ਜ਼ਿਲ੍ਹਾ ਸੰਗਰੂਰ ਅਤੇ ਮਲੇਰਕੋਟਲਾ ਵਿਖੇ ਵੱਖ-ਵੱਖ ਥਾਈਾ ਮਨਾਇਆ ਮਜ਼ਦੂਰ ਦਿਵਸ <br/>
ਅਜੀਤ ਡੈਸਕ
02-05-2026
-ਸੀ.ਪੀ.ਆਈ. ਦਫ਼ਤਰ ਸੁਤੰਤਰ ਭਵਨ ਸੰਗਰੂਰ ਵਿਖੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ¢ ਇਸ ਮÏਕੇ ਝੰਡਾ ਲਹਿਰਾਉਣ ਦੀ ਰਸਮ ਵੀ ਨਿਭਾਈ ਗਈ¢ ਇਸ ਮÏਕੇ ਨਿਰਮਲ ਸਿੰਘ ਬਟਿਆੜਾ, ਸਰਬ ਭਾਰਤ ਨÏਜਵਾਨ ਸਭਾ ਦੇ ਸਕੱਤਰੇਤ ਮੈਂਬਰ ਨਵਜੀਤ ਸਿੰਘ, ਦਰਸ਼ਨ ਸਿੰਘ ਸੰਜੂਮਾ, ਸੁੰਦਰ ਸਿੰਘ, ਸੀਤਾ ਰਾਮ, ਸੁਖਵਿੰਦਰ ਸਿੰਘ, ਮੇਲਾ ਰਾਮ, ਨਿਰਜਣ ਸਿੰਘ ਆਦਿ ਹਾਜ਼ਰ ਸਨ¢
-ਆਲ ਇੰਡੀਆ ਟਰੇਡ ਯੂਨੀਅਨ (ਸੀਟੂ) ਵੱਲੋਂ ਪਿੰਡ ਤੁੰਗਾਂ ਵਿਖੇ ਮਜ਼ਦੂਰ ਦਿਵਸ ਮਨਾਇਆ ਗਿਆ¢ ਸੀਟੂ ਦੇ ਜ਼ਿਲ੍ਹਾ ਆਗੂ ਕਾਮਰੇਡ ਸਤਵੀਰ ਤੁੰਗਾ, ਬੇਅੰਤ ਸਿੰਘ ਨੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ 1886 ਈ. ਵਿਚ ਅਮਰੀਕਾ ਦੇ ਸ਼ਿਕਾਗੋ ਵਿੱਚ ਮਜ਼ਦੂਰਾਂ ਨੇ ਵੱਡਾ ਘੋਲ ਲੜਦਿਆਂ ਦੁਨੀਆ ਭਰ ਦੇ ਮਜ਼ਦੂਰਾਂ ਵਿੱਚ ਵੱਡੀ ਚੇਤਨਤਾ ਪੈਦਾ ਕੀਤੀ ਸੀ¢ ਇਸ ਮÏਕੇ ਬਹਾਦਰ ਸਿੰਘ, ਟਹਿਲ ਸਿੰਘ, ਜਗਦੇਵ ਸਿੰਘ, ਮਨਰੇਗਾ ਪ੍ਰਧਾਨ ਬਲਜੀਤ ਕÏਰ, ਗੁਰਮੀਤ ਕÏਰ ਦਰਸ਼ਨ ਕÏਰ, ਰਾਣੀ ਕÏਰ, ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਰਣਧੀਰ ਸਿੰਘ, ਬਾਬਾ ਚਰਨ ਸਿੰਘ, ਅਮਰਜੀਤ ਸਿੰਘ, ਰਾਜ ਸਿੰਘ ਅਜਮੇਰ ਸਿੰਘ, ਗਗਨਦੀਪ ਸ਼ਰਮਾ, ਹਰਮੇਸ਼ ਸ਼ਰਮਾ ਹਾਜ਼ਰ ਸਨ¢
-ਪੰਜਾਬ ਰੋਡਵੇਜ਼, ਪਨਬੱਸ, ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਰਾਜ ਭਰ ਦੇ ਭਿਪੂਆਂ ਅੱਗੇ ਝੰਡਾ ਲਹਿਰਾਉਂਦਿਆਂ ਗੇਟ ਰੈਲੀਆਂ ਦੇ ਸੱਦੇ ਉੱਤੇ ਸੰਗਰੂਰ ਡਿਪੂ ਅੱਗੇ ਸੂਬਾ ਆਗੂ ਜਤਿੰਦਰ ਸਿੰਘ ਦੀਦਾਰਗੜ੍ਹ ਨੇ ਕਿਹਾ ਕਿ 1886 ਵਿੱਚ ਅੱਜ ਦੇ ਦਿਨ ਸ਼ਿਕਾਗੋ ਦੇ ਸ਼ਹੀਦਾਂ ਨੇ ਕੁਰਬਾਨੀਆਂ ਦੇ ਕੇ 8 ਘੰਟੇ ਦਾ ਹੱਕ ਦਿਵਾਇਆ ਸੀ¢ ਉਨ੍ਹਾਂ ਕਿਹਾ ਕਿ ਸਰਕਾਰ ਹੁਣ ਕਾਰਪੋਰੇਟ ਘਰਾਣਿਆ, ਖ਼ਾਸ ਲੋਕਾਂ ਦੀ ਸਰਕਾਰ ਬਣ ਚੁੱਕੀ ਹੈ ਜਿਸ ਦਾ ਪ੍ਰਮਾਣ ਇਹ ਹੈ ਕਿ ਪ੍ਰਾਈਵੇਟ ਟਰਾਂਸਪੋਰਟਰਾਂ ਨੂੰ ਖੁੱਲ੍ਹ ਦੇਣ ਲਈ ਵਿਭਾਗ ਦੇ ਮੁਲਾਜ਼ਮਾਂ ਉੱਪਰ 307 ਦੇ ਪਰਚੇ ਦੇ ਕੇ ਸੰਗਰੂਰ ਜੇਲ੍ਹ ਵਿੱਚ 5 ਮਹੀਨਿਆਂ ਤੋਂ ਬੰਦ ਕੀਤਾ ਹੋਇਆ ਹੈ¢ ਡਿਪੂ ਪ੍ਰਧਾਨ ਹਰਪ੍ਰੀਤ ਸਿੰਘ ਗਰੇਵਾਲ, ਕਰਮਜੀਤ ਸਿੰਘ ਕਰਮਾ, ਸਤਿੰਦਰ ਸਿੰਘ ਦਿਆਲਗੜ੍ਹ, ਰਿੰਕੂ ਨਾਥ, ਪਰਮਿੰਦਰ ਸਿੰਘ ਜੱਸੜ, ਲਖਵਿੰਦਰ ਸਿੰਘ ਬਿੱਟੂ, ਪੁਸ਼ਪਿੰਦਰ ਸਿੰਘ ਸਮਾਣਾ, ਬਲਜੀਤ ਸਿੰਘ ਖੇਤਲਾ, ਰਾਮ ਸਿੰਘ, ਇੰਦਰਪਾਲ ਸਿੰਘ ਪੁੰਨਾਵਾਲ (ਸੀਟੂ), ਸਤਵੀਰ ਸਿੰਘ ਤੁੰਗਾ, ਰਾਮ ਸਿੰਘ ਐਫ.ਸੀ.ਆਈ. ਯੂਨੀਅਨ, ਮਨਦੀਪ ਕੁਮਾਰੀ ਜ਼ਿਲ੍ਹਾ ਸਕੱਤਰ ਆਂਗਣਵਾੜੀ ਯੂਨੀਅਨ, ਜਸਵਿੰਦਰ ਕÏਰ ਨੀਲੋਵਾਲ, ਪ੍ਰਕਾਸ਼ ਕÏਰ ਅਨਦਾਨਾ ਨੇ ਵੀ ਸੰਬੋਧਨ ਕੀਤਾ¢
-ਪੀ.ਐਮ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਵੱਲੋਂ ਵੀ ਮਈ ਦਿਵਸ ਉੱਤੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ | ਸਰਕਲ ਸਰਪ੍ਰਸਤ ਜੀਵਨ ਸਿੰਘ ਦੀ ਅਗਵਾਈ ਹੇਠ ਝੰਡਾ ਲਹਿਰਾਉਂਦਿਆਂ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ¢ ਇਸ ਮÏਕੇ ਪੀ.ਐਮ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਦੇ ਹੋਰ ਆਗੂ ਹਾਜ਼ਰ ਸਨ¢
ਸੰਗਰੂਰ, (ਧੀਰਜ ਪਸੋਰੀਆ) - ਮਈ ਦਿਵਸ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਜ਼ਿਲ੍ਹਾ ਇਕਾਈ ਸੰਗਰੂਰ ਵੱਲੋਂ ਮਈ ਦਿਵਸ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫ਼ੁਲ ਭੇਟ ਕੀਤੇ ਗਏ¢ ਇਕੱਠੇ ਹੋਏ ਮੁਲਾਜ਼ਮਾਂ ਨੇ ਸਭ ਤੋਂ ਪਹਿਲਾਂ ਸ਼ਹੀਦਾਂ ਦੀ ਯਾਦ ਵਿੱਚ ਝੰਡਾ ਚੜ੍ਹਾ ਕੇ ਪੰਜਾਬ ਤੇ ਕੇਂਦਰ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਖ਼ਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ¢ ਇਕੱਠੇ ਹੋਏ ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਮਾਲਵਿੰਦਰ ਸਿੰਘ ਸੰਧੂ, ਫਕੀਰ ਸਿੰਘ ਟਿੱਬਾ, ਬਲਦੇਵ ਸਿੰਘ ਬਡਰੁੱਖਾਂ, ਦੇਵੀ ਦਿਆਲ, ਸਰਬਜੀਤ ਸਿੰਘ ਪੁੰਨਾਵਾਲ, ਊਧਮ ਸਿੰਘ ਸੰਤੋਖਪੁਰਾ ਅਤੇ ਹਰਪਾਲ ਸਿੰਘ ਸੁਨਾਮ ਨੇ ਕਿਹਾ ਕਿ ਜੋ ਸਾਡੇ ਸ਼ਹੀਦਾਂ ਨੇ ਆਪਣੇ ਖ਼ੂਨ ਨਾਲ ਸਾਨੂੰ ਹੱਕ ਲੈ ਕੇ ਦਿੱਤੇ ਸਨ ਮÏਜੂਦਾ ਸਰਕਾਰਾਂ ਉਨ੍ਹਾਂ ਹੱਕਾਂ ਤੇ ਡਾਕਾ ਮਾਰ ਰਹੀਆਂ ਹਨ¢ ਕੇਂਦਰ ਤੇ ਰਾਜ ਦੀਆਂ ਸਰਕਾਰਾਂ ਪੂੰਜੀਪਤੀਆਂ ਦੀਆਂ ਹੱਥ ਠੋਕਾ ਬਣ ਕੇ ਰਹਿ ਗਈਆਂ ਹਨ ਜਿਨ੍ਹਾਂ ਦੇ ਰਾਜ ਵਿੱਚ ਗ਼ਰੀਬ ਹੋਰ ਗ਼ਰੀਬ ਅਤੇ ਅਮੀਰ ਹੋਰ ਅਮੀਰ ਹੋ ਰਿਹਾ ਹੈ¢ ਪੂੰਜੀ ਕੁੱਝ ਹੱਥਾਂ ਵਿੱਚ ਸੀਮਤ ਹੋ ਕੇ ਰਹਿ ਗਈ ਹੈ¢ ਉਨ੍ਹਾਂ ਲੁੱਟੇ ਜਾਣ ਵਾਲੀ ਜਮਾਤ ਨੂੰ ਹੋਕਾ ਦਿੰਦਿਆਂ ਕਿਹਾ ਕਿ ਮÏਜੂਦਾ ਸਰਕਾਰਾਂ ਨੂੰ ਸੱਤਾ ਤੋਂ ਹੁਣ ਲਾਂਭੇ ਕਰਨ ਦਾ ਸਮਾਂ ਆ ਗਿਆ ਹੈ¢ ਇਸ ਮÏਕੇ ਕਰਨ ਪ੍ਰਤਾਪ, ਬਲਵੀਰ ਬਡਰੁੱਖਾਂ, ਬੱਗਾ ਸਿੰਘ, ਵੀਰ ਸਿੰਘ, ਰਾਮ ਕਿਸ਼ਨ, ਦਰਬਾਰਾ ਸਿੰਘ, ਸੀਆ ਰਾਮ, ਹਰਜੀਤ ਸਿੰਘ ਜਲਾਣ, ਹਰਦੇਵ ਸਿੰਘ ਸੰਤੋਖਪੁਰਾ, ਨਿਰਮਲ ਘਰਾਚੋਂ, ਰਣਧੀਰ ਘਰਾਚੋਂ, ਬੇਅੰਤ ਸਿੰਘ ਘਰਾਚੋਂ, ਮੱਖਣ ਰਾਮ, ਭਿੰਦਰ ਖਿਲਰੀਆ, ਕਮਲਜੀਤ, ਬਿੰਦਰ ਸਿੰਘ, ਮੁਨਸ਼ੀ ਲਾਲ, ਤਰਸੇਮ ਸਿੰਘ, ਮਨੀ ਰਾਮ, ਨਿਰਮਲ ਚੰਦ, ਅੰਮਿ੍ਤ ਪਾਲ, ਸਰਵਣ ਸਿੰਘ, ਬਲਵੰਤ ਸਿੰਘ, ਰਣਜੀਤ ਹਨੀ, ਕਰਮਜੀਤ ਸੁਨਾਮ ਮÏਜੂਦ ਸਨ¢
ਸੰਗਰੂਰ, (ਚੌਧਰੀ ਨੰਦ ਲਾਲ ਗਾਂਧੀ) - ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝੇ ਫ਼ਰੰਟ ਦੇ ਸੱਦੇ ਤੇ ਸੰਗਰੂਰ ਵਿੱਚ ਵੱਡੀ ਗਿਣਤੀ ਵਿੱਚ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਸਥਾਨਕ ਬੱਸ ਸਟੈਂਡ ਦੇ ਸਾਹਮਣੇ ਇਕੱਠੇ ਹੋ ਕੇ ਮਈ ਦਿਵਸ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ¢ ਕਨਵੀਨਰ ਅਵਿਨਾਸ਼ ਸ਼ਰਮਾ, ਰਾਜ ਕੁਮਾਰ ਅਰੋੜਾ, ਮਾਲਵਿੰਦਰ ਸਿੰਘ ਸੰਧੂ, ਜਗਦੀਸ਼ ਸ਼ਰਮਾ ਅਤੇ ਮੇਲਾ ਸਿੰਘ ਪੁੰਨਾਂਵਾਲ ਦੀ ਅਗਵਾਈ ਵਿੱਚ ਹੋਏ ਰੋਹ ਭਰਪੂਰ ਮੁਜ਼ਾਹਰੇ ਵਿੱਚ ਇਕੱਠੇ ਹੋਏ ਸਾਥੀਆਂ ਨੇ ਕੇਂਦਰ ਤੇ ਪੰਜਾਬ ਸਰਕਾਰ ਖ਼ਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ¢ ਕਸਤੂਰੀ ਲਾਲ ਵੱਲੋਂ ਕੀਤੇ ਮੰਚ ਸੰਚਾਲਨ ਦÏਰਾਨ ਦਰਸ਼ਨ ਸਿੰਘ ਨੌਰਥ, ਫਕੀਰ ਸਿੰਘ ਟਿੱਬਾ, ਭੁਪਿੰਦਰ ਸਿੰਘ ਜੱਸੀ, ਆਰਐਲ ਪਾਂਧੀ, ਰਾਣੋ ਖੇੜੀ ਗਿਲਾਂ, ਕਿਸਾਨ ਆਗੂ ਉਧਮ ਸਿੰਘ ਸੰਤੋਖਪੁਰਾ, ਰਵਿੰਦਰ ਗੁੱਡੂ, ਸਰਬਜੀਤ ਸਿੰਘ, ਬਲਦੇਵ ਬਡਰੁੱਖਾਂ, ਰਘਵਿੰਦਰ ਸਿੰਘ, ਕਰਨੈਲ ਸਿੰਘ, ਪਰਮਿੰਦਰ ਸਿੰਘ, ਇੰਦਰਜੀਤ ਸਿੰਘ ਲੋਟ, ਸੁਰਿੰਦਰ ਵਾਲੀਆ, ਬਲਵੰਤ ਢਿੱਲੋਂ, ਬਿਕਰ ਸਿੰਘ, ਮੋਹਨ ਸਿੰਘ ਬਾਵਾ, ਕੁਲਵੰਤ ਸਿੰਘ, ਗੁਰਦੀਪ ਸਿੰਘ ਲੁਬਾ, ਜੰਟਾ ਸਿੰਘ ਸੋਹੀਆ, ਸਤਪਾਲ ਸਿੰਗਲਾ, ਹਰਪਾਲ ਸਿੰਘ ਸੁਨਾਮ, ਸਰਬਜੀਤ ਸਿੰਘ ਪੁੰਨਾਵਾਲ, ਸੀਤਾ ਰਾਮ, ਗੁਰਪ੍ਰੀਤ ਮੰਗਵਾਲ, ਰੁਪਿੰਦਰ ਕÏਰ ਰਾਮਪੁਰਾ, ਸਰੋਜ ਉਭਾਵਾਲ, ਰੀਨਾ, ਅਮਨਦੀਪ ਕÏਰ ਭੱਟੀਵਾਲ, ਲਾਲ ਚੰਦ ਸੈਣੀ, ਮੰਗਤ ਰਾਜ ਸਖੀਜਾ, ਕੁਲਵੰਤ ਰਾਏ, ਜਸਵੀਰ ਸਿੰਘ ਖਾਲਸਾ, ਸੁਰਿੰਦਰ ਸਿੰਘ ਸੋਢੀ ਅਤੇ ਗਿਰਧਾਰੀ ਲਾਲ ਨੇ ਵੀ ਸੰਬੋਧਨ ਕੀਤਾ¢
-ਸੰਗਰੂਰ ਸੋਸ਼ਲ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਹਰ ਸਾਲ ਦੀ ਤਰ੍ਹਾਂ ਕÏਮਾਂਤਰੀ ਮਜ਼ਦੂਰ ਦਿਵਸ ਸਥਾਨਕ ਜ਼ਿਲ੍ਹਾ ਪੈਨਸ਼ਨਰ ਭਵਨ ਤਹਿਸੀਲ ਕੰਪਲੈਕਸ ਵਿਖੇ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸੂਬਾਈ ਪੈਨਸ਼ਨਰ ਆਗੂ ਰਾਜ ਕੁਮਾਰ ਅਰੋੜਾ ਦੀ ਅਗਵਾਈ ਵਿੱਚ ਮਨਾਇਆ ਗਿਆ¢ ਪ੍ਰਧਾਨਗੀ ਮੰਡਲ ਵਿੱਚ ਉਨ੍ਹਾਂ ਦੇ ਨਾਲ ਚੇਅਰਮੈਨ ਰਵਿੰਦਰ ਸਿੰਘ ਗੁੱਡੂ, ਵਾਇਸ ਚੇਅਰਮੈਨ ਲਾਲ ਚੰਦ ਸੈਣੀ, ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਖ਼ਾਲਸਾ, ਕਰਨੈਲ ਸਿੰਘ ਸੇਖੋਂ, ਕਿਸ਼ੋਰੀ ਲਾਲ, ਡਾ. ਮਨਮੋਹਨ ਸਿੰਘ, ਮੁੱਖ ਸਲਾਹਕਾਰ ਆਰ.ਐਲ.ਪਾਂਧੀ, ਵਿੱਤ ਸਕੱਤਰ ਸੁਰਿੰਦਰ ਸਿੰਘ ਸੋਢੀ, ਜਨਰਲ ਸਕੱਤਰ ਕੰਵਲਜੀਤ ਸਿੰਘ, ਮੀਤ ਪ੍ਰਧਾਨ ਰਜਿੰਦਰ ਸਿੰਘ ਤੱਗੜ (ਚੰਗਾਲ), ਜਨਕ ਰਾਜ ਜੋਸ਼ੀ, ਸਕੱਤਰ ਜਨਰਲ ਤਿਲਕ ਰਾਜ ਸਤੀਜਾ, ਪ੍ਰੈੱਸ ਸਕੱਤਰ ਅਸ਼ੋਕ ਡੱਲਾ, ਆਰਗੇਨਾਈਜ਼ਰ ਸਕੱਤਰ ਰਾਜ ਕੁਮਾਰ ਬਾਂਸਲ, ਕੁਲਵੰਤ ਰਾਏ ਬਾਂਸਲ ਅਤੇ ਵਿਸ਼ੇਸ਼ ਤÏਰ ਤੇ ਕੈਪਟਨ ਅਨਿਲ ਗੋਇਲ ਅਤੇ ਮੰਗਤ ਰਾਜ ਸਖੀਜਾ (ਜੂਡੀਸ਼ੀਅਰੀ) ਮÏਜੂਦ ਸਨ¢ ਇਸ ਮÏਕੇ ਐਸੋਸੀਏਸ਼ਨ ਦੇ ਪ੍ਰਧਾਨ ਰਾਜ ਕੁਮਾਰ ਅਰੋੜਾ ਨੇ ਮਈ ਦਿਵਸ ਬਾਰੇ ਜਾਣਕਾਰੀ ਦਿੱਤੀ | ਐਸੋਸੀਏਸ਼ਨ ਦੇ ਚੇਅਰਮੈਨ ਸ੍ਰੀ ਰਵਿੰਦਰ ਸਿੰਘ ਗੁੱਡੂ, ਮੁੱਖ ਸਲਾਹਕਾਰ ਆਰਐਲ ਪਾਂਧੀ, ਕੈਪਟਨ ਅਨਿਲ ਕੁਮਾਰ ਗੋਇਲ, ਅਸ਼ੋਕ ਸ਼ਰਮਾ (ਜੂਡੀਸ਼ੀਅਰੀ) ਨੇ ਕਿਹਾ ਕਿ ਸਨਅਤੀ ਮੁਲਾਜ਼ਮਾਂ ਦੇ ਇਸ ਸੰਘਰਸ਼ ਅਤੇ ਪ੍ਰਾਪਤੀਆਂ ਨੂੰ ਦੇਖਦੇ ਹੋਏ ਸਿਵਲ ਮੁਲਾਜ਼ਮ ਵੀ ਇਕੱਠੇ ਹੋਣ ਸ਼ੁਰੂ ਹੋ ਗਏ ਅਤੇ ਆਪਣੀਆਂ ਮੰਗਾਂ ਦੇ ਲਈ ਸੰਘਰਸ਼ ਕਰਨ ਲੱਗ ਪਏ¢ ਉਨ੍ਹਾਂ ਨੇ ਸਮੂਹ ਮੁਲਾਜ਼ਮਾਂ, ਮਜ਼ਦੂਰਾਂ, ਵਿਦਿਆਰਥੀਆਂ ਅਤੇ ਕਿਸਾਨਾਂ ਨੂੰ ਏਕਤਾ ਦਾ ਸੰਦੇਸ਼ ਦਿੱਤਾ¢ ਇਸ ਮÏਕੇ ਮਹੇਸ਼ ਜੋਹਰ, ਮਹਿੰਦਰ ਸਿੰਘ ਢੀਂਡਸਾ, ਗਿਰਧਾਰੀ ਲਾਲ, ਰਘੁਨਾਥ ਸ਼ਰਮਾ, ਅਸ਼ੋਕ ਡੱਲਾ, ਵੈਦ ਹਾਕਮ ਸਿੰਘ, ਤਿਲਕ ਰਾਜ ਸਤੀਜਾ ਆਦਿ ਤੋ ਇਲਾਵਾ ਵੱਡੀ ਗਿਣਤੀ ਵਿੱਚ ਅਹੁਦੇਦਾਰ ਅਤੇ ਮੈਬਰ ਮÏਜੂਦ ਸਨ¢
ਭਵਾਨੀਗੜ੍ਹ, (ਰਣਧੀਰ ਸਿੰਘ ਫੱਗੂਵਾਲਾ)- ਭਾਰਤੀਆ ਅੰਬੇਡਕਰ ਮਿਸ਼ਨ ਵੱਲੋਂ ਮਜ਼ਦੂਰ ਦਿਵਸ 'ਤੇ ਪਿੰਡ ਰੇਤਗੜ੍ਹ ਵਿਖੇ ਮਿਸ਼ਨ ਦੀ ਮੁੱਖ ਸਰਪ੍ਰਸਤ ਪੂਨਮ ਕਾਂਗੜਾ, ਕੌਮੀ ਪ੍ਰਧਾਨ ਦਰਸ਼ਨ ਸਿੰਘ ਕਾਂਗੜਾ ਦੀ ਅਗਵਾਈ ਵਿਚ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਵਿਚ ਸਾਬਕਾ ਵਿਧਾਇਕ ਸੁਰਿੰਦਰ ਪਾਲ ਸਿੰਘ ਸਿਬੀਆ, ਸਮਾਜ ਸੇਵਿਕਾ ਮਨੀ ਮਹੰਤ ਅਤੇ ਚਮਕੌਰ ਸਿੰਘ ਜੱਸੀ ਜ਼ਿਲ੍ਹਾ ਚੇਅਰਮੈਨ ਐਸ ਸੀ ਵਿਭਾਗ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਕੈਂਪ ਦੌਰਾਨ 115 ਮਰੀਜ਼ਾਂ ਦੀ ਜਾਂਚ ਕਰ ਕੇ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ ਅਤੇ 171 ਵਿਅਕਤੀਆਂ ਦੀਆਂ ਅੱਖਾਂ ਦੀ ਜਾਂਚ ਕਰ ਕੇ 27 ਦੇ ਲੈਂਜ਼ ਪਾਏ ਗਏ | ਇਸ ਮੌਕੇ 'ਤੇ ਉਕਤ ਆਗੂਆਂ ਨੇ ਸਿਕਾਂਗੋਂ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਗਈਆਂ | ਸਮਾਗਮ ਦੌਰਾਨ ਰਾਣਾਂ ਬਾਲੂ, ਸਰਬਜੀਤ ਕੌਰ, ਜਸਵਿੰਦਰ ਸਿੰਘ ਗੋਲਡੀ, ਲਖਵੀਰ ਸਿੰਘ ਬਾਲੀ ਸਿੰਘ, ਕਸ਼ਮੀਰ ਸਿੰਘ, ਬੂਟਾ ਸਿੰਘ, ਪਰਚਨ ਸਿੰਘ, ਹਰਦੀਪ ਸਿੰਘ ਚਰਨ ਸਿੰਘ, ਨਾਹਰ ਸਿੰਘ ਮੱਖਣ ਸਿੰਘ, ਲਖਵਿੰਦਰ ਸਿੰਘ ਬੰਟੀ ਸਿੰਘ, ਸਾਜਨ ਕਾਂਗੜਾ ਤੋਂ ਇਲਾਵਾ ਹੋਰ ਆਗੂ ਹਾਜ਼ਰ ਸਨ |
ਵਿਜਡਮ ਵਰਲਡ ਸਕੂਲ 'ਚ ਸਮਾਗਮ
ਅਹਿਮਦਗੜ੍ਹ, (ਸੁਖਜੀਤ ਸਿੰਘ ਖੇੜਾ) - ਵਿਜਡਮ ਵਰਲਡ ਸਕੂਲ ਮਜ਼ਦੂਰ ਦਿਵਸ ਮਨਾਇਆ ਗਿਆ¢ ਸਵੇਰ ਦੀ ਅਸੈਂਬਲੀ ਵਿੱਚ ਪ੍ਰਾਰਥਨਾ ਤੋਂ ਬਾਅਦ ਸਕੂਲ ਦੇ ਵਿਦਿਆਰਥੀਆਂ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਕਿਸ ਪ੍ਰਕਾਰ ਇਹਨਾਂ ਹੈਲਪਰਾਂ ਤੋਂ ਬਿਨਾਂ ਸਾਡੀ ਜ਼ਿੰਦਗੀ ਅਧੂਰੀ ਹੈ¢ ਅਸੈਂਬਲੀ ਸਭਾ ਵਿੱਚ ਹੀ ਬੱਚਿਆਂ ਨੇ ਮਜ਼ਦੂਰ ਦਿਵਸ ਨਾਲ ਸੰਬੰਧਿਤ ਕਵਿਤਾਵਾਂ ਬੋਲੀਆਂ, ਭਾਸ਼ਣ ਦਿੱਤੇ, ਅਤੇ ਸਕੂਲ ਵਿੱਚ ਜਿੰਨੇ ਵੀ ਹੈਲਪਰ ਬੱਚਿਆਂ ਦੀ ਮਦਦ ਕਰਦੇ ਹਨ ਉਨ੍ਹਾਂ ਸਾਰਿਆਂ ਨੂੰ ਹੀ ਬੱਚਿਆਂ ਨੇ ਆਪਣੇ ਵੱਲੋਂ ਵਧਾਈ ਕਾਰਡ ਬਣਾ ਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਅਤੇ ਉਨ੍ਹਾਂ ਨੂੰ ਧੰਨਵਾਦ ਸ਼ਬਦ ਬੋਲ ਕੇ ਉਨ੍ਹਾਂ ਦੇ ਸਨਮਾਨ ਵਿੱਚ ਹੋਰ ਵੀ ਵਾਧਾ ਕੀਤਾ¢ ਅਖੀਰ ਵਿੱਚ ਸਕੂਲ ਦੇ ਪਿ੍ੰਸੀਪਲ ਮਿਸਿਜ ਅੰਜਨਾ ਭੱਟ ਨੇ ਬੜੇ ਹੀ ਸੋਹਣੇ ਸ਼ਬਦਾਂ ਵਿੱਚ ਦੱਸਿਆ ਕਿ ਕਿਸ ਪ੍ਰਕਾਰ ਜਿਸ ਤਰ੍ਹਾਂ ਸਕੂਲ ਅਧਿਆਪਕਾਂ ਤੋਂ ਬਿਨਾਂ ਅਧੂਰਾ ਹੈ ਉਸੇ ਪ੍ਰਕਾਰ ਇਹਨਾਂ ਹੈਲਪਰਾਂ ਤੋਂ ਬਿਨਾਂ ਵੀ ਸਾਡਾ ਸਕੂਲ ਅਧੂਰਾ ਹੈ¢ ਬੱਚਿਆਂ ਨੇ ਆਪਣੀਆਂ ਆਪਣੀਆਂ ਕਲਾਸਾਂ ਵਿੱਚ ਜਾ ਕੇ ਪੋਸਟਰ ਮੇਕਿੰਗ ਕੀਤੀ, ਛੋਟੇ ਬੱਚਿਆਂ ਨੇ ਡਰਾਇੰਗ ਕੀਤੀ ਤੇ ਆਪਣੀ ਕਲਾਸਾਂ ਦੇ ਸੋਫਟ ਬੋਰਡ ਉੱਪਰ ਉਨ੍ਹਾਂ ਨੂੰ ਸਜਾ ਕੇ ਸਕੂਲ ਦੇ ਹੈਲਪਰਾਂ ਲਈ ਇੱਕ ਯਾਦਗਾਰ ਦਿਨ ਬਣਾ ਦਿੱਤਾ¢ ਸਕੂਲ ਵਿੱਚ ਟਾਈਮ ਟਾਈਮ ਤੇ ਬੱਚਿਆਂ ਨੂੰ ਹਰ ਇੱਕ ਚੀਜ਼ ਲਈ ਤਿਆਰ ਕੀਤਾ ਜਾਂਦਾ ਹੈ ਤਾਂ ਕਿ ਉਹ ਸਮਾਜ ਵਿੱਚ ਇੱਕ ਵਧੀਆ ਨਾਗਰਿਕ ਹੋ ਕੇ ਵਿਚਰ ਸਕਣ¢
ਅਮਰਗੜ੍ਹ, (ਪਵਿੱਤਰ ਸਿੰਘ, ਜਤਿੰਦਰ ਮੰਨਵੀ) - ਅੱਜ ਪਾਵਰਕਾਮ ਸਬ ਡਿਵੀਜ਼ਨ ਦਫ਼ਤਰ ਅਮਰਗੜ੍ਹ ਵਿਖੇ ਮਜ਼ਦੂਰ ਦਿਵਸ ਮਨਾਇਆ ਗਿਆ, ਜਿਸ ਵਿੱਚ ਸਾਥੀ ਅਰਜਿਤ ਕੁਮਾਰ ਢੀਂਗੀ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਦਿਆ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ¢ ਇਸ ਮÏਕੇ ਇਕੱਠ ਨੂੰ ਸੰਬੋਧਨ ਕਰਦਿਆਂ ਸਾਥੀ ਕੁਲਵਿੰਦਰ ਸਿੰਘ, ਨਾਹਰ ਸਿੰਘ ਸਿਆਣ, ਵਿਜੇ ਕੁਮਾਰ, ਚਰਨਜੀਤ ਸਿੰਘ, ਰਾਮ ਸਿੰਘ, ਸਤਵੰਤ ਸਿੰਘ, ਗਿਆਨ ਸਿੰਘ, ਜਗਸੀਰ ਸਿੰਘ, ਇਸਟਰੂਪ ਸਿੰਘ, ਅਮਨਦੀਪ ਸਿੰਘ, ਬਲਕਾਰ ਸਿੰਘ, ਨਰਪਿੰਦਰ ਸਿੰਘ ਅਤੇ ਭਜਨ ਸਿੰਘ ਆਦਿ ਬੁਲਾਰਿਆਂ ਨੇ ਜਿੱਥੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਮਜ਼ਦੂਰ ਜਮਾਤ ਦੇ ਪਿਛੋਕੜ ਬਾਰੇ ਚਾਨਣਾ ਪਾਇਆ ਉੱਥੇ ਹੀ ਸਰਕਾਰ ਦੇ ਮੁਲਾਜ਼ਮਾਂ ਪ੍ਰਤੀ ਘਟੀਆ ਵਤੀਰੇ ਦੀ ਨਿਖੇਧੀ ਕੀਤੀ ਗਈ¢ ਆਪਣੇ ਸੰਬੋਧਨ ਦÏਰਾਨ ਵੱਖ-ਵੱਖ ਮੁਲਾਜ਼ਮਾਂ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਸਾਥੀ ਸਤਵੰਤ ਸਿੰਘ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ¢
ਲਹਿਰਾਗਾਗਾ, (ਅਸ਼ੋਕ ਗਰਗ) - ਨਗਰ ਕÏਾਸਲ ਦਫ਼ਤਰ ਲਹਿਰਾਗਾਗਾ ਦੇ ਗੇਟ 'ਤੇ ਸਫ਼ਾਈ ਸੇਵਕ ਯੂਨੀਅਨ ਦੇ ਸੱਦੇ ਉੱਪਰ ਵੱਖ ਵੱਖ ਜਥੇਬੰਦੀਆਂ ਵੱਲੋਂ ਮਜ਼ਦੂਰ ਦਿਵਸ ਮਨਾਇਆ ਗਿਆ ਅਤੇ ਗੇਟ ਸਾਹਮਣੇ ਲਾਲ ਝੰਡਾ ਲਹਿਰਾਇਆ ਗਿਆ¢ ਇਸ ਮÏਕੇ ਲੋਕ ਚੇਤਨਾ ਮੰਚ ਦੇ ਡਾਕਟਰ ਜਗਦੀਸ਼ ਪਾਪੜਾ ਤੇ ਕਿਰਨਪਾਲ ਗਾਗਾ ਨੇ ਮਜ਼ਦੂਰਾਂ ਦੇ ਇਸ ਦਿਹਾੜੇ 'ਤੇ ਇਨਕਲਾਬੀ ਗੀਤ ਗਾਇਆ ਤੇ ਲੋਕਾਂ ਨੂੰ ਮਜ਼ਦੂਰ ਦਿਵਸ ਸਬੰਧੀ ਦੱਸਿਆ ਗਿਆ ਅਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਬਿੱਕਰ ਹਥੋਆ ਨੇ ਵੀ ਵਿਸਥਾਰ ਪੂਰਵਕ ਮਜ਼ਦੂਰ ਦਿਵਸ ਦੀ ਜਾਣਕਾਰੀ ਦਿੱਤੀ ਅਤੇ ਮਜ਼ਦੂਰ ਜਮਾਤ ਨੂੰ ਸੰਗਠਿਤ ਹੋਣ ਤੇ ਜੋਰ ਦਿੱਤਾ, ਕਿਰਤੀ ਦਲ ਪੰਜਾਬ ਦੇ ਸੇਬੀ ਖੰਡੇਬਾਦ ਨੇ ਦੱਸਿਆ ਕਿ ਅੱਜ ਦੇ ਦਿਨ ਇੱਕ ਮਈ ਨੂੰ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਚ ਮਜ਼ਦੂਰਾਂ ਨੇ ਇਕੱਠੇ ਹੋ ਕੇ ਸੰਘਰਸ਼ ਕੀਤਾ ਤੇ ਅੱਠ ਘੰਟੇ ਕੰਮ ਕਰਨ ਦਾ ਕਾਨੂੰਨ ਪਾਸ ਕਰਵਾਇਆ¢ ਇਸ ਮÏਕੇ ਮੇਜਰ ਸਿੰਘ ਲਹਿਰਾ ਨੇ ਸਟੇਜ ਦੀ ਕਾਰਵਾਈ ਸੰਭਾਲੀ ਤੇ ਸੁਖਵਿੰਦਰ ਸਿੰਘ ਮੰਗੂ, ਸਰਵ ਭਾਰਤ ਨੌਜਵਾਨ ਸਭਾ ਦੇ ਕੁਲਦੀਪ ਘੋੜੇਨਬ ਤੇ ਪੰਜਾਬ ਐਡ ਫ਼ੀਲਡ ਵਰਕਸ਼ਾਪ ਦੇ ਆਗੂ ਬਾਬਾ ਦਾਸ ਗਾਗਾ ਮÏਜੂਦ ਸਨ¢
ਮਜ਼ਦੂਰਾਂ ਦੀ ਏਕਤਾ, ਸੰਘਰਸ਼ ਅਤੇ ਹੱਕਾਂ ਦੇ ਪ੍ਰਤੀਕ ਮਈ ਦਿਵਸ ਮÏਕੇ ਸ਼ਹਿਰੀ ਸਬ ਡਵੀਜ਼ਨ ਲਹਿਰਾਗਾਗਾ, ਦਿਹਾਤੀ ਸਬ ਡਵੀਜ਼ਨ ਲਹਿਰਾਗਾਗਾ ਅਤੇ 66 ਕੇ.ਵੀ. ਗਰਿੱਡਾਂ ਸੇਖੂਵਾਸ, ਭੁਟਾਲ ਕਲਾਂ , ਗਿਦਿੜਆਣੀ ਅਤੇ ਚੋਟੀਆਂ ਵਿਖੇ ਝੰਡੇ ਲਹਿਰਾਉਣ ਦੀਆਂ ਰਸਮਾਂ ਅਦਾ ਕੀਤੀਆਂ ਗਈਆਂ¢ ਇਸ ਮÏਕੇ ਬੁਲਾਰਿਆਂ ਨੇ ਦੱਸਿਆ ਕਿ ਮਈ ਦਿਵਸ ਦੀ ਸ਼ੁਰੂਆਤ 1886 ਵਿੱਚ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿੱਚ ਮਜ਼ਦੂਰਾਂ ਵੱਲੋਂ ਅੱਠ ਘੰਟੇ ਕੰਮ ਦੇ ਹੱਕ ਲਈ ਕੀਤੇ ਇਤਿਹਾਸਕ ਸੰਘਰਸ਼ ਤੋਂ ਹੋਈ ਸੀ¢ ਇਹ ਦਿਨ ਦੁਨੀਆ ਭਰ ਵਿੱਚ ਮਜ਼ਦੂਰਾਂ ਦੇ ਹੱਕਾਂ, ਏਕਤਾ ਅਤੇ ਉਨ੍ਹਾਂ ਦੇ ਅਮੁੱਲ ਯੋਗਦਾਨ ਨੂੰ ਸਮਰਪਿਤ ਹੈ¢ ਸਮਾਗਮ ਵਿੱਚ ਇੰਪਲਾਇਜ ਫੈਡਰੇਸ਼ਨ ਦੇ ਸੂਬਾਈ ਆਗੂ ਪੂਰਨ ਸਿੰਘ ਖਾਈ, ਰਾਮ ਚੰਦਰ ਸਿੰਘ ਖਾਈ, ਬਲਵਿੰਦਰਪਾਲ ਕÏਸ਼ਿਕ, ਮਨਜੀਤ ਸ਼ਰਮਾ, ਬੁੱਧੂ ਸਿੰਘ, ਹਰਦੀਪ ਸਿੰਘ ਖਾਈ, ਖੁਸ਼ਦੀਪ ਦੀਪੀ, ਹਰਮੇਲ ਸਿੰਘ ਗਾਗਾ, ਸੁਖਵਿੰਦਰ ਸਿੰਘ ਖਾਈ ਅਤੇ ਪਰਵਿੰਦਰ ਰਾਜੂ ਵਿਸ਼ੇਸ਼ ਤÏਰ 'ਤੇ ਸ਼ਾਮਲ ਹੋਏ¢ ਆਗੂਆਂ ਨੇ ਮਜ਼ਦੂਰ ਵਰਗ ਨੂੰ ਇੱਕਜੁੱਟ ਰਹਿਣ, ਆਪਣੇ ਹੱਕਾਂ ਲਈ ਜਾਗਰੂਕ ਹੋਣ ਅਤੇ ਸੰਸਥਾ ਦੀ ਮਜ਼ਬੂਤੀ ਲਈ ਹਮੇਸ਼ਾ ਤਤਪਰ ਰਹਿਣ ਦਾ ਸੱਦਾ ਦਿੱਤਾ¢ਇਸ ਮÏਕੇ ਸਮੂਹ ਕਰਮਚਾਰੀਆਂ ਅਤੇ ਯੂਨੀਅਨ ਮੈਂਬਰਾਂ ਨੇ ਮਜ਼ਦੂਰ ਹਿਤਾਂ ਦੀ ਰੱਖਿਆ ਲਈ ਸਦਾ ਸੰਘਰਸ਼ਸ਼ੀਲ ਰਹਿਣ ਦਾ ਸੰਕਲਪ ਲਿਆ¢
ਅਕੈਡਮਿਕ ਵਰਲਡ ਸਕੂਲ ਵਿਖੇ ਮਜ਼ਦੂਰ ਦਿਵਸ ਮਨਾਇਆ
ਅਕੈਡਮਿਕ ਵਰਲਡ ਸਕੂਲ ਵਿਖੇ ਮਜ਼ਦੂਰ ਦਿਵਸ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ¢ ਸਕੂਲ ਦੇ ਪਿ੍ੰਸੀਪਲ ਕੇਸਰੀ ਦੇਵੀ ਨੇ ਵਿਦਿਆਰਥੀਆਂ ਨੂੰ ਮਜ਼ਦੂਰਾਂ ਦੀ ਮਹੱਤਤਾ ਬਾਰੇ ਦੱਸਿਆ ਗਿਆ ਅਤੇ ਉਨ੍ਹਾਂ ਦੀ ਮਿਹਨਤ ਦਾ ਸਤਿਕਾਰ ਕਰਨ ਦੀ ਪੇ੍ਰਰਨਾ ਦਿੱਤੀ ਗਈ¢ ਇਸ ਮÏਕੇ ਸਕੂਲ ਦੇ ਚੇਅਰਮੈਨ ਸੰਜੇ ਸਿੰਗਲਾ ਨੇ ਦੱਸਿਆ ਕਿ ਮਜ਼ਦੂਰ ਦਿਵਸ ਸਾਨੂੰ ਇਹ ਸਿਖਾਉਂਦਾ ਹੈ ਕਿ ਹਰ ਕਿਸੇ ਦੇ ਕੰਮ ਦੀ ਕਦਰ ਕਰਨੀ ਚਾਹੀਦੀ ਹੈ ਅਤੇ ਸਮਾਜ ਵਿੱਚ ਸਮਾਨਤਾ ਅਤੇ ਨਿਆਂ ਨੂੰ ਬਣਾਈ ਰੱਖਣਾ ਚਾਹੀਦਾ ਹੈ¢ ਆਓ ਅਸੀਂ ਸਭ ਮਿਲ ਕੇ ਮਜ਼ਦੂਰਾਂ ਦਾ ਸਤਿਕਾਰ ਕਰੀਏ ਅਤੇ ਉਨ੍ਹਾਂ ਦੇ ਹੱਕਾਂ ਦੀ ਰੱਖਿਆ ਲਈ ਸਹਿਯੋਗ ਦੇਈਏ¢
ਸੁਨਾਮ ਊਧਮ ਸਿੰਘ ਵਾਲਾ, (ਧਾਲੀਵਾਲ, ਭੁੱਲਰ) - ਮਿਡ-ਡੇ-ਮੀਲ ਵਰਕਰਜ਼ ਯੂਨੀਅਨ ਸੀਟੂ ਵੱਲੋਂ ਜਥੇਬੰਦੀ ਦੀ ਸੂਬਾ ਪ੍ਰਧਾਨ ਜਸਮੇਲ ਕÏਰ ਬੀਰ ਕਲ੍ਹਾਂ ਦੀ ਅਗਵਾਈ ਵਿਚ ਸਥਾਨਕ ਬੱਸ ਸਟੈਂਡ ਵਿਖੇ ਮਜ਼ਦੂਰ ਦਿਵਸ ਮÏਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ¢ ਇਸ ਸਮੇਂ ਮਿੱਡ ਡੇ ਮੀਲ ਯੂਨੀਅਨ ਦੀ ਸੂਬਾਈ ਪ੍ਰਧਾਨ ਜਸਮੇਲ ਕÏਰ ਤੇ ਭੱਠਾ ਵਰਕਰ ਯੂਨੀਅਨ ਦੇ ਪ੍ਰਧਾਨ ਮੱਖਣ ਜਖੇਪਲ ਸਮੇਤ ਸੈਂਕੜੇ ਵਰਕਰਾਂ ਇਕੱਤਰ ਹੋਈਆਂ ਤੇ ਸੀਟੂ ਦਾ ਝੰਡਾ ਲਹਿਰਾਇਆ ਗਿਆ ¢ ਸੂਬਾ ਪ੍ਰਧਾਨ ਜਸਮੇਲ ਕÏਰ ਤੇ ਮੱਖਣ ਜਖੇਪਲ ਨੇ ਕਿਹਾ ਕਿ ਅੱਜ ਦੁਨੀਆਂ ਭਰ ਵਿੱਚ ਕਿਰਤੀ ਲੋਕ ਆਪਣੇ ਉਨ੍ਹਾਂ ਸ਼ਿਕਾਗੋ ਦੇ ਸੂਰਬੀਰ ਯੋਧਿਆਂ ਨੂੰ ਸ਼ਰਧਾਂਜਲੀ ਦੇ ਰਹੇ ਹਨ ਜਿੰਨਾ ਨੇ ਮਜ਼ਦੂਰਾਂ ਲਈ ਕੰਮ ਦਾ ਸਮਾਂ 8 ਘੰਟੇ ਕਰਵਾਇਆ ਅਤੇ ਆਪ ਸ਼ਹੀਦ ਹੋ ਗਏ ਜਦੋਂ ਕਿ ਅੱਜ ਸਰਕਾਰਾਂ ਮਜ਼ਦੂਰ ਵਿਰੋਧੀ ਫ਼ੈਸਲੇ ਲੈ ਰਹੀਆਂ ਹਨ ਅਤੇ ਕੰਮ ਦੇ ਘੰਟੇ 12 ਕੀਤੇ ਜਾ ਰਹੇ ਹਨ, ਜਿਸ ਨਾਲ ਕਾਰਪੋਰੇਟ ਘਰਾਣਿਆਂ ਨੂੰ ਮਜ਼ਦੂਰਾਂ ਦੀ ਲੁੱਟ ਕਰਨ ਦਾ ਕਾਨੂੰਨੀ ਰਾਹ ਖੋਲਿ੍ਹਆ ਜਾ ਰਿਹਾ ਹੈ¢ ਇਸ ਮÏਕੇ ਨਿਰਮਲ ਕÏਰ, ਜਸਪ੍ਰੀਤ ਕÏਰ ਸੁਨਾਮ, ਖੁਸ਼ਪ੍ਰੀਤ ਕÏਰ ਚੰਗਾਲ, ਸੁਖਵਿੰਦਰ ਕÏਰ ਰਣੀਕੇ, ਪਰਮਜੀਤ ਕÏਰ ਹਸਨਪੁਰ, ਜਸਪ੍ਰੀਤ ਕÏਰ ਕੜੈਲ, ਸੁਖਵਿੰਦਰ ਕÏਰ ਜਖੇਪਲ ਅਤੇ ਪਰਮਜੀਤ ਕÏਰ ਲÏਾਗੋਵਾਲ ਆਦਿ ਮÏਜੂਦ ਸਨ¢
ਸ਼ੇਰਪੁਰ, (ਮੇਘ ਰਾਜ ਜੋਸ਼ੀ) - ਅੰਤਰਰਾਸ਼ਟਰੀ ਮਜ਼ਦੂਰ ਦਿਵਸ ਦੇ ਮÏਕੇ 'ਤੇ ਖ਼ਰੀਦ ਕੇਂਦਰ ਰੂੜਗੜ੍ਹ ਵਿਖੇ ਮਜ਼ਦੂਰਾਂ ਵੱਲੋਂ ਉਤਸ਼ਾਹ ਨਾਲ ਸਮਾਗਮ ਆਯੋਜਿਤ ਕੀਤਾ ਗਿਆ¢ ਇਸ ਦÏਰਾਨ ਮਜ਼ਦੂਰਾਂ ਨੇ ਲਾਲ ਝੰਡਾ ਲਹਿਰਾ ਕੇ ਆਪਣੀ ਏਕਤਾ ਅਤੇ ਹੱਕਾਂ ਲਈ ਜਾਗਰੂਕਤਾ ਦਾ ਪ੍ਰਗਟਾਵਾ ਕੀਤਾ¢ਇਸ ਮÏਕੇ ਇੰਸਪੈਕਟਰ ਬਲਵਿੰਦਰ ਸਿੰਘ ਪਨਗਰੇਨ, ਜਗਦੇਵ ਸਿੰਘ ਸਿੰਘ ਅਤੇ ਪਰਮਜੀਤ ਸਿੰਘ ਪੰਮਾ ਨੇ ਵਿਸ਼ੇਸ਼ ਤÏਰ 'ਤੇ ਸ਼ਿਰਕਤ ਕਰਦੇ ਹੋਏ ਮਜ਼ਦੂਰਾਂ ਨੂੰ ਮਜ਼ਦੂਰ ਦਿਵਸ ਦੀਆਂ ਵਧਾਈਆਂ ਦਿੱਤੀਆਂ ਅਤੇ ਉਨ੍ਹਾਂ ਦੇ ਹੱਕਾਂ ਲਈ ਹਮੇਸ਼ਾ ਖੜ੍ਹੇ ਰਹਿਣ ਦਾ ਭਰੋਸਾ ਦਿਵਾਇਆ¢ਇਸ ਮÏਕੇ ਭਿੰਦਰ ਸ਼ਰਮਾ, ਸੰਕਰ, ਮੁਕੇਸ਼, ਸਰਵਣ, ਰਾਕੇਸ਼, ਸਿਵ, ਨਿਜ਼ਾਮ, ਪੱਪੂ ਯਾਦਵ, ਲਾਲੂ ਸਿੰਘ, ਬਸੰਤ ਸਿੰਘ, ਲੱਕੀ ਰੂੜਗੜ੍ਹ, ਮਲਕੀਤ ਸਿੰਘ ਧਾਲੀਵਾਲ, ਸੁਰਜੀਤ ਸਿੰਘ ਚਾਗਲੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮਜ਼ਦੂਰ ਮÏਜੂਦ ਸਨ¢
ਦਿੜ੍ਹਬਾ ਮੰਡੀ, (ਜਸਵੀਰ ਸਿੰਘ ਅÏਜਲਾ) - ਸ਼ਹੀਦ ਭਗਤ ਸਿੰਘ ਪਬਲਿਕ ਹਾਈ ਸਕੂਲ ਮÏੜਾ ਵਿੱਚ ਮਜ਼ਦੂਰ ਦਿਵਸ ਮਨਾਇਆ ਗਿਆ¢ ਇਸ ਸੰਬੰਧੀ ਸਵੇਰ ਦੀ ਪ੍ਰਾਰਥਨਾ ਸਭਾ ਵਿੱਚ ਬੱਚਿਆਂ ਨੇ ਮਜ਼ਦੂਰ ਦਿਵਸ ਤੇ ਜੁਸ਼ੀਲੀਆਂ ਕਵਿਤਾਵਾਂ ਦਾ ਉਚਾਰਨ ਕੀਤਾ¢ਇਸ ਮÏਕੇ ਉਨ੍ਹਾਂ ਨੇ ਮਜ਼ਦੂਰਾਂ ਵੱਲੋਂ ਕੀਤੇ ਜਾਂਦੇ ਕੰਮਾਂ ਦੀ ਅਹਿਮੀਅਤ ਨੂੰ ਪੇਸ਼ ਕਰਦਿਆਂ ਇੱਕ ਸਕਿੱਟ ਵੀ ਪੇਸ਼ ਕੀਤੀ ¢ਇਸ ਸੰਬੰਧੀ ਸਕੂਲ ਪ੍ਰਬੰਧਕ ਐਮ .ਡੀ ਲੱਕੀ ਗੋਇਲ ਅਤੇ ਕਰਨੈਲ ਸਿੰਘ ਨੇ ਸਕੂਲ ਦੇ ਸਾਰੇ ਸਹਾਇਕ ਕਰਮਚਾਰੀਆਂ ਨੂੰ ਸਕੂਲ ਦਾ ਅਹਿਮ ਹਿੱਸਾ ਮੰਨਦਿਆਂ ਉਨ੍ਹਾਂ ਦੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਵਰਦੀਆਂ ਵੰਡੀਆਂ ¢ ਸਕੂਲ ਦੇ ਪਿ੍ੰਸੀਪਲ ਮੈਡਮ ਭੁਪਿੰਦਰ ਕÏਰ ਨੇ ਕਰਮਚਾਰੀਆਂ ਨੂੰ ਮਜ਼ਦੂਰ ਦਿਵਸ ਤੇ ਵਧਾਈਆਂ ਦਿੱਤੀਆਂ ਅਤੇ ਭਵਿੱਖ ਵਿੱਚ ਸਕੂਲ ਦੇ ਥੰਮ ਬਣੇ ਰਹਿਣ ਦੀ ਹਲਾਸ਼ੇਰੀ ਦੇਣ ਦੇ ਨਾਲ ਨਾਲ ਅਣਥੱਕ ਮਿਹਨਤ ਕਰਨ ਲਈ ਵੀ ਪ੍ਰੇਰਿਆ¢