16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਅਮਨ ਅਰੋੜਾ ਵਲੋਂ ਵੱਖ-ਵੱਖ ਪਿੰਡਾਂ ਲਈ 25 ਕਰੋੜ ਰੁਪਏ ਤੋਂ ਵਧੇਰੇ ਦੀਆਂ ਗਰਾਂਟਾਂ ਦੇ ਗੱਫੇ ਕਰੋੜਾਂ ਦੀ ਲਾਗਤ ਵਾਲੇ ਸਿੱਖਿਆ, ਸਿਹਤ ਸੰਬੰਧੀ, ਸੜਕੀ ਅਤੇ ਸਿੰਚਾਈ ਦੇ ਕਾਰਜ ਲੋਕ ਅਰਪਣ <br/>

Ad Position 21
repet_subhas-goyals [Copy P29]
ਪਿੰਡ ਸ਼ੇਰੋਂ ਵਿਖੇ ਵਿਕਾਸ ਕਾਰਜਾਂ ਦਾ ਉਦਘਾਟਨ ਕਰਦੇ ਹੋਏ ਅਮਨ ਅਰੋੜਾ ਅਤੇ ਨਮੋਲ ਦੇ ਸਰਕਾਰੀ ਸਕੂਲ ਦੀ ਅਤਿਆਧੁਨਿਕ ਸਾਇੰਸ ਲੈਬ ਵਿੱਚ ਵਿਦਿਆਰਥੀਆਂ ਦੇ ਨਾਲ ਕੈਬਨਿਟ ਮੰਤਰੀ ਅਮਨ ਅਰੋੜਾ | ਤਸਵੀਰਾਂ: ਵਿਨੋਦ <br/> 27-04-2026
ਲੌਂਗੋਵਾਲ, 26 ਅਪ੍ਰੈਲ (ਵਿਨੋਦ, ਖੰਨਾ)-ਪੰਜਾਬ ਦੇ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਵਿਧਾਨ ਸਭਾ ਹਲਕਾ ਸੁਨਾਮ ਦੇ ਅਹਿਮ ਖੇਤਰ ਲੌਂਗੋਵਾਲ ਦੇ ਨੇੜਲੇ ਪਿੰਡਾਂ ਦੇ ਵਿਕਾਸ ਨੂੰ ਗਤੀ ਪ੍ਰਦਾਨ ਕਰਦਿਆਂ 25 ਕਰੋੜ ਰੁਪਏ ਤੋਂ ਵਧੇਰੇ ਰਾਸ਼ੀ ਦੇ ਗੱਫੇ ਭੇਟ ਕੀਤੇ ਹਨ | ਉਨ੍ਹਾਂ ਨੇੜਲੇ ਪਿੰਡ ਸ਼ੇਰੋਂ, ਮੰਡੇਰ ਕਲਾਂ ਅਤੇ ਨਮੋਲ ਸਮੇਤ ਵੱਖ-ਵੱਖ ਪਿੰਡਾਂ ਵਿੱਚ ਕਰੀਬ 2.9 ਕਰੋੜ ਰੁਪਏ ਦੀ ਲਾਗਤ ਨਾਲ ਸਿੱਖਿਆ ਅਤੇ ਸਿਹਤ ਸੰਬੰਧੀ ਪ੍ਰਾਜੈਕਟਾਂ ਦੀ ਸ਼ੁਰੂਆਤ ਕਰਵਾਈ | ਹਲਕੇ ਦੇ 7 ਪਿੰਡਾਂ ਵਿੱਚ ਖੇਤਾਂ ਦੀ ਸਿੰਚਾਈ ਲਈ 3.18 ਕਰੋੜ ਰੁਪਏ ਦੀ ਲਾਗਤ ਨਾਲ ਨਹਿਰੀ ਪਾਣੀ ਦੇ ਪ੍ਰਾਜੈਕਟਾਂ ਦੀ ਸ਼ੁਰੂਆਤ ਕਰਵਾਈ ਅਤੇ ਪਿੰਡਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਕਾਰਜਾਂ ਲਈ 20.42 ਕਰੋੜ ਰੁਪਏ ਦੀ ਲਾਗਤ ਨਾਲ 23 ਕਾਰਜਾਂ ਦਾ ਲੋਕ ਅਰਪਣ ਕੀਤਾ ਹੈ | ਇਸ ਦੌਰਾਨ ਉਨ੍ਹਾਂ ਨੇ ਪਿੰਡਾਂ ਨੂੰ ਜੋੜਦੀਆਂ 28.5 ਕਿੱਲੋਮੀਟਰ 12 ਸੜਕਾਂ ਦੇ 15.65 ਕਰੋੜ ਰੁਪਏ ਦੀ ਲਾਗਤ ਨਾਲ ਨਵੀਨੀਕਰਨ ਅਤੇ ਵਿਸਥਾਰ ਕਾਰਜਾਂ ਦੀ ਸ਼ੁਰੂਆਤ ਕਰਵਾਈ ਹੈ | ਕੈਬਨਿਟ ਮੰਤਰੀ ਨੇ ਪਿੰਡ ਸ਼ੇਰੋਂ ਵਿਖੇ ਸ਼ੇਰੋਂ-ਕੋਟੜਾ ਅਮਰੂ ਰੋਡ ਤੋਂ ਸਮਾਧ ਬਾਬਾ ਜਮਨਾ ਦਾਸ ਤੱਕ, ਲੋਹਾਖੇੜਾ ਵਿਖੇ ਲੋਹਾਖੇੜਾ ਤੋਂ ਸ਼ੇਖ਼ੂਪੁਰਾ ਦੇ ਘਰਾਂ ਤੱਕ ਸੜਕ, ਲੋਹਾਖੇੜਾ ਤੋਂ ਕੁਬੇ ਲੌਂਗੋਵਾਲ ਰੋਡ ਨੂੰ 18 ਫੁੱਟ ਚੌੜਾ ਕਰਨ, ਲੋਹਾਖੇੜਾ ਤੋਂ ਭੂਰੇ ਤੱਕ ਸੜਕ ਵਿਸਥਾਰ ਅਤੇ ਲੋਹਾਖੇੜਾ ਤੋਂ ਐਨ.ਐਚ-7 ਤੱਕ ਨਵੀਂ ਸੜਕ ਦੇ ਕੰਮਾਂ ਦੀ ਸ਼ੁਰੂਆਤ ਕੀਤੀ ਗਈ | ਇਸ ਤੋਂ ਇਲਾਵਾ ਪਿੰਡ ਤਕੀਪੁਰ ਵਿਖੇ ਫਿਰਨੀ ਤੋਂ ਹਰੀਗੜ੍ਹ ਝਾੜੋਂ ਰੋਡ ਤੱਕ ਸੜਕ, ਪਿੰਡ ਰੱਤੋਕੇ ਵਿਖੇ ਲੋਹਾਖੇੜਾ ਤੱਕ 18 ਫੁੱਟ ਸੜਕ, ਰੱਤੋਕੇ ਮੰਡੀ ਤੋਂ ਸੂਏ ਤੱਕ ਨਵੀਂ ਸੜਕ, ਪਿੰਡ ਝਾੜੋਂ ਵਿਖੇ ਝਾੜੋਂ-ਤੋਗਾਵਾਲ ਰੋਡ ਤੋਂ ਗੁਰਦੁਆਰਾ ਬਾਬਾ ਗੁਲਾਬ ਸਿੰਘ ਤੱਕ ਸੜਕ, ਝਾੜੋਂ ਤੋਂ ਕੋਠੇ ਬਿੰਦਰ ਸਿੰਘ ਤੱਕ ਅਤੇ ਡੇਰਾ ਬਾਬਾ ਨਾਥਾਂ ਤੋਂ ਗੁਰਦੁਆਰਾ ਸਾਹਿਬ ਤੱਕ ਸੜਕਾਂ ਦੇ ਨਿਰਮਾਣ ਕਾਰਜਾਂ ਦੀ ਸ਼ੁਰੂਆਤ ਵੀ ਕੀਤੀ ਗਈ | ਅਮਨ ਅਰੋੜਾ ਵਲੋਂ ਵੱਖ-ਵੱਖ ਪਿੰਡਾਂ ਵਿੱਚ ਕਰੀਬ 2.9 ਕਰੋੜ ਰੁਪਏ ਦੀ ਲਾਗਤ ਨਾਲ ਸਿੱਖਿਆ ਅਤੇ ਸਿਹਤ ਸੰਬੰਧੀ ਪ੍ਰਾਜੈਕਟਾਂ ਦੀ ਸ਼ੁਰੂਆਤ ਵੀ ਕਰਵਾਈ ਗਈ | ਜਿੰਨਾ ਵਿਚ ਪਿੰਡ ਸ਼ੇਰੋਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ 31.96 ਲੱਖ ਰੁਪਏ ਦੀ ਲਾਗਤ ਨਾਲ ਨਵੀਨੀਕਰਨ ਕਾਰਜ ਪੂਰੇ ਕਰਕੇ ਸਕੂਲ ਨੂੰ ਨਵਾਂ ਰੂਪ ਦਿੱਤਾ ਗਿਆ ਹੈ | ਪਿੰਡ ਨਮੋਲ ਵਿਖੇ 25 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੀ ਅਤਿਆਧੁਨਿਕ ਲਾਇਬ੍ਰੇਰੀ ਦਾ ਨੀਂਹ ਪੱਥਰ ਰੱਖਿਆ | ਇਸ ਦੇ ਨਾਲ ਹੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ 42.54 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਕਲਾਸਰੂਮ, ਸਾਇੰਸ ਲੈਬ ਅਤੇ ਹੋਰ ਨਵੀਨੀਕਰਨ ਕਾਰਜਾਂ ਦਾ ਉਦਘਾਟਨ ਕਰਕੇ ਵਿਦਿਆਰਥੀਆਂ ਨੂੰ ਸਮਰਪਿਤ ਕੀਤਾ | ਇਸ ਤੋਂ ਇਲਾਵਾ ਪਿੰਡ ਮੰਡੇਰ ਕਲਾਂ ਵਿੱਚ 55 ਲੱਖ ਰੁਪਏ ਦੀ ਲਾਗਤ ਨਾਲ ਹੈਲਥ ਐਂਡ ਵੈਲਨੈਸ ਸੈਂਟਰ ਦਾ ਨੀਂਹ ਪੱਥਰ ਰੱਖਿਆ ਗਿਆ | ਇਸ ਮੌਕੇ ਚੇਅਰਮੈਨ ਪਨਸੀਡ ਮਹਿੰਦਰ ਸਿੰਘ ਸਿੱਧੂ, ਬਲਵਿੰਦਰ ਸਿੰਘ ਢਿੱਲੋਂ, ਐਡ. ਹਰਪ੍ਰੀਤ ਸਿੰਘ ਸਿੱਧੂ, ਸਰਪੰਚ ਮਨਿੰਦਰ ਸਿੰਘ ਲਖਮੀਰਵਾਲਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਸਪਾਲ ਸਿੰਘ ਪਾਲਾ, ਬਲਾਕ ਸੰਮਤੀ ਮੈਂਬਰ ਬੂਟਾ ਸਿੰਘ, ਸਰਪੰਚ ਸਤਗੁਰ ਸਿੰਘ ਢਿੱਲੋਂ, ਮਨਪ੍ਰੀਤ ਸਿੰਘ ਮਨੀ ਪੰਚ, ਮੁਖਤਿਆਰ ਸਿੰਘ ਸਿੱਧੂ, ਸਰਪੰਚ ਸੁਖਬੀਰ ਸਿੰਘ ਪੂਨੀਆ, ਗੁਰਦੀਪ ਸਿੰਘ ਤਕੀਪੁਰ, ਸਰਪੰਚ ਜਸਪਾਲ ਸਿੰਘ ਤਕੀਪੁਰ, ਸਰਪੰਚ ਸਰਪੰਚ ਭੀਮ ਦਾਸ ਬਾਵਾ, ਸਰਪੰਚ ਨਿਹਾਲ ਸਿੰਘ, ਸਰਪੰਚ ਲੱਕੀ ਸਿੰਘ, ਸਰਪੰਚ ਲਖਵਿੰਦਰ ਸਿੰਘ ਸੁੱਖ ਸਾਹੋਕੇ, ਮਾਸਟਰ ਬਲਵਿੰਦਰ ਸਿੰਘ, ਸੁਖਪਾਲ ਸਿੰਘ ਬਾਜਵਾ, ਅੰਮਿ੍ਤ ਸਿੰਘ ਗੰਢੂ, ਸਰਪੰਚ ਰਾਮ ਪਾਲ ਸਿੰਘ, ਗੋਪਾਲ ਕਿ੍ਸ਼ਨ ਪਾਲੀ ਠੇਕੇਦਾਰ, ਨਰੇਸ਼ ਜਿੰਦਲ, ਬਲਜਿੰਦਰ ਸਿੰਘ ਲੋਹਖੇੜਾ, ਸੱਤਪਾਲ ਸਿੰਘ ਲੋਹਾਖੇੜਾ ਅਤੇ ਜਥੇ. ਬਲਵਿੰਦਰ ਸਿੰਘ, ਜ਼ਿਲ੍ਹਾ ਸਿੱਖਿਆ ਅਫਸਰ ਤੇਜਿੰਦਰ ਕੌਰ, ਪਿ੍ੰਸੀਪਲ ਅਮਨਪ੍ਰੀਤ ਸਿੰਘ, ਪਿ੍ੰਸੀਪਲ ਜਗਸੀਰ ਸਿੰਘ, ਜਗਸੀਰ ਸਿੰਘ, ਪਿੰਡਾਂ ਦੇ ਪੰਚ, ਸਰਪੰਚ ਅਤੇ ਹੋਰ ਪਤਵੰਤਿਆਂ ਸਮੇਤ ਇਲਾਕਾ ਨਿਵਾਸੀ ਅਤੇ ਵਿਭਾਗੀ ਅਧਿਕਾਰੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਦਾ ਗ੍ਰੈਡ ਪ੍ਰੀ ਸਕੂਲ ਵਿੱਚ ਨਿੱਕੇ-ਨਿੱਕੇ ਬਾਲਾਂ ਨੰੂ ਪੁਸਤਕਾਂ ਨਾਲ ਜੋੜਿਆ <br/> ਅਗਲੀ ਖ਼ਬਰ ਬੇਅਦਬੀ ਵਿਰੋਧੀ ਸਖ਼ਤ ਕਾਨੂੰਨ ਲਾਗੂ ਹੋਣ 'ਤੇ ਲਹਿਰਾ ਹਲਕੇ 'ਚ 35 ਥਾਵਾਂ ਵਿਖੇ ਸ਼ੁਕਰਾਨਾ ਸਮਾਗਮ-ਬਰਿੰਦਰ ਗੋਇਲ <b...
Ad Position 24