31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਪਾਵਰਕਾਮ ਦੀ ਟੀਮ ਨੇ ਅਨਾਜ ਮੰਡੀ ਪੱਖੋ ਕਲਾਂ ਵਿਖੇ ਚੱਲਦੀ ਬਿਜਲੀ ਦੀ ਕੁੰਡੀ ਫੜੀ <br/>

Ad Position 21
No active advertisement
ਅਜੀਤ ਡੈਸਕ 25-04-2026
ਰੂੜੇਕੇ ਕਲਾਂ, 24 ਅਪ੍ਰੈਲ (ਗੁਰਪ੍ਰੀਤ ਸਿੰਘ ਕਾਹਨੇਕੇ)-ਅਨਾਜ ਮੰਡੀ ਪੱਖੋ ਕਲਾਂ ਵਿਖੇ ਮਾਰਕੀਟ ਕਮੇਟੀ ਤਪਾ ਦੇ ਮੰਡੀ ਨਾਲ ਸਬੰਧਿਤ ਕਰਮਚਾਰੀਆਂ ਵਲੋਂ ਪਿਛਲੇ ਦਿਨੀਂ ਕੁੰਡੀ ਲਾ ਕੇ ਚਲਾਈ ਬਿਜਲੀ ਸਪਲਾਈ ਸਬੰਧੀ ਪਾਵਰਕਾਮ ਜ਼ਿਲ੍ਹਾ ਮਾਨਸਾ ਦੀ ਟੀਮ ਨੇ ਚੈਕਿੰਗ ਕਰ ਕੇ ਕੁੰਡੀ ਲਾ ਕੇ ਚੋਰੀ ਕੀਤੀ ਜਾ ਰਹੀ ਬਿਜਲੀ ਦਾ ਕੇਸ ਫੜ ਕੇ ਸਕੱਤਰ ਮਾਰਕੀਟ ਕਮੇਟੀ ਤਪਾ ਮੰਡੀ ਨੂੰ 13548 ਰੁਪਏ ਬਿਜਲੀ ਚੋਰੀ ਜੁਰਮਾਨੇ ਦਾ ਨੋਟਿਸ ਭੇਜਿਆ ਹੈ | ਇਕੱਤਰ ਕੀਤੀ ਜਾਣਕਾਰੀ ਅਨੁਸਾਰ ਕਿ ਪਿਛਲੇ ਦਿਨੀਂ ਅਨਾਜ ਮੰਡੀ ਪੱਖੋ ਕਲਾਂ ਵਿਖੇ ਕਿਸਾਨਾਂ ਦੀ ਕਣਕ ਦੀ ਫ਼ਸਲ ਤਾਂ ਆ ਗਈ ਸੀ ਪ੍ਰੰਤੂ ਮਾਰਕੀਟ ਕਮੇਟੀ ਤਪਾ ਦੇ ਸਬੰਧਿਤ ਅਧਿਕਾਰੀਆਂ ਵਲੋਂ ਸਹੀ ਸਮੇਂ 'ਤੇ ਬਿਜਲੀ ਮੀਟਰ ਕੁਨੈਕਸ਼ਨ ਨਹੀਂ ਲਗਾਇਆ ਗਿਆ ਸੀ | ਜਿਸ ਕਰ ਕੇ ਅਨਾਜ ਮੰਡੀ ਪੱਖੋ ਕਲਾਂ ਦੀ ਬਿਜਲੀ ਸਪਲਾਈ ਕੁੰਡੀ ਲਾ ਕੇ ਚਲਾ ਦਿੱਤੀ ਗਈ ਸੀ | ਮਾਰਕੀਟ ਕਮੇਟੀ ਤਪਾ ਦੇ ਮੰਡੀ ਨਾਲ ਸਬੰਧਿਤ ਅਧਿਕਾਰੀ ਸੁਨੀਲ ਕੁਮਾਰ ਅਤੇ ਮਾਰਕੀਟ ਦੇ ਸਕੱਤਰ ਹਰਦੀਪ ਸਿੰਘ ਨੇ ਦੱਸਿਆ ਕਿ ਅਨਾਜ ਮੰਡੀ ਪੱਖੋ ਕਲਾਂ ਵਿਖੇ ਬਿਜਲੀ ਮੀਟਰ ਲਗਾਉਣ ਲਈ ਮੀਟਰ ਕੁਨੈਕਸ਼ਨ ਅਪਲਾਈ ਕੀਤਾ ਗਿਆ ਸੀ ਪ੍ਰੰਤੂ ਸਬੰਧਿਤ ਵਿਭਾਗ ਵਲੋਂ ਸਹੀ ਸਮੇਂ 'ਤੇ ਬਿਜਲੀ ਮੀਟਰ ਨਹੀਂ ਲਗਾਇਆ ਗਿਆ | ਜਿਸ ਕਰ ਕੇ ਕਿਸਾਨਾਂ ਦੀ ਸਹੂਲਤ ਲਈ ਕੁੰਡੀ ਲਾ ਕੇ ਅਨਾਜ ਮੰਡੀ ਦੀ ਬਿਜਲੀ ਸਪਲਾਈ ਚਾਲੂ ਕੀਤੀ ਗਈ ਸੀ | ਪਾਵਰਕਾਮ ਦੇ ਸਬੰਧਿਤ ਅਧਿਕਾਰੀਆਂ ਨੇ ਦੱਸਿਆ ਕਿ ਬਿਜਲੀ ਮੀਟਰ ਲਗਾਉਣ ਦੇ ਨਿਯਮਤ ਦਿਨਾਂ ਦੇ ਅੰਦਰ ਬਿਜਲੀ ਮੀਟਰ ਲਾ ਦਿੱਤਾ ਗਿਆ ਹੈ | ਸਬੰਧਿਤ ਵਿਭਾਗ ਦੇ ਅਧਿਕਾਰੀਆਂ ਵਲੋਂ ਲੇਟ ਬਿਜਲੀ ਕੁਨੈਕਸ਼ਨ ਅਪਲਾਈ ਕੀਤਾ ਗਿਆ ਸੀ | ਜਿਸ ਕਰ ਕੇ ਬਿਜਲੀ ਮੀਟਰ ਸਹੀਂ ਸਮੇਂ 'ਤੇ ਨਹੀਂ ਲਾਇਆ ਗਿਆ | ਅਨਾਜ ਮੰਡੀ ਦੀ ਬਿਜਲੀ ਸਪਲਾਈ ਕੁੰਡੀ ਲਾ ਕੇ ਚਲਾਉਣ ਸਬੰਧੀ ਸੂਚਨਾ ਮਿਲੀ ਸੀ | ਜਿਸ ਸਬੰਧੀ ਕਿ ਪਾਵਰਕਾਮ ਦੀ ਟੀਮ ਵਲੋਂ ਅਨਾਜ ਮੰਡੀ ਪੱਖੋ ਕਲਾਂ ਵਿਖੇ ਚੈਕਿੰਗ ਕਰ ਕੇ ਬਿਜਲੀ ਸਪਲਾਈ ਕੁੰਡੀ ਲਾ ਕੇ ਮਿਲੀ ਸੀ | ਅਨਾਜ ਮੰਡੀ ਦੀ ਬਿਜਲੀ ਸਪਲਾਈ ਕੁੰਡੀ ਲਾ ਕੇ ਬਿਜਲੀ ਚੋਰੀ ਕਰ ਕੇ ਚਲਾਈ ਜਾ ਰਹੀ ਸੀ | ਜਿਸ ਸਬੰਧੀ ਬਣਦੀ ਕਾਨੂੰਨੀ ਕਾਰਵਾਈ ਕਰਦਿਆਂ ਪੱਖੋ ਕਲਾਂ ਖਰੀਦ ਕੇਂਦਰ ਨਾਲ ਸਬੰਧਿਤ ਮਾਰਕੀਟ ਕਮੇਟੀ ਤਪਾ ਦੇ ਸਕੱਤਰ ਨੂੰ ਬਿਜਲੀ ਚੋਰੀ ਕਰਨ ਸਬੰਧੀ 13548 ਰੁਪਏ ਭਰਨ ਸਬੰਧੀ ਨੋਟਿਸ ਭੇਜ ਕੇ ਬਣਦੀ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ ਸਾਬਕਾ ਪ੍ਰਧਾਨ ਸਵ. ਊਸ਼ਾ ਰਾਣੀ ਸੂਦ ਅਤੇ ਸਵ. ਵਿਜੈ ਕੁਮਾਰ ਸੂਦ ਦੀ ਯਾਦ ਵਿੱਚ ਮੁਫ਼ਤ ਕੈਂਪ 26 ਨੂੰ <br/> ਅਗਲੀ ਖ਼ਬਰ ਕੈਂਬਿ੍ਜ ਇੰਟਰਨੈਸ਼ਨਲ ਸਕੂਲ 'ਚ ਮਨਾਇਆ ਵਿਸ਼ਵ ਧਰਤੀ ਦਿਵਸ <br/>
Ad Position 24