10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਮੁਫ਼ਤ ਫਿਜ਼ੀਓਥਰੈਪੀ ਜਾਂਚ ਕੈਂਪ ਦੌਰਾਨ 102 ਲੋਕਾਂ ਦੀ ਜਾਂਚ <br/>

Ad Position 21
No active advertisement
ਬਜਰੰਗ ਅਖਾੜਾ, ਅਹਿਮਦਗੜ੍ਹ ਵਿਖੇ ਮੁਫ਼ਤ ਫਿਜ਼ੀਓਥਰੈਪੀ ਜਾਂਚ ਕੈਂਪ ਦੌਰਾਨ ਲੋਕਾਂ ਦੀ ਜਾਂਚ ਕਰਦੇ ਡਾਕਟਰ ਸਾਹਿਬਾਨ ਨਾਲ ਸੰਸਥਾ ਦੇ ਪ੍ਰਧਾਨ ਸੰਦੀਪ ਗੋਇਲ, ਸਰਪ੍ਰਸਤ ਡੀ.ਕੇ. ਗੋਇਲ, ਅਸ਼ੋਕ ਗੋਇਲ, ਉਪ ਪ੍ਰਧਾਨ ਅਸ਼ੋਕ ਡੱਬੀ ਤੇ ਹੋਰ ਮੈਂਬਰ | ਤਸਵੀਰ: ਸੁਖਜੀਤ ਸਿੰਘ ਖੇੜਾ <br/> 29-04-2026
ਅਹਿਮਦਗੜ੍ਹ, 28 ਅਪ੍ਰੈਲ (ਸੁਖਜੀਤ ਸਿੰਘ ਖੇੜਾ, ਰਣਧੀਰ ਸਿੰਘ ਮਹੋਲੀ)-ਸਮਾਜ ਸੇਵਾ ਅਤੇ ਸਿਹਤ ਜਾਗਰੂਕਤਾ ਨੂੰ ਉਤਸ਼ਾਹਿਤ ਕਰਦੇ ਹੋਏ, ਮਹਾਂਵੀਰ ਦਲ ਸ਼੍ਰੀ ਸਨਾਤਨ ਧਰਮ ਪ੍ਰਚਾਰਕ ਸਭਾ ਪੰਜਾਬ ਦੀ ਯੂਥ ਸ਼ਾਖਾ ਵੱਲੋਂ ਸਵਾਮੀ ਰਾਮੇਸ਼ਵਰ ਗਿਰੀ ਚੈਰੀਟੇਬਲ ਹਸਪਤਾਲ, ਬਜਰੰਗ ਅਖਾੜਾ, ਅਹਿਮਦਗੜ੍ਹ ਵਿਖੇ ਇੱਕ ਮੁਫ਼ਤ ਫਿਜ਼ੀਓਥਰੈਪੀ ਚੈੱਕਅਪ ਕੈਂਪ ਦਾ ਆਯੋਜਨ ਕੀਤਾ ਗਿਆ | ਸੰਗਠਨ ਦੇ ਪ੍ਰਧਾਨ ਸੰਦੀਪ ਗੋਇਲ (ਗੋਲੂ), ਅਤੇ ਸਰਪ੍ਰਸਤ ਡੀ.ਕੇ. ਗੋਇਲ ਨੇ ਦੱਸਿਆ ਕਿ ਸ਼੍ਰੇਆਂਸ ਇੰਡਸਟਰੀਜ਼ ਲਿਮਟਿਡ ਦੇ ਸਹਿਯੋਗ ਨਾਲ ਸਵਰਗੀ ਡੀ.ਕੇ. ਓਸਵਾਲ ਦੀ ਯਾਦ ਵਿੱਚ ਆਯੋਜਿਤ ਇਸ ਕੈਂਪ ਦੌਰਾਨ ਪ੍ਰਸਿੱਧ ਮਾਹਿਰ ਡਾ. ਰੋਹਿਤ ਸਿੰਗਲਾ (ਸਾਬਕਾ ਮੁਖੀ ਅਤੇ ਐਚ.ਓ.ਡੀ., ਐੱਸ.ਪੀ.ਐੱਸ. ਅਪੋਲੋ ਹਸਪਤਾਲ, ਲੁਧਿਆਣਾ) ਅਤੇ ਡਾ. ਗੌਰਵ ਬੱਤਰਾ ਦੀ ਨਿਗਰਾਨੀ ਹੇਠ ਆਧੁਨਿਕ ਮਸ਼ੀਨਾਂ ਦੀ ਵਰਤੋਂ ਕਰਕੇ 102 ਲੋਕਾਂ ਦੀ ਜਾਂਚ ਕੀਤੀ ਗਈ ਤੇ ਰੋਗਾਂ ਤੋਂ ਪ੍ਰਭਾਵਿਤ ਲੋਕਾਂ ਨੂੰ ਨਿਯਮਿਤ ਸੈਰ ਕਰਨ ਤੇ ਹਲਕੀ ਕਸਰਤ ਕਰਨ ਦੀ ਸਲਾਹ ਦਿੱਤੀ | ਇਸ ਮੌਕੇ ਪ੍ਰਧਾਨ ਸੰਦੀਪ ਗੋਇਲ, ਸਰਪ੍ਰਸਤ ਡੀ.ਕੇ. ਗੋਇਲ, ਅਸ਼ੋਕ ਗੋਇਲ, ਉਪ ਪ੍ਰਧਾਨ ਅਸ਼ੋਕ ਡੱਬੀ, ਸਕੱਤਰ ਸੰਜੇ ਸਿੰਗਲਾ, ਮੈਨੇਜਰ ਅੰਮਿ੍ਤਪਾਲ ਗੋਲਚੀ, ਕੈਸ਼ੀਅਰ ਭਾਰਤ ਭੂਸ਼ਣ, ਪ੍ਰਦੀਪ ਗੋਇਲ, ਮੋਹਨ ਲਾਲ, ਪ੍ਰਦੀਪ ਗੋਇਲ ਬਿੱਟਾ (ਮੂਨ ਟੀ), ਦੀਪਕ ਸਿੰਗਲਾ, ਪ੍ਰੇਮ ਗੁਪਤਾ, ਮੋਹਨ ਲਾਲ ਮੋਹਣੀ, ਇੰਦਰਜੀਤ ਗੋਇਲ, ਭੂਸ਼ਣ ਗੋਇਲ, ਭਾਗਵਤ ਪ੍ਰਸਾਦ, ਯੂਥ ਮੈਂਬਰ ਅਕਸ਼ੇ ਗੋਇਲ, ਸ਼ਿਵਮ ਗੋਇਲ, ਨਿਖਲ ਗੋਇਲ, ਰਿਸ਼ਵ ਗੋਇਲ, ਅਮਿਤ ਸ਼ਰਮਾ, ਮੁਸਕਾਨ, ਮਨਪ੍ਰੀਤ ਕੌਰ ਅਤੇ ਹੋਰ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਅਕਾਲ ਕਾਲਜ ਆਫ਼ ਐਜੂਕੇਸ਼ਨ ਮਸਤੂਆਣਾ ਸਾਹਿਬ ਵਿਖੇ ਸਾਲਾਨਾ ਇਨਾਮ ਤੇ ਡਿਗਰੀ ਵੰਡ ਸਮਾਗਮ <br/> ਅਗਲੀ ਖ਼ਬਰ ਸੰਗਰੂਰ ਦੇ ਸੀਨੀਅਰ ਅਕਾਲੀ ਆਗੂ ਮਿਲਖੀ ਹੋਏ ਵਾਰਸ ਪੰਜਾਬ 'ਚ ਸ਼ਾਮਿਲ <br/>
Ad Position 24