21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਕਿਸਾਨਾਂ ਦੀ ਹਿੰਮਤ ਸਦਕਾ ਨਾੜ ਦੇ ਖੇਤਾਂ 'ਚ ਲੱਗੀ ਅੱਗ 'ਤੇ ਕਾਬੂ ਪਾ ਕੇ ਬਸਤੀ ਦਾ ਨੁਕਸਾਨ ਹੋਣੋਂ ਬਚਾਇਆ <br/>

Ad Position 21
No active advertisement
ਅਜੀਤ ਡੈਸਕ 21-04-2026
ਮੂਨਕ, 20 ਅਪੈ੍ਰਲ (ਵਰਿੰਦਰ ਭਾਰਦਵਾਜ)-ਮੂਨਕ ਦੇਹਲਾ ਰੋੜ ਸਥਿਤ ਬਣੀ ਬਸਤੀ ਨੇੜੇ ਖੇਤਾਂ ਚ ਖੜ੍ਹੀ ਨਾੜ ਨੂੰ ਅਚਾਨਕ ਲੱਗਣ ਤੇ ਕਿਸਾਨਾਂ ਨੇ ਫਾਇਰ ਬਿ੍ਗੇਡ ਦੀ ਮਦਦ ਨਾਲ ਬੜੀ ਮਸ਼ੱਕਤ ਕਰਕੇ ਅੱਗ ਤੇ ਕਾਬੂ ਪਾਇਆ ਅਤੇ ਘਰਾਂ ਨੂੰ ਅੱਗ ਦੀ ਚਪੇਟ 'ਚ ਆਉਣ ਤੋਂ ਬਚਾਇਆ | ਮੌਕੇ 'ਤੇ ਪਹੁੰਚੇ ਕਿਸਾਨਾਂ ਤੇ ਹੋਰ ਲੋਕਾਂ ਵੱਲੋਂ ਪਾਣੀ ਦੀਆਂ ਟੈਂਕੀਆਂ ਤੇ ਫਾਇਰ ਬਿ੍ਗੇਡ ਮਸ਼ੀਨਾਂ ਨਾਲ ਬੜੀ ਮਸ਼ੱਕਤ ਨਾਲ ਅੱਗ ਤੇ ਕਾਬੂ ਪਾਇਆ ਗਿਆ | ਕਿਸਾਨ ਮੇਸ਼ਾ ਸਿੰਘ, ਬਸੁੱਖਾ ਸਿੰਘ, ਮਾਤੂ ਰਾਮ ਤੇ ਭੋਲਾ ਸਿੰਘ ਵਗ਼ੈਰਾ ਦਾ ਕਰੀਬ 15 ਏਕੜ ਨਾੜ ਸੜਕੇ ਸਵਾਹ ਹੋ ਗਿਆ ਲੋਕਾਂ ਦੀ ਹਿੰਮਤ ਸਦਕਾ ਅੱਗ ਤੇ ਕਾਬੂ ਪਾ ਲਿਆ ਜਿਸ ਕਰ ਕੇ ਨਜ਼ਦੀਕ ਬਣੀ ਰਿਹਾਇਸ਼ੀ ਬਸਤੀ ਨੂੰ ਅੱਗ ਦੀ ਚਪੇਟ 'ਚ ਆਉਣ ਤੋਂ ਬਚਾਇਆ ਅਤੇ ਖੇਤਾਂ ਵਿੱਚ ਖੜ੍ਹੀ ਹੋਰ ਫ਼ਸਲ ਦਾ ਨੁਕਸਾਨ ਹੋਣੋਂ ਬਚ ਗਿਆ |

Ad Position 22
No active advertisement
ਪਿਛਲੀ ਖ਼ਬਰ ਰੋਟਰੀ ਕਲੱਬ ਵਲੋਂ ਅੱਖਾਂ ਦਾ ਮੁਫ਼ਤ ਜਾਂਚ ਤੇ ਆਪ੍ਰੇਸ਼ਨ ਕੈਂਪ <br/> ਅਗਲੀ ਖ਼ਬਰ ਮਹਿਲਾ ਰਾਖਵਾਂਕਰਨ ਨੂੰ ਲੈ ਕੇ ਭਾਜਪਾ ਦਾ ਅਸਲ ਚਿਹਰਾ ਹੋਇਆ ਬੇਨਕਾਬ - ਪਿ੍ਤਪਾਲ ਬਡਲਾ <br/>
Ad Position 24