21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਰੋਟਰੀ ਕਲੱਬ ਵਲੋਂ ਅੱਖਾਂ ਦਾ ਮੁਫ਼ਤ ਜਾਂਚ ਤੇ ਆਪ੍ਰੇਸ਼ਨ ਕੈਂਪ <br/>

Ad Position 21
No active advertisement
ਅਜੀਤ ਡੈਸਕ 21-04-2026
ਮਲੇਰਕੋਟਲਾ, 20 ਅਪ੍ਰੈਲ (ਪਾਰਸ ਜੈਨ, ਮਨਜਿੰਦਰ ਸਿੰਘ ਸਰੋਦ)-ਸਥਾਨਕ ਸਕੂਲ ਫ਼ਾਰ ਬਲਾਇੰਡ 'ਚ ਰੋਟਰੀ ਕਲੱਬ ਮਲੇਰਕੋਟਲਾ ਵੱਲੋਂ ਕਾਰ ਸੇਵਾ ਫਾਊਾਡੇਸ਼ਨ ਦੇ ਸਹਿਯੋਗ ਨਾਲ ਅੱਖਾਂ ਦੇ ਮੁਫ਼ਤ ਜਾਂਚ ਤੇ ਆਪ੍ਰੇਸ਼ਨ ਕੈਂਪ ਲਾਇਆ ਗਿਆ | ਜਿਸ ਵਿੱਚ 300 ਮਰੀਜ਼ਾਂ ਦਾ ਚੈੱਕਅਪ ਕਰਕੇ ਮੁਫ਼ਤ ਦਵਾਈਆਂ ਅਤੇ ਐਨਕਾਂ ਦਿੱਤੀਆਂ ਗਈਆਂ ਅਤੇ 102 ਲੋੜਵੰਦ ਮਰੀਜ਼ਾਂ ਦੀਆਂ ਅੱਖਾਂ ਦੇ ਆਪ੍ਰੇਸ਼ਨ ਕਰਕੇ ਮੁਫ਼ਤ ਲੈਂਜ਼ ਪਾਏ ਗਏ | ਉਕਤ ਕੈਂਪ 'ਚ ਅੱਖਾਂ ਦੇ ਮਾਹਿਰ ਡਾਕਟਰ ਰਮੇਸ਼ ਸ਼ਰਮਾ, ਡਾਕਟਰ ਰਾਹੁਲ ਸ਼ਰਮਾ, ਡਾਕਟਰ ਸਾਂਈਦੀਪ ਢੰਡ ਅਤੇ ਡਾਕਟਰ ਕਮਲਦੀਪ ਨੇ ਮਰੀਜ਼ਾਂ ਦਾ ਚੈੱਕਅਪ ਕੀਤਾ | ਕਲੱਬ ਦੇ ਪ੍ਰਧਾਨ ਡਾਕਟਰ ਸਈਅਦ ਤਨਵੀਰ ਹੁਸੈਨ ਨੇ ਕਿਹਾ ਕਿ ਰੋਟਰੀ ਕਲੱਬ ਮਲੇਰਕੋਟਲਾ ਵੱਲੋਂ ਲੋਕਾਂ ਦੀ ਜ਼ਿੰਦਗੀ ਨੂੰ ਰੌਸ਼ਨ ਰੱਖਣ ਦੇ ਲਈ ਹਰ ਸਾਲ ਅੱਖਾਂ ਦਾ ਮੁਫ਼ਤ ਕੈਂਪ ਦਾ ਆਯੋਜਨ ਕੀਤਾ ਜਾਂਦਾ ਹੈ | ਰੋਟਰੀ ਕਲੱਬ ਵੱਲੋਂ ਇਸ ਕੈਂਪ ਦਾ ਆਯੋਜਨ ਉੱਘੇ ਸਮਾਜ ਸੇਵੀ ਚੰਨੀ ਸਿੰਘ, ਯੂ.ਕੇ. ਦੇ ਪਰਿਵਾਰਿਕ ਮੈਂਬਰਾਂ ਅਤੇ ਮਿੱਤਰਾਂ ਦੇ ਸਹਿਯੋਗ ਨਾਲ ਕੀਤਾ ਗਿਆ | ਇਸ ਮੌਕੇ ਪੀ.ਡੀ.ਜੀ ਸ੍ਰੀ ਅਮਜ਼ਦ ਅਲੀ, ਧਨੋ ਸਿੰਘ ਅਤੇ ਮੋਨਾ ਸਿੰਘ ਨੇ ਵੀ ਸੰਬੋਧਨ ਕੀਤਾ | ਰੋਟਰੀ ਕਲੱਬ ਮਲੇਰਕੋਟਲਾ ਵੱਲੋਂ ਧਨੋ ਸਿੰਘ ਅਤੇ ਮੋਨਾ ਸਿੰਘ ਨੂੰ ਸਮਾਜ ਸੇਵਾ ਦੇ ਖੇਤਰ ਵਿੱਚ ਉਨ੍ਹਾਂ ਦੇ ਯੋਗਦਾਨ ਦੇ ਲਈ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਤੋਂ ਇਲਾਵਾ ਡਾਕਟਰਾਂ ਨੂੰ ਉਨ੍ਹਾਂ ਦੀ ਪੂਰੀ ਟੀਮ ਸਮੇਤ ਅਤੇ ਵਾਤਾਵਰਨ ਪ੍ਰੇਮੀ ਸ੍ਰੀ ਸ਼ੌਕਤ ਅਲੀ ਨੂੰ ਵੀ ਸਨਮਾਨਿਤ ਕੀਤਾ ਗਿਆ | ਮੌਕੇ 'ਤੇ ਹਾਜ਼ਰੀ ਲਗਵਾਉਣ ਵਾਲਿਆਂ ਵਿੱਚ ਪੀ.ਡੀ.ਐੱਸ ਮੁਹੰਮਦ ਰਫੀਕ, ਸਕੂਲ ਫ਼ਾਰ ਬਲਾਇੰਡ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਉਸਮਾਨ ਸਿਦਕੀ, ਕੈਸ਼ੀਅਰ ਮੁਹੰਮਦ ਜਮੀਲ, ਰਾਸ਼ਿਦ ਸ਼ੇਖ ਏ.ਜੀ.ਐਨ., ਯਾਸੀਨ ਜੁਬੈਰੀ, ਪਿ੍ੰਸੀਪਲ ਅਸਰਾਰ ਨਿਜਾਮੀ, ਬੀ.ਐੱਸ. ਭਾਟੀਆ, ਹਰੀਸ਼ ਪਾਸੀ, ਮੁਹੰਮਦ ਨਸੀਮ ਐਮ.ਸੀ, ਮੁਹੰਮਦ ਫਾਰੂਕ, ਤਾਹਿਰ ਰਾਣਾ, ਨਿਸਾਰ ਅਹਿਮਦ ਥਿੰਦ, ਮੁਹੰਮਦ ਬਸ਼ੀਰ, ਇਰਸ਼ਾਦ ਅਹਿਮਦ, ਅਬਦੁਲ ਗੱਫਾਰ, ਮੁਹੰਮਦ ਯਾਸੀਨ, ਡਾ. ਅਬਦੁਲ ਸ਼ਕੂਰ (ਸਾਰੇ ਰੋਟੇਰੀਅਨ) ਤੋਂ ਇਲਾਵਾ ਹਾਜੀ ਮੁਹੰਮਦ ਰਮਜਾਨ, ਮੁਹੰਮਦ ਅਖਲਾਕ ਰਿਟਾਇਰਡ ਸੁਪਰਡੈਂਟ, ਮੁਹੰਮਦ ਸਲੀਮ ਪੰਚਾਇਤ ਸੈਕਟਰੀ, ਮਾਸਟਰ ਮੁਹੰਮਦ ਨਿਸਾਰ ਸਨ |

Ad Position 22
No active advertisement
ਪਿਛਲੀ ਖ਼ਬਰ ਵਿਰਾਸਤ ਦਿਵਸ ਮੌਕੇ ਦਾ ਗ੍ਰੈਡ ਪ੍ਰੀ ਸਕੂਲ ਦੇ ਬਾਲਾਂ ਨੇ ਵੇਖਿਆ ਅਜਾਇਬ ਘਰ <br/> ਅਗਲੀ ਖ਼ਬਰ ਕਿਸਾਨਾਂ ਦੀ ਹਿੰਮਤ ਸਦਕਾ ਨਾੜ ਦੇ ਖੇਤਾਂ 'ਚ ਲੱਗੀ ਅੱਗ 'ਤੇ ਕਾਬੂ ਪਾ ਕੇ ਬਸਤੀ ਦਾ ਨੁਕਸਾਨ ਹੋਣੋਂ ਬਚਾਇਆ <br/>
Ad Position 24