ਸੰਗਰੂਰ, 5 ਮਈ (ਧੀਰਜ ਪਸ਼ੌਰੀਆ) - ਆਈ.ਈ.ਏ.ਟੀ ਜਥੇਬੰਦੀ ਸੰਗਰੂਰ ਵੱਲੋਂ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਨਾੜੂ ਦੀ ਅਗਵਾਈ ਵਿੱਚ ਆਨਲਾਇਨ ਮੀਟਿੰਗ ਕੀਤੀ ਗਈ | ਜਿਸ ਵਿਚ 8 ਮਈ ਨੂੰ ਮੋਹਾਲੀ ਰੈਲੀ ਸਬੰਧੀ ਵਿਚਾਰਾਂ ਕੀਤੀਆਂ ਗਈਆਂ | ਕਰੋ ਜਾ ਮਰੋ ਦੇ ਨਾਅਰੇ ਹੇਠ ਕੀਤੇ ਜਾ ਰਹੇ 8 ਮਈ ਦੇ ਇਸ ਸੰਘਰਸ਼ ਦੌਰਾਨ ਪਰਮਜੀਤ ਕੌਰ ਪੱਖੋਵਾਲ ਦੀ ਅਗਵਾਈ ਸਿੱਖਿਆ ਬੋਰਡ ਮੋਹਾਲੀ ਦਾ ਘਿਰਾਓ ਕੀਤਾ ਜਾਵੇਗਾ | ਜਦ ਤੱਕ ਮੰਗ ਪੂਰੀ ਨਹੀਂ ਕੀਤੀ ਜਾਂਦੀ ਉਦੋਂ ਤੱਕ ਵਿਭਾਗ ਦਾ ਗੇਟ ਬੰਦ ਰੱਖਿਆ ਜਾਵੇਗਾ | ਇਸ ਮੌਕੇ ਜਸਵੰਤ ਸਿੰਘ ਪੰਨੂ, ਸੁਭਾਸ਼ ਗਨੋਟਾ, ਹਰਦੀਪ ਸਿੰਘ ਸਰਾਓ, ਧਲਵੀਰ ਸਿੰਘ, ਸੁਖਵਿੰਦਰ ਸਿੰਘ, ਰੀਟਾ ਰਾਣੀ, ਪਰਮਜੀਤ ਕੌਰ, ਸਰਬਜੀਤ ਕੌਰ, ਨਰਿੰਦਰ ਕੌਰ, ਰੂਬਲ, ਜਸਵੀਰ, ਗੁਰਪ੍ਰੀਤ ਸਿੰਘ, ਬਲਵੀਰ ਸਿੰਘ, ਕਿਰਨਪਾਲ ਕੌਰ, ਅਨੀਤਾ ਬਬੀਤਾ, ਪ੍ਰਗਟ ਸਿੰਘ, ਸੰਦੀਪ ਕੌਰ ਸੰਜੀਤਾ, ਅਮਨਦੀਪ ਬੋਰੀਆਂ ਸਿੰਘ, ਅਵਤਾਰ ਸਿੰਘ, ਲਖਵੀਰ ਕੌਰ, ਨੀਸ਼ਾ ਰਾਣੀ ਮੌਜੂਦ ਸਨ |