16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਨੌਜਵਾਨ ਦੀ ਸ਼ੱਕੀ ਹਾਲਾਤ ਵਿੱਚ ਮੌਤ, ਪਰਿਵਾਰ ਨੇ ਜ਼ਹਿਰੀਲਾ ਪਦਾਰਥ ਦੇਣ ਦੇ ਲਗਾਏ ਦੋਸ਼, ਤਿੰਨ ਨੌਜਵਾਨ ਗਿ੍ਫ਼ਤਾਰ <br/>

Ad Position 21
repet_subhas-goyals [Copy P29]
ਅਜੀਤ ਡੈਸਕ 27-04-2026
ਸ਼ੇਰਪੁਰ, 26 ਅਪ੍ਰੈਲ (ਦਰਸ਼ਨ ਸਿੰਘ ਖੇੜੀ, ਮੇਘ ਰਾਜ ਜੋਸ਼ੀ)-ਕਸਬਾ ਸ਼ੇਰਪੁਰ ਵਿਖੇ ਮਨਵੀਰ ਸਿੰਘ (ਉਮਰ ਕਰੀਬ 17-18 ਸਾਲ) ਪੁੱਤਰ ਲੇਟ ਹਰਚਰਨ ਸਿੰਘ ਵਾਸੀ ਬਰਨਾਲਾ ਸੜਕ ਨੇੜੇ ਬਿਆਸ ਘਰ ਸ਼ੇਰਪੁਰ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਜਾਣ ਦੇ ਸਮਾਚਾਰ ਪ੍ਰਾਪਤ ਹੋਏ ਹਨ | ਥਾਣਾ ਸ਼ੇਰਪੁਰ ਦੇ ਮੁੱਖ ਅਫ਼ਸਰ ਸਬ-ਇੰਸਪੈਕਟਰ ਗੁਰਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿ੍ਤਕ ਮਨਵੀਰ ਸਿੰਘ ਦੀ ਮਾਤਾ ਗੁਰਜੀਤ ਕੌਰ ਵੱਲੋਂ ਸ਼ੇਰਪੁਰ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਅਨੁਸਾਰ ਬੀਤੇ ਕੱਲ੍ਹ 25 ਅਪ੍ਰੈਲ ਨੂੰ ਕਰੀਬ 12 ਵਜੇ ਦੁਪਹਿਰ ਇੱਕ ਨਾਮਾਲੂਮ ਲੜਕਾ ਜਿਸ ਦੀ ਉਮਰ ਕਰੀਬ 20-21 ਸਾਲ ਸੀ ਮੇਰੇ ਲੜਕੇ ਮਨਵੀਰ ਸਿੰਘ ਨੂੰ ਸਾਡੀ ਸਕੂਟਰੀ ਤੇ ਨਾਲ ਲੈ ਗਿਆ | ਕਰੀਬ 4-5 ਵਜੇ ਯੁਵਰਾਜ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਬੜੀ ਰੋਡ ਸ਼ੇਰਪੁਰ ਅਤੇ ਇੰਦਰਜੀਤ ਸਿੰਘ ਉਰਫ਼ ਗੋਰਾ ਪੁੱਤਰ ਹਰਜਿੰਦਰ ਸਿੰਘ ਵਾਸੀ ਖੇੜੀ ਕਲਾਂ ਮੇਰੇ ਲੜਕੇ ਮਨਵੀਰ ਸਿੰਘ ਨੂੰ ਉਸੇ ਸਕੂਟਰੀ ਤੇ ਸਾਡੇ ਘਰ ਲੈ ਕੇ ਆ ਗਏ ਤੇ ਕਹਿਣ ਲੱਗੇ ਕਿ ਮਨਵੀਰ ਸਿੰਘ ਨੂੰ ਦੌਰਾ ਪੈ ਗਿਆ ਹੈ | ਫਿਰ ਇਹ ਉਸ ਨੰੂ ਬੇਹੋਸ਼ੀ ਦੀ ਹਾਲਤ ਵਿੱਚ ਉੱਥੇ ਹੀ ਛੱਡ ਕੇ ਉਸੇ ਸਕੂਟਰੀ 'ਤੇ ਸਵਾਰ ਹੋ ਕੇ ਭੱਜ ਗਏ | ਬਾਅਦ ਵਿੱਚ ਮੈਂ ਪਰਿਵਾਰਕ ਮੈਂਬਰਾਂ ਤੇ ਗੁਆਂਢੀਆਂ ਦੀ ਮਦਦ ਨਾਲ ਮੇਰੇ ਲੜਕੇ ਮਨਵੀਰ ਸਿੰਘ ਨੂੰ ਸਿਵਲ ਹਸਪਤਾਲ ਸ਼ੇਰਪੁਰ ਲੈ ਕੇ ਗਈ ਜਿੱਥੇ ਡਾਕਟਰਾਂ ਨੇ ਉਸ ਨੰੂ ਮਿ੍ਤਕ ਐਲਾਨ ਦਿੱਤਾ | ਗੁਰਜੀਤ ਕੌਰ ਨੇ ਅੱਗੇ ਬਿਆਨ ਵਿੱਚ ਲਿਖਵਾਇਆ ਹੈ ਕਿ ਯਾਦਵਿੰਦਰ ਸਿੰਘ ਮਾਹੀ ਪੁੱਤਰ ਬਲਦੇਵ ਸਿੰਘ ਵਾਸੀ ਖੇੜੀ ਕਲਾਂ ਨਾਲ ਮੇਰਾ ਪੈਸਿਆਂ ਦੇ ਲੈਣ ਦੇਣ ਦਾ ਝਗੜਾ ਚੱਲਦਾ ਸੀ | ਜਿਸ ਦਾ 16 ਲੱਖ 50 ਹਜਾਰ ਰੁਪਏ ਵਿੱਚ ਕਿਸਾਨ ਯੂਨੀਅਨ ਵੱਲੋਂ ਫ਼ੈਸਲਾ ਹੋਇਆ ਸੀ ਤੇ 25 ਅਪ੍ਰੈਲ ਨੂੰ ਹੀ ਯਾਦਵਿੰਦਰ ਸਿੰਘ ਮਾਹੀ ਨੇ ਮੈਨੂੰ 8 ਲੱਖ 50 ਹਜਾਰ ਰੁਪਏ ਦੇਣੇ ਸਨ | ਪੈਸਿਆਂ ਦੇ ਲੈਣ ਦੇਣ ਵਿੱਚ ਯਾਦਵਿੰਦਰ ਸਿੰਘ ਮਾਹੀ ਦੀ ਜਸਵੀਰ ਸਿੰਘ ਸੀਰਾ ਵਾਸੀ ਖੇੜੀ ਖ਼ੁਰਦ, ਰਾਜਿੰਦਰ ਸਿੰਘ ਰਾਜ ਵਾਸੀ ਘਰਾਚੋਂ ਅਤੇ ਸੁਖਦੇਵ ਸਿੰਘ ਸਾਬਕਾ ਸਰਪੰਚ ਵਾਸੀ ਚਾਂਗਲੀ ਮਦਦ ਕਰਦੇ ਸਨ ਤੇ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਰਹਿੰਦੇ ਸਨ | ਮੈਨੂੰ ਯਕੀਨ ਹੈ ਕਿ ਮੇਰੇ ਲੜਕੇ ਮਨਵੀਰ ਸਿੰਘ ਦੀ ਮੌਤ ਇਨ੍ਹਾਂ ਪੈਸਿਆਂ ਦੇ ਲੈਣ ਦੇਣ ਕਰ ਕੇ ਹੋਈ ਹੈ ਤੇ ਇਸ ਦੀ ਪੜਤਾਲ ਕੀਤੀ ਜਾਵੇ | ਮਿ੍ਤਕ ਦੀ ਮਾਤਾ ਅਨੁਸਾਰ ਉਸ ਦੇ ਲੜਕੇ ਮਨਵੀਰ ਸਿੰਘ ਨੂੰ ਕੋਈ ਜ਼ਹਿਰੀਲਾ ਪਦਾਰਥ ਦਿੱਤਾ ਜਾਪਦਾ ਹੈ ਜਿਸ ਕਰ ਕੇ ਉਸ ਦੀ ਮੌਤ ਹੋਈ ਹੈ | ਥਾਣਾ ਮੁਖੀ ਗੁਰਪਾਲ ਸਿੰਘ ਨੇ ਦੱਸਿਆ ਕਿ ਮਿ੍ਤਕ ਦੀ ਮਾਤਾ ਦੇ ਬਿਆਨਾਂ ਦੇ ਅਧਾਰ 'ਤੇ ਮੁਕੱਦਮਾ ਦਰਜ ਕਰ ਕੇ ਯੁਵਰਾਜ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਬੜੀ ਰੋਡ ਸ਼ੇਰਪੁਰ, ਇੰਦਰਜੀਤ ਸਿੰਘ ਉਰਫ਼ ਗੋਰਾ ਪੁੱਤਰ ਹਰਜਿੰਦਰ ਸਿੰਘ ਵਾਸੀ ਖੇੜੀ ਕਲਾਂ ਅਤੇ ਤੀਜੇ ਨਾਮਾਲੂਮ ਵਿਅਕਤੀ ਦੀ ਸ਼ਨਾਖ਼ਤ ਕਰ ਕੇ ਸੁਖਪ੍ਰੀਤ ਸਿੰਘ ਪੁੱਤਰ ਜਗਸੀਰ ਸਿੰਘ ਵਾਸੀ ਗੋਬਿੰਦਪੁਰਾ ਨੂੰ ਗਿ੍ਫਤਾਰ ਕਰ ਲਿਆ ਗਿਆ ਹੈ ਤੇ ਮਾਮਲੇ ਦੀ ਢੂੰਗਾਈ ਨਾਲ ਜਾਂਚ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਮਿ੍ਤਕ ਮਨਵੀਰ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਕਰਵਾਕੇ ਲਾਸ਼ ਨੂੰ ਵਾਰਸ਼ਾ ਹਵਾਲੇ ਕਰ ਦਿੱਤਾ ਗਿਆ ਹੈ | ਜਿਕਰਯੋਗ ਹੈ ਕਿ ਦੇਰ ਸ਼ਾਮ ਮਿ੍ਤਕ ਮਨਵੀਰ ਸਿੰਘ ਦਾ ਪਰਿਵਾਰ ਵੱਲੋਂ ਸ਼ੇਰਪੁਰ ਵਿਖੇ ਨਮ ਅੱਖਾਂ ਨਾਲ ਸਸਕਾਰ ਕਰ ਦਿੱਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਬੈਂਕ ਅੱਗੇ ਧਰਨਾ ਅੱਜ <br/> ਅਗਲੀ ਖ਼ਬਰ ਰਾਘਵ ਚੱਢਾ ਸਮੇਤ ਬਾਗ਼ੀ ਹੋਏ ਰਾਜ ਸਭਾ ਮੈਂਬਰਾਂ ਖ਼ਿਲਾਫ਼ ਪੁਤਲੇ ਫ਼ੂਕ ਕੇ ਕੀਤੀ ਨਾਅਰੇਬਾਜ਼ੀ <br/>
Ad Position 24