07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਮਾਰਕੀਟ ਕਮੇਟੀ ਧੂਰੀ ਨੇ ਭਾਰੀ ਪੁਲਿਸ ਫੋਰਸ ਦੀ ਮਦਦ ਨਾਲ ਛੁਡਵਾਇਆ ਸਰਕਾਰੀ ਜ਼ਮੀਨ ਦਾ ਕਬਜ਼ਾ <br/>

Ad Position 21
No active advertisement
ਅਜੀਤ ਡੈਸਕ 24-04-2026


ਧੂਰੀ, 23 ਅਪ੍ਰੈਲ (ਸੰਜੇ ਲਹਿਰੀ) - ਮਾਰਕੀਟ ਕਮੇਟੀ ਧੂਰੀ ਦੇ ਉੱਚ ਅਧਿਕਾਰੀਆਂ ਨੇ ਮਾਨਯੋਗ ਅਦਾਲਤ ਵਿਚੋਂ ਵਾਰੰਟ ਕਬਜ਼ਾ ਹਾਸਲ ਕਰ ਕੇ ਭਾਰੀ ਪੁਲਿਸ ਫੋਰਸ ਦੀ ਮਦਦ ਨਾਲ ਧੂਰੀ ਪਿੰਡ ਦੀ ਸਰਕਾਰੀ ਜ਼ਮੀਨ ਦਾ ਕਬਜ਼ਾ ਛੁੜਵਾਉਣ ਵਿਚ ਸਫਲਤਾ ਹਾਸਲ ਕੀਤੀ ਹੈ ਅਤੇ ਇਸ ਤਰ੍ਹਾਂ ਧੂਰੀ ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਾਲੇ ਪਾਸਿਉਂ ਅਨਾਜ ਮੰਡੀ ਧੂਰੀ ਨੂੰ ਜਾਣ ਵਾਲੇ ਰਸਤੇ ਤੋਂ ਕਬਜ਼ਾ ਹਟਾਏ ਜਾਣ ਤੋਂ ਬਾਅਦ ਲੋਕਾਂ ਵਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਅਤੇ ਇਸ ਤਰ੍ਹਾਂ ਅਨਾਜ ਮੰਡੀ ਨੂੰ ਜਾਣ ਵਾਲਾ ਇਹ ਰਸਤਾ ਹੁਣ ਕਈ ਗੁਣਾ ਖੁੱਲ ਗਿਆ ਹੈ ਇਹ ਵੀ ਜ਼ਿਕਰਯੋਗ ਹੈ ਕਿ ਮਾਰਕੀਟ ਕਮੇਟੀ ਧੂਰੀ ਵਲੋਂ ਫਿਲਹਾਲ ਇਸ ਰਸਤੇ ਦਾ ਇੱਕ ਪਾਸਿਉਂ ਕਬਜ਼ਾ ਛੁਡਵਾਇਆ ਗਿਆ ਹੈ ਜਦੋਂ ਕਿ ਉਸ ਦੇ ਸਾਹਮਣੇ ਵਾਲੇ ਪਾਸੇ ਮਕਾਨ ਬਣੇ ਹੋਣ ਕਾਰਨ ਉਨ੍ਹਾਂ ਕਬਜ਼ਾ ਧਾਰਕਾਂ ਨੂੰ ਵੀ ਕੁਝ ਦਿਨਾਂ ਦੀ ਮੋਹਲਤ ਦਿੱਤੀ ਗਈ ਹੈ | ਦੂਜੇ ਪਾਸੇ ਲੰਮੇ ਸਮੇਂ ਤੋਂ ਇਸ ਜਗ੍ਹਾ ਤੇ ਕਾਬਜ਼ ਚੱਲੇ ਆ ਰਹੇ ਸੰਦੀਪ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਧੂਰੀ ਪਿੰਡ ਨੇ ਦੱਸਿਆ ਕਿ ਸਾਡੀ ਲਗਭਗ ਇਸ 13 ਬਿਸਵੇ ਜ਼ਮੀਨ ਤੇ ਲੰਮੇ ਸਮੇਂ ਤੋਂ ਚਾਰ ਦਿਵਾਰੀ ਕਰ ਕੇ ਸਾਡਾ ਕਬਜ਼ਾ ਕੀਤਾ ਹੋਇਆ ਸੀ ਅਤੇ ਸਰਕਾਰ ਵਲੋਂ ਅਨਾਜ ਮੰਡੀ ਧੂਰੀ ਲਈ ਜ਼ਮੀਨ ਅਕਵਾਇਰ ਕਰਨ ਵਕਤ ਸਾਨੂੰ ਇਸ ਜ਼ਮੀਨ ਦਾ ਮੁਆਵਜ਼ਾ ਨਹੀਂ ਮਿਲਿਆ ਸੀ ਅਤੇ ਮੁਆਵਜ਼ੇ ਦੇ ਰੌਲ਼ੇ ਨੂੰ ਲੈ ਕੇ ਸਾਡਾ ਵਿਭਾਗ ਨਾਲ ਲੰਮੇ ਸਮੇਂ ਤੋਂ ਕੇਸ ਵੀ ਚੱਲਦਾ ਆ ਰਿਹਾ ਸੀ ਉਨ੍ਹਾਂ ਦੱਸਿਆ ਕਿ ਮਾਰਕੀਟ ਕਮੇਟੀ ਧੂਰੀ ਦੇ ਵਿਚਕਾਰ ਉਨ੍ਹਾਂ ਦੀ ਲਗਭਗ 14 ਵਿੱਘੇ ਜ਼ਮੀਨ ਨੂੰ ਵੀ ਮਾਰਕੀਟ ਕਮੇਟੀ ਧੂਰੀ ਨੇ ਧੱਕੇ ਨਾਲ ਅਕੁਵਾਇਰ ਕਰ ਲਿਆ ਹੈ | ਸ੍ਰੀ ਸੰਦੀਪ ਸਿੰਘ ਨੇ ਗੱਲਬਾਤ ਦੌਰਾਨ ਕਿਹਾ ਕਿ ਸਰਕਾਰ ਸਾਨੂੰ ਸਾਡੀ ਇਸ ਜ਼ਮੀਨ ਦਾ ਜੇਕਰ ਉਚਿੱਤ ਮੁਆਵਜ਼ਾ ਦੇਵੇ ਤਾਂ ਅਸੀਂ ਕਿਸੇ ਕਿਸਮ ਦਾ ਕੋਈ ਵਿਰੋਧ ਨਹੀਂ ਕਰਾਂਗੇ | ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਵਲੋਂ ਕਬਜ਼ਾ ਲੈਣ ਉਪਰੰਤ ਵੀ ਇਸ ਜਗ੍ਹਾ ਪਰ ਕਿਸੇ ਅਣਸੁਖਾਵੀ ਘਟਨਾ ਦੇ ਵਾਪਰਨ ਨੂੰ ਲੈ ਕੇ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਹੋਏ ਸਨ | ਅਤੇ ਧੂਰੀ ਸ਼ਹਿਰ ਦੇ ਲੋਕਾਂ ਵਲੋਂ ਅਤੇ ਨੇੜਲੇ ਪਿੰਡਾਂ ਦੇ ਕਿਸਾਨਾਂ ਵਲੋਂ ਅਨਾਜ ਮੰਡੀ ਨੂੰ ਜਾਣ ਵਾਲਾ ਇਹ ਰਸਤਾ ਕਈ ਗੁਣਾ ਖੁੱਲ ਜਾਣ ਕਾਰਨ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਸ਼ਲਾਘਾ ਕਰਦਿਆਂ ਦੂਸਰੇ ਪਾਸੇ ਦਾ ਕਬਜ਼ਾ ਜਲਦ ਛੁੜਵਾਏ ਜਾਣ ਦੀ ਮੰਗ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਬਲਵੰਤ ਸਿੰਘ ਮਹੋਲੀ ਜ਼ਿਲ੍ਹਾ ਸੈਕਟਰੀ ਅਤੇ ਸੁਖਵਿੰਦਰ ਸਿੰਘ ਲਾਲੀ ਜ਼ਿਲ੍ਹਾ ਮੀਤ ਪ੍ਰਧਾਨ ਨਿਯੁਕਤ <br/> ਅਗਲੀ ਖ਼ਬਰ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਜ਼ਿਲ੍ਹਾ ਟਾਸਕ ਫੋਰਸ ਵਲੋਂ ਵਿਸ਼ੇਸ਼ ਚੈਕਿੰਗ
Ad Position 24