21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਨਾਬਾਲਗ ਬੱਚੀ ਨਾਲ ਛੇੜਛਾੜ ਦੇ ਦੋਸ਼ ਅਧੀਨ ਕੇਸ ਦਰਜ

Ad Position 21
No active advertisement
ਅਜੀਤ ਡੈਸਕ 21-04-2026
ਅਮਰਗੜ੍ਹ, 20 ਅਪ੍ਰੈਲ (ਜਤਿੰਦਰ ਮੰਨਵੀ)-ਥਾਣਾ ਅਮਰਗੜ੍ਹ 'ਚ ਪੁਲਿਸ ਵੱਲੋਂ ਪੋਕਸੋ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ | ਪੁਲਿਸ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਪੀੜਤ ਲੜਕੀ ਦੀ ਮਾਂ ਨੇ ਬਿਆਨ ਦਰਜ ਕਰਵਾਏ ਕਿ ਉਸ ਦੀ 15 ਸਾਲਾ ਨਾਬਾਲਗ ਧੀ ਜਦੋਂ ਆਪਣੇ ਚਾਚੇ ਦੇ ਘਰੋਂ ਵਾਪਸ ਆ ਰਹੀ ਸੀ ਤਾਂ ਕਥਿਤ ਦੋਸ਼ੀ ਜੋਗਿੰਦਰ ਸਿੰਘ ਨੇ ਉਸ ਨਾਲ ਛੇੜਛਾੜ ਕੀਤੀ | ਪੀੜਤ ਦੀ ਮਾਂ ਨੇ ਦੱਸਿਆ ਕਿ ਜਦੋਂ ਉਹ ਇਸ ਸਬੰਧੀ ਦੋਸ਼ੀ ਦੇ ਘਰ ਇਤਲਾਹ ਦੇਣ ਗਈ ਤਾਂ ਉੱਥੇ ਉਸ ਦੀ ਕੁੱਟਮਾਰ ਕੀਤੀ ਗਈ | ਅਮਰਗੜ੍ਹ ਪੁਲਿਸ ਨੇ ਇਸ ਮਾਮਲੇ 'ਚ ਕਥਿਤ ਦੋਸ਼ੀਆਂ ਜੋਗਿੰਦਰ ਸਿੰਘ, ਜਗਸੀਰ ਸਿੰਘ, ਬਲਵਿੰਦਰ ਸਿੰਘ, ਕੁਲਵਿੰਦਰ ਸਿੰਘ, ਸਾਜਦਾ ਬੇਗਮ, ਸ਼ਬੀਨਾ, ਜਾਇਦਾ ਅਤੇ ਬੇਗੋ ਖ਼ਿਲਾਫ਼ ਧਾਰਾ 115(2), 126(2), 190, 74 ਬੀ.ਐਨ.ਐਸ ਅਤੇ ਧਾਰਾ 12 ਪੋਕਸੋ ਐਕਟ ਤਹਿਤ ਕੇਸ ਦਰਜ ਕਰਕੇ ਇੰਸਪੈਕਟਰ ਮਨਜੀਤ ਕੌਰ ਵੱਲੋਂ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ ਨਹਿਰ ਵਿਚੋਂ ਮਿਲੀ ਅਣਪਛਾਤੀ ਮਹਿਲਾ ਦੀ ਲਾਸ਼ ਅਗਲੀ ਖ਼ਬਰ ਮਾਸਟਰ ਰਣਬੀਰ ਸਿੰਘ ਜਖੇਪਲ ਦਾ ਲਿਖਿਆ ਸਫ਼ਰਨਾਮਾ 'ਵਿਛੜੇ ਵਤਨ ਦਾ ਮੋਹ' ਲੋਕ ਅਰਪਣ <br/>
Ad Position 24