16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਜੋਤਸ਼ੀ ਵਲੋਂ ਘਰ 'ਚ ਹਵਨ ਕਰਵਾਉਣ ਬਹਾਨੇ ਪੋਟਲੀ 'ਚ ਰਖਵਾਏ ਸਾਢੇ 5 ਤੋਲੇ ਸੋਨੇ ਦੇ ਗਹਿਣਿਆਂ ਦੀ ਥਾਂ ਨਿਕਲੇ ਛੁਆਰੇ <br/>

Ad Position 21
repet_subhas-goyals [Copy P29]
ਅਜੀਤ ਡੈਸਕ 27-04-2026
ਭਵਾਨੀਗੜ੍ਹ, 26 ਅਪੈ੍ਰਲ (ਲਖਵਿੰਦਰ ਪਾਲ ਗਰਗ, ਰਣਧੀਰ ਸਿੰਘ ਫੱਗੂਵਾਲਾ)-ਪਿੰਡ ਬਾਸੀਅਰਖ ਦੇ ਇੱਕ ਪਰਿਵਾਰ ਨਾਲ ਇੱਕ ਜੋਤਸ਼ੀ ਵਲੋਂ ਘਰ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਨਾਮ 'ਤੇ ਉਨ੍ਹਾਂ ਕੋਲੋਂ ਕਰੀਬ ਸਾਢੇ 5 ਤੋਲੇ ਸੋਨੇ ਦੇ ਗਹਿਣੇ ਲੈ ਕੇ ਰਫ਼ੂ ਚੱਕਰ ਹੋ ਜਾਣ 'ਤੇ ਪੁਲਿਸ ਵਲੋਂ ਜੋਤਸ਼ੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਘਰਾਚੋਂ ਪੁਲਿਸ ਚੌਂਕੀ ਦੇ ਇੰਚਾਰਜ ਸਹਾਇਕ ਸਬ-ਇੰਸਪੈਕਟਰ ਵਰਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਕੋਲ ਗੁਲਾਬ ਸਿੰਘ ਪੁੱਤਰ ਜੰਗ ਸਿੰਘ ਵਾਸੀ ਪਿੰਡ ਬਾਸੀਅਰਖ ਵਲੋਂ ਕੀਤੀ ਗਈ ਸ਼ਿਕਾਇਤ 'ਚ ਦੱਸਿਆ ਗਿਆ ਕਿ ਸਤੰਬਰ 2025 ਵਿਚ ਭਵਾਨੀਗੜ੍ਹ ਵਿਖੇ ਕਿਰਾਏ ਦੀ ਦੁਕਾਨ ਲੈ ਕੇ ਜੋਤਸ਼ੀ ਦਾ ਕੰਮ ਕਰਦੇ ਮੁਕੇਸ਼ ਕੁਮਾਰ ਸ਼ਰਮਾ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਸੀ ਕਿ ਤੁਹਾਡੇ ਘਰ ਦੀਆਂ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ ਜਿਸ ਦੇ ਲਈ ਉਨ੍ਹਾਂ ਨੂੰ ਆਪਣੇ ਘਰ 'ਚ ਹਵਨ ਕਰਵਾਉਣਾ ਹੋਵੇਗਾ | ਜਿਸ ਲਈ ਜੋਤਸ਼ੀ ਨੇ ਉਨ੍ਹਾਂ ਨੂੰ ਕਿਹਾ ਕਿ ਤੁਸੀਂ 11 ਚੀਜ਼ਾਂ ਸੋਨੇ ਦੀਆਂ ਦੇਵੋ ਤਾਂ ਉਸ ਨੇ ਆਪਣੀ ਪਤਨੀ ਦੇ ਸਾਢੇ 5 ਤੋਲੇ ਸੋਨੇ ਦੇ ਗਹਿਣਿਆਂ ਨੂੰ ਇੱਕ ਕੱਪੜੇ ਦੀ ਪੋਟਲੀ 'ਚ ਬੰਨ੍ਹ ਕੇ ਜੋਤਸ਼ੀ ਨੂੰ ਦੇ ਦਿੱਤੇ ਤਾਂ ਉਸ ਨੇ ਚਲਾਕੀ ਨਾਲ ਗਹਿਣਿਆਂ ਵਾਲੀ ਪੋਟਲੀ ਨੂੰ ਬਦਲ ਕੇ ਹੋਰ ਪੋਟਲੀ ਉਨ੍ਹਾਂ ਨੂੰ ਦੇ ਦਿੱਤੀ ਤੇ ਕਿਹਾ ਕਿ ਇਸ ਨੂੰ ਪੰਜ ਦਿਨਾਂ ਬਾਅਦ ਹੀ ਖੋਲ੍ਹਣਾ ਹੈ | ਜਦੋਂ ਉਨ੍ਹਾਂ ਨੇ ਪੰਜ ਦਿਨਾਂ ਬਾਅਦ ਗਹਿਣਿਆਂ ਵਾਲੀ ਪੋਟਲੀ ਖੋਹਲੀ ਤਾਂ ਉਸ ਵਿਚੋਂ ਗਹਿਣਿਆਂ ਦੀ ਥਾਂ ਚੁਹਾਰੇ ਨਿਕਲੇ | ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਜੋਤਸ਼ੀ ਉਨ੍ਹਾਂ ਦੇ ਅਸਲੀ ਸੋਨੇ ਦੇ ਗਹਿਣਿਆਂ ਨੂੰ ਲੈ ਗਿਆ ਤੇ ਪੋਟਲੀ 'ਚ ਚੁਹਾਰੇ ਰੱਖ ਕੇ ਫ਼ਰਾਰ ਹੋ ਗਿਆ ਹੈ | ਇਸ ਘਟਨਾ ਤੋਂ ਬਾਅਦ ਪੀੜਤ ਪਰਿਵਾਰ ਨੇ ਜੋਤਸ਼ੀ ਦਾ ਮੋਬਾਈਲ ਫ਼ੋਨ ਵੀ ਲਗਾਇਆ ਤਾਂ ਫ਼ੋਨ ਬੰਦ ਆਉਣ ਲੱਗ ਪਿਆ ਤੇ ਜੋਤਸ਼ੀ ਕਿਰਾਏ ਦੀ ਦੁਕਾਨ ਵੀ ਛੱਡ ਕਿ ਭੱਜ ਗਿਆ ਸੀ | ਇਸ ਤੋਂ ਬਾਅਦ ਪੀੜਤ ਪਰਿਵਾਰ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ ਤਾਂ ਪੁਲਿਸ ਨੇ ਗੁਲਾਬ ਸਿੰਘ ਵਾਸੀ ਬਾਸੀਅਰਖ ਦੇ ਬਿਆਨਾਂ 'ਤੇ ਕਾਰਵਾਈ ਕਰਦਿਆਂ ਹੋਏ ਜੋਤਸ਼ੀ ਮੁਕੇਸ਼ ਕੁਮਾਰ ਸ਼ਰਮਾ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਉਨ੍ਹਾਂ ਦੱਸਿਆ ਕਿ ਅਜਿਹੇ ਹੀ ਮਿਲਦੇ ਜੁਲਦੇ ਇੱਕ ਹੋਰ ਮਾਮਲੇ 'ਚ ਭੀਖੀ ਪੁਲਿਸ ਵਲੋਂ ਇਸ ਜੋਤਸ਼ੀ ਨੂੰ ਕਾਬੂ ਕਰ ਕੇ ਇਸ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਕੜਕਦੀ ਧੁੱਪ ਵਿੱਚ ਕੰਪਿਊਟਰ ਅਧਿਆਪਕਾਂ ਨੇ ਮੁੱਖ ਮੰਤਰੀ ਨਿਵਾਸ ਬਾਹਰ ਕੀਤਾ ਜ਼ੋਰਦਾਰ ਪ੍ਰਦਰਸ਼ਨ <br/> ਅਗਲੀ ਖ਼ਬਰ ਵੱਖ-ਵੱਖ ਥਾੲੀਂ 'ਆਪ' ਦੇ ਆਗੂਆਂ ਤੇ ਵਲੰਟੀਅਰਾਂ ਵਲੋਂ ਰਾਘਵ ਚੱਢਾ ਖ਼ਿਲਾਫ਼ ਪੁਤਲਾ ਫ਼ੂਕ ਪ੍ਰਦਰਸ਼ਨ <br/>
Ad Position 24