ਅਹਿਮਦਗੜ੍ਹ, 24 ਅਪੈ੍ਰਲ (ਸੁਖਜੀਤ ਸਿੰਘ ਖੇੜਾ)-ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਖ਼ਾਲਸਾ ਮਹਿਮਾ ਸਮਾਗਮ ਗੁਰਦੁਆਰਾ ਸਿੰਘ ਸਭਾ ਅਹਿਮਦਗੜ੍ਹ ਵਿਖੇ ਖਾਲਸਾਹੀ ਫ਼ੌਜਾਂ ਵੱਲੋਂ ਕਰਵਾਇਆ ਗਿਆ | ਜਿਸ ਵਿੱਚ ਮਿਸਲ ਸ਼ਹੀਦਾਂ ਤਰਨਾ ਦਲ ਦੇ ਮੌਜੂਦਾ ਮੁਖੀ ਜਥੇਦਾਰ ਬਾਬਾ ਜੋਗਾ ਸਿੰਘ, ਜਥੇਦਾਰ ਬਾਬਾ ਪੰਜਾਬ ਸਿੰਘ ਸੁਲਤਾਨਵਿੰਡ ਮਿਸਲ ਸ਼ਹੀਦਾਂ ਬਾਬਾ ਨਿਧਾਨ ਸਿੰਘ ਪੰਜ ਹੱਥਾ ਸਾਹਿਬ, ਕਥਾ ਵਾਚਕ ਬਾਬਾ ਬਰਜਿੰਦਰ ਸਿੰਘ ਪਰਵਾਨਾ ਦਮਦਮੀ ਟਕਸਾਲ ਰਾਜਪੁਰਾ, ਪੰਥਕ ਸੇਵਾਦਾਰ ਬਾਬਾ ਪਰਮਜੀਤ ਸਿੰਘ ਅਕਾਲੀ ਸ੍ਰੀ ਅੰਮਿ੍ਤਸਰ ਸਾਹਿਬ, ਭਾਈ ਰਵਿੰਦਰਪਾਲ ਸਿੰਘ ਸਤਿਕਾਰ ਕਮੇਟੀ ਟਾਂਡਾ ਸ੍ਰੀ ਅੰਮਿ੍ਤਸਰ ਸਾਹਿਬ, ਕਵੀਸ਼ਰੀ ਜਥਾ ਬੀਬੀ ਬਲਵਿੰਦਰ ਕੌਰ ਖ਼ਾਲਸਾ ਸ੍ਰੀ ਅੰਮਿ੍ਤਸਰ ਸਾਹਿਬ ਆਦਿ ਨੇ ਗੁਰਮਤਿ ਵਿਚਾਰਾਂ ਰਾਹੀਂ ਸੰਗਤ ਨੂੰ ਖਾਲਸੇ ਸੱਜਣ ਅਤੇ ਪਤਿਤ ਪੁਣੇ ਨੂੰ ਛੱਡਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਮਨਦੀਪ ਸਿੰਘ ਰੌਕੀ, ਗੁਰਪ੍ਰੀਤ ਸਿੰਘ ਪੀਤਾ, ਦਲਜੀਤ ਸਿੰਘ ਸੌਂਦ, ਕੁਲਵੰਤ ਸਿੰਘ ਸੋਹਲ, ਗੁਰਮੁਖ ਸਿੰਘ, ਹਰਦੀਪ ਸਿੰਘ ਦੀਪ, ਭਾਈ ਜਸਪ੍ਰੀਤ ਸਿੰਘ, ਭਾਈ ਦਵਿੰਦਰ ਸਿੰਘ, ਸੁਖਚਰਨ ਸਿੰਘ ਸੋਢੀ ਨਿਹੰਗ ਸਿੰਘ ਫ਼ੌਜਾਂ, ਸਮੂਹ ਸੰਗਤ ਤੇ ਪ੍ਰਬੰਧਕ ਹਾਜ਼ਰ ਸਨ |