16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਪੰਜਾਬ ਵਿਚ ਸਰਕਾਰ ਬਣਾਉਣ ਲਈ ਸਿੱਖਾਂ ਨੂੰ ਕਿਰਦਾਰ ਬਣਾਉਣਾ ਜ਼ਰੂਰੀ-ਗਿਆਨੀ ਹਰਪ੍ਰੀਤ ਸਿੰਘ <br/>

Ad Position 21
repet_subhas-goyals [Copy P29]
ਅਜੀਤ ਡੈਸਕ 27-04-2026

ਦਿੜ੍ਹਬਾ ਮੰਡੀ, 26 ਅਪ੍ਰੈਲ (ਜਸਵੀਰ ਸਿੰਘ ਅÏਜਲਾ)-ਸੋਸ਼ਲ ਯੂਥ ਸਪੋਰਟਸ ਕਲੱਬ ਦਿੜ੍ਹਬਾ ਵੱਲੋਂ ਕਲੱਬ ਦੀ ਚੜ੍ਹਦੀ ਕਲਾਂ ਅਤੇ ਸਰਬੱਤ ਦੇ ਭਲੇ ਲਈ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪ੍ਰਕਾਸ਼ ਕਰਵਾਏ ਗਏ ਅਤੇ ਇਸ ਤੋਂ ਉਪਰੰਤ ਪਾਵਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠੀ ਸਿੰਘਾਂ ਵੱਲੋਂ ਭੋਗ ਪਾਏ ਗਏ | ਇਸ ਦੌਰਾਨ ਬਾਬਾ ਗੁਰਜੀਤ ਸਿੰਘ ਹਰੀਗੜ ਵਾਲਿਆਂ ਵੱਲੋਂ ਸੰਗਤਾਂ ਨੂੰ ਕੀਰਤਨ ਕਰਕੇ ਨਿਹਾਲ ਕੀਤਾ ਗਿਆ ਅਤੇ ਬਾਬਾ ਗੁਰਜੀਤ ਸਿੰਘ ਹਰੀਗੜ ਵਾਲਿਆਂ ਨੇ ਪੰਜਾਬ ਸਰਕਾਰ ਵੱਲੋਂ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ 'ਤੇ ਬਣਾਏ ਗਏ ਕਾਨੂੰਨ ਨੂੰ ਲੈ ਕੇ ਪੰਜਾਬ ਸਰਕਾਰ ਦੀ ਸ਼ਲਾਘਾ ਕੀਤੀ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ, ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਅਤੇ ਸਾਬਕਾ ਐੱਸ.ਜੀ.ਪੀ.ਸੀ. ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਉਚੇਚੇ ਤੌਰ 'ਤੇ ਪਹੁੰਚ ਕੇ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ ਗਈ ਅਤੇ ਇਸ ਮੌਕੇ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸੋਸ਼ਲ ਯੂਥ ਸਪੋਰਟਸ ਕਲੱਬ ਵੱਲੋਂ ਨੌਵੀਂ ਪਾਤਸ਼ਾਹੀ ਗੁਰਦੁਆਰਾ ਸਾਹਿਬ ਦਿੜ੍ਹਬਾ ਦੇ ਹੈੱਡ ਗ੍ਰੰਥੀ ਬਾਬਾ ਕੁਲਦੀਪ ਸਿੰਘ ਨੂੰ ਪਲਾਟਿਨਾ ਮੋਟਰਸਾਈਕਲ ਨਾਲ ਸਨਮਾਨਿਤ ਕਰਨ ਲਈ ਸੋਸ਼ਲ ਯੂਥ ਸਪੋਰਟਸ ਕਲੱਬ ਦਿੜ੍ਹਬਾ ਪ੍ਰਧਾਨ ਕਰਨ ਸਿੰਘ ਘੁਮਾਣ ਕੇਨੈਡਾ, ਚੇਅਰਮੈਨ ਚਮਕੌਰ ਸਿੰਘ ਯੂ ਕੇ ਦੀ ਇਸ ਨੇਕ ਕਾਰਜ ਲਈ ਸ਼ਲਾਘਾ ਕੀਤੀ ਗਈ | ਇਸ ਮੌਕੇ ਉਨ੍ਹਾਂ ਕਿਹਾ ਕਿ ਸਰਕਾਰ ਬਣਾਉਣ ਲਈ ਸਿੱਖਾਂ ਨੂੰ ਕਿਰਦਾਰ ਬਣਾਉਣਾ ਜ਼ਰੂਰੀ ਹੈ | ਇਸ ਮੌਕੇ ਕਸ਼ਮੀਰ ਸਿੰਘ ਰੌੜੇਵਾਲ ਵੱਲੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਸਰਪੰਚ, ਪੰਚ, ਬਲਾਕ ਸੰਮਤੀ ਮੈਂਬਰ, ਐਮ.ਸੀ., ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਅਤੇ ਪਾਰਟੀ ਦੇ ਵਰਕਰਾਂ ਅਤੇ ਹੋਰ ਪਾਰਟੀਆਂ ਤੋਂ ਆਏ ਨੁਮਾਇੰਦਿਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ | ਇਸ ਮੌਕੇ ਤਜਿੰਦਰ ਸਿੰਘ ਸੋਹੀ ਓ.ਐੱਸ.ਡੀ. ਵਿੱਤ ਮੰਤਰੀ ਪੰਜਾਬ,
ਸਫ਼ਾ 5 ਦੀ ਬਾਕੀ
ਕਰਨ ਘੁਮਾਣ ਕੇਨੈਡਾ, ਹਰਦੇਵ ਸਿੰਘ ਰੋਗਲਾ, ਰਣਧੀਰ ਸਿੰਘ ਸੰਮੂਰਾ, ਟਰੱਕ ਯੂਨੀਅਨ (ਦਿੜ੍ਹਬਾ) ਪ੍ਰਧਾਨ ਅਜੈ ਸਿੰਗਲਾ, ਪ੍ਰਧਾਨ ਮਨਿੰਦਰ ਸਿੰਘ ਘੁਮਾਣ, ਰਣਧੀਰ ਸਿੰਘ ਕਲੇਰ, ਸੁਖਜਿੰਦਰ ਸਿੰਘ ਸਿੰਧੜਾ, ਸਾਬਕਾ ਚੇਅਰਮੈਨ ਸਤਗੁਰ ਸਿੰਘ ਨਮੋਲ, ਪੱਪੀ ਨੰਗਲਾ, ਜੱਗੀ ਨੰਗਲਾ, ਅਕਾਲੀ ਦਲ ਅੰਮਿ੍ਤਸਰ ਦੇ ਸੀਨੀਅਰ ਆਗੂ ਪ੍ਰਗਟ ਸਿੰਘ ਗਾਗਾ, ਪ੍ਰਕਾਸ਼ ਸਿੰਘ ਲਹਿਰਾਂ, ਜੀਵਨ ਗੋਇਲ, ਡੀ.ਐੱਸ.ਪੀ. ਪੁਸ਼ਪਿੰਦਰ ਸਿੰਘ, ਬਲਕਾਰ ਸਿੰਘ ਘੁਮਾਣ, ਨਿੱਕਾ ਸਿੰਘ ਘੁਮਾਣ, ਗੋਰਾ ਪ੍ਰਧਾਨ ਕੋਹਰੀਆ, ਵਿੱਕੀ ਛਾਜਲੀ ਜੀਤੀ ਜਨਾਲ ਚੇਅਰਮੈਨ ਭਗਵਾਨ ਸਿੰਘ ਢੰਡੋਲੀ, ਗੁਰਬਚਨ ਬਾਉ, ਖਜ਼ਾਨਚੀ ਜਸਪਾਲ ਸਿੰਘ, ਪਾਲਾ ਕੌਚ, ਰਾਮ ਸਿੰਘ ਜਨਾਲ, ਸੁਖਵਿੰਦਰ ਸਿੰਘ ਭਿੰਦਾ, ਗੁਰਦੇਵ ਸਿੰਘ ਮੌੜ, ਤਾਰੀ ਮਾਨ ਬਗਰੋਲ, ਭੁਪਿੰਦਰ ਸਿੰਘ ਘੁਮਾਣ, ਰਾਜੂ ਸਿਹਾਲ, ਕੌਰਾ ਕੈਂਪਰ, ਗਿੰਨੀ ਕਮਾਲਪੁਰ, ਰਾਮ ਮਾਨ, ਸੁਖਪਾਲ ਸਿੰਘ ਗੁਜਰਾ, ਹਰਦੇਵ ਸਿੰਘ ਗੁਜਰਾ, ਗੁਰਜੀਤ ਸਿੰਘ, ਪ੍ਰਧਾਨ ਅਮਨ ਭਾਉ, ਰਾਜ ਕੁਮਾਰ, ਜਗਪਾਲ ਸਿੰਘ ਚੱਠਾ, ਗੌਗੀ ਬਿਜਲਪੁਰ, ਹਰਦੀਪ ਸਰਮਾ, ਬਲਕਾਰ ਘੁਮਾਣ, ਰਾਣਾ ਸੇਰਗਿੱਲ, ਤਾਰੀ ਗੁਰੂ ਨਾਨਕ ਫਰਨੀਚਰ ਸੇਵਾ ਚੱਠਾ, ਕਾਲਾ ਨਾਗਰਾ, ਸਰਪੰਚ ਰੋਹੀ, ਸਰਪੰਚ ਸੇਰੀ ਦਿੜਬਾ, ਸੋਮਾ ਘੁਮਾਣ, ਹਰਮੀਤ ਲਾਡਵਣਜਾਰਾ, ਨਾਇਬ ਸਿੰਘ ਰੋਗਲਾ, ਕੁਲਦੀਪ ਸਿੰਘ ਮੱਲ੍ਹੀ, ਗੁਰਵਿੰਦਰ ਸਿੰਘ ਮਾਨ, ਨਿਰਮਲ ਮਾਨ, ਗੌਗੀ ਖੋਪੜਾ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਰਾਘਵ ਚੱਢਾ ਸਮੇਤ ਬਾਗ਼ੀ ਹੋਏ ਰਾਜ ਸਭਾ ਮੈਂਬਰਾਂ ਖ਼ਿਲਾਫ਼ ਪੁਤਲੇ ਫ਼ੂਕ ਕੇ ਕੀਤੀ ਨਾਅਰੇਬਾਜ਼ੀ <br/> ਅਗਲੀ ਖ਼ਬਰ 'ਆਪ' ਛੱਡ ਕੇ ਭਾਜਪਾ 'ਚ ਜਾਣ ਵਾਲੇ ਰਾਜ ਸਭਾ ਮੈਂਬਰਾਂ ਤੇ ਭੜਕੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਦੱਸਿਆ ਪੰਜਾਬ ਦੇ ਗ਼ੱਦਾ...
Ad Position 24