10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਅਕਾਲੀ ਦਲ (ਪੁਨਰ ਸੁਰਜੀਤ) ਦੀਆਂ ਨੀਤੀਆਂ ਨੂੰ ਘਰ ਘਰ ਲੈ ਕੇ ਜਾਣ ਵਰਕਰ ਅਤੇ ਆਗੂ - ਬਹਿਣੀਵਾਲ <br/>

Ad Position 21
No active advertisement
ਅਜੀਤ ਡੈਸਕ 06-05-2026
ਲਹਿਰਾਗਾਗਾ, 5 ਮਈ (ਅਸ਼ੋਕ ਗਰਗ) - ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੀ ਹਲਕਾ ਲਹਿਰਾਗਾਗਾ ਦਿਹਾਤੀ ਦੀ ਮੀਟਿੰਗ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਿੰਡ ਖੰਡੇਬਾਦ ਵਿਖੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਵਰਿੰਦਰਪਾਲ ਸਿੰਘ ਟੀਟੂ ਪੀ ਏ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ | ਮੀਟਿੰਗ ਵਿੱਚ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤਕ ਲੈ ਕੇ ਜਾਣ ਦਾ ਅਹਿਦ ਲਿਆ ਗਿਆ | ਇਹ ਮਤਾ ਵੀ ਪਾਸ ਹੋਇਆ ਕਿ ਪਾਰਟੀ ਨੂੰ ਮਜ਼ਬੂਤ ਕਰਨ ਲਈ ਜ਼ੋਰਦਾਰ ਯਤਨ ਕੀਤੇ ਜਾਣਗੇ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਾਮਪਾਲ ਸਿੰਘ ਬਹਿਣੀਵਾਲ ਨੇ ਕਿਹਾ ਕਿ ਪਾਰਟੀ ਦਿਨੋ ਦਿਨ ਮਜ਼ਬੂਤ ਮੁਕਾਮ ਵੱਲ ਵਧ ਰਹੀ ਹੈ ਲਹਿਰਾਗਾਗਾ ਹਲਕੇ ਦੀ ਕਾਇਆ ਕਲਪ ਕਰਨ ਦੇ ਸਮਰੱਥ ਪੁਨਰ ਸੁਰਜੀਤ ਅਕਾਲੀ ਦਲ ਹੈ, ਉਨ੍ਹਾਂ ਨੇ ਸਮੁੱਚੇ ਪਾਰਟੀ ਵਰਕਰ ਪੰਥ ਤੇ ਪੰਜਾਬ ਦੇ ਭਲੇ ਲਈ ਪਾਰਟੀ ਨੂੰ ਮਜ਼ਬੂਤ ਕਰਨ ਲਈ ਦਿਨ ਰਾਤ ਇੱਕ ਕਰ ਦੇਣ | ਉਨ੍ਹਾਂ ਕਿਹਾ ਕਿ ਪਰਮਿੰਦਰ ਸਿੰਘ ਢੀਂਡਸਾ ਵਰਗੀ ਸ਼ਖ਼ਸੀਅਤ ਹਲਕਾ ਲਹਿਰਾਗਾਗਾ ਨੂੰ ਮਿਲੀ ਹੈ ਜਿਨ੍ਹਾਂ ਦੇ ਹੱਥ ਮਜ਼ਬੂਤ ਕਰਨ ਲਈ ਸਾਰਿਆਂ ਨੂੰ ਇੱਕਜੁੱਟ ਹੋ ਕੇ ਯਤਨ ਕਰਨ ਦੀ ਲੋੜ ਹੈ | ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਸੁਖਵਿੰਦਰ ਸਿੰਘ ਬਿੱਲੂ ਖੰਡੇਬਾਦ, ਸੁਰਜੀਤ ਸਿੰਘ ਲਹਿਲ ਖ਼ੁਰਦ, ਪ੍ਰਧਾਨ ਪੂਰਨ ਸਿੰਘ ਖਾਈ, ਭੋਲਾ ਸਿੰਘ ਰਾਏਧਰਾਨਾ, ਨੈਬ ਸਿੰਘ ਰਾਮਗੜ੍ਹ ਸੰਧੂਆਂ, ਮਦਨ ਸਿੰਘ ਕਲੇਰ, ਸੀਤਾ ਸਰਪੰਚ ਰਾਏਧਰਾਨਾ, ਲਾਭ ਸਿੰਘ ਖੰਡੇਬਾਦ, ਛੱਜੂ ਸਿੰਘ ਧਾਲੀਵਾਲ, ਕੁਲਦੀਪ ਸਿੰਘ ਘੋੜੇਨਬ, ਜਗਦੇਵ ਸਿੰਘ ਰੋੜੇਵਾਲ, ਕਾਕਾ ਸਿੰਘ ਖੰਡੇਬਾਦ, ਕਰਨੈਲ ਸਿੰਘ ਖੰਡੇਬਾਦ, ਦਰਸ਼ਨ ਸਿੰਘ ਖੰਡੇਬਾਦ, ਬੀਰਬਲ ਖਾਂ, ਛੋਟਾ ਸਿੰਘ, ਧੰਨਾ ਸਿੰਘ ਰੋੜੇਵਾਲ, ਸੁਖਜੀਤ ਸਿੰਘ ਖੰਡੇਬਾਦ, ਸੁਖਚੈਨ ਸਿੰਘ ਖੰਡੇਬਾਦ, ਚਰਨਾ ਸਿੰਘ ਖੰਡੇਬਾਦ, ਮਹਿੰਦਰ ਸਿੰਘ ਖੰਡੇਬਾਦ, ਬਾਰੂ ਸਿੰਘ ਖੰਡੇਬਾਦ, ਮਹਿੰਦਰ ਸਿੰਘ ਖੰਡੇਬਾਦ, ਸੇਵਾ ਸਿੰਘ ਮਹੰਤ ਖੰਡੇਬਾਦ, ਲੀਲਾ ਸਿੰਘ ਸਾਬਕਾ ਸਰਪੰਚ ਸੇਖਬਾਸ, ਹੰਸਾ ਸਿੰਘ ਘੋੜੇਨਬ, ਗੁਰਉਪਦੇਸ਼ ਸਿੰਘ ਘੋੜੇਨਬ, ਬਲਵੀਰ ਸਿੰਘ ਪਿਸ਼ੋਰ, ਬਲਵਿੰਦਰ ਸਿੰਘ ਬਾਹਟਾ, ਸਾਬਕਾ ਸਰਪੰਚ ਲਖਵਿੰਦਰ ਸਿੰਘ ਪਿਸ਼ੌਰ, ਗੁਲਜਾਰ ਸਿੰਘ ਜਵੰਧਾ ਪਿਸ਼ੋਰ, ਭਿੰਦਾ ਸਿੰਘ ਖੰਡੇਬਾਦ, ਸੁਖਦੀਪ ਸਿੰਘ ਰਾਮਗੜ੍ਹ ਸੰਧੂਆਂ, ਗੁਰਪ੍ਰੀਤ ਸਿੰਘ ਖਾਈ, ਜਗਤਾਰ ਸਿੰਘ ਖਾਈ, ਹਰਜਿੰਦਰ ਸਿੰਘ ਜਲੂਰ, ਸੁਖਪਾਲ ਸਿੰਘ ਫੋਜੀ, ਅਮਰੀਕ ਸਿੰਘ ਜਵਾਹਰਵਾਲਾ, ਹਰਜਿੰਦਰ ਸਿੰਘ ਸਾਬਕਾ ਸਰਪੰਚ ਰਾਮਪੁਰਾ ਜਵਾਹਰਵਾਲਾ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਮਲੇਰਕੋਟਲਾ 'ਚ ਕਣਕ ਦੇ ਨਾੜ ਨੂੰ ਅੱਗ ਲਗਾਉਣ 'ਤੇ ਸਖ਼ਤੀ ਨਾਲ ਲਗਾਈ ਰੋਕ <br/> ਅਗਲੀ ਖ਼ਬਰ ਕਾਂਗਰਸ ਲੀਡਰਸ਼ਿਪ ਨੇ ਡੀ.ਸੀ. ਨੂੰ ਮੰਗ ਪੱਤਰ ਸੌਂਪਿਆ
Ad Position 24