21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਵਿਰਾਸਤ ਦਿਵਸ ਮੌਕੇ ਦਾ ਗ੍ਰੈਡ ਪ੍ਰੀ ਸਕੂਲ ਦੇ ਬਾਲਾਂ ਨੇ ਵੇਖਿਆ ਅਜਾਇਬ ਘਰ <br/>

Ad Position 21
No active advertisement
ਅਜੀਤ ਡੈਸਕ 21-04-2026
ਸੰਗਰੂਰ, 20 ਅਪ੍ਰੈਲ (ਸੁਖਵਿੰਦਰ ਸਿੰਘ ਫੁੱਲ)-ਵਿਸ਼ਵ ਵਿਰਾਸਤ ਦਿਵਸ ਦੇ ਮੌਕੇ ਇੱਥੋਂ ਦੇ ਦਾ ਗ੍ਰੈਡ ਪ੍ਰੀ ਸਕੂਲ ਵਲੋਂ ਬੱਚਿਆਂ ਲਈ ਇੱਕ ਵਿਸ਼ੇਸ਼ ਹੈਰਿਟੇਜ ਟੂਰ ਦਾ ਆਯੋਜਨ ਕੀਤਾ ਗਿਆ | ਇਸ ਦੌਰੇ ਦੌਰਾਨ ਬੱਚਿਆਂ ਨੂੰ ਬਨਾਸਰ ਬਾਗ ਵਿਚ ਨਵੇਂ ਖੁੱਲ੍ਹੇ ਸਿਟੀ ਮਿਊਜ਼ੀਅਮ ਵਿਚ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੇ ਇਤਿਹਾਸ ਅਤੇ ਸੱਭਿਆਚਾਰ ਨਾਲ ਜੁੜੀਆਂ ਕਈ ਵਿਲੱਖਣ ਚੀਜ਼ਾਂ ਨੂੰ ਨੇੜੇ ਤੋਂ ਦੇਖਿਆ | ਮਿਊਜ਼ੀਅਮ ਵਿਚ ਬੱਚਿਆਂ ਨੇ ਸੁੰਦਰ ਛੱਤਾਂ ਦੀ ਕਲਾ, ਪੁਰਾਤਨ ਹਥਿਆਰ, ਰਵਾਇਤੀ ਗਹਿਣੇ, ਪੁਰਾਣੇ ਸਮੇਂ ਦੇ ਕੱਪੜੇ ਅਤੇ ਹੋਰ ਐਂਟੀਕ ਚੀਜ਼ਾਂ ਨੂੰ ਬੜੇ ਚਾਅ ਨਾਲ ਵੇਖਿਆ | ਇਹ ਸਾਰਾ ਅਨੁਭਵ ਬੱਚਿਆਂ ਲਈ ਬਹੁਤ ਹੀ ਰੁਚਿਕਰ ਅਤੇ ਗਿਆਨਵਰਧਕ ਰਿਹਾ | ਬੱਚਿਆਂ ਨੇ ਪਹਿਲੀ ਵਾਰ ਇਸ ਤਰ੍ਹਾਂ ਦੀਆਂ ਇਤਿਹਾਸਕ ਵਸਤਾਂ ਨੂੰ ਦੇਖ ਕੇ ਕਾਫ਼ੀ ਉਤਸ਼ਾਹ ਅਤੇ ਜਗਿਆਸਾ ਦਿਖਾਈ | ਇਸ ਤੋਂ ਬਾਅਦ ਬੱਚਿਆਂ ਨੂੰ ਬਰਾਦਰੀ ਲਈ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਇਹ ਜਾਣ ਕੇ ਹੈਰਾਨੀ ਹੋਈ ਕਿ ਕਦੇ ਇਸ ਥਾਂ ਦੇ ਹੇਠਾਂ ਪਾਣੀ ਹੁੰਦਾ ਸੀ | ਇਸ ਜਾਣਕਾਰੀ ਨੇ ਬੱਚਿਆਂ ਦੀ ਸੋਚ ਅਤੇ ਕਲਪਨਾ ਨੂੰ ਹੋਰ ਵੀ ਵਧਾਇਆ ਅਤੇ ਉਨ੍ਹਾਂ ਨੂੰ ਆਪਣੇ ਸ਼ਹਿਰ ਦੀ ਵਿਰਾਸਤ ਨਾਲ ਜੋੜਿਆ | ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਐਕਸਕਰਸ਼ਨ ਬੱਚਿਆਂ ਨੂੰ ਕਿਤਾਬੀ ਸਿੱਖਿਆ ਤੋਂ ਇਲਾਵਾ ਅਸਲ ਜ਼ਿੰਦਗੀ ਦੇ ਅਨੁਭਵ ਪ੍ਰਦਾਨ ਕਰਦੇ ਹਨ, ਜਿਸ ਨਾਲ ਉਹ ਆਪਣੀਆਂ ਜੜ੍ਹਾਂ ਅਤੇ ਸੱਭਿਆਚਾਰ ਨੂੰ ਸਮਝ ਸਕਦੇ ਹਨ | ਇਹ ਸਕੂਲ ਆਪਣੀਆਂ ਨਵੀਂ ਸੋਚ ਵਾਲੀਆਂ ਗਤੀਵਿਧੀਆਂ, ਪ੍ਰੈਕਟੀਕਲ ਸਿੱਖਿਆ ਅਤੇ ਦਿਲਚਸਪੀ ਲਈ ਸੰਗਰੂਰ ਵਿਚ ਖ਼ਾਸ ਪਛਾਣ ਰੱਖਦਾ ਹੈ | ਸਕੂਲ ਬੱਚਿਆਂ ਦੇ ਮਾਨਸਿਕ, ਸਰੀਰਕ ਅਤੇ ਸਮਾਜਿਕ ਵਿਕਾਸ 'ਤੇ ਵਿਸ਼ੇਸ਼ ਧਿਆਨ ਦਿੰਦਾ ਹੈ ਅਤੇ ਉਨ੍ਹਾਂ ਨੂੰ ਆਪਣੇ ਆਪ ਨੂੰ ਖੋਜਣ ਅਤੇ ਆਤਮ ਵਿਸ਼ਵਾਸ ਨਾਲ ਅੱਗੇ ਵਧਣ ਦੇ ਵਿਆਪਕ ਮੌਕੇ ਪ੍ਰਦਾਨ ਕਰਦਾ ਹੈ |

Ad Position 22
No active advertisement
ਪਿਛਲੀ ਖ਼ਬਰ ਦਿਲ ਲਗਾ ਕੇ ਪੜ੍ਹਾਈ ਕਰਨ ਵਾਲੇ ਬੱਚਿਆਂ ਨੂੰ ਹਰ ਸਹੂਲਤ ਮੁਹੱਈਆ ਕਰਵਾਈ ਜਾਵੇਗੀ-ਪ੍ਰੀਤੀ ਮਹੰਤ <br/> ਅਗਲੀ ਖ਼ਬਰ ਰੋਟਰੀ ਕਲੱਬ ਵਲੋਂ ਅੱਖਾਂ ਦਾ ਮੁਫ਼ਤ ਜਾਂਚ ਤੇ ਆਪ੍ਰੇਸ਼ਨ ਕੈਂਪ <br/>
Ad Position 24