ਧੂਰੀ, 5 ਮਈ (ਸੰਜੇ ਲਹਿਰੀ) - ਪੰਜਾਬੀ ਸਾਹਿਤ ਸਭਾ ਧੂਰੀ ਵੱਲੋਂ ਇੱਕ ਸਾਹਿਤਕ ਸਮਾਗਮ ਡਾ. ਰਾਮ ਸਿੰਘ ਸਿੱਧੂ ਯਾਦਗਾਰੀ ਸਾਹਿਤ ਭਵਨ ਵਿਖੇ ਕਰਵਾਇਆ ਗਿਆ ਜਿਸ ਵਿੱਚ ਮੂਲ ਚੰਦ ਸ਼ਰਮਾ ਦੁਆਰਾ ਲਿਖਿਆ ਗੀਤ 'ਜ਼ਿੰਦਗੀ ਦੀ ਸ਼ਾਮ' ਲੋਕ ਅਰਪਣ ਕੀਤਾ ਗਿਆ, ਪ੍ਰਸਿੱਧ ਗ਼ਜ਼ਲਗੋ ਰਣਜੀਤ ਸਿੰਘ ਧੂਰੀ ਦੀ ਵਾਰਤਕ ਪੁਸਤਕ 'ਵਿਹਾਰਕ ਪੰਜਾਬੀ ਵਿਆਕਰਨ ਅਤੇ ਸਾਹਿਤ ਰਚਨਾ ਉੱਪਰ ਗੋਸ਼ਟੀ ਕੀਤੀ ਗਈ, ਛੰਦ ਸ਼ਾਸਤਰੀ ਤੇ ਭਾਸ਼ਾ ਮਾਹਿਰ ਜੰਗ ਸਿੰਘ ਫ਼ੱਟੜ ਵੱਲੋਂ ਕਵਿਤਾ ਸਿਖਲਾਈ ਸਕੂਲ ਦਾ ਪੰਜਵਾਂ ਪਾਠ ਪੜ੍ਹਾਇਆ ਗਿਆ ਅਤੇ ਬੀਬਾ ਅਨੂ ਸਿੰਗਲਾ ਵੱਲੋਂ ਸਭਾ ਨੂੰ 5100 ਰੁਪਏ ਦੀ ਆਰਥਿਕ ਸਹਾਇਤਾ ਕਰਨ ਬਦਲੇ ਧੰਨਵਾਦ ਕੀਤਾ ਗਿਆ | ਗੋਸ਼ਟੀ ਵਿੱਚ ਵਿਚਾਰ ਅਧੀਨ ਕਿਤਾਬ ਬਾਰੇ ਆਪਣਾ ਪਰਚਾ ਪੜ੍ਹਦਿਆਂ ਡਾ. ਇਕਬਾਲ ਸਿੰਘ ਸਕਰੌਦੀ ਨੇ ਇਸ ਨੂੰ ਸੰਦਰਭ ਗ੍ਰੰਥ ਦਾ ਦਰਜਾ ਦਿੰਦਿਆਂ ਕਿਹਾ ਕਿ ਇਹ ਪੁਸਤਕ ਲੇਖਕਾਂ, ਅਧਿਆਪਕਾਂ ਅਤੇ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਲਈ ਬਹੁਤ ਉਪਯੋਗੀ ਸਾਬਤ ਹੋਵੇਗੀ | ਕਵਿਤਾ ਸਕੂਲ ਦੇ ਅਧਿਆਪਕ ਜੰਗ ਸਿੰਘ ਫ਼ੱਟੜ ਵੱਲੋਂ ਦੁਵਈਆ ਛੰਦ ਦੇ ਨਾਲ ਨਾਲ ਬਿੰਦੀ +ਅੱਧਕ, ਟਿੱਪੀ ਬਾਰੇ ਵੀ ਉਦਾਹਰਨਾਂ ਸਹਿਤ ਜਾਣਕਾਰੀ ਦਿੱਤੀ ਗਈ | ਇਸ ਮੌਕੇ ਮਈ ਮਹੀਨੇ ਵਿੱਚ ਜਨਮੇਂ ਮੈਂਬਰਾਂ ਰਣਜੀਤ ਆਜ਼ਾਦ ਕਾਂਝਲਾ, ਕਰਨਜੀਤ ਸਿੰਘ ਸੋਹੀ ਅਤੇ ਪਰਮਜੀਤ ਸੰਧੂ ਅਤੇ ਸੰਜੇ ਲਹਿਰੀ ਨੂੰ ਮੁਬਾਰਕਬਾਦ ਦਿੰਦਿਆਂ ਸਨਮਾਨਿਤ ਵੀ ਕੀਤਾ ਗਿਆ | ਸਭਾ ਦੇ ਜਨਰਲ ਸਕੱਤਰ ਚਰਨਜੀਤ ਸਿੰਘ ਮੀਮਸਾ ਦੇ ਮੰਚ ਸੰਚਾਲਨ ਅਤੇ ਕੁਲਵਿੰਦਰ ਕੌਰ ਢਿੱਲੋਂ ਦੁਆਰਾ ਸ਼ੁਰੂ ਕੀਤੇ ਕਵੀ ਦਰਬਾਰ ਵਿੱਚ ਉਕਤ ਮਹਿਮਾਨਾਂ ਤੋਂ ਇਲਾਵਾ ਜਗਦੇਵ ਸ਼ਰਮਾ ਬੁਗਰਾ, ਪਿ੍ੰਸੀਪਲ ਸੁਖਜੀਤ ਕੌਰ ਸੋਹੀ, ਕੁਲਵਿੰਦਰ ਕੌਰ ਕਾਜਲ, ਮਨਜੀਤ ਕੌਰ ਸੰਧੂ, ਮਨਪ੍ਰੀਤ ਕੌਰ ਢੀਂਡਸਾ, ਬਲਜਿੰਦਰ ਕੌਰ, ਕਰਮਜੀਤ ਸਿੰਘ, ਮਾਹੀ ਮਰਜਾਣਾ ਗਿੱਦੜਬਾਹਾ, ਗੁਰਦਿਆਲ ਨਿਰਮਾਣ ਧੂਰੀ, ਸੁਖਵਿੰਦਰ ਸਿੰਘ ਸਿਆਣ, ਪ੍ਰਦੀਪ ਸਿੰਘ ਢੀਂਡਸਾ, ਹਰਜਿੰਦਰ ਸਿੰਘ ਧਾਂਦਰਾ, ਕੁਲਵੰਤ ਸਿੰਘ ਖਨੌਰੀ, ਜੰਟੀ ਬੇਤਾਬ, ਗੁਰਮੀਤ ਸਿੰਘ, ਪਰਮਾਨੰਦ, ਬਲਜੀਤ ਸਿੰਘ ਬਾਂਸਲ, ਪੇਂਟਰ ਸੁਖਦੇਵ ਸਿੰਘ ਅਤੇ ਡਾ. ਜਗਤਾਰ ਸਿੰਘ ਸਿੱਧੂ ਸ਼ਾਮਲ ਸਨ | ਆਖ਼ਰ ਵਿੱਚ ਸੁਰਿੰਦਰ ਕੁਮਾਰ ਨਾਗਰਾ ਦੀ ਜੀਵਨ ਸਾਥਣ, ਬਰਿੰਦਰ ਮਸੌਣ ਦੀ ਮਾਤਾ ਅਤੇ ਪਾਲੀ ਦੇਤਵਾਲੀਆ ਦੇ ਸਪੁੱਤਰ ਸਮੇਤ ਡਾ. ਅਮਰ ਕੋਮਲ, ਕਿ੍ਸ਼ਨ ਬੇਤਾਬ, ਪ੍ਰੀਤ ਸੰਦਲ, ਮੁਮਤਾਜ਼ ਗਿੱਲ ਤੇ ਆਸ਼ਾ ਭੌਂਸਲੇ ਨੂੰ ਭਾਵ ਭਿੰਨੀ ਸ਼ਰਧਾਂਜਲੀ ਭੇਂਟ ਕੀਤੀ ਗਈ |