ਖਨੌਰੀ, 5 ਮਈ (ਬਲਵਿੰਦਰ ਸਿੰਘ ਥਿੰਦ) - ਪੱਛਮੀ ਬੰਗਾਲ, ਆਸਾਮ ਅਤੇ ਪਾਂਡੀਚਰੀ ਵਿਚ ਭਾਜਪਾ ਦੀ ਹੋਈ ਸ਼ਾਨਦਾਰ ਜਿੱਤ ਦੀ ਖ਼ੁਸ਼ੀ ਖਨੌਰੀ ਮੰਡਲ ਦੇ ਵਰਕਰਾਂ ਨੇ ਲੱਡੂ ਵੰਡ ਕੇ ਅਤੇ ਢੋਲ ਦੀ ਥਾਪ 'ਤੇ ਭੰਗੜਾ ਪਾ ਕੇ ਮਨਾਈ | ਭਾਜਪਾ ਦੀ ਇਸ ਸ਼ਾਨਦਾਰ ਜਿੱਤ ਉਪਰੰਤ ਖਨੌਰੀ ਮੰਡਲ ਦੇ ਭਾਜਪਾ ਵਰਕਰ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਵਿਨੋਦ ਕੁਮਾਰ ਦੀ ਦੁਕਾਨ 'ਤੇ ਇਕੱਠੇ ਹੋਏ, ਜਿਨ੍ਹਾਂ ਵਿੱਚ ਸੀਨੀਅਰ ਆਗੂ ਬਲਜੀਤ ਸਿੰਘ ਬੋਪੁਰ, ਰਾਕੇਸ਼ ਗਿੱਲ ਬਨਾਰਸੀ, ਮੇਘ ਰਾਜ ਚੱਠਾ, ਜਗਜੀਤ ਗੋਠਵਾਲ, ਰਿਸ਼ੀ ਪਾਲ ਖਟਕੜ ਜਰਨਲ ਸਕੱਤਰ, ਰਿਸ਼ੀਪਾਲ ਸ਼ਰਮਾ, ਸੋਨੂੰ ਸੁਨੀਲ ਮਿੱਤਲ, ਨੈਨੂੰ ਰਾਮ ਗਰਗ, ਡਾ ਪ੍ਰੇਮ ਗਰਗ, ਤਰਸੇਮ ਗੋਇਲ, ਕਰਮਵੀਰ ਜਾਂਗੜਾ, ਰਣਧੀਰ ਸੈਨੀ, ਪ੍ਰਮੋਦ ਗਰਗ, ਰਮੇਸ਼ ਗੋਇਲ, ਸਨੀਲ ਮਿੱਤਲ, ਅਮਰੀਕ ਸਿੰਘ ਹੋਤੀਪੁਰ, ਰਮੇਸ਼ ਸਿੰਗਲਾ, ਬਲਵੀਰ ਸਿੰਘ, ਰਾਜੇਸ਼ ਨੈਨ, ਕਰਮਜੀਤ ਸਿੰਘ, ਪਰਮਜੀਤ ਸਿੰਘ ਮੰਡਵੀ, ਬਲਜਿੰਦਰ ਸਿੰਘ, ਸੂਰਜ ਭਾਨ, ਮਹੀਂਪਾਲ ਗੁਲਾੜੀ, ਕੁਲਦੀਪ ਫੌਜੀ, ਬਲਿੰਦਰ ਸੈਨ, ਰਮੇਸ਼ ਫੌਜੀ, ਮਹਿੰਦਰ ਗੋਇਲ, ਰਾਜਾ ਸ਼ਰਮਾ, ਭਰਥਰੀ ਰਾਮ, ਸੋਨੂੰ, ਸਤਬੀਰ ਬਨਾਰਸੀ, ਰਾਜਪਾਲ ਨੈਨ, ਰਾਜੇਸ਼ ਸਿੰਘ, ਲੀਲਾ ਰਾਮ, ਰੌਣਕ ਰਾਮ, ਜਸਪਾਲ ਸਿੰਘ, ਨਰਿੰਦਰ ਸਿੰਘ, ਸ਼ਿਵ ਕੁਮਾਰ ਸਮੇਤ ਹੋਰ ਵੀ ਕਈ ਭਾਜਪਾ ਵਰਕਰ ਹਾਜ਼ਰ ਸਨ | ਇਸ ਮੌਕੇ ਜਿਥੇ ਭਾਜਪਾ ਵਰਕਰਾਂ ਅਤੇ ਆਗੂਆਂ ਨੇ ਲੱਡੂ ਵੰਡੇ ਉਥੇ ਢੋਲ ਦੀ ਥਾਪ ਤੇ ਭੰਗੜੇ ਵੀ ਪਾਏ ਗਏ | ਭਾਜਪਾ ਦੀ ਇਸ ਸ਼ਾਨਦਾਰ ਜਿੱਤ ਪ੍ਰਤੀ ਨੈਨੂੰ ਰਾਮ ਗਰਗ, ਰਾਕੇਸ਼ ਗਿੱਲ ਬਨਾਰਸੀ, ਬਲਜੀਤ ਸਿੰਘ ਬੋਪੁਰ, ਵਿਕਰਮ ਸਿੰਘ ਬੋਪੁਰ, ਸੋਨੂੰ ਮਿੱਤਲ ਨੇ ਕਿਹਾ ਕਿ ਦੇਸ਼ ਭਰ ਦੇ ਲੋਕ ਹੁਣ ਸਿਰਫ ਤੇ ਸਿਰਫ ਭਾਰਤੀ ਜਨਤਾ ਪਾਰਟੀ ਨੂੰ ਹੀ ਸੱਤਾ ਵਿੱਚ ਦੇਖਣਾ ਚਾਹੁੰਦੇ ਹਨ ਭਾਵੇਂ ਉਹ ਕੇਂਦਰ ਸਰਕਾਰ ਹੋਵੇ ਭਾਵੇਂ ਰਾਜ ਸਰਕਾਰਾਂ ਹੋਣ | ਇਨ੍ਹਾਂ ਆਗੂਆਂ ਨੇ ਕਿਹਾ ਕਿ ਇਨ੍ਹਾਂ ਚੋਣਾਂ ਨੇ ਇਹ ਤੈਅ ਕਰ ਕੇ ਰੱਖ ਦਿੱਤਾ ਹੈ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਆਪਣੇ ਦਮ ਤੇ ਪੰਜਾਬ ਵਿੱਚ ਆਪਣੀ ਸਰਕਾਰ ਬਣਾਵੇਗੀ ਅਤੇ ਇਸ ਝੂਠੇ ਲਾਰਿਆਂ, ਗੁੰਡਾਗਰਦੀ ਫੈਲਾਉਣ, ਸਿਰਫ ਨੀਂਹ ਪੱਥਰਾਂ ਦੀ ਰਾਜਧਾਨੀ ਵਾਲੀ ਅਤੇ ਪੰਜਾਬ ਨੂੰ ਕਰਜਾਈ ਕਰਨ ਵਾਲੀ ਇਸ ਆਪ ਸਰਕਾਰ ਤੋਂ ਮੁਕਤੀ ਦਿਵਾਵੇਗੀ |