07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਸੁਨਾਮ 'ਚ ਕੁੜੀਆਂ ਵਾਲੇ ਸਕੂਲ ਦੇ ਮਗਰ ਟੋਭੇ ਵਾਲੀ ਜਗ੍ਹਾ 'ਤੇ ਸਵਾ ਚਾਰ ਕਰੋੜ ਰੁਪਏ ਦਾ ਪੋ੍ਰਜੈਕਟ ਮਨਜ਼ੂਰ ਦਾਮਨ ਥਿੰਦ ਬਾਜਵਾ <br/>

Ad Position 21
No active advertisement
ਅਜੀਤ ਡੈਸਕ 24-04-2026
ਸੁਨਾਮ ਊਧਮ ਸਿੰਘ ਵਾਲਾ, 23 ਅਪ੍ਰੈਲ (ਧਾਲੀਵਾਲ, ਭੁੱਲਰ) -ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਮੈਡਮ ਦਾਮਨ ਥਿੰਦ ਬਾਜਵਾ ਅਤੇ ਸੀਨੀਅਰ ਆਗੂ ਹਰਮਨਦੇਵ ਸਿੰਘ ਬਾਜਵਾ ਨੇ ਸਥਾਨਕ ਇੱਕ ਰੈਸਟੋਰੈਂਟ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਦੀ ਮਦਦ ਨਾਲ ਸੁਨਾਮ ਸ਼ਹਿਰ ਨੂੰ ਇੱਕ ਵੱਡਾ ਤੋਹਫ਼ਾ ਮਿਲਣ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਕੇਂਦਰ ਦੀ ਅੱਧ ਦੀ ਹਿੱਸੇਦਾਰੀ ਨਾਲ ਸਥਾਨਕ ਸ਼ਹਿਰ ਦੇ ਕੁੜੀਆਂ ਵਾਲੇ ਸਕੂਲ ਮਗਰ ਟੋਭੇ ਵਾਲੀ ਜਗ੍ਹਾ ਵਿੱਚ ਕੇਂਦਰ ਦੀ ਯੋਜਨਾ ਅਮਰੂਤ 2.0 ਯੋਜਨਾ ਤਹਿਤ ਕਰੀਬ ਸਵਾ ਚਾਰ ਕਰੋੜ ਰੁਪਏ ਦਾ ਪੋ੍ਰਜੈਕਟ ਲਗਾਇਆ ਜਾ ਰਿਹਾ ਹੈ | ਜਿਸ ਵਿੱਚ ਪਾਣੀ ਦੀ ਸਾਂਭ ਸੰਭਾਲ ਲਈ ਦੋ ਤਲਾਬ ਅਤੇ ਹਰਿਆਲੀ ਤੋਂ ਇਲਾਵਾ ਸ਼ੈਰ ਕਰਨ ਲਈ ਪਟੜੀ ਬਣਾਈ ਜਾਵੇਗੀ | ਸ਼ਹਿਰਵਾਸੀਆਂ ਲਈ ਕਈ ਹੋਰ ਵੀ ਸਹੂਲਤਾਂ ਦਿੱਤੀਆਂ ਜਾਣਗੀਆਂ | ਉਨ੍ਹਾਂ ਕਿਹਾ ਕਿ ਕਈ ਦਹਾਕਿਆਂ ਤੋਂ ਕੂੜੇ ਦੇ ਢੇਰ ਵਜੋਂ ਜਾਣੀ ਜਾਂਦੀ ਅਤੇ ਵਿਰਾਨ ਪਈ ਇਹ ਜਗ੍ਹਾ ਹੁਣ ਸ਼ਹਿਰ ਦੀ ਸਭ ਤੋਂ ਖ਼ੂਬਸੂਰਤ ਥਾਂ ਬਣਨ ਜਾ ਰਹੀ ਹੈ | ਇਸ ਮੌਕੇ ਉਨ੍ਹਾਂ ਸੁਨਾਮ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਵੀ ਧੰਨਵਾਦ ਕਰਦਿਆ ਇਹ ਸਾਡੀਆਂ ਸਾਂਝੀਆ ਕੋਸ਼ਿਸ਼ਾਂ ਸਦਕਾ ਹੀ ਇਹ ਪੋ੍ਰਜੈਕਟ ਤਿਆਰ ਹੋਣ ਜਾ ਜਿਸ ਵਿੱਚ ਪੰਜਾਬ ਸਰਕਾਰ ਵੀ ਅੱਧ ਦਾ ਖਰਚਾ ਕਰੇਗੀ ਅਤੇ ਪੋ੍ਰਜੈਕਟ ਨੂੰ ਨੇਪਰੇ ਚਾੜੇ੍ਹਗੀ | ਇਸ ਮੰਤਵ ਲਈ ਢਾਈ ਕੋੜ ਰੁਪਏ ਦਾ ਟੇਂਡਰ ਲੱਗ ਵੀ ਚੁੱਕਾ ਹੈ | ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਖ਼ਾਸ ਕਰ ਕੇ ਮੁੱਖ ਮੰਤਰੀ ਭਗਵੰਤ ਮਾਨ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾਂ, ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਤੋਂ ਮੰਗ ਕੀਤੀ ਕਿ ਭਵਾਨੀਗੜ੍ਹ ਤੋਂ ਲੈ ਕੇ ਭੀਖੀ ਤੱਕ ਜੋ ਕਿ ਸ਼ਹੀਦ ਊਧਮ ਸਿੰਘ ਮਾਰਗ ਹੈ, ਇਸ ਰਾਜ ਮਾਰਗ ਨੂੰ ਚਹੁੰਮਾਰਗੀ ਕੀਤਾ ਜਾਵੇ, ਕਿਉਂਕਿ ਪਟਿਆਲਾ ਤੋਂ ਸਿਰਸਾ ਤੱਕ ਬਾਕੀ ਰਾਸ਼ਟਰੀ ਮਾਰਗ ਚਹੁੰਮਾਰਗੀ ਹੋ ਚੁੱਕਾ ਹੈ ਜਾਂ ਹੋ ਜਾ ਰਿਹਾ ਹੈ | ਜੇਕਰ ਉਕਤ ਰਾਜ ਮਾਰਗ ਚਹੁੰਮਾਰਗੀ ਹੋ ਜਾਵੇ ਤਾਂ ਸੁਨਾਮ ਅਤੇ ਦਿੜਬੇ ਦੇ ਹਲਕੇ ਦੇ ਵਿਕਾਸ ਨੂੰ ਬਹੁਤ ਵੱਡਾ ਹੰੁਗਾਰਾ ਮਿਲੇਗਾ | ਉਨ੍ਹਾਂ ਦੱਸਿਆ ਕਿ ਇਸ ਮਸਲੇ ਨੂੰ ਲੈ ਕੇ ਉਹ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕਰ ਕੇ ਆਏ ਹਨ ਜਿੰਨਾਂ ਨੇ ਉਨ੍ਹਾਂ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿਵਾਇਆ ਹੈ | ਇਸ ਮੌਕੇ ਘਣਸ਼ਿਆਮ ਕਾਂਸਲ, ਰਾਜੀਵ ਮੱਖਣ ਮੋਨਿਕਾ ਗੋਇਲ ਆਦਿ ਸੀਨੀਅਰ ਆਗੂ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਸੰਗਰੂਰ ਦੇ ਮਸੀਹੀ ਭਾਈਚਾਰੇ ਲਈ ਕਬਰਸਤਾਨ ਜਲਦ ਦੇਣ ਦੀ ਹਦਾਇਤ <br/> ਅਗਲੀ ਖ਼ਬਰ ਅੱਜ ਹੋਣ ਵਾਲੇ ਬਲੈਕ-ਆਊਟ ਨੂੰ ਲੋਕ ਯਕੀਨੀ ਬਣਾ ਕੇ ਪ੍ਰਸ਼ਾਸਨ ਦਾ ਸਹਿਯੋਗ ਦੇਣ-ਵਧੀਕ ਡਿਪਟੀ ਕਮਿਸ਼ਨਰ ਬਰਾੜ <br/>
Ad Position 24