31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਸੇਵਾ ਸੰਸਥਾਨ: ਕੈਂਸਰ ਦੇ ਮਰੀਜ਼ਾਂ ਦੀ ਸੇਵਾ ਲਈ ਚਾਹ ਦੀ ਇੱਕ ਕੇਤਲੀ ਤੋਂ ਸ਼ੁਰੂ ਹੋਏ ਲੰਗਰ ਵਿਚ ਅੱਜ ਰੋਜ਼ਾਨਾ 2800 ਦੇ ਕਰੀਬ ਲੋਕ ਛਕਦੇ ਹਨ ਲੰਗਰ

Ad Position 21
No active advertisement
ਅਜੀਤ ਡੈਸਕ 02-05-2026
ਸੰਗਰੂਰ, 1 ਮਈ (ਦਮਨਜੀਤ ਸਿੰਘ) - ਸੰਗਰੂਰ ਦੇ ਸਿਵਲ ਹਸਪਤਾਲ ਨੇੜੇ ਚੱਲ ਰਹੇ ਟਾਟਾ ਮੈਮੋਰੀਅਲ ਕੈਂਸਰ ਹਸਪਤਾਲ ਵਿਚ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਲਈ ਸਾਲ 2016 ਵਿਚ ਸ਼੍ਰੀ ਗੁਰੂ ਅੰਗਦ ਦੇਵ ਜੀ ਸੇਵਾ ਸੋਸਾਇਟੀ ਵੱਲੋਂ ਇੱਕ ਚਾਹ ਦੀ ਕੇਤਲੀ ਤੋਂ ਸ਼ੁਰੂ ਹੋਇਆ ਸੇਵਾ ਦਾ ਸਫ਼ਰ ਅੱਜ ਪੰਜਾਬ ਹੀ ਨਹੀਂ ਦੇਸ਼ ਭਰ ਵਿਚ ਇੱਕ ਨਾਮੀ ਅਤੇ ਵੱਡੇ ਲੰਗਰ ਵਜੋਂ ਸਥਾਪਤ ਹੋ ਚੁੱਕਾ ਹੈ¢ ਜ਼ਿਕਰਯੋਗ ਹੈ ਕਿ ਸਾਲ 2016 ਅੰਦਰ ਸੰਗਰੂਰ ਦੇ ਟਾਟਾ ਮੈਮੋਰੀਅਲ ਕੈਂਸਰ ਹਸਪਤਾਲ ਵਿਚ ਏ.ਸੀ. ਦੀ ਰਿਪੇਅਰ ਕਰਨ ਗਏ ਮਕੈਨਿਕ ਜਸਵਿੰਦਰ ਸਿੰਘ ਦਾ ਸਿੱਖੀ ਸਰੂਪ ਅਤੇ ਸੇਵਾ ਭਾਵਨਾ ਨੂੰ ਦੇਖ ਹਸਪਤਾਲ ਦੇ ਅਕਾਊਾਟ ਵਿਭਾਗ ਵਿਚ ਕੰਮ ਕਰਦੇ ਕੇਸ਼ਵ ਸ਼ਰਮਾ ਅਤੇ ਹਸਪਤਾਲ ਦੇ ਹੀ ਮੁਲਾਜ਼ਮ ਮਨਵੀਰ ਸਿੰਘ ਪੂਨੀਆ ਨੇ ਜਸਵਿੰਦਰ ਸਿੰਘ ਨੂੰ ਹਸਪਤਾਲ ਦੇ ਚÏਗਿਰਦੇ ਅੰਦਰ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਲਈ ਰੋਜ਼ਾਨਾ ਚਾਹ ਦਾ ਲੰਗਰ ਲਗਾਉਣ ਲਈ ਪ੍ਰੇਰਿਤ ਕੀਤਾ ਤੇ ਬੱਸ ਫਿਰ ਜਸਵਿੰਦਰ ਸਿੰਘ ਆਪਣੇ ਨਾਬਾਲਗ ਲੜਕੇ ਜਸ਼ਨਦੀਪ ਸਿੰਘ ਨੂੰ ਨਾਲ ਲੈ ਕੇ ਇਸ ਚਾਹ ਦੀ ਸੇਵਾ ਨੂੰ ਆਰੰਭਣ ਦਾ ਮਨ ਬਣਾ ਲਿਆ¢ ਰੋਜ਼ਾਨਾ ਆਪਣੇ ਘਰੋਂ ਚਾਹ ਦੀ ਕੇਤਲੀ ਭਰ ਕੇ ਕੈਂਸਰ ਹਸਪਤਾਲ ਦੇ ਬਾਹਰ ਪਹੁੰਚਦੇ ਦੋਵੇਂ ਪਿਓ-ਪੁੱਤਾਂ ਦੀ ਸੇਵਾ ਦਾ ਸਿਲਸਿਲਾ ਕੁੱਝ ਕੁ ਮਹੀਨੇ ਚਲਦਾ ਰਿਹਾ¢ ਜਸਵਿੰਦਰ ਸਿੰਘ ਅਤੇ ਉਸ ਦੇ ਲੜਕੇ ਜਸ਼ਨ ਦੀ ਸੇਵਾ ਤੋਂ ਪ੍ਰਭਾਵਿਤ ਹੋ ਕੇ 10 ਕੁ ਹੋਰ ਸ਼ਹਿਰਵਾਸੀ ਉਨ੍ਹਾਂ ਦੇ ਨਾਲ ਜੁੜ ਗਏ ਅਤੇ ਸ਼੍ਰੀ ਗੁਰੂ ਅੰਗਦ ਦੇਵ ਜੀ ਸੇਵਾ ਸੋਸਾਇਟੀ ਆਪਣੀ ਅਸਲ ਹੋਂਦ ਵਿਚ ਆ ਗਈ¢ ਸੇਵਾਦਾਰਾਂ ਦੀ ਗਿਣਤੀ ਵਧਣ ਉਪਰੰਤ ਸਵੇਰ ਦੀ ਚਾਹ ਦੇ ਨਾਲ-ਨਾਲ ਕੈਂਸਰ ਹਸਪਤਾਲ ਦੇ ਬਾਹਰ ਇਨ੍ਹਾਂ ਸੇਵਾਦਾਰਾਂ ਵੱਲੋਂ ਪ੍ਰਸ਼ਾਦੇ ਵੀ ਵਰਤਾਉਣੇ ਸ਼ੁਰੂ ਕਰ ਦਿੱਤੇ¢ ਸਾਲ 2020 ਵਿੱਚ ਜਦ ਕੋਵਿਡ ਨੇ ਦਸਤਕ ਦਿੱਤੀ ਤਾਂ ਜਿੱਥੇ ਆਮ ਲੋਕਾਂ ਨੂੰ ਆਪਣੇ ਪਰਿਵਾਰਾਂ ਲਈ ਰੋਟੀ ਦੀ ਚਿੰਤਾ ਸਤਾਉਣ ਲੱਗੀ ਤਾਂ ਉੱਥੇ ਹੀ ਸ਼੍ਰੀ ਗੁਰੂ ਅੰਗਦ ਦੇਵ ਜੀ ਸੇਵਾ ਸੋਸਾਇਟੀ ਦੇ ਸੇਵਾਦਾਰ ਕੈਂਸਰ ਦੇ ਮਰੀਜ਼ਾਂ ਦੀ ਚੱਲ ਰਹੀ ਸੇਵਾ ਨੂੰ ਨਿਰੰਤਰ ਜਾਰੀ ਰੱਖਣ ਦੇ ਲੋੜੀਂਦੇ ਉਪਰਾਲੇ ਕਰਨ ਵਿਚ ਜੁਟ ਗਏ ਅਤੇ ਹੋਇਆ ਇਹ ਕਿ ਸਵੇਰ ਦੇ ਨਾਸ਼ਤੇ ਦੀ ਸੇਵਾ ਕਰ ਰਹੀ ਸੋਸਾਇਟੀ ਨੇ ਹੁਣ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਲਈ ਇਸ ਅÏਖੇ ਸਮੇਂ ਵਿਚ ਤਿੰਨੇ ਸਮੇਂ ਦਾ ਲੰਗਰ ਆਪਣੇ ਅਤੇ ਆਪਣੇ ਆਂਢ-ਗੁਆਂਢ ਦੇ ਘਰਾਂ ਵਿੱਚੋਂ ਬਣਵਾ ਕੇ ਹਸਪਤਾਲ ਵਿਚ ਪਹੁੰਚਾਉਣਾ ਸ਼ੁਰੂ ਕਰ ਦਿੱਤਾ¢ ਲੰਗਰ ਲਗਾਉਣ ਲਈ ਟੀ.ਐਮ.ਸੀ. ਹਸਪਤਾਲ ਦੇ ਪ੍ਰਬੰਧਕਾਂ ਵੱਲੋਂ ਸੋਸਾਇਟੀ ਉਸ ਸਮੇਂ ਵੱਡਾ ਸਹਿਯੋਗ ਮਿਲਿਆ ਜਦ ਹਸਪਤਾਲ ਪ੍ਰਬੰਧਕਾਂ ਨੇ ਸੋਸਾਇਟੀ ਨੂੰ ਲੰਗਰ ਲਈ ਡਾਕਟਰਾਂ ਵਾਲਾਂ ਇੱਕ ਛੋਟਾ ਜਿਹਾ ਕੁਆਰਟਰ ਅਲਾਟ ਕਰ ਦਿੱਤਾ¢ ਕੁਆਰਟਰ ਵਿਚ ਲੰਗਰ ਤਿਆਰ ਹੋਣਾ ਸ਼ੁਰੂ ਹੋ ਗਿਆ ਅਤੇ ਹÏਲੀ-ਹÏਲੀ ਸਮਾਂ ਬੀਤਦਾ ਗਿਆ ਅਤੇ ਸੋਸਾਇਟੀ ਦੀ ਸੇਵਾ ਤੋਂ ਪ੍ਰਭਾਵਿਤ ਲੋਕਾਂ ਦਾ ਸਹਿਯੋਗ ਵੀ ਇਸ ਕਦਰ ਵਧਣ ਲੱਗਾ ਕਿ ਲੰਗਰ ਲਈ ਇਹ ਕੁਆਰਟਰ ਛੋਟਾ ਪੈਣ ਲੱਗਾ¢ ਸੋਸਾਇਟੀ ਨੂੰ ਦਾਨ ਦੇਣ ਵਾਲਿਆਂ ਦੀ ਗਿਣਤੀ ਜਿੱਥੇ ਵਧ ਰਹੀ ਸੀ ਉੱਥੇ ਹੀ ਸੇਵਾਦਾਰਾਂ ਦੀ ਗਿਣਤੀ ਵੀ ਵਧ ਕੇ 30 ਦੇ ਕਰੀਬ ਹੋ ਗਈ¢ ਕੈਂਸਰ ਹਸਪਤਾਲ ਵਿਚ ਦਿਨੋਂ-ਦਿਨ ਵਧ ਰਹੀ ਮਰੀਜ਼ਾਂ ਦੀ ਗਿਣਤੀ ਨੂੰ ਦੇਖਦਿਆਂ ਸੋਸਾਇਟੀ ਨੇ ਫ਼ੈਸਲਾ ਲਿਆ ਕਿ ਹੁਣ ਇਸ ਲੰਗਰ ਨੂੰ ਹੋਰ ਵਿਸ਼ਾਲ ਕੀਤਾ ਜਾਵੇ ਤਾਂ ਪਹਿਲਾਂ ਤੋਂ ਹੀ ਸੋਸਾਇਟੀ ਦੀ ਸੇਵਾ ਤੋਂ ਪ੍ਰਭਾਵਿਤ ਹਸਪਤਾਲ ਪ੍ਰਬੰਧਕਾਂ ਨੇ ਸੋਸਾਇਟੀ ਨੂੰ ਲੰਗਰ ਲਈ ਵੱਡਾ ਹਾਲ ਅਤੇ ਹੋਰ ਲੋੜੀਂਦੀ ਜਗ੍ਹਾ ਦੇਣ ਦਾ ਐਲਾਨ ਕਰ ਦਿੱਤਾ¢ ਲੰਗਰ ਹਾਲ ਦੇ ਵਿਸ਼ਾਲ ਹੋਣ ਨਾਲ ਇੱਥੇ ਲੋੜੀਂਦੇ ਬਰਤਨਾਂ ਦੇ ਨਾਲ-ਨਾਲ ਆਟਾ ਗੁੰਨ੍ਹਣ ਵਾਲੀ ਮਸ਼ੀਨ, ਪੇੜੇ ਕਰਨ ਵਾਲੀ ਮਸ਼ੀਨ ਅਤੇ ਪ੍ਰਸ਼ਾਦੇ ਪਕਾਉਣ ਵਾਲੀ ਮਸ਼ੀਨ ਵੀ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਲੱਗ ਗਈਆਂ¢ ਲੰਗਰ ਲਈ ਸੇਵਾਦਾਰਾਂ ਤੋਂ ਇਲਾਵਾ 5 ਬੰਦਿਆਂ ਦਾ ਤਨਖ਼ਾਹੀਆਂ ਸਟਾਫ਼ ਰੱਖ ਲਿਆ ਗਿਆ ਅਤੇ ਦਿਨ ਵਿਚ ਤਿੰਨ ਨਿਰਧਾਰਤ ਸਮਿਆਂ ਉੱਤੇ ਚੱਲਣ ਵਾਲਾ ਲੰਗਰ ਸਵੇਰੇ ਸਾਢੇ 4 ਵਜੇ ਤੋਂ ਰਾਤ ਦੇ ਸਾਢੇ 8 ਵਜੇ ਤੱਕ ਰੋਜ਼ਾਨਾ ਨਿਰੰਤਰ ਕਰ ਦਿੱਤਾ ਗਿਆ¢ ਪ੍ਰਸ਼ਾਦੇ ਤੋਂ ਇਲਾਵਾ ਡਾਕਟਰਾਂ ਦੀ ਸਲਾਹ ਮੁਤਾਬਕ ਮਰੀਜ਼ਾਂ ਲਈ ਦਲੀਆ, ਖਿਚੜੀ, ਸੂਪ ਅਤੇ ਦੁੱਧ ਦਾ ਲੰਗਰ ਵੀ ਲੰਗਰ ਹਾਲ ਵਿੱਚ ਹਰ ਸਮੇਂ ਚੱਲਣ ਲੱਗ ਪਿਆ¢ ਸੰਸਥਾ ਦੇ ਚੇਅਰਮੈਨ ਜਸਵਿੰਦਰ ਸਿੰਘ ਅਤੇ ਪ੍ਰਧਾਨ ਜੈ ਪ੍ਰਕਾਸ਼ ਪਿੰਟੂ ਨੇ ਦੱਸਿਆ ਕਿ ਜਦ ਕੈਂਸਰ ਹਸਪਤਾਲ ਸੰਗਰੂਰ ਵਿਚ ਲੰਗਰ ਦਾ ਪ੍ਰਬੰਧ ਪੂਰਨ ਸੁਚੱਜੇ ਢੰਗ ਨਾਲ ਚੱਲਣ ਲੱਗ ਪਿਆ ਤਾਂ ਟਾਟਾ ਮੈਮੋਰੀਅਲ ਕੈਂਸਰ ਹਸਪਤਾਲ ਦੇ ਪ੍ਰਬੰਧਕਾਂ ਵੱਲੋਂ ਸ਼੍ਰੀ ਗੁਰੂ ਅੰਗਦ ਦੇਵ ਜੀ ਸੇਵਾ ਸੋਸਾਇਟੀ ਨੂੰ ਬੇਨਤੀ ਕੀਤੀ ਗਈ ਕਿ ਚੰਡੀਗੜ੍ਹ ਨੇੜੇ ਮੁਲਾਂਪੁਰ ਵਿਖੇ ਹਸਪਤਾਲ ਦੀ ਸ਼ੁਰੂ ਹੋਈ ਦੂਸਰੀ ਬਰਾਂਚ ਵਿਚ ਵੀ ਸੰਗਰੂਰ ਵਾਂਗ ਲੰਗਰ ਸੇਵਾ ਸ਼ੁਰੂ ਕੀਤੀ ਜਾਵੇ ਤਾਂ ਸੋਸਾਇਟੀ ਨੇ ਬਿਨਾਂ ਕੋਈ ਦੇਰੀ ਦੇ ਮੁੱਲਾਂਪੁਰ ਵਿਚ ਵੀ ਲੰਗਰ ਸ਼ੁਰੂ ਕਰਨ ਲਈ ਹਾਂ ਕਰ ਦਿੱਤੀ ਅਤੇ ਅੱਜ ਉੱਥੇ ਵੀ ਪੱਕਾ ਲੰਗਰ ਹਾਲ ਸਥਾਪਿਤ ਹੋ ਗਿਆ ਹੈ ਜਿਸ ਵਿਚ ਦਿਨ ਦੇ 16 ਘੰਟੇ ਲਗਾਤਾਰ ਲੰਗਰ ਸੇਵਾ ਚੱਲ ਰਹੀ ਹੈ¢ ਉਨ੍ਹਾਂ ਦੱਸਿਆ ਕਿ ਕਰੀਬ 10 ਸਾਲ ਪਹਿਲਾਂ ਇੱਕ ਚਾਹ ਦੀ ਕੇਤਲੀ ਤੋਂ ਸ਼ੁਰੂ ਹੋਇਆ ਲੰਗਰ ਦਾ ਇਹ ਸਫ਼ਰ ਅੱਜ ਸੰਗਰੂਰ ਅਤੇ ਮੁੱਲਾਂਪੁਰ ਦੋਵੇਂ ਹਸਪਤਾਲਾਂ ਵਿਚ ਰੋਜ਼ਾਨਾ ਕਰੀਬ 2800 ਲੋਕਾਂ ਨੂੰ ਲੰਗਰ ਛਕਾਉਣ ਤੱਕ ਪਹੁੰਚ ਗਿਆ ਹੈ¢ ਇੱਥੇ ਇਹ ਵੀ ਦੱਸਣਯੋਗ ਹੈ ਕਿ ਸੋਸਾਇਟੀ ਨੇ ਸੰਗਰੂਰ ਅਤੇ ਮੁੱਲਾਂਪੁਰ ਵਿਖੇ ਚਲ ਰਹੇ ਦੋਵੇਂ ਲੰਗਰਾਂ ਲਈ ਕਦੇ ਸ਼ਹਿਰ ਅੰਦਰ ਲੋਕਾਂ ਤੋਂ ਉਗਰਾਹੀ ਨਹੀਂ ਕੀਤੀ ਲੋਕ ਆਪਣੀ ਸ਼ਰਧਾ ਮੁਤਾਬਿਕ ਹੀ ਇੱਥੇ ਰਸਦ ਪਹੁੰਚਦੀ ਕਰ ਦਿੰਦੇ ਹਨ¢ ਸੋਸਾਇਟੀ ਦੇ ਸੇਵਾਦਾਰਾਂ ਇੰਦਰਜੀਤ ਸਿੰਘ ਬਹਿਣੀਵਾਲ, ਸੁਖਚੈਨ ਸਿੰਘ ਸੁੱਖੀ, ਜਸ਼ਨਦੀਪ ਸਿੰਘ ਜਸ਼ਨ, ਸੁਖਵਿੰਦਰ ਸਿੰਘ ਢੀਂਡਸਾ, ਸਤਪਾਲ ਸ਼ਰਮਾ, ਅਸ਼ਵਨੀ ਕੁਮਾਰ, ਜਸ਼ਨ ਬੈਨੀਪਾਲ ਅਤੇ 20 ਦੇ ਕਰੀਬ ਹੋਰਨਾਂ ਸੇਵਾਦਾਰਾਂ ਵੱਲੋਂ ਰੋਜ਼ਾਨਾ ਆਪਣੀਆਂ ਡਿਊਟੀਆਂ ਵੰਡ ਕੇ ਲੰਗਰ ਵਿਚ ਸੇਵਾਵਾਂ ਨਿਭਾਈਆਂ ਜਾਂਦੀਆਂ ਹਨ

Ad Position 22
No active advertisement
ਪਿਛਲੀ ਖ਼ਬਰ ਭੱਟੀਵਾਲ ਕਲਾਂ ਵਿਖੇ 16 ਕਿਸਾਨਾਂ ਦੇ ਖੇਤਾਂ ਵਿਚ ਲੱਗੇ ਟਰਾਂਸਫ਼ਾਰਮਰਾਂ ਦੀ ਭੰਨ ਤੋੜ ਕਰਕੇ ਤੇਲ ਕੀਤਾ ਚੋਰੀ <br/> ਅਗਲੀ ਖ਼ਬਰ ਰੇਲਵੇ ਪੁਲ ਦੀ ਉਸਾਰੀ ਕਾਰਨ ਰਾਹਗੀਰਾਂ ਨੂੰ ਮੁਸ਼ਕਿਲਾਂ ਹੀ ਮੁਸ਼ਕਿਲਾਂ-ਮਾ. ਛਾਜਲਾ <br/>
Ad Position 24