31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਭੱਟੀਵਾਲ ਕਲਾਂ ਵਿਖੇ 16 ਕਿਸਾਨਾਂ ਦੇ ਖੇਤਾਂ ਵਿਚ ਲੱਗੇ ਟਰਾਂਸਫ਼ਾਰਮਰਾਂ ਦੀ ਭੰਨ ਤੋੜ ਕਰਕੇ ਤੇਲ ਕੀਤਾ ਚੋਰੀ <br/>

Ad Position 21
No active advertisement
ਅਜੀਤ ਡੈਸਕ 02-05-2026
ਭਵਾਨੀਗੜ੍ਹ, 1 ਮਈ, (ਰਣਧੀਰ ਸਿੰਘ ਫੱਗੂਵਾਲਾ) - ਪਿੰਡ ਭੱਟੀਵਾਲ ਕਲ੍ਹਾਂ ਵਿਖੇ ਲੰਘੀ ਰਾਤ ਚੋਰਾਂ ਵੱਲੋਂ 16 ਕਿਸਾਨਾਂ ਦੇ ਖੇਤਾਂ ਵਿਚ ਲੱਗੇ ਟਰਾਂਸਫ਼ਾਰਮਰਾਂ ਦੀ ਭੰਨ ਤੋੜ ਕਰਕੇ ਉਨ੍ਹਾਂ ਵਿਚੋਂ ਕਰੀਬ 750 ਲੀਟਰ ਤੇਲ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ, ਚੋਰ ਜਾਂਦੇ ਸਮੇਂ ਆਪਣੀ ਕਿਰਪਾਨ ਉਥੇ ਹੀ ਛੱਡ ਗਏ | ਜਾਣਕਾਰੀ ਦਿੰਦਿਆਂ ਕਿਸਾਨ ਪਰਮਜੀਤ ਸਿੰਘ ਨੇ ਕਿ ਪਿੰਡ ਤੋਂ ਕਪਿਆਲ ਨੂੰ ਜਾਂਦੀ ਿਲੰਕ ਸੜਕ 'ਤੇ ਪੈਂਦੇ ਕਰੀਬ 16 ਕਿਸਾਨਾਂ ਦੇ ਖੇਤਾਂ ਵਿਚ ਲੱਗੇ ਬਿਜਲੀ ਟਰਾਂਸਫ਼ਾਰਮਰਾਂ ਨੂੰ ਤੋੜ ਕੇ ਉਨ੍ਹਾਂ ਵਿਚੋਂ ਤੇਲ ਚੋਰੀ ਕਰ ਲੈਣ ਨਾਲ ਕਿਸਾਨਾਂ ਦਾ ਵੱਡਾ ਨੁਕਸਾਨ ਹੋ ਗਿਆ | ਉਨ੍ਹਾਂ ਦੱਸਿਆ ਕਿ ਕਿਸਾਨ ਹਰਜੀਤ ਸਿੰਘ, ਗੁਰਤੇਜ ਸਿੰਘ, ਹਰਵਿੰਦਰ ਸਿੰਘ, ਜਗਸੀਰ ਸਿੰਘ, ਸਵਰਨ ਸਿੰਘ, ਬਲਵੀਰ ਸਿੰਘ, ਗੁਰਮੀਤ ਸਿੰਘ, ਮੇਹਰ ਸਿੰਘ, ਨਿਰਮਲ ਸਿੰਘ, ਪਰਮਜੀਤ ਸਿੰਘ, ਕੁਲਦੀਪ ਸਿੰਘ, ਗੁਰਦੀਪ ਸਿੰਘ, ਪਰਮਜੀਤ ਸਿੰਘ, ਬਿੰਦਰ ਸਿੰਘ, ਗੁਰਜਿੰਦਰ ਸਿੰਘ ਅਤੇ ਕੰਢਾ ਸਿੰਘ ਦੇ ਖੇਤਾਂ ਵਿਚ ਚੋਰਾਂ ਨੇ ਟਰਾਂਸਫ਼ਾਰਮਰਾਂ ਨੂੰ ਤੋੜ ਕੇ ਉਨ੍ਹਾਂ ਵਿਚੋਂ ਤੇਲ ਚੋਰੀ ਕਰਨਾ ਸ਼ੁਰੂ ਕਰਦਿਆਂ, ਇਸ ਰਾਹ 'ਤੇ ਪੈਂਦੇ 16 ਕਿਸਾਨਾਂ ਦੇ ਟਰਾਂਸਫ਼ਾਰਮਰਾਂ ਨੂੰ ਤੋੜ ਕੇ ਉਨ੍ਹਾਂ ਵਿਚੋਂ ਤੇਲ ਚੋਰੀ ਕਰ ਲਿਆ | ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਪਤਾ ਲੱਗਿਆ, ਜਦੋਂ ਭੱਠੇ 'ਤੇ ਕੰਮ ਕਰਦੀ ਲੇਬਰ ਨੇ ਸਵੇਰੇ ਸੰਦੇਹਾਂ ਕੰਮ ਸ਼ੁਰੂ ਕਰਦਿਆਂ ਖੜਕਾ ਕਰਨਾ ਸ਼ੁਰੂ ਕੀਤਾ ਤਾਂ ਚੋਰ ਮੌਕੇ ਤੋਂ ਫ਼ਰਾਰ ਹੋ ਗਏ | ਉਨ੍ਹਾਂ ਕਿਹਾ ਕਿ ਸਾਨੂੰ ਸੂਚਨਾ ਇਹ ਵੀ ਮਿਲੀ ਕਿ ਚੋਰ ਇੱਕ ਜੀਪ ਵਿੱਚ ਆਏ ਸਨ, ਤੇਲ ਚੋਰੀ ਕਰ ਕੇ ਮੌਕੇ ਤੋਂ ਫ਼ਰਾਰ ਹੋ ਗਏ | ਉਨ੍ਹਾਂ ਦੱਸਿਆ ਕਿ ਚੋਰ ਜਾਂਦੇ ਸਮੇਂ ਇੱਕ ਕਿਸਾਨ ਦੇ ਖੇਤ ਵਿਚ ਚੋਰੀ ਕਰਨ ਸਮੇਂ ਨਾਲ ਲਿਆਂਦੀ ਕਿਰਪਾਨ ਉਥੇ ਹੀ ਛੱਡ ਗਏ | ਪੀੜਤ ਕਿਸਾਨਾਂ ਨੇ ਦੱਸਿਆ ਕਿ ਚੋਰ ਗਿਰੋਹ ਤੇਜਧਾਰ ਹਥਿਆਰ ਲੈ ਕੇ ਖੇਤਾਂ ਵਿਚ ਚੋਰੀ ਕਰਦਾ ਹੈ, ਟੁੱਟੇ ਟਰਾਂਸਫ਼ਾਰਮਰ ਨੇੜੇ ਜ਼ਮੀਨ ਵਿਚ ਗੱਡੀ ਕਿਰਪਾਨ ਦੇਖ ਕੇ ਇਹ ਵੀ ਡਰ ਪਾਇਆ ਜਾ ਰਿਹਾ ਹੈ ਕਿ ਜੇਕਰ ਕੋਈ ਕਿਸਾਨ ਇਕੱਲਾ ਖੇਤ ਵਿਚ ਚੋਰ ਗਿਰੋਹ ਨੂੰ ਮਿਲ ਜਾਵੇ ਤਾਂ ਉਸ ਦਾ ਜਾਨੀ ਨੁਕਸਾਨ ਵੀ ਹੋ ਸਕਦਾ ਹੈ | ਉਨ੍ਹਾਂ ਦੱਸਿਆ ਕਿ ਸਾਰੇ ਟਰਾਂਸਫ਼ਾਰਮਰਾਂ ਵਿਚੋਂ ਕਰੀਬ 750 ਲੀਟਰ ਤੇਲ ਚੋਰੀ ਕਰ ਲੈਣ ਨਾਲ ਕਰੀਬ ਸਵਾ ਲੱਖ ਰੁਪਏ ਦਾ ਤੇਲ ਅਤੇ ਹੋਰ ਭੰਨਤੋੜ ਕਰਨ ਨਾਲ ਹੋਰ ਨੁਕਸਾਨ ਹੋ ਗਿਆ | ਕਿਸਾਨਾਂ ਪੁਲਿਸ ਪ੍ਰਸ਼ਾਸਨ ਤੋਂ ਪਿੰਡਾਂ ਵਿਚ ਗਸ਼ਤ ਤੇਜ਼ ਕਰਕੇ ਚੋਰਾਂ ਨੂੰ ਕਾਬੂ ਕਰਕੇ ਸਖ਼ਤ ਕਾਰਵਾਈ ਕਰਨ ਦੀ ਮੰਗ ਕਰਦਿਆਂ ਪਾਵਰਕੌਮ ਤੋਂ ਕਿਸਾਨਾਂ ਨੂੰ ਟਰਾਂਸਫ਼ਾਰਮਰ ਦੇਣ ਦੀ ਮੰਗ ਕੀਤੀ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਸੰਗਰੂਰ ਅਤੇ ਮਲੇਰਕੋਟਲਾ ਵਿਖੇ ਵੱਖ-ਵੱਖ ਥਾਈਾ ਮਨਾਇਆ ਮਜ਼ਦੂਰ ਦਿਵਸ <br/> ਅਗਲੀ ਖ਼ਬਰ ਸੇਵਾ ਸੰਸਥਾਨ: ਕੈਂਸਰ ਦੇ ਮਰੀਜ਼ਾਂ ਦੀ ਸੇਵਾ ਲਈ ਚਾਹ ਦੀ ਇੱਕ ਕੇਤਲੀ ਤੋਂ ਸ਼ੁਰੂ ਹੋਏ ਲੰਗਰ ਵਿਚ ਅੱਜ ਰੋਜ਼ਾਨਾ 2800 ਦ...
Ad Position 24