10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਸੰਗਰੂਰ 'ਚ 16 ਸਾਲਾ ਨੌਜਵਾਨ ਦੇ ਬੇਰਹਿਮੀ ਨਾਲ ਹੋਏ ਕਤਲ ਉਪਰੰਤ ਸ਼ਹਿਰ ਦਾ ਮਾਹੌਲ ਹੋਇਆ ਤਣਾਅਪੂਰਨ <br/>

Ad Position 21
No active advertisement
ਅਜੀਤ ਡੈਸਕ 06-05-2026

ਸੰਗਰੂਰ, 5 ਮਈ (ਦਮਨਜੀਤ ਸਿੰਘ) - ਸ਼ਹਿਰ ਸੰਗਰੂਰ ਦੇ ਬਿਲਕੁਲ ਵਿੱਚੋ ਵਿੱਚ ਸਥਿਤ ਕ੍ਰਿਸ਼ਨਾ ਬਸਤੀ ਬਾੜਾ ਵਿਖੇ ਬੀਤੀ ਰਾਤ ਇੱਕ 16 ਸਾਲਾ ਨੌਜਵਾਨ ਦਾ ਕਤਲ ਕਰਨ ਅਤੇ ਉਸ ਦੇ ਚਚੇਰੇ ਭਰਾ ਨੰੂ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਕਰਨ ਦੀ ਸਨਸਨੀਖ਼ੇਜ਼ ਘਟਨਾ ਵਿੱਚ ਸੰਗਰੂਰ ਪੁਲਿਸ ਵੱਲੋਂ ਫ਼ੌਰੀ ਕਾਰਵਾਈ ਕਰਦਿਆਂ ਕਤਲ ਦਾ ਮੁਕੱਦਮਾ ਦਰਜ਼ ਕਰ ਕੇ ਕਾਤਲਾਂ ਦੇ ਚਾਰ ਪਰਿਵਾਰਕ ਮੈਂਬਰਾਂ ਨੰੂ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ | ਬੀਤੀ ਰਾਤ ਵਾਪਰੀ ਇਸ ਘਟਨਾ ਤੋਂ ਅੱਜ ਸ਼ਾਮ ਤੱਕ ਸ਼ਹਿਰ ਅੰਦਰ ਮਾਹੌਲ ਪੁਰੀ ਤਰ੍ਹਾਂ ਨਾਲ ਤਣਾਅਪੂਰਨ ਰਿਹਾ ਅਤੇ ਨੌਜਵਾਨ ਦੇ ਕਤਲ ਦੇ ਰੋਸ ਵਜੋਂ ਥਾਣਾ ਸਿਟੀ ਅੱਗੇ ਧਰਨਾ ਦੇਣ ਦੇ ਨਾਲ-ਨਾਲ ਕੁੱਝ ਸਮੇਂ ਲਈ ਸ਼ਹਿਰ ਦੇ ਬਾਜ਼ਾਰ ਵੀ ਬੰਦ ਕਰਵਾਏ ਗਏ | ਨੌਜਵਾਨ ਦੇ ਕਤਲ ਮਾਮਲੇ ਨੰੂ ਧਾਰਮਿਕ ਰੰਗਤ ਦਿੱਤੇ ਜਾਣ ਦੀਆਂ ਚੱਲ ਰਹੀਆਂ ਚਰਚਾਵਾਂ ਦੌਰਾਨ ਜ਼ਿਲ੍ਹਾ ਪੁਲਿਸ ਮੁਖੀ ਸੰਗਰੂਰ ਸਰਤਾਜ ਸਿੰਘ ਚਾਹਲ ਸੰਗਰੂਰ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਖ਼ੁਦ ਥਾਣਾ ਸਿਟੀ ਪਹੁੰਚੇ ਜਿੱਥੇ ਉਨ੍ਹਾਂ ਮਿ੍ਤਕ ਦੇ ਪਰਿਵਾਰਕ ਮੈਂਬਰਾਂ ਨੰੂ ਮੁਕੱਦਮੇ ਵਿੱਚ ਹੁਣ ਤੱਕ ਹੋਈ ਕਾਰਵਾਈ ਅਤੇ ਗਿ੍ਫ਼ਤਾਰੀਆਂ ਤੋਂ ਜਾਣੂ ਕਰਵਾਉਣ ਦੇ ਨਾਲ-ਨਾਲ ਪੂਰਨ ਭਰੋਸਾ ਦਿੱਤਾ ਕਿ ਪੁਲਿਸ ਪ੍ਰਸ਼ਾਸਨ ਪੀੜਤ ਪਰਿਵਾਰ ਦੇ ਨਾਲ ਖੜ੍ਹਾ ਹੈ ਅਤੇ ਰਹਿੰਦੇ ਦੋਸ਼ੀਆਂ ਨੰੂ ਵੀ ਜਲਦ ਗਿ੍ਫ਼ਤਾਰ ਕਰ ਲਿਆ ਜਾਵੇਗਾ | ਉਨ੍ਹਾਂ ਪਰਿਵਾਰਕ ਮੈਂਬਰਾਂ ਨੰੂ ਦੱਸਿਆ ਕਿ ਰਹਿੰਦੇ ਦੋਸ਼ੀਆਂ ਉਮਰ ਅਤੇ ਮੁਹੰਮਦ ਨੁਮਾਨ ਦੀ ਗਿ੍ਫ਼ਤਾਰੀ ਲਈ ਸੰਗਰੂਰ ਪੁਲਿਸ ਵੱਲੋਂ 10 ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ ਜੋ ਬੀਤੀ ਰਾਤ ਤੋਂ ਹੀ ਦੋਸ਼ੀਆਂ ਦੀ ਭਾਲ ਲਈ ਵੱਖ-ਵੱਖ ਥਾਵਾਂ ਉੱਤੇ ਛਾਪੇਮਾਰੀਆਂ ਕਰ ਰਹੀਆਂ ਹਨ | ਜ਼ਿਲ੍ਹਾ ਪੁਲਿਸ ਮੁਖੀ ਨੇ ਪਰਿਵਾਰ ਦੇ ਪਟਿਆਲਾ ਵਿਖੇ ਜ਼ੇਰੇ ਇਲਾਜ ਦੂਸਰੇ ਲੜਕੇ ਅਵੀਨੀਤ ਸਿੰਘ ਦੇ ਲੋੜੀਂਦੇ ਇਲਾਜ ਦੀ ਵੀ ਜ਼ਿੰਮੇਵਾਰੀ ਲੈਂਦਿਆਂ ਵਿਸ਼ਵਾਸ ਦਿਵਾਇਆ ਕਿ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ ਨਹੀਂ ਰੱਖੀ ਜਾਵੇਗੀ | ਜ਼ਿਲ੍ਹਾ ਪੁਲਿਸ ਮੁਖੀ ਦੇ ਭਰੋਸੇ ਉਪਰੰਤ ਮਿ੍ਤਕ ਨੌਜਵਾਨ ਦੇ ਪਰਿਵਾਰਕ ਮੈਂਬਰ ਅੰਤਿਮ ਸੰਸਕਾਰ ਕਰਨ ਲਈ ਰਾਜ਼ੀ ਹੋ ਗਏ | ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ ਅਤੇ ਐਸ.ਪੀ. (ਡੀ) ਦਵਿੰਦਰ ਅੱਤਰੀ ਸਮੇਤ ਹੋਰ ਪੁਲਿਸ ਅਧਿਕਾਰੀ ਮਿ੍ਤਕ ਨੌਜਵਾਨ ਦੇ ਘਰ ਪਹੁੰਚੇ ਜਿੱਥੇ ਉਨ੍ਹਾਂ ਇਸ ਘਟਨਾ ਉੱਤੇ ਦੁੱਖ ਜ਼ਾਹਿਰ ਕਰਦਿਆਂ ਪਰਿਵਾਰਕ ਮੈਂਬਰਾਂ ਨੰੂ ਜਲਦ ਕਾਰਵਾਈ ਕਰਨ ਦਾ ਵਿਸ਼ਵਾਸ ਦਿਵਾਇਆ | ਪਰਿਵਾਰਕ ਮੈਂਬਰਾਂ ਵੱਲੋਂ ਸਹਿਮਤ ਹੰੁਦਿਆਂ ਮਿ੍ਤਕ ਨੌਜਵਾਨ ਅਰਸ਼ਦੀਪ ਸਿੰਘ ਦਾ ਸ਼ਾਮ ਕਰੀਬ ਸਾਢੇ ਪੰਜ ਵਜੇ ਅੰਤਿਮ ਸੰਸਕਾਰ ਕੀਤਾ ਗਿਆ ਅਤੇ ਸ਼ਹਿਰ ਦੇ ਬਾਜ਼ਾਰ ਵੀ ਮੁੜ ਆਮ ਵਾਂਗ ਖੁੱਲ੍ਹ ਗਏ |
ਮਿ੍ਤਕ ਦੇ ਪਿਤਾ ਦੇ ਬਿਆਨਾਂ ਉੱਤੇ 2 ਕਾਤਲਾਂ ਸਮੇਤ 6 ਖ਼ਿਲਾਫ਼ ਹੋਇਆ ਮੁਕੱਦਮਾ ਦਰਜ਼
-ਸ਼ਹਿਰ ਅੰਦਰ ਵਾਪਰੀ ਇਸ ਮੰਦਭਾਗੀ ਘਟਨਾ ਸਬੰਧੀ ਗੱਲ ਕਰਦਿਆਂ ਜ਼ਿਲ੍ਹਾ ਪੁਲਿਸ ਸੰਗਰੂਰ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਪੁਲਿਸ ਪਾਸ ਮਿ੍ਤਕ ਨੌਜਵਾਨ ਅਰਸ਼ਦੀਪ ਸਿੰਘ ਦੇ ਪਿਤਾ ਬਿਕਰਮਜੀਤ ਸਿੰਘ ਵਾਸੀ ਝਿਉਰਾ ਵਾਲਾ ਮੁਹੱਲਾ ਸੁਨਾਮੀ ਗੇਟ ਸੰਗਰੂਰ ਨੇ ਬਿਆਨ ਦਰਜ਼ ਕਰਵਾਏ ਕਿ ਬੀਤੀ ਸ਼ਾਮ ਉਸ ਦਾ ਲੜਕਾ ਅਰਸ਼ਦੀਪ ਸਿੰਘ ਅਤੇ ਉਸ ਦੇ ਵੱਡੇ ਭਰਾ ਦਾ ਲੜਕਾ ਅਵੀਨੀਤ ਸਿੰਘ ਬਾੜੇ ਮੁਹੱਲੇ ਵਿੱਚੋਂ ਹੁੰਦੇ ਹੋਏ ਪਟਿਆਲਾ ਗੇਟ ਨੰੂ ਜਾ ਰਹੇ ਸੀ ਅਤੇ ਉਹ ਵੀ ਉਨ੍ਹਾਂ ਦੇ ਪਿੱਛੇ-ਪਿੱਛੇ ਸਬਜ਼ੀ ਲੈਣ ਲਈ ਜਾ ਰਿਹਾ ਸੀ ਤਾਂ ਬਾੜੇ ਮੁਹੱਲੇ ਦੀ ਇੱਕ ਗਲੀ ਵਿੱਚ ਦੋ ਲੜਕੇ ਜਿਨ੍ਹਾਂ ਦੇ ਨਾਂਅ ਉਮਰ ਪੁੱਤਰ ਉਸਮਾਨ ਅਤੇ ਮੁਹੰਮਦ ਨੁਮਾਨ ਪੁੱਤਰ ਮੁਹੰਮਦ ਰਿਹਾਨ ਵਾਸੀ ਬਾੜਾ ਮੁਹੱਲਾ ਨੇ ਉਸ ਦੇ ਲੜਕੇ ਅਰਸ਼ਦੀਪ ਅਤੇ ਭਤੀਜੇ ਅਵੀਨੀਤ ਨੰੂ ਘੇਰ ਕੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਆਪਣੇ ਹੱਥਾਂ ਵਿੱਚ ਫੜੇ ਤੇਜ਼ਧਾਰ ਹਥਿਆਰ ਨਾਲ ਉਸ ਦੇ ਲੜਕੇ ਅਤੇ ਭਤੀਜੇ ਉੱਤੇ ਕਈ ਵਾਰ ਕੀਤੇ | ਦੋਵੇਂ ਦੋਸ਼ੀ ਉਸ ਦੇ ਲੜਕੇ ਅਤੇ ਭਤੀਜੇ ਨੰੂ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਕਰ ਕੇ ਮੌਕੇ ਉੱਤੇ ਭੱਜ ਗਏ ਜਦ ਬਿਕਰਮਜੀਤ ਨੇ ਰੌਲਾ ਪਾਇਆ ਤਾਂ ਉੱਥੇ ਮੌਜੂਦ ਲੜਕੀ ਖੁਸ਼ਪ੍ਰੀਤ ਅਤੇ ਕਾਕਾ ਦੀ ਮਦਦ ਨਾਲ ਦੋਵਾਂ ਜ਼ਖ਼ਮੀਆਂ ਨੰੂ ਸਿਵਲ ਹਸਪਤਾਲ ਸੰਗਰੂਰ ਦਾਖ਼ਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਅਰਸ਼ਦੀਪ ਨੰੂ ਮਿ੍ਤਕ ਐਲਾਨ ਦਿੱਤਾ ਅਤੇ ਉਸ ਦੇ ਭਤੀਜੇ ਅਵੀਨੀਤ ਨੰੂ ਇਲਾਜ ਲਈ ਪਟਿਆਲਾ ਭੇਜ ਦਿੱਤਾ | ਐਸ.ਐਸ.ਪੀ. ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਦਿਆ ਉਮਰ ਅਤੇ ਮੁਹੰਮਦ ਨੁਮਾਨ ਖ਼ਿਲਾਫ਼ ਮੁਕੱਦਮਾ ਦਰਜ਼ ਕੀਤਾ ਗਿਆ | ਪੁਲਿਸ ਜਾਂਚ ਦੌਰਾਨ ਕਤਲ ਦੀ ਸਾਜ਼ਿਸ਼ ਅਤੇ ਦੋਹਾਂ ਕਾਤਲਾਂ ਦੀ ਮਦਦ ਕਰਨ ਵਾਲੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਉਸਮਾਨ, ਮੁਹੰਮਦ ਰਹਿਮਾਨ, ਯੂਸਫ਼ ਅਤੇ ਸਾਜੀਦਾ ਨੰੂ ਮੁਕੱਦਮੇ ਵਿੱਚ ਨਾਮਜ਼ਦ ਕਰ ਕੇ ਗਿ੍ਫ਼ਤਾਰ ਕਰ ਲਿਆ ਗਿਆ |
ਨੌਜਵਾਨ ਦੇ ਕਾਤਲਾਂ ਘਰ ਕੁੱਝ ਵਿਅਕਤੀਆਂ ਨੇ ਬੁਰੀ ਤਰ੍ਹਾਂ ਨਾਲ ਕੀਤੀ ਭੰਨ-ਤੋੜ
ਸ਼ਹਿਰ ਦੇ ਕ੍ਰਿਸ਼ਨਾ ਬਸਤੀ ਬਾੜਾ ਵਿਖੇ ਬੀਤੀ ਰਾਤ ਹੋਏ ਨੌਜਵਾਨ ਦੇ ਕਤਲ ਦੇ ਮਾਮਲੇ ਵਿੱਚ ਜਿੱਥੇ ਇੱਕ ਪਾਸੇ ਕੁੱਝ ਲੋਕ ਬਾਜ਼ਾਰ ਬੰਦ ਕਰਵਾਉਣ ਦੀਆਂ ਗੱਲਾਂ ਕਰ ਰਹੇ ਸਨ ਅਤੇ ਦੂਸਰੇ ਪਾਸੇ ਕੁੱਝ ਲੋਕਾਂ ਵੱਲੋਂ ਥਾਣਾ ਸਿਟੀ ਅੱਗੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤਾਂ ਇਸੇ ਦੌਰਾਨ ਹੀ ਕੁੱਝ ਲੋਕਾਂ ਵੱਲੋਂ ਮਾਮਲੇ ਵਿਚਲੇ ਦੋਸ਼ੀਆਂ ਦੇ ਘਰ ਅੰਦਰ ਦਾਖ਼ਲ ਹੋ ਕੇ ਬੁਰੀ ਤਰ੍ਹਾਂ ਨਾਲ ਭੰਨ-ਤੋੜ੍ਹ ਕੀਤੀ ਅਤੇ ਉੱਥੋਂ ਫ਼ਰਾਰ ਹੋ ਗਏ | ਪੁਲਿਸ ਪ੍ਰਸ਼ਾਸਨ ਨੂੰ ਇਸ ਘਟਨਾ ਸੰਬੰਧੀ ਜਿਓਾ ਹੀ ਜਾਣਕਾਰੀ ਮਿਲੀ ਤਾਂ ਵੱਡੀ ਗਿਣਤੀ ਵਿੱਚ ਪੁਲਿਸ ਉਸ ਇਲਾਕੇ ਅੰਦਰ ਤਾਇਨਾਤ ਕਰਦਿਆ ਇਹ ਦਾਅਵਾ ਕੀਤਾ ਗਿਆ ਕਿ ਘਰ ਅੰਦਰ ਤੋੜ ਭੰਨ ਕਰਨ ਵਾਲਿਆਂ ਦੀ ਪਛਾਣ ਕਰ ਕੇ ਉਨ੍ਹਾਂ ਉੱਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ |
ਮੁਕੱਦਮੇ ਵਿੱਚ ਧਾਰਾਵਾਂ ਦਾ ਵਾਧਾ ਅਤੇ ਪ੍ਰਵਾਸੀਆਂ ਦੀ ਵੈਰੀਫਿਕੇਸ਼ਨ ਸੰਬੰਧੀ ਐਸ.ਐਸ.ਪੀ. ਨੇ ਮੰਨੀਆਂ ਮੰਗਾਂ
16 ਸਾਲਾ ਨੌਜਵਾਨ ਅਰਸ਼ਦੀਪ ਸਿੰਘ ਦੇ ਕਤਲ ਉਪਰੰਤ ਰੋਸ ਵਿੱਚ ਆਏ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਪਹਿਲਾਂ ਜਿੱਥੇ ਥਾਣੇ ਅੱਗੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਉੱਥੇ ਹੀ ਬਾਅਦ ਵਿੱਚ ਸ਼ਹਿਰ ਅੰਦਰ ਮੁਨਾਦੀ ਕਰਵਾ ਕੇ ਬਾਜ਼ਾਰ ਬੰਦ ਕਰਵਾ ਦਿੱਤੇ ਗਏ ਅਤੇ ਪ੍ਰਦਰਸ਼ਨਕਾਰੀ ਮਿ੍ਤਕ ਨੌਜਵਾਨ ਦਾ ਅੰਤਿਮ ਸੰਸਕਾਰ ਕਰਨ ਤੋਂ ਵੀ ਨਾਂਹ ਨੁੱਕਰ ਕਰਨ ਲੱਗ ਪਏ | ਜਿਸ ਉਪਰੰਤ ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ ਨੇ ਖ਼ੁਦ ਇਨ੍ਹਾਂ ਲੋਕਾਂ ਨਾਲ ਬਾਜ਼ਾਰ ਵਿੱਚ ਖੜ੍ਹ ਕੇ ਗੱਲ ਕੀਤੀ ਤਾਂ ਇਨ੍ਹਾਂ ਵੱਲੋਂ ਮੁਕੱਦਮੇ ਵਿੱਚ ਕੁੱਝ ਧਾਰਾਵਾਂ ਦਾ ਵਾਧਾ ਕਰਨ ਅਤੇ ਸ਼ਹਿਰ ਸੰਗਰੂਰ ਅੰਦਰ ਰਹਿ ਰਹੇ ਪ੍ਰਵਾਸੀਆਂ ਦੀ ਪੜਤਾਲ ਕਰਵਾਏ ਜਾਣ ਦੀ ਮੰਗ ਰੱਖ ਦਿੱਤੀ | ਸ੍ਰੀ ਚਾਹਲ ਵੱਲੋਂ ਪ੍ਰਦਰਸ਼ਨਕਾਰੀਆਂ ਦੀਆਂ ਦੋਵੇਂ ਮੰਗਾਂ ਨੰੂ ਪ੍ਰਵਾਨ ਕਰਨ ਦਾ ਭਰੋਸਾ ਦਵਾਇਆ | ਜਿਸ ਉਪਰੰਤ ਇਨ੍ਹਾਂ ਵੱਲੋਂ ਪ੍ਰਦਰਸ਼ਨ ਖ਼ਤਮ ਕਰ ਦਿੱਤਾ ਗਿਆ ਅਤੇ ਮਿ੍ਤਕ ਨੌਜਵਾਨ ਦਾ ਸਸਕਾਰ ਕੀਤੇ ਜਾਣ ਲਈ ਸਹਿਮਤੀ ਬਣ ਗਈ |
<br/>

Ad Position 22
No active advertisement
ਪਿਛਲੀ ਖ਼ਬਰ ਆਈ.ਈ.ਏ.ਟੀ ਅਧਿਆਪਕ 8 ਨੂੰ ਕਰਨਗੇ ਸਿੱਖਿਆ ਬੋਰਡ ਦਾ ਘਿਰਾਓ ਅਗਲੀ ਖ਼ਬਰ ਸੰਗਰੂਰ ਸੋਸ਼ਲ ਵੈੱਲਫੇਅਰ ਐਸੋਸੀਏਸ਼ਨ ਵਲੋਂ ਕਰਵਾਇਆ ਸਾਹਿਤਕ ਸਮਾਗਮ ਅਮਿੱਟ ਯਾਦਾਂ ਨਾਲ ਹੋਇਆ ਸੰਪੰਨ <br/>
Ad Position 24