18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਸੰਗਰੂਰ ਸੋਸ਼ਲ ਵੈੱਲਫੇਅਰ ਐਸੋਸੀਏਸ਼ਨ ਵਲੋਂ ਬਜ਼ੁਰਗਾਂ ਦੀ ਨਰੋਈ ਸਿਹਤ ਅਤੇ ਤੰਦਰੁਸਤੀ ਲਈ ਵਿਚਾਰਾਂ <br/>

Ad Position 21
No active advertisement
ਸੰਗਰੂਰ ਸੋਸ਼ਲ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਸਥਾਨਕ ਜ਼ਿਲ੍ਹਾ ਪੈਨਸ਼ਨਰ ਭਵਨ ਤਹਿਸੀਲ ਕੰਪਲੈਕਸ ਵਿਖੇ ਹੋਈ ਮੀਟਿੰਗ ਦਾ ਦਿ੍ਸ਼ | ਤਸਵੀਰਾਂ: ਮੁਕੇਸ਼ ਕੁਮਾਰ <br/> 27-04-2026
ਸੰਗਰੂਰ, 26 ਅਪ੍ਰੈਲ (ਚੌਧਰੀ ਨੰਦ ਲਾਲ ਗਾਂਧੀ)-ਸੰਗਰੂਰ ਸੋਸ਼ਲ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਸਥਾਨਕ ਜ਼ਿਲ੍ਹਾ ਪੈਨਸ਼ਨਰ ਭਵਨ ਤਹਿਸੀਲ ਕੰਪਲੈਕਸ ਵਿਖੇ ਮੀਟਿੰਗ ਦੌਰਾਨ ਬਜ਼ੁਰਗਾਂ ਦੇ ਮਸਲੇ ਸਿਹਤ ਅਤੇ ਤੰਦਰੁਸਤੀ ਲਈ ਵਿਚਾਰ ਸਾਂਝੇ ਕੀਤੇ ਗਏ | ਸਮਾਗਮ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸੂਬਾਈ ਪੈਨਸ਼ਨਰ ਆਗੂ ਰਾਜ ਕੁਮਾਰ ਅਰੋੜਾ ਦੀ ਅਗਵਾਈ ਵਿੱਚ ਸੰਪੰਨ ਹੋਇਆ | ਸ੍ਰੀ ਅਰੋੜਾ ਨਾਲ ਪ੍ਰਧਾਨਗੀ ਮੰਡਲ ਵਿੱਚ ਚੇਅਰਮੈਨ ਰਵਿੰਦਰ ਸਿੰਘ ਗੁੱਡੂ, ਵਾਇਸ ਚੇਅਰਮੈਨ ਲਾਲ ਚੰਦ ਸੈਣੀ, ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਖ਼ਾਲਸਾ, ਕਰਨੈਲ ਸਿੰਘ ਸੇਖੋਂ, ਕਿਸ਼ੋਰੀ ਲਾਲ, ਡਾ. ਮਨਮੋਹਨ ਸਿੰਘ, ਮੁੱਖ ਸਲਾਹਕਾਰ ਆਰਐਲ ਪਾਂਧੀ, ਜਨਰਲ ਸਕੱਤਰ ਕੰਵਲਜੀਤ ਸਿੰਘ, ਵਿੱਤ ਸਕੱਤਰ ਸੁਰਿੰਦਰ ਸਿੰਘ ਸੋਢੀ, ਪ੍ਰਬੰਧਕੀ ਸਕੱਤਰ ਰਾਜ ਕੁਮਾਰ ਬਾਂਸਲ, ਬਲਦੇਵ ਰਾਜ ਮਦਾਨ, ਸਕੱਤਰ ਜਨਰਲ ਤਿਲਕ ਰਾਜ ਸਤੀਜਾ, ਮੀਤ ਪ੍ਰਧਾਨ ਰਜਿੰਦਰ ਗੋਇਲ, ਰਜਿੰਦਰ ਸਿੰਘ ਚੰਗਾਲ, ਅਤੇ ਬਾਪੂ ਰਾਮ ਸਰੂਪ ਅਲੀਸ਼ੇਰ ਆਦਿ ਮੌਜੂਦ ਸਨ | ਸਮਾਗਮ ਦੀ ਸ਼ੁਰੂਆਤ ਵਿੱਚ ਸ੍ਰੀ ਚਮਕੌਰ ਸਿੰਘ ਵੀਰ ਸਾਬਕਾ ਸਹਾਇਕ ਰਜਿਸਟਰਾਰ ਸਰਕਾਰੀ ਸੇਵਾਵਾਂ, ਉੱਘੇ ਸਹਿਤਕਾਰ ਕਿ੍ਸ਼ਨ ਬੇਤਾਬ, ਸਾਬਕਾ ਖ਼ੁਰਾਕ ਅਤੇ ਸਪਲਾਈ ਅਫ਼ਸਰ ਸ੍ਰੀ ਆਰਐਸ ਮਦਾਨ ਦੀ ਧਰਮ-ਪਤਨੀ ਸ੍ਰੀਮਤੀ ਆਸ਼ਾ ਮਦਾਨ ਦੇ ਦਿਹਾਂਤ ਹੋਣ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਸ਼ਰਧਾਂਜਲੀ ਦਿੱਤੀ ਗਈ | ਉਨ੍ਹਾਂ ਦੀ ਸੰਸਥਾ ਵੱਲੋਂ ਨੈਸ਼ਨਲ ਐਵਾਰਡੀ ਸੱਤਦੇਵ ਸ਼ਰਮਾ ਵੱਲੋਂ ਲਿਖੀ ਗਈ ਪੁਸਤਕ ਇਨਸਾਨੀਅਤ ਦੇ ਫਰਿਸ਼ਤੇ 4 ਮਈ ਨੂੰ ਮਾਤਾ ਰਾਜ ਰਾਜੇਸ਼ਵਰੀ ਮੰਦਰ ਨਾਭਾ ਗੇਟ ਵਿਖੇ ਸਵੇਰੇ 11 ਵਜੇ ਲੋਕ ਅਰਪਣ ਕੀਤੀ ਜਾਵੇਗੀ | ਸਮਾਗਮ ਦੌਰਾਨ ਨੈਸ਼ਨਲ ਐਵਾਰਡੀ ਅਤੇ ਲੇਖਕ ਸੱਤਦੇਵ ਸ਼ਰਮਾ,ਵਾਸਦੇਵ ਸ਼ਰਮਾ, ਗੋਬਿੰਦਰ ਸ਼ਰਮਾ ਪ੍ਰਧਾਨ ਸ਼ਿਵ ਭੋਲੇ ਪੈਦਲ ਯਾਤਰਾ ਮੰਡਲੀ, ਅਸ਼ੋਕ ਡੱਲਾ, ਅਸ਼ੋਕ ਸ਼ਰਮਾ, ਮਹੇਸ਼ ਜੌਹਰ, ਫਕੀਰ ਚੰਦ ਗਰਗ, ਆਰਐਲ ਪਾਂਧੀ, ਜਨਕ ਰਾਜ ਜੋਸ਼ੀ, ਉੱਘੇ ਕਲਾਕਾਰ ਸ਼ਿਵ ਅੰਬਾਲਵੀ ਵੱਲੋਂ ਵਿਚਾਰਾਂ ਪੇਸ਼ ਕਰਦਿਆਂ ਕਿਹਾ ਕਿ ਸਾਨੂੰ ਸਾਰੀਆਂ ਨੂੰ ਮਿਲਜੁਲ ਕੇ ਰਹਿਣਾ ਚਾਹੀਦਾ ਹੈ ਅਤੇ ਆਪਸੀ ਪਿਆਰ,ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਬਣਾਉਣੀ ਚਾਹੀਦੀ ਹੈ | ਇਸ ਸਮੇ ਸਾਬਕਾ ਪੁਲਿਸ ਇੰਸਪੈਕਟਰ ਸੁਰੇਸ਼ਪਾਲ, ਸੂਬੇਦਾਰ ਨਛੱਤਰ ਸਿੰਘ, ਰਾਜ ਕੁਮਾਰ ਬਾਂਸਲ. ਸੁਰਜੀਤ ਸਿੰਘ, ਰਾਮ ਕੁਮਾਰ ਗਰਗ, ਮੁਕੇਸ਼ ਕੁਮਾਰ, ਰਾਮ ਕੁਮਾਰ ਧਨੋਲਾ, ਗਿਰਧਾਰੀ ਲਾਲ, ਵਰਿੰਦਰ ਬਾਂਸਲ, ਯੁਧੀਸ਼ਟਰ ਕੁਮਾਰ, ਮਹਿੰਦਰ ਸਿੰਘ ਢੀਡਸਾ, ਸੁਭਾਸ਼ ਅਰੋੜਾ, ਵਾਸਦੇਵ ਸ਼ਰਮਾ, ਅਸ਼ੋਕ ਚੌਹਾਨ, ਸੰਤੋਸ਼ ਰਿਸ਼ੀ, ਸੁਰੇਸ਼ ਕੁਮਾਰ, ਦਰਸ਼ਨ ਚੀਮਾ, ਬਲਜਿੰਦਰ ਸਿੰਘ ਥਾਣੇਦਾਰ, ਨਰਾਤਾ ਰਾਮ ਸਿੰਗਲਾ, ਜੀਵਨ ਸਿੰਘ ਮਿੱਤਲ, ਰਘੁਨਾਥ ਸ਼ਰਮਾ, ਨਗਨ ਬਾਬਾ ਸਾਹਿਬ ਦਾਸ ਸੇਵਾ ਦਲ ਦੇ ਪ੍ਰਧਾਨ ਹਰੀਸ਼ ਅਰੋੜਾ, ਮਾਸਟਰ ਮਦਨ ਲਾਲ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਹੁਦੇਦਾਰ ਅਤੇ ਮੈਂਬਰ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ-2026, ਪੰਜਾਬ ਸਰਕਾਰ ਦਾ ਇਤਿਹਾਸਕ ਕਦਮ-ਚੇਅਰਮੈਨ ਰਣਜੋਧ ਸਿੰਘ ਕਾਂਝਲਾ... ਅਗਲੀ ਖ਼ਬਰ ਜ਼ਿਲ੍ਹਾ ਇੰਡਸਟਰੀਅਲ ਚੈਂਬਰ ਸੰਗਰੂਰ ਵਲੋਂ ਬਲਾਕ ਅਹਿਮਦਗੜ੍ਹ ਦੇ ਪਿ੍ਤਪਾਲ ਸਿੰਘ ਲੋਟੇ ਅਤੇ ਅਮਰਗੜ੍ਹ ਬਲਾਕ ਦੇ ਪਰਮਜੀ...
Ad Position 24