ਮਲੇਰਕੋਟਲਾ, 24 ਅਪ੍ਰੈਲ (ਪਾਰਸ ਜੈਨ, ਮਨਜਿੰਦਰ ਸਿੰਘ ਸਰੋਦ)-ਸੁੰਦਰ ਵਿਹਾਰ ਰੇਸਿੜੇਂਟ ਵੈੱਲਫੇਅਰ ਸੁਸਾਇਟੀ ਵੱਲੋਂ ਪ੍ਰਧਾਨ ਸ੍ਰੀ ਅੰਮਿ੍ਤ ਲਾਲ ਗਰਗ ਅਤੇ ਸਕੱਤਰ ਗੁਰਪਾਲ ਸਿੰਘ ਦੀ ਅਗਵਾਈ ਹੇਠ ਕਲੋਨੀ ਦੇ ਸ਼ਿਵ ਗੋਰਾ ਮੰਦਿਰ ਵਿਖੇ ਮੀਟਿੰਗ ਕੀਤੀ ਗਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਅੰਮਿ੍ਤ ਲਾਲ ਗਰਗ ਨੇ ਕਿਹਾ ਕਿ ਕਲੋਨੀ ਦੀ ਸੁਰੱਖਿਆ, ਸਾਫ਼ ਸਫ਼ਾਈ ਤੇ ਸੁੰਦਰ ਦਿੱਖ ਲਈ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਸੁਸਾਇਟੀ ਪੂਰੀ ਮੁਸਤੈਦੀ ਨਾਲ ਕੰਮ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਕਲੋਨੀ ਵਿਚ ਆਪਸੀ ਸਾਂਝ ਨੂੰ ਹੋਰ ਮਜ਼ਬੂਤ ਕਰਨ ਲਈ ਸੁਸਾਇਟੀ ਵੱਲੋਂ ਸਮੇਂ-ਸਮੇਂ ਤੇ ਵੱਖ-ਵੱਖ ਤਿਉਹਾਰਾਂ ਨੂੰ ਆਪਸੀ ਭਾਈਚਾਰੇ ਨਾਲ ਇਕੱਠੇ ਹੋ ਕੇ ਮਨਾਇਆ ਜਾਂਦਾ ਹੈ | ਸਕੱਤਰ ਗੁਰਪਾਲ ਸਿੰਘ ਨੇ ਦੱਸਿਆ ਕਿ ਕਲੋਨੀ ਦੀ ਸੁਰੱਖਿਆ ਲਈ ਸੁਸਾਇਟੀ ਵੱਲੋਂ ਸਖ਼ਤ ਕਦਮ ਉਠਾਏ ਜਾ ਰਹੇ ਹਨ ਅਤੇ ਇਸ ਦੇ ਨਾਲ ਕਲੋਨੀ ਦੇ ਪਾਰਕਾਂ ਵਿਚ ਬੈਠਣ ਲਈ ਬੈਂਚ ਅਤੇ ਬੱਚਿਆਂ ਲਈ ਝੂਲਿਆਂ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਮੀਟਿੰਗ ਵਿੱਚ ਕਲੋਨੀ ਦੇ ਵਿਕਾਸ ਲਈ ਸਰਵਸੰਮਤੀ ਨਾਲ ਵੱਖ-ਵੱਖ ਮਤੇ ਪਾਸ ਕੀਤੇ ਗਏ ਹਨ | ਇਸ ਮੌਕੇ ਸੁਸਾਇਟੀ ਦੇ ਅਹੁਦੇਦਾਰ ਅਤੇ ਕਲੋਨੀ ਦੇ ਸਮੂਹ ਵਸਨੀਕ ਹਾਜ਼ਰ ਸਨ |