18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਜ਼ਿਲ੍ਹਾ ਇੰਡਸਟਰੀਅਲ ਚੈਂਬਰ ਸੰਗਰੂਰ ਵਲੋਂ ਬਲਾਕ ਅਹਿਮਦਗੜ੍ਹ ਦੇ ਪਿ੍ਤਪਾਲ ਸਿੰਘ ਲੋਟੇ ਅਤੇ ਅਮਰਗੜ੍ਹ ਬਲਾਕ ਦੇ ਪਰਮਜੀਤ ਸਿੰਘ ਪ੍ਰਧਾਨ ਨਿਯੁਕਤ <br/>

Ad Position 21
No active advertisement
ਅਹਿਮਦਗੜ੍ਹ ਵਿਖੇ ਸੰਗਰੂਰ ਜ਼ਿਲ੍ਹਾ ਇੰਡਸਟਰੀਅਲ ਚੈਂਬਰ ਦੇ ਚੇਅਰਮੈਨ ਡਾ ਏ ਆਰ ਸ਼ਰਮਾ, ਜ਼ਿਲ੍ਹਾ ਪ੍ਰਧਾਨ ਸੰਜੀਵ ਸੂਦ ਅਤੇ ਅਹੁਦੇਦਾਰ ਇੰਡਸਟਰੀਅਲ ਚੈਂਬਰ ਬਲਾਕ ਅਹਿਮਦਗੜ੍ਹ ਦੇ ਨਵ ਨਿਯੁਕਤ ਪ੍ਰਧਾਨ ਪਿ੍ਤਪਾਲ ਸਿੰਘ ਵਿੱਕੀ ਲੋਟੇ, ਅਮਰਗੜ੍ਹ ਦੇ ਪਰਮਜੀਤ ਸਿੰਘ ਨਾਲ ਜਗਦੇਵ ਸਿੰਘ ਹੂੰਝਣ, ਤਿ੍ਲੋਚਨ ਸਿੰਘ ਚਾਪੜਾ, ਰਣਧੀਰ ਹੂੰਝਣ, ਜਸਵੰਤ ਸਿੰਘ ਗੋਗਾ, ਹੋਰਨਾਂ ਮੈਂਬਰਾਂ ਨਾਲ | ਤਸਵੀਰ: ਰਣਧੀਰ ਸਿੰਘ ਮਹੋਲੀ <br/> 27-04-2026
ਅਹਿਮਦਗੜ੍ਹ, 26 ਅਪ੍ਰੈਲ (ਰਣਧੀਰ ਸਿੰਘ ਮਹੋਲੀ)-ਸੰਗਰੂਰ ਜ਼ਿਲ੍ਹਾ ਇੰਡਸਟਰੀਅਲ ਚੈਂਬਰ, ਇੰਡਸਟਰੀਅਲ ਚੈਂਬਰ ਬਲਾਕ ਅਹਿਮਦਗੜ੍ਹ ਅਤੇ ਅਮਰਗੜ੍ਹ ਵੱਲੋਂ ਕੀਤੀ ਜਨਰਲ ਹਾਊਸ ਮੀਟਿੰਗ ਵਿੱਚ ਜ਼ਿਲ੍ਹਾ ਇੰਡਸਟਰੀਅਲ ਚੈਂਬਰ ਸੰਗਰੂਰ ਦੇ ਜ਼ਿਲ੍ਹਾ ਚੇਅਰਮੈਨ ਡਾ. ਏ ਆਰ ਸ਼ਰਮਾ, ਜ਼ਿਲ੍ਹਾ ਪ੍ਰਧਾਨ ਸੰਜੀਵ ਸੂਦ, ਜ਼ਿਲ੍ਹਾ ਵਾਈਸ ਚੇਅਰਮੈਨ ਕਿੱਟੀ ਚੋਪੜਾ, ਜ਼ਿਲ੍ਹਾ ਸੈਕਟਰੀ ਐਮ ਪੀ ਸਿੰਘ, ਜ਼ਿਲ੍ਹਾ ਪੀ ਆਰ ਓ ਅਮਰ ਗੁਪਤਾ ਅਤੇ ਸੰਗਰੂਰ ਬਲਾਕ ਚੇਅਰਮੈਨ ਸੰਦੀਪ ਬਾਂਸਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਦਿਆ ਸਨਅਤਕਾਰਾਂ ਨੂੰ ਪੇਸ਼ ਆਉਂਦੀਆਂ ਦਰਪੇਸ਼ ਮੁਸ਼ਕਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ਜ਼ਿਲ੍ਹਾ ਅਹੁਦੇਦਾਰਾਂ ਵੱਲੋਂ ਸਮੂਹ ਮੈਂਬਰਾਂ ਦੀ ਮੌਜੂਦਗੀ ਵਿੱਚ ਸਾਲ 2026-27 ਲਈ ਸਰਬਸੰਮਤੀ ਨਾਲ ਪਿ੍ਤਪਾਲ ਸਿੰਘ ਵਿੱਕੀ ਲੋਟੇ ਨੂੰ ਇੰਡਸਟਰੀਅਲ ਚੈਂਬਰ ਬਲਾਕ ਅਹਿਮਦਗੜ੍ਹ ਦਾ ਪ੍ਰਧਾਨ ਨਿਯੁਕਤ ਕੀਤਾ ਅਤੇ ਬਲਾਕ ਅਮਰਗੜ੍ਹ ਦੇ ਪ੍ਰਧਾਨ ਪਰਮਜੀਤ ਸਿੰਘ ਨੂੰ ਵੀ ਮੁੜ ਤੋਂ ਬਲਾਕ ਅਮਰਗੜ੍ਹ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ | ਸੰਗਰੂਰ ਜ਼ਿਲ੍ਹਾ ਇੰਡਸਟਰੀਅਲ ਚੈਂਬਰ ਅਤੇ ਬਲਾਕ ਅਹਿਮਦਗੜ੍ਹ ਅਤੇ ਅਮਰਗੜ੍ਹ ਦੇ ਮੈਂਬਰਾਂ ਵੱਲੋਂ ਨਵ-ਨਿਯੁਕਤ ਪ੍ਰਧਾਨ ਪਿ੍ਤਪਾਲ ਸਿੰਘ ਲੋਟੇ ਅਤੇ ਪਰਮਜੀਤ ਸਿੰਘ ਅਮਰਗੜ੍ਹ ਨੂੰ ਵਧਾਈ ਦਿੰਦੇ ਹੋਏ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ | ਪ੍ਰਧਾਨ ਪਿ੍ਤਪਾਲ ਸਿੰਘ ਲੋਟੇ ਨੇ ਆਪਣੀ ਟੀਮ ਦੇ ਸੈਕਟਰੀ ਜਗਦੇਵ ਸਿੰਘ ਹੁੰਜਣ, ਜੁਆਇੰਟ ਸੈਕਟਰੀ ਜਸਵਿੰਦਰ ਸਿੰਘ ਜੱਸੀ, ਖ਼ਜ਼ਾਨਚੀ ਸੁਖਜਿੰਦਰ ਸਿੰਘ ਰਾਜੜ, ਸਲਾਹਕਾਰ ਇੰਦਰ ਸਿੰਘ ਘਟੌੜਾ, ਚੇਅਰਮੈਨ ਰਣਧੀਰ ਸਿੰਘ ਹੁੰਜਣ, ਸੀ ਵਾਈਸ ਚੇਅਰਮੈਨ ਜਸਵੰਤ ਸਿੰਘ ਗੋਗਾ, ਵਾਈਸ ਚੇਅਰਮੈਨ ਤਿ੍ਲੋਚਨ ਸਿੰਘ ਚਾਪੜਾ ਨਾਲ ਹਾਜ਼ਰੀਨ ਨੂੰ ਭਰੋਸਾ ਦਿੰਦੇ ਕਿਹਾ ਕਿ ਉਹ ਚੈਂਬਰ ਦੇ ਹਰ ਕਾਰਜ ਨੂੰ ਸਮੂਹ ਸਾਥੀਆਂ ਦੇ ਸਹਿਯੋਗ ਨਾਲ ਤਨਦੇਹੀ ਨਾਲ ਕਰਦੇ ਰਹਿਣਗੇ | ਜ਼ਿਲ੍ਹਾ ਚੇਅਰਮੈਨ ਡਾ ਏ ਆਰ ਸ਼ਰਮਾ ਅਤੇ ਹੋਰਨਾਂ ਬੁਲਾਰਿਆਂ ਨੇ ਕੇਂਦਰ ਅਤੇ ਰਾਜ ਸਰਕਾਰਾਂ ਵੱਲੋਂ ਉਦਯੋਗਪਤੀਆਂ ਲਈ ਬਣਾਈਆਂ ਵੱਖ ਵੱਖ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ ਅਤੇ ਉਦਯੋਗ ਨੂੰ ਪ੍ਰੋਤਸਾਹਿਤ ਕਰਨ ਸਬੰਧੀ ਸੁਝਾਅ ਲਏ ਗਏ | ਇਸ ਮੌਕੇ ਤੇ ਗੁਰਮੀਤ ਸਿੰਘ ਉੱਭੀ, ਸੁਰਜੀਤ ਸਿੰਘ ਮਹੋਲੀ, ਤਿ੍ਲੋਚਨ ਸਿੰਘ ਕੈਲੇ, ਤਰਸੇਮ ਸਿੰਘ ਹੂੰਝਣ, ਲਾਲ ਸਿੰਘ, ਰਵਿੰਦਰ ਸਿੰਘ ਬਿਰਦੀ, ਰਜਿੰਦਰ ਵਰਮਾ, ਅਵਤਾਰ ਸਿੰਘ ਬਿਰਦੀ, ਵਿਜੇ ਕਾਕੜੀਆ ਰੋਡਾ, ਇੰਦਰਜੀਤ ਸਿੰਘ ਰੁਪਾਲ, ਗੁਰਮੀਤ ਸਿੰਘ ਹੂੰਜਣ, ਅਮਰਜੀਤ ਸਿੰਘ ਉੱਭੀ, ਅਮਨ ਗੋਇਲ ਭੁੱਟਾ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਸੰਗਰੂਰ ਸੋਸ਼ਲ ਵੈੱਲਫੇਅਰ ਐਸੋਸੀਏਸ਼ਨ ਵਲੋਂ ਬਜ਼ੁਰਗਾਂ ਦੀ ਨਰੋਈ ਸਿਹਤ ਅਤੇ ਤੰਦਰੁਸਤੀ ਲਈ ਵਿਚਾਰਾਂ <br/> ਅਗਲੀ ਖ਼ਬਰ ਡਿਊਟੀ ਦੌਰਾਨ ਕਿਸੇ ਕਿਸਮ ਦੀ ਕੁਤਾਹੀ ਕਰਨ ਵਾਲਿਆ ਨੂੰ ਬਖ਼ਸ਼ਿਆ ਨਹੀਂ ਜਾਵੇਗਾ-ਐੱਸ. ਡੀ. ਐਮ. ਗਰਗ <br/>
Ad Position 24