21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਮਾਸਟਰ ਰਣਬੀਰ ਸਿੰਘ ਜਖੇਪਲ ਦਾ ਲਿਖਿਆ ਸਫ਼ਰਨਾਮਾ 'ਵਿਛੜੇ ਵਤਨ ਦਾ ਮੋਹ' ਲੋਕ ਅਰਪਣ <br/>

Ad Position 21
No active advertisement
ਅਜੀਤ ਡੈਸਕ 21-04-2026
ਸੁਨਾਮ ਊਧਮ ਸਿੰਘ ਵਾਲਾ, 20 ਅਪ੍ਰੈਲ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)-ਸਾਹਿਤ ਸਭਾ ਸੁਨਾਮ ਵਲੋਂ ਖ਼ਾਲਸਾ ਸਾਜਨਾ ਦਿਵਸ, ਪੰਥ ਰਤਨ ਗਿਆਨੀ ਦਿੱਤ ਸਿੰਘ ਅਤੇ ਭਾਰਤ ਰਤਨ ਡਾ. ਭੀਮ ਰਾਓ ਅੰਬੇਦਕਰ ਦੇ 135ਵੇਂ ਜਨਮ ਦਿਨ ਨੂੰ ਸਮਰਪਿਤ ਸਮਾਗਮ ਵਿਚ ਮਾਸਟਰ ਰਣਬੀਰ ਸਿੰਘ ਵਲੋਂ ਲਿਖਿਆ ਸਫ਼ਰਨਾਮਾ 'ਵਿਛੜੇ ਵਤਨ ਦਾ ਮੋਹ' ਲੋਕ ਅਰਪਣ ਕੀਤਾ ਗਿਆ | ਜਸਵੰਤ ਸਿੰਘ ਅਸਮਾਨੀ, ਕਰਮ ਸਿੰਘ ਜ਼ਖ਼ਮੀ ਅਤੇ ਗਿਆਨੀ ਜੰਗੀਰ ਸਿੰਘ ਰਤਨ ਦੀ ਪ੍ਰਧਾਨਗੀ ਵਿਚ ਹੋਏ ਸਮਾਗਮ ਦੌਰਾਨ ਪੁਸਤਕ ਬਾਰੇ ਵਿਚਾਰ ਸਾਂਝੇ ਕਰਦਿਆਂ ਜੰਗੀਰ ਸਿੰਘ ਰਤਨ, ਜਸਵੰਤ ਸਿੰਘ ਅਸਮਾਨੀ, ਰਣਜੀਤ ਸਿੰਘ ਕਾਸ਼ਝਲਾ ਨੇ ਕਿਹਾ ਕਿ ਮਾਸਟਰ ਰਣਬੀਰ ਸਿੰਘ ਨੇ ਨਵੰਬਰ 2024 ਵਿਚ ਕੀਤੀ ਪਾਕਿਸਤਾਨ ਦੇ ਗੁਰਧਾਮਾਂ ਦੀ ਯਾਤਰਾ ਦੌਰਾਨ ਪ੍ਰਾਪਤ ਕੀਤੀ ਜਾਣਕਾਰੀ, ਪ੍ਰਾਪਤ ਕੀਤੇ ਚੰਗੇ ਮਾੜੇ ਅਨੁਭਵ, ਪੇਸ਼ ਆਈਆਂ ਮੁਸ਼ਕਲਾਂ ਅਤੇ ਸਮੱਸਿਆਵਾਂ ਨੂੰ ਪਾਠਕਾਂ ਨਾਲ ਸਾਂਝਾ ਕੀਤਾ ਹੈ, ਤਾਂ ਜੋ ਪਾਕਿਸਤਾਨ ਗੁਰਧਾਮਾਂ ਦੀ ਯਾਤਰਾ ਲਈ ਜਾਣ ਵਾਲੇ ਸ਼ਰਧਾਲੂ ਇਨ੍ਹਾਂ ਮੁਸ਼ਕਿਲਾਂ ਅਤੇ ਮੇਜ਼ਬਾਨ ਪਾਕਿਸਤਾਨ ਸਰਕਾਰ ਦੇ ਪ੍ਰਬੰਧਕੀ ਵਿਧੀ ਵਿਧਾਨ ਨੂੰ ਧਿਆਨ ਵਿਚ ਰੱਖ ਕੇ ਆਪਣੀ ਯਾਤਰਾ ਨੂੰ ਆਨੰਦਮਈ ਬਣਾਇਆ ਜਾ ਸਕੇ | ਲੇਖਕ ਰਣਬੀਰ ਸਿੰਘ ਜਖੇਪਲ ਵਲੋਂ ਆਪਣੀ ਯਾਤਰਾ ਦੇ ਅਨੁਭਵ ਅਤੇ ਲਿਖਣ ਪ੍ਰਕਿਰਿਆ ਬਾਰੇ ਵਿਚਾਰ ਸਾਂਝੇ ਕੀਤੇ ਗਏ | ਇਸ ਮੌਕੇ ਸਾਹਿਤ ਸਭਾ ਵਲੋਂ ਮਾਸਟਰ ਰਣਬੀਰ ਸਿੰਘ ਨੂੰ ਸਨਮਾਨਿਤ ਵੀ ਕੀਤਾ ਗਿਆ | ਰਚਨਾਵਾਂ ਦੇ ਦੌਰ ਵਿਚ ਕਰਮ ਸਿੰਘ ਜ਼ਖ਼ਮੀ ਤੇ ਗੁਰਜੰਟ ਸਿੰਘ ਉਗਰਾਹਾਂ ਨੇ ਪੁਸਤਕਾਂ ਦੇ ਮਹੱਤਵ ਬਾਰੇ ਰਚਨਾਵਾਂ ਸਾਂਝੀਆਂ ਕੀਤੀਆਂ, ਪਵਨ ਕੁਮਾਰ ਹੋਸੀ, ਗੁਰਮੁਖ ਸਿੰਘ, ਰਣਜੀਤ ਸਿੰਘ ਕਾਂਝਲਾ, ਸਰਬਜੀਤ ਸਿੰਘ ਸੰਗਰੂਰਵੀ, ਹਰਜੀਤ ਸਿੰਘ ਚੀਮਾ, ਬਲਜੀਤ ਸਿੰਘ ਬੰਸਲ, ਬਲਵਿੰਦਰ ਸਿੰਘ ਹਰੀਗੜ੍ਹ, ਹਰਮੇਲ ਸਿੰਘ, ਰਾਜਿੰਦਰ ਸਿੰਘ ਰਾਜਨ, ਜਸਵੰਤ ਸਿੰਘ ਅਸਮਾਨੀ, ਜਸਬੀਰ ਸਿੰਘ ਸਰਾਓ, ਬਲਵਿੰਦਰ ਸਿੰਘ ਹਰੀਗੜ੍ਹ, ਤਰਸੇਮ ਸਿੰਘ ਜਖੇਪਲ ਅਤੇ ਜੰਗੀਰ ਸਿੰਘ ਰਤਨ ਨੇ ਆਪਣੀਆਂ ਖ਼ੂਬਸੂਰਤ ਰਚਨਾਵਾਂ ਨਾਲ ਸ਼ਾਨਦਾਰ ਹਾਜ਼ਰੀ ਲਗਵਾਈ | ਮੰਚ ਦੀ ਡਿਊਟੀ ਗਿਆਨੀ ਜੰਗੀਰ ਸਿੰਘ ਰਤਨ ਵਲੋਂ ਬਾਖ਼ੂਬੀ ਨਿਭਾਈ ਗਈ |

Ad Position 22
No active advertisement
ਪਿਛਲੀ ਖ਼ਬਰ ਨਾਬਾਲਗ ਬੱਚੀ ਨਾਲ ਛੇੜਛਾੜ ਦੇ ਦੋਸ਼ ਅਧੀਨ ਕੇਸ ਦਰਜ ਅਗਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਅਤੇ ਅਦਬ ਲਈ ਬਣੇ ਕਾਨੂੰਨ ਦੀ ਕੀਤੀ ਸ਼ਲਾਘਾ
Ad Position 24