16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਜ਼ਿਲ੍ਹਾ ਸੰਗਰੂਰ ਦੀ ਕਮਾਨ ਆਈ ਹੁਣ ਬੀਬੀਆਂ ਦੇ ਹੱਥ <br/>

Ad Position 21
No active advertisement
ਅਜੀਤ ਡੈਸਕ 07-05-2026
ਸੰਗਰੂਰ, 6 ਮਈ (ਸੁਖਵਿੰਦਰ ਸਿੰਘ ਫੁੱਲ) - ਸੰਗਰੂਰ ਦੇ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਪੁਲਿਸ ਮੁਖੀ ਦੇ ਅਹੁਦਿਆਂ ਦੀ ਕਮਾਨ ਹੁਣ ਬੀਬੀਆਂ ਦੇ ਹੱਥ ਆਉਣ ਨਾਲ ਸੰਗਰੂਰ ਹੁਣ ਨਾਰੀ ਸ਼ਕਤੀ ਵਾਲੇ ਕੇਂਦਰ ਵਜੋਂ ਉੱਭਰਿਆ ਹੈ | ਸੰਗਰੂਰ ਦੇ ਵਿਧਾਇਕ ਬੀਬਾ ਨਰਿੰਦਰ ਕੌਰ ਭਰਾਜ, ਸਿਵਲ ਸਰਜਨ ਡਾ: ਅਮਰਜੀਤ ਕੌਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਤਰਵਿੰਦਰ ਕੌਰ ਤੋਂ ਬਾਅਦ ਹੁਣ ਪੂਨਮਦੀਪ ਕੌਰ ਸੰਗਰੂਰ ਦੇ ਡਿਪਟੀ ਕਮਿਸ਼ਨਰ ਅਤੇ ਡਾ: ਰਵਜੋਤ ਕੌਰ ਗਰੇਵਾਲ ਜ਼ਿਲ੍ਹਾ ਪੁਲਿਸ ਮੁਖੀ ਹੋਣਗੇ | ਪੂਨਮਦੀਪ ਕੌਰ ਸੰਗਰੂਰ ਜ਼ਿਲ੍ਹੇ ਦੇ ਸੁਨਾਮ ਦੇ ਜੰਮਪਲ ਹਨ | ਇਨ੍ਹਾਂ ਦੇ ਪਿਤਾ ਸ: ਕੁਲਵੀਰ ਸਿੰਘ ਆਪਣੇ ਸਮੇਂ ਵਿੱਚ ਨਾਮਵਰ ਸ਼ਖ਼ਸੀਅਤ ਸਨ | ਪੂਨਮਦੀਪ ਕੌਰ ਕਈ ਵਰੇ੍ਹ ਪਹਿਲਾਂ ਸੰਗਰੂਰ ਵਿਖੇ ਐਸ.ਡੀ.ਐਮ ਵਜੋਂ ਵੀ ਸੇਵਾਵਾਂ ਦੇ ਚੁੱਕੇ ਹਨ | 2013 ਦੇ ਬੈਂਚ ਦੇ ਆਈ.ਏ.ਐਸ. ਪੂਨਮਦੀਪ ਕੌਰ ਨੇ ਰਾਹੁਲ ਚਾਬਾ ਦੀ ਥਾਂ ਲਈ ਹੈ ਜਿਨ੍ਹਾਂ ਨੰੂ ਫ਼ਰੀਦਕੋਟ ਬਦਲਿਆ ਗਿਆ ਹੈ | ਇਸੇ ਤਰ੍ਹਾਂ 2015 ਦੇ ਆਈ.ਪੀ.ਐਸ. ਡਾ: ਰਵਜੋਤ ਕੌਰ ਗਰੇਵਾਲ ਵਿਜੀਲੈਂਸ ਵਿਭਾਗ ਵਿੱਚ ਜੁਆਇੰਟ ਡਾਇਰੈਕਟਰ ਸਨ ਜਿਨ੍ਹਾਂ ਨੰੂ ਹੁਣ ਜ਼ਿਲ੍ਹਾ ਸੰਗਰੂਰ ਦੀ ਕਮਾਨ ਸੌਂਪੀ ਗਈ ਹੈ | ਡਾ: ਗਰੇਵਾਲ ਨੇ ਸਰਤਾਜ ਸਿੰਘ ਚਾਹਲ ਦੀ ਥਾਂ ਲਈ ਹੈ ਜਿਨ੍ਹਾਂ ਨੰੂ ਜ਼ਿਲ੍ਹਾ ਮੋਗਾ ਪੁਲਿਸ ਦੀ ਕਮਾਨ ਸੌਂਪੀ ਗਈ ਹੈ | ਇਸ ਨਿਯੁਕਤੀ ਨਾਲ ਜ਼ਿਲ੍ਹਾ ਸੰਗਰੂਰ ਨੰੂ ਪਹਿਲੀ ਔਰਤ ਪੁਲਿਸ ਅਧਿਕਾਰੀ ਮਿਲੀ ਹੈ |

Ad Position 22
No active advertisement
ਪਿਛਲੀ ਖ਼ਬਰ ਧੂਰੀ ਵਾਸੀਆਂ ਦੀ ਹਰ ਸਮੱਸਿਆ ਦਾ ਹੱਲ ਪਹਿਲ ਦੇ ਆਧਾਰ 'ਤੇ ਕੀਤਾ ਜਾਵੇਗਾ - ਓ.ਐਸ.ਡੀ. ਸੁਖਵੀਰ ਸਿੰਘ ਅਗਲੀ ਖ਼ਬਰ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
Ad Position 24