17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਪੀ. ਐਮ. ਸ੍ਰੀ ਸਰਕਾਰੀ ਸਕੂਲ ਭੋਗੀਵਾਲ ਦਾ ਸਾਲਾਨਾ ਸਮਾਗਮ ਯਾਦਗਾਰੀ ਹੋ ਨਿੱਬੜਿਆ <br/>

Ad Position 21
No active advertisement
ਭੋਗੀਵਾਲ ਸਕੂਲ ਦੇ ਸਾਲਾਨਾ ਸਮਾਗਮ ਦੌਰਾਨ ਜਸਵੀਰ ਸਿੰਘ ਜੱਸੀ ਸੇਖੋਂ ਨੂੰ ਸਨਮਾਨਿਤ ਕਰਦੇ ਹੋਏ ਸਕੂਲ ਪ੍ਰਬੰਧਕ | ਤਸਵੀਰ: ਝੱਲ <br/> 27-04-2026
ਕੁੱਪ ਕਲਾਂ, 26 ਅਪ੍ਰੈਲ (ਸੁਖਜਿੰਦਰ ਸਿੰਘ ਝੱਲ)-ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੋਗੀਵਾਲ ਦਾ ਸਾਲਾਨਾ ਸਮਾਗਮ ਉਸ ਸਮੇਂ ਯਾਦਗਾਰੀ ਹੋ ਨਿੱਬੜਿਆ ਜਦੋਂ ਜਸਵੀਰ ਸਿੰਘ ਜੱਸੀ ਸੇਖੋਂ ਮੈਂਬਰ ਫੂਡ ਕਮਿਸ਼ਨ ਪੰਜਾਬ ਨੇ ਸਕੂਲ ਦੇ ਸਾਲਾਨਾ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਵੱਖ-ਵੱਖ ਖੇਤਰਾਂ ਵਿੱਚ ਮੱਲ੍ਹਾਂ ਮਾਰਨ ਵਾਲੇ 200 ਦੇ ਕਰੀਬ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਪਿ੍ੰਸੀਪਲ ਆਰਤੀ ਗੁਪਤਾ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ | ਪ੍ਰੋਗਰਾਮ ਦੇ ਨੋਡਲ ਅਫ਼ਸਰ ਗੁਰਜੀਵਨ ਸਿੰਘ ਭੁਰਥਲਾ ਮੰਡੇਰ ਦੇ ਦਿਸ਼ਾ ਨਿਰਦੇਸ਼ਾਂ ਵਿੱਚ ਸੰਸਥਾ ਦੇ ਵਿਦਿਆਰਥੀਆਂ ਨੇ ਸਭਿਆਚਾਰਕ ਪ੍ਰੋਗਰਾਮ ਦਾ ਆਗਾਜ਼ ਧਾਰਮਿਕ ਸ਼ਬਦ ਨਾਲ ਕੀਤਾ, ਇਸ ਉਪਰੰਤ ਜਾਗੋ, ਲੁੱਡੀ, ਲੜਕੀਆਂ ਦਾ ਭੰਗੜਾ ਅਤੇ ਆਧੁਨਿਕ ਭੰਗੜੇ ਨਾਲ ਜਿੱਥੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦਾ ਮਨੋਰੰਜਨ ਕੀਤਾ, ਉੱਥੇ ਹਾਜ਼ਰ ਸਾਰੇ ਅਧਿਕਾਰੀਆਂ ਨੇ ਖ਼ੁਸ਼ੀ ਜਾਹਰ ਕੀਤੀ | ਇਸ ਮੌਕੇ ਸੰਬੋਧਨ ਕਰਦਿਆਂ ਜਸਵੀਰ ਸਿੰਘ ਜੱਸੀ ਸੇਖੋਂ ਨੇ ਆਖਿਆ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸਰਕਾਰੀ ਸਕੂਲ ਦਿਨ-ਬ-ਦਿਨ ਲਗਾਤਾਰ ਅੱਗੇ ਵਧ ਰਹੇ ਹਨ ਅਤੇ ਉਹ ਦਿਨ ਵੀ ਦੂਰ ਨਹੀਂ ਜਦੋਂ ਇਹ ਸਰਕਾਰੀ ਸਕੂਲ ਵਿਸ਼ਵ ਸਿੱਖਿਆ ਖੇਤਰ ਵਿੱਚ ਆਪਣਾ ਨਾਮ ਦਰਜ ਕਰਵਾਉਣਗੇ | ਇਸ ਸਮਾਗਮ ਵਿੱਚ ਡੀ.ਈ.ਓ ਐਲੀਮੈਂਟਰੀ ਬਲਜਿੰਦਰ ਕੌਰ, ਡਿਪਟੀ ਡੀ.ਈ ਓ ਸੈਕੰਡਰੀ ਮਨਜੀਤ ਕੌਰ, ਬੀ.ਐਨ.ਓ ਮੁਹੰਮਦ ਇਮਰਾਨ, ਬੀ.ਐਨ.ਓ ਸੱਜਾਦ ਅਲੀ ਗੋਰੀਆ, ਬੀ.ਐਨ.ਓ ਜ਼ਾਹਿਦ ਸ਼ਫੀਕ, ਡਿਪਟੀ ਡਾਇਰੈਕਟਰ ਖੇਤੀਬਾੜੀ ਹਰਦੀਪ ਸਿੰਘ ਤੋਂ ਇਲਾਵਾ ਕੁਲਦੀਪ ਸਿੰਘ ਭੁਰਥਲਾ ਮੰਡੇਰ, ਕੇਵਲ ਸਿੰਘ ਸਾਬਕਾ ਚੇਅਰਮੈਨ, ਕੋਚ ਮੁਹੰਮਦ ਹਬੀਬ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਸਮਾਗਮ ਵਿੱਚ ਹਾਜ਼ਰ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਦੁਪਹਿਰ ਦਾ ਖਾਣਾ ਪਰੋਸਿਆ ਗਿਆ | ਸਟੇਜ ਦੀ ਭੂਮਿਕਾ ਸੁਨੀਤਾ ਰਾਣੀ, ਅਨੁਰਾਧਾ ਜੈਨ ਅਤੇ ਗੁਰਜੀਵਨ ਸਿੰਘ ਨੇ ਨਿਭਾਈ |

Ad Position 22
No active advertisement
ਪਿਛਲੀ ਖ਼ਬਰ ਸ਼ਾਨਦਾਰ ਪ੍ਰਾਪਤੀਆਂ ਲਈ ਗੋਲਡਨ ਅਰਥ ਸਕੂਲ ਦੇ ਵਿਦਿਆਰਥੀ ਸਨਮਾਨਿਤ <br/> ਅਗਲੀ ਖ਼ਬਰ ਸੁੱਖੀ ਬਾਠ ਨੇ ਮਾਂ ਬੋਲੀ ਪੰਜਾਬੀ ਲਈ ਪੰਜਾਬੀਆਂ ਨੂੰ ਹਲੂਣਿਆ ਬਲਜੀਤ ਸ਼ਰਮਾ ਦੀ ਪੁਸਤਕ ਸ਼ਬਦਾਂ ਦੀ ਤਿ੍ਵੈਣੀ ਲੋਕ ਅਰਪ...
Ad Position 24