10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਸੰਗਰੂਰ ਸੋਸ਼ਲ ਵੈੱਲਫੇਅਰ ਐਸੋਸੀਏਸ਼ਨ ਵਲੋਂ ਕਰਵਾਇਆ ਸਾਹਿਤਕ ਸਮਾਗਮ ਅਮਿੱਟ ਯਾਦਾਂ ਨਾਲ ਹੋਇਆ ਸੰਪੰਨ <br/>

Ad Position 21
No active advertisement
ਅਜੀਤ ਡੈਸਕ 06-05-2026
ਸੰਗਰੂਰ, 5 ਮਈ (ਸੁਖਵਿੰਦਰ ਸਿੰਘ ਫੁੱਲ) -ਸਥਾਨਕ ਮਾਤਾ ਰਾਜਰਜੇਸ਼ਵਰੀ ਮੰਦਰ ਨਾਭਾ ਗੇਟ ਵਿਖੇ ਨੈਸ਼ਨਲ ਅਵਾਰਡੀ ਮਾਸਟਰ ਸੱਤਦੇਵ ਸ਼ਰਮਾ ਵੱਲੋਂ ਲਿਖੀ ਪੁਸਤਕ ਫ਼ਰਿਸ਼ਤੇ ਇਨਸਾਨੀਅਤ ਦੇ ਨੂੰ ਇੱਕ ਸਮਾਗਮ ਦੌਰਾਨ ਲੋਕ ਅਰਪਣ ਕੀਤਾ ਗਿਆ | ਸੰਗਰੂਰ ਸੋਸ਼ਲ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਰੱਖੇ ਗਏ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਨੈਸ਼ਨਲ ਅਵਾਰਡੀ ਕਾਂਤਾ ਦੇਵੀ ਗੋਇਲ, ਅਸ਼ੋਕ ਭੱਲਾ, ਹਰਦੇਵ ਸਿੰਘ ਜਵੰਧਾ, ਮੱਘਰ ਸਿੰਘ,ਸਟੇਟ ਐਵਾਰਡੀ ਇਕਬਾਲ ਸਿੰਘ ਸਕਰੌਦੀ, ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਦੇ ਪ੍ਰਧਾਨ ਡਾ. ਨਰਵਿੰਦਰ ਕੌਸ਼ਲ, ਉੱਘੇ ਸਹਿਤਕਾਰ ਮਲਕੀਤ ਖੱਟੜਾ, ਪ੍ਰੋ, ਸੁਰੇਸ਼ ਗੁਪਤਾ, ਬਾਬੂ ਰਾਮ ਸਰੂਪ ਅਲੀਸ਼ੇਰ, ਰਾਜਿੰਦਰ ਸਿੰਘ, ਜਗਜੀਤ ਸਿੰਘ, ਸੰਗਰੂਰ ਸੋਸ਼ਲ ਵੈੱਲਫੇਅਰ ਐਸੋਸੀਏਸ਼ਨ ਦੇ ਚੇਅਰਮੈਨ ਰਵਿੰਦਰ ਸਿੰਘ ਗੁੱਡੂ, ਪਿ੍ੰਸੀਪਲ ਸੁਖਬੀਰ ਸਿੰਘ, ਕੁਲਵੰਤ ਕਸਕ, ਜਸਵਿੰਦਰ ਸਿੰਘ, ਉੱਘੀ ਸਮਾਜ ਸੇਵਿਕਾ ਪ੍ਰੀਤੀ ਮਹੰਤ, ਸੁਖਵਿੰਦਰ ਸਿੰਘ ਢੀਡਸਾ, ਜੈ ਪ੍ਰਕਾਸ਼ ਪਿੰਟੂ, ਰਾਜ ਕੁਮਾਰ ਜਿੰਦਲ, ਬਲਦੇਵ ਸਿੰਘ ਗੋਸਲ, ਰੋਸ਼ਨ ਅਗਰਵਾਲ, ਵੈਦ ਰਾਜ ਸ਼ਿਵ ਕੁਮਾਰ, ਜਗਜੀਤ ਸਿੰਘ ਜੱਸਲ, ਭੁਪਿੰਦਰ ਸਿੰਘ ਜੱਸੀ, ਗੁਰਮੀਤ ਸਿੰਘ ਮੌਜੂਦ ਸਨ | ਸੰਗਰੂਰ ਸੋਸ਼ਲ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸੂਬਾਈ ਪੈਨਸ਼ਨਰ ਆਗੂ ਰਾਜ ਕੁਮਾਰ ਅਰੋੜਾ ਨੇ ਬਾਖੂਬੀ ਮੰਚ ਸੰਚਾਲਨ ਕਰਦੇ ਹੋਏ ਕਿਹਾ ਕਿ ਨੈਸ਼ਨਲ ਐਵਾਰਡੀ ਮਾਸਟਰ ਸੱਤਦੇਵ ਸ਼ਰਮਾ ਇੱਕ ਲੇਖਕ ਦੇ ਨਾਲ-ਨਾਲ ਸਮਾਜ ਸੇਵਾ ਅਤੇ ਲੋਕ ਭਲਾਈ ਦੇ ਕੰਮ ਵੀ ਕਰ ਰਹੇ ਹਨ | ਇਸ ਮੌਕੇ ਧੰਨਵਾਦੀ ਸ਼ਬਦ ਬੋਲਦਿਆਂ ਰਵਿੰਦਰ ਸਿੰਘ ਗੁੱਡੂ ਨੇ ਸਮੂਹ ਆਈਆਂ ਸਖਸ਼ੀਅਤਾਂ ਨੂੰ ਜੀ ਆਇਆਂ ਕਹਿੰਦੇ ਹੋਏ ਕਿਹਾ ਕਿ ਚੰਗਾ ਸਾਹਿਤ ਸਮਾਜ ਨੂੰ ਸਹੀ ਸੇਧ ਦਿੰਦਾ ਹੈ | ਸੱਤਦੇਵ ਸ਼ਰਮਾ ਅਤੇ ਮੈਡਮ ਲਾਜ ਦੇਵੀ ਇੱਕ ਧਾਰਮਿਕ ਸਖਸ਼ੀਅਤ ਹਨ, ਜੋ ਧਰਮ ਦੇ ਕੰਮ ਵੀ ਕਰਦੇ ਰਹਿੰਦੇ ਹਨ | ਨੈਸ਼ਨਲ ਐਵਾਰਡੀ ਸੱਤਦੇਵ ਸ਼ਰਮਾ ਨੇ ਸਮੂਹ ਸਖਸ਼ੀਅਤਾਂ ਅਤੇ ਉਨ੍ਹਾਂ ਵੱਲੋਂ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕੀਤਾ | ਸੁਖਵਿੰਦਰ ਸਿੰਘ ਢੀਡਸਾ, ਬਲਦੇਵ ਸਿੰਘ ਗੋਸਲ, ਕਾਂਤਾ ਦੇਵੀ ਗੋਇਲ, ਉੱਘੇ ਸਮਾਜ ਸੇਵੀ ਅਰੂਪ ਸਿੰਗਲਾ, ਪ੍ਰੋ. ਮਲਕੀਤ ਖੱਟੜਾ, ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਦੇ ਪ੍ਰਧਾਨ ਡਾ. ਨਰਵਿੰਦਰ ਕੋਸ਼ਲ, ਜਨਰਲ ਸਕੱਤਰ ਜਗਜੀਤ ਸਿੰਘ ਜੱਸਲ, ਲੈਕਚਰਾਰ ਕੁਲਵੰਤ ਸਿੰਘ ਕਸਕ, ਸਾਬਕਾ ਡੀਐਸਓ ਗੁਰਵਿੰਦਰ ਸਿੰਘ, ਡਾ. ਇਕਬਾਲ ਸਿੰਘ ਸਕਰੋਦੀ, ਸ੍ਰੀ ਬ੍ਰਾਹਮਣ ਸਭਾ ਦੇ ਪ੍ਰਧਾਨ ਜਸਪਾਲ ਸ਼ਰਮਾ, ਚੇਅਰਮੈਨ ਮਾਰਕੀਟ ਕਮੇਟੀ ਅਵਤਾਰ ਸਿੰਘ ਈਲਵਾਲ ਨੇ ਵੀ ਆਪਣੇ ਸੰਬੋਧਨ ਵਿਚ ਸੱਤਦੇਵ ਸ਼ਰਮਾ ਨੂੰ ਸ਼ੁੱਭ ਇੱਛਾਵਾ ਦਿੱਤੀਆਂ | ਸਮਾਗਮ ਦੇ ਪ੍ਰਬੰਧਕਾਂ ਕਰਨੈਲ ਸਿੰਘ ਸੇਖੋ,ਰਾਜ ਕੁਮਾਰ ਬਾਂਸਲ, ਕੁਲਵੰਤ ਅਕੋਈ, ਅਸ਼ਵਨੀ ਕੁਮਾਰ ਐਸਡੀਓ, ਬਾਬੂ ਰਾਮ ਸਰੂਪ ਅਲੀਸ਼ੇਰ, ਨਰਾਤਾ ਰਾਮ ਸਿੰਗਲਾ, ਬਾਲ ਕਿ੍ਸ਼ਨ ਸ਼ਰਮਾ, ਰਾਕੇਸ਼ ਕੁਮਾਰ, ਸੁਖਦਰਸ਼ਨ ਢਿੱਲੋ, ਰਜਿੰਦਰ ਸਿੰਘ ਚੰਗਾਲ, ਕੰਵਲਜੀਤ ਸਿੰਘ ਸੇਖੋ, ਜਸਵੀਰ ਸਿੰਘ ਖਾਲਸਾ, ਲਾਲ ਚੰਦ ਸੈਣੀ, ਸੁਰਿੰਦਰ ਸੋਢੀ, ਜਨਕ ਰਾਜ ਜੋਸ਼ੀ, ਮਹੇਸ਼ ਜੌਹਰ, ਅਸ਼ੋਕ ਡੱਲਾ, ਗੌਰਮਿੰਟ ਪੈਨਸ਼ਨਰ ਵੈੱਲਫੇਅਰ ਐਸੋੀਏਸਨ ਦੇ ਪ੍ਰਧਾਨ ਭੁਪਿੰਦਰ ਜੱਸੀ, ਬ੍ਰਾਹਮਣ ਸਭਾ ਦੇ ਪ੍ਰਧਾਨ ਜਸਪਾਲ ਸ਼ਰਮਾ, ਅਮਰਜੀਤ ਸ਼ਰਮਾ, ਕੇਕੇ ਰਾਓ, ਗੋਬਿੰਦਰ ਸ਼ਰਮਾ, ਭਜਨ ਗਾਇਕ ਸ਼ਿਵ ਅੰਬਾਲਵੀ, ਪੈਨਸ਼ਨਰ ਆਗੂ ਆਰਐਲ ਪਾਂਧੀ ਨੇ ਸਮਾਗਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚੜ੍ਹਾਇਆ | ਇਸ ਮੌਕੇ ਤਰਸੇਮ ਚੰਦ ਭਸੌੜ, ਜਗਦੀਸ਼ ਰਾਏ ਘਰਾਚੋ, ਦੇਵ ਸਿੰਘ ਭੁੱਲਰਹੇੜੀ, ਪੰਚਾਇਤ ਸੀਤਾ ਰਾਮ, ਹਰਪਾਲ ਸਿੰਘ ਸਰਪੰਚ, ਸਤਗੁਰ ਸਿੰਘ ਪੰਚ, ਰਣ ਸਿੰਘ, ਰਘੁਨਾਥ ਸ਼ਰਮਾ ਆਦਿ ਵੱਲੋਂ ਸੱਤਦੇਵ ਸ਼ਰਮਾ ਨੂੰ ਸਨਮਾਨਿਤ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਸੰਗਰੂਰ 'ਚ 16 ਸਾਲਾ ਨੌਜਵਾਨ ਦੇ ਬੇਰਹਿਮੀ ਨਾਲ ਹੋਏ ਕਤਲ ਉਪਰੰਤ ਸ਼ਹਿਰ ਦਾ ਮਾਹੌਲ ਹੋਇਆ ਤਣਾਅਪੂਰਨ <br/> ਅਗਲੀ ਖ਼ਬਰ ਸਿਵਲ ਹਸਪਤਾਲ ਦਾ ਸੁਖਵੀਰ ਸਿੰਘ ਵਲੋਂ ਦੌਰਾ <br/>
Ad Position 24