10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਸ਼ਹਿਰ 'ਚ ਲੱਗੇ ਗੰਦਗੀ ਦੇ ਢੇਰ-ਇੱਕ ਹਫਤੇ ਤੋਂ ਨਹੀਂ ਚੁੱਕਿਆ ਗਿਆ ਕੂੜਾ <br/>

Ad Position 21
No active advertisement
ਅਜੀਤ ਡੈਸਕ 06-05-2026
ਅਹਿਮਦਗੜ੍ਹ, 5 ਮਈ (ਰਵਿੰਦਰ ਪੁਰੀ) - ਸ਼ਹਿਰ ਅੰਦਰ ਕੂੜੇ ਦੀ ਸਾਂਭ ਸੰਭਾਲ ਦਾ ਕੰਮ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕਿਆ ਹੈ | ਨਗਰ ਕੌਂਸਲ ਵੱਲੋਂ ਪਿਛਲੇਂ ਸੱਤ ਦਿਨਾਂ ਤੋਂ ਸ਼ਹਿਰ ਅੰਦਰੋਂ ਕੂੜਾ ਚੁੱਕਿਆ ਹੀ ਨਹੀਂ ਜਾ ਸਕਿਆ | ਸ਼ਹਿਰ ਦੇ ਸਾਰੇ ਘਰਾਂ ਵਿੱਚ ਕੂੜਾ ਜਮਾ ਹੋ ਗਿਆ, ਜਿਸ ਕਾਰਨ ਲੋਕਾਂ ਚ ਹਾਹਾਕਾਰ ਮਚੀ ਹੋਈ ਹੈ | ਦੱਸਿਆ ਗਿਆ ਹੈ ਕਿ ਜਿਸ ਥਾਂ ਉੱਪਰ ਸ਼ਹਿਰ ਦਾ ਕੂੜਾ ਇਕੱਠਾ ਕੀਤਾ ਜਾਂਦਾ ਹੈ, ਉਸ ਥਾਂ 'ਤੇ ਜੇ.ਸੀ.ਬੀ. ਮਸ਼ੀਨ ਨਾ ਲਗਾਏ ਜਾਣ ਕਾਰਨ ਉੱਥੇ ਕੂੜਾ ਸੁੱਟਣਾ ਬੰਦ ਹੋ ਗਿਆ ਜਿਸ ਕਾਰਨ ਸ਼ਹਿਰ ਅੰਦਰੋਂ ਪਿਛਲੇ ਇੱਕ ਹਫਤੇ ਤੋਂ ਕੂੜਾ ਚੁੱਕਿਆ ਨਹੀਂ ਜਾ ਸਕਿਆ | ਜਿਸ ਕਾਰਨ ਜਿੱਥੇ ਘਰਾਂ ਵਿੱਚ ਕਈ ਦਿਨਾਂ ਤੋਂ ਪਿਆ ਕੂੜਾ ਲੋਕਾਂ ਲਈ ਵੱਡੀ ਮੁਸੀਬਤ ਬਣ ਗਿਆ ਉਸ ਦੇ ਨਾਲ ਹੀ ਸ਼ਹਿਰ ਦੇ ਬਾਜ਼ਾਰਾਂ ਤੇ ਮੁਹੱਲਿਆਂ ਵਿੱਚ ਥਾਂ-ਥਾਂ 'ਤੇ ਪਿਆ ਕੂੜਾ ਬਿਮਾਰੀ ਫੈਲਾ ਸਕਦਾ ਹੈ | ਇਸ ਸਬੰਧੀ ਨਗਰ ਕੌਂਸਲ ਦੇ ਅਧਿਕਾਰੀਆਂ ਪਾਸ ਕੋਈ ਜਵਾਬ ਹੀ ਨਹੀਂ ਹੈ ਜੋ ਲੋਕਾਂ ਨੂੰ ਨਿਤ ਕੱਲ ਤੋਂ ਕੂੜਾ ਚੁੱਕੇ ਜਾਣ ਦੇ ਲਾਰਿਆਂ ਨਾਲ ਹੀ ਡੰਗ ਟਪਾ ਰਹੇ ਹਨ | ਸਭ ਤੋਂ ਭਿਆਨਕ ਸਥਿਤੀ ਅੱਜ ਤੋਂ ਸ਼ੁਰੂ ਹੋ ਗਈ ਹੈ ਕਿਉਂਕਿ ਪੰਜਾਬ ਦੇ ਸਫਾਈ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਸਬੰਧੀ ਅੱਜ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਨਾਲ ਸ਼ਹਿਰ ਅੰਦਰ ਹੋਰ ਵੀ ਭਿਆਨਕ ਸਥਿਤੀ ਪੈਦਾ ਹੋ ਸਕਦੀ ਹੈ ਅਤੇ ਭਾਰੀ ਗੰਦਗੀ ਫੈਲ ਸਕਦੀ ਹੈ | ਸ਼ਹਿਰ ਦੇ ਲੋਕਾਂ ਨੇ ਮੁੱਖ ਮੰਤਰੀ ਪੰਜਾਬ ਅਤੇ ਸਿਹਤ ਮੰਤਰੀ ਪੰਜਾਬ ਨੂੰ ਅਪੀਲ ਕੀਤੀ ਹੈ ਕਿ ਇਸ ਸਮੱਸਿਆ ਦਾ ਜਲਦ ਹੀ ਹੱਲ ਕੀਤਾ ਜਾਵੇ | ਜਿਲ੍ਹਾ ਅਧਿਕਾਰੀਆਂ ਨੂੰ ਵੀ ਸ਼ਹਿਰ ਦੇ ਬਹੁਤ ਲੋਕਾਂ ਨੇ ਫੋਨ ਕਰਕੇ ਸੂਚਿਤ ਕੀਤਾ ਹੈ ਪਰ ਕੋਈ ਸੁਣਵਾਈ ਨਹੀਂ ਹੋ ਰਹੀ |

Ad Position 22
No active advertisement
ਪਿਛਲੀ ਖ਼ਬਰ ਸੁਖਵੀਰ ਸਿੰਘ ਨੇ ਪਿੰਡ ਭਸੌੜ ਵਿਖੇ ਨਵਾਂ ਬਣਿਆ ਖੇਡ ਮੈਦਾਨ ਪਿੰਡ ਵਾਸੀਆਂ ਨੂੰ ਕੀਤਾ ਸਮਰਪਿਤ <br/> ਅਗਲੀ ਖ਼ਬਰ ਆਈ.ਈ.ਏ.ਟੀ ਅਧਿਆਪਕ 8 ਨੂੰ ਕਰਨਗੇ ਸਿੱਖਿਆ ਬੋਰਡ ਦਾ ਘਿਰਾਓ
Ad Position 24