21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਦਿਲ ਲਗਾ ਕੇ ਪੜ੍ਹਾਈ ਕਰਨ ਵਾਲੇ ਬੱਚਿਆਂ ਨੂੰ ਹਰ ਸਹੂਲਤ ਮੁਹੱਈਆ ਕਰਵਾਈ ਜਾਵੇਗੀ-ਪ੍ਰੀਤੀ ਮਹੰਤ <br/>

Ad Position 21
No active advertisement
ਅਜੀਤ ਡੈਸਕ 21-04-2026
ਮਸਤੂਆਣਾ ਸਾਹਿਬ, 20 ਅਪ੍ਰੈਲ (ਦਮਦਮੀ)-ਉੱਘੀ ਸਮਾਜ ਸੇਵਿਕਾ ਪ੍ਰੀਤੀ ਮਹੰਤ ਨੇ ਕਿਹਾ ਕਿ ਦਿਲ ਲਗਾ ਕੇ ਪੜ੍ਹਾਈ ਕਰਨ ਵਾਲੇ ਲੋੜਵੰਦ ਬੱਚਿਆਂ ਨੂੰ ਹਰ ਸਹੂਲਤ ਮੁਹੱਈਆ ਕਰਵਾਈ ਜਾਵੇਗੀ | ਪ੍ਰੀਤੀ ਮਹੰਤ ਆਪਣੇ ਜਨਮ ਦਿਨ ਤੇ ਇੱਥੋਂ ਨੇੜਲੇ ਪਿੰਡ ਭੰਮਾਵੱਦੀ ਵਿਖੇ ਗੋਦ ਲਏ ਸਰਕਾਰੀ ਮਿਡਲ ਸਕੂਲ ਵਿਚ ਕਰਵਾਏ ਗਏ ਸੰਖੇਪ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੋੜਵੰਦ ਅਤੇ ਹੁਸ਼ਿਆਰ ਬੱਚਿਆਂ ਨੂੰ ਜਿੱਥੇ ਸਟੇਸ਼ਨਰੀ ਦਾ ਸਮਾਨ ਦੇ ਕੇ ਸਨਮਾਨਿਤ ਕੀਤਾ ਗਿਆ, ਉੱਥੇ ਉਨ੍ਹਾਂ ਬੱਚਿਆਂ ਨਾਲ ਇਹ ਵੀ ਵਾਅਦਾ ਕੀਤਾ ਗਿਆ ਕਿ ਜਿਹੜੇ ਬੱਚੇ ਵੱਧ ਤੋਂ ਵੱਧ ਪੜਾਈ ਵਿਚ ਪੁਜ਼ੀਸ਼ਨਾਂ ਹਾਸਿਲ ਕਰਨਗੇ, ਉਨ੍ਹਾਂ ਬੱਚਿਆਂ ਦਾ ਅਗਲੇ ਸਾਲ ਫਿਰ ਤੋਂ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਜਾਵੇਗਾ | ਇਸ ਮੌਕੇ ਸਕੂਲ ਦੇ ਵੱਡੀ ਗਿਣਤੀ ਵਿਚ ਸਟਾਫ਼ ਮੈਂਬਰ ਮੌਜੂਦ ਸਨ | ਇਸ ਮੌਕੇ ਪ੍ਰੀਤੀ ਮਹੰਤ ਨੇ ਇਹ ਵੀ ਕਿਹਾ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਉਹ ਸਮਾਜ ਵਿਚ ਲੋੜਵੰਦ ਪਰਿਵਾਰਾਂ ਦੀ ਹਮੇਸ਼ਾ ਹੀ ਮਦਦ ਕਰਦੇ ਆ ਰਹੇ ਹਨ ਅਤੇ ਅੱਗੇ ਵੀ ਕਰਦੇ ਰਹਿਣਗੇ | ਕਿਉਂਕਿ ਉਨ੍ਹਾਂ ਵਲੋਂ ਪਿਛਲੇ ਸਮੇਂ ਦੌਰਾਨ ਜਿੱਥੇ ਗਰੀਬ ਤੇ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੀਆਂ ਸ਼ਾਦੀਆਂ ਵਾਸਤੇ ਜਿੱਥੇ ਨਗਦ ਰਾਸ਼ੀ ਦੇ ਰੂਪ ਵਿਚ ਸਹਾਇਤਾ ਦਿੱਤੀ ਜਾਂਦੀ ਹੈ, ਉੱਥੇ ਉਨ੍ਹਾਂ ਦੇ ਲਈ ਘਰੇਲੂ ਵਰਤੋਂ ਵਾਲਾ ਸਮਾਨ ਵੀ ਮੁਹੱਈਆ ਕਰਵਾਇਆ ਜਾਂਦਾ ਹੈ | ਇਸ ਤੋਂ ਇਲਾਵਾ ਕੋਈ ਹੋਰ ਗਰੀਬ ਪਰਿਵਾਰਾਂ ਨਾਲ ਸੰਬੰਧਿਤ ਬਿਮਾਰੀ ਤੋਂ ਪੀੜਤ ਹਨ | ਉਨ੍ਹਾਂ ਪਰਿਵਾਰਾਂ ਦੀ ਵੀ ਮਾਇਕ ਸਹਾਇਤਾ ਉਨ੍ਹਾਂ ਵਲੋਂ ਕੀਤੀ ਜਾਂਦੀ ਹੈ | ਇਸ ਮੌਕੇ ਸਕੂਲ ਪ੍ਰਬੰਧਕਾਂ ਵਲੋਂ ਉੱਘੀ ਸਮਾਜ ਸੇਵਕਾ ਪ੍ਰੀਤੀ ਮਹੰਤ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਮੈਡਮ ਸੋਨੀ ਕੌਰ, ਮੈਡਮ ਮੰਜੂ ਸ਼ਾਹ, ਮੈਡਮ ਵੀਰਪਾਲ ਕੌਰ, ਮੈਡਮ ਜਸਵੀਰ ਕੌਰ ਅਤੇ ਹੋਰ ਸਟਾਫ਼ ਮੈਂਬਰ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਅਤੇ ਅਦਬ ਲਈ ਬਣੇ ਕਾਨੂੰਨ ਦੀ ਕੀਤੀ ਸ਼ਲਾਘਾ ਅਗਲੀ ਖ਼ਬਰ ਵਿਰਾਸਤ ਦਿਵਸ ਮੌਕੇ ਦਾ ਗ੍ਰੈਡ ਪ੍ਰੀ ਸਕੂਲ ਦੇ ਬਾਲਾਂ ਨੇ ਵੇਖਿਆ ਅਜਾਇਬ ਘਰ <br/>
Ad Position 24