਹੇਲਾ) 114 ਲੱਖ ਦੀ ਲਾਗਤ ਨਾਲ ਸੜਕਾਂ ਬਣਨਗੀਆਂ ਤੇ ਅੱਜ ਇਨ੍ਹਾਂ ਸੜਕਾਂ ਦੇ ਕੰਮ ਦੇ ਕਾਰਜ ਦੀ ਸ਼ੁਰੂਆਤ ਕਰਵਾਈ ਗਈ | ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਹਲਕੇ ਦੇ ਲੋਕਾਂ ਦੀ ਇਹ ਲੰਬੇ ਸਮੇਂ ਤੋਂ ਮੰਗ ਸੀ ਜੋ ਕਿ ਹੁਣ ਪੂਰੀ ਹੋ ਗਈ ਹੈ | ਉਨ੍ਹਾਂ ਕਿਹਾ ਕਿ ਇਹ ਸੜਕਾਂ ਲਗਭਗ 3 ਮਹੀਨੇ ਵਿਚ ਬਣ ਕੇ ਤਿਆਰ ਹੋ ਜਾਣਗੀਆਂ | ਉਨ੍ਹਾਂ ਪਿੰਡਾਂ ਦੇ ਵਸਨੀਕਾਂ ਨੂੰ ਕਿਹਾ ਕਿ ਸੜਕਾਂ ਵਿਚ ਵਧੀਆ ਮੈਟੀਰੀਅਲ ਵਰਤਿਆ ਜਾਵੇਗਾ ਤੇ ਜੇਕਰ ਕਿਤੇ ਵੀ ਲੋਕਾਂ ਨੂੰ ਮੈਟੀਰੀਅਲ ਜਾਂ ਹੋਰ ਵਰਤੋਂ ਦੇ ਸਮਾਨ ਵਿਚ ਕੁਤਾਹੀ ਨਜ਼ਰ ਆਉਂਦੀ ਹੈ ਤਾਂ ਉਹ ਬੇਝਿਜਕ ਹੋ ਕੇ ਉਸ ਨੰੂ ਫ਼ੋਨ ਕਰ ਸਕਦੇ ਹਨ | ਉਨ੍ਹਾਂ ਕਿਹਾ ਕਿ ਆਉਣ ਵਾਲੇ 5 ਸਾਲਾਂ ਵਿਚ ਇਸ ਸੜਕ ਦੀ ਰਿਪੇਅਰ ਲਈ ਪੰਜਾਬ ਸਰਕਾਰ ਵਲੋਂ ਫ਼ੰਡ ਰੱਖਿਆ ਗਿਆ ਹੈ ਤਾਂ ਜੋ ਆਉਣ ਵਾਲੇ ਸਾਲਾਂ ਦੌਰਾਨ ਜੇਕਰ ਕਿਤੇ ਵੀ ਸੜਕ ਖ਼ਰਾਬ ਹੁੰਦੀ ਹੈ ਤਾਂ ਉਹ ਦੁਬਾਰਾ ਰਿਪੇਅਰ ਕੀਤੀ ਜਾ ਸਕੇ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਾਰੇ ਹਲਕਿਆਂ ਦੀਆਂ ਸੜਕਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ ਜੋ ਕਿ ਕਾਫ਼ੀ ਸਲਾਹੁਣਯੋਗ ਕਾਰਜ ਹੈ | ਉਨ੍ਹਾਂ ਕਿਹਾ ਕਿ ਬਾਰਡਰ ਏਰੀਏ ਦੇ ਇਨ੍ਹਾਂ ਪਿੰਡ ਵਾਸੀਆਂ ਦੀ ਲੰਬੇ ਸਮੇਂ ਤੋਂ ਮੰਗ ਸੀ ਕਿ ਸੜਕ ਦੀ ਮੁਰੰਮਤ ਕਰਵਾਈ ਜਾਵੇ ਤਾਂ ਜੋ ਆਉਣਾ ਜਾਣਾ ਸੁਖਾਲਾ ਹੋ ਜਾਵੇ | ਉਨ੍ਹਾਂ ਕਿਹਾ ਕਿ ਸੜਕਾਂ ਦੀ ਹਾਲਤ ਖਸਤਾ ਹੋਣ ਕਰਕੇ ਦੁਰਘਟਨਾ ਹੋਣ ਦਾ ਖ਼ਦਸ਼ਾ ਰਹਿੰਦਾ ਸੀ, ਹੁਣ ਨਵੀਂ ਸੜਕ ਦੀ ਉਸਾਰੀ ਹੋਣ ਨਾਲ ਇਹ ਖ਼ਦਸ਼ਾ ਵੀ ਦੂਰ ਹੋ ਜਾਵੇਗਾ ਤੇ ਨਿਰਵਿਘਨ ਬਿਨਾ ਕਿਸੇ ਦਿੱਕਤ 'ਤੇ ਆਵਾਜਾਈ ਕੀਤੀ ਜਾ ਸਕੇਗੀ |
Ad Position 22
No active advertisement
ਪਿਛਲੀ ਖ਼ਬਰ ਪੁਲਿਸ ਵਲੋਂ ਧੂਰੀ ਅੰਦਰ ਦੁਕਾਨਾਂ ਦੇ ਜਿੰਦੇ ਤੋੜਨ, ਨਸ਼ਾ ਵੇਚਣ ਵਾਲੇ ਤੇ ਚੋਰੀਆਂ ਕਰਨ ਵਾਲੇ 5 ਵਿਅਕਤੀ ਕਾਬੂ <br/> ਅਗਲੀ ਖ਼ਬਰ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਫ਼ਾਜ਼ਿਲਕਾ ਭਾਜਪਾ ਪੂਰੀ ਤਰ੍ਹਾਂ ਸਰਗਰਮ, ਸਾਰੇ ਗੁੱਟ ਮਤਭੇਦ ਭੁਲਾ ਕੇ ਹੋਏ ਇਕਜੁਟ
Ad Position 24