22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਸਲਾਇਟ 'ਵਰਸਿਟੀ ਪਲੇਸਮੈਂਟ ਦਾ ਸੌ ਫ਼ੀਸਦੀ ਟੀਚਾ ਪ੍ਰਾਪਤ ਕਰਨ ਦੇ ਨੇੜੇ 11 ਮਈ ਤੱਕ ਚੱਲੇਗਾ 'ਪਲੇਸਮੈਂਟ ਵੀਕ' ਪ੍ਰੋਗਰਾਮ

Ad Position 21
No active advertisement
ਅਜੀਤ ਡੈਸਕ 08-05-2026
ਲੌਂਗੋਵਾਲ, 7 ਮਈ (ਵਿਨੋਦ, ਖੰਨਾ) - ਸਲਾਇਟ ਦੇ ਐਲਮੁਨਾਈ ਅਤੇ ਉਦਯੋਗਿਕ ਸੰਬੰਧ ਵਿਭਾਗ ਵੱਲੋਂ ਟਰੇਨਿੰਗ ਅਤੇ ਪਲੇਸਮੈਂਟ ਵਿਭਾਗ ਦੇ ਸਹਿਯੋਗ ਨਾਲ 11 ਮਈ ਤੱਕ 'ਪਲੇਸਮੈਂਟ ਵੀਕ' ਦਾ ਆਯੋਜਨ ਕੀਤਾ ਜਾ ਰਿਹਾ ਹੈ | ਸਲਾਇਟ ਪ੍ਰਸ਼ਾਸਨ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਇਸ ਵੀਕ ਦੌਰਾਨ ਪਲੇਸਮੈਂਟ ਦੇ ਸੌ ਫ਼ੀਸਦੀ ਟੀਚੇ ਨੂੰ ਪੂਰਾ ਕਰ ਲਿਆ ਜਾਵੇਗਾ | ਡਾਇਰੈਕਟਰ ਸਲਾਇਟ ਪ੍ਰੋ. ਮਨੀਕਾਂਤ ਪਾਸਵਾਨ ਨੇ ਦੱਸਿਆ ਕਿ ਪ੍ਰੋਫੈਸਰ ਰਵੀ ਕਾਂਤ ਮਿਸ਼ਰਾ ਡੀਨ ਐਲਮੁਨਾਈ ਅਤੇ ਉਦਯੋਗਿਕ ਸੰਬੰਧ ਦੀ ਗਤੀਸ਼ੀਲ ਅਗਵਾਈ ਹੇਠ ਸਲਾਇਟ ਲਗਾਤਾਰ ਉਦਯੋਗ ਜਗਤ ਨਾਲ ਆਪਣੇ ਸੰਬੰਧ ਮਜ਼ਬੂਤ ਕਰ ਰਿਹਾ ਹੈ ਅਤੇ ਵਿਦਿਆਰਥੀਆਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਤਿਆਰ ਕਰ ਰਿਹਾ ਹੈ | ਉਨ੍ਹਾਂ ਦੱਸਿਆ ਕਿ ਡੀਨ ਪ੍ਰੋ. ਮਿਸ਼ਰਾ ਦੀ ਅਗਵਾਈ ਹੇਠ ਇਸ ਪ੍ਰੋਗਰਾਮ ਦੇ ਪਹਿਲੇ ਤਿੰਨ ਦਿਨਾਂ ਵਿੱਚ ਹੀ ਅੱਧੀ ਦਰਜਨ ਤੋਂ ਵਧੇਰੇ ਪ੍ਰਸਿੱਧ ਕੰਪਨੀਆਂ ਨੇ ਸਮੈਸਟਰ ਪ੍ਰੀਖਿਆਵਾਂ ਤੋਂ ਪਹਿਲਾਂ ਹੀ ਕਰੀਬ 30 ਵਿਦਿਆਰਥੀਆਂ ਦੀ ਰੋਜ਼ਗਾਰ ਲਈ ਚੋਣ ਕੀਤੀ ਹੈ | ਪ੍ਰੋਫੈਸਰ ਰਵੀ ਕਾਂਤ ਮਿਸ਼ਰਾ ਨੇ ਦੱਸਿਆ ਕਿ ਇਸ ਸਾਲ ਦਾ ਪਲੇਸਮੈਂਟ ਸੈਸ਼ਨ ਬਹੁਤ ਹੀ ਸਫਲ ਰਿਹਾ ਹੈ | ਮਕੈਨੀਕਲ ਇੰਜੀਨੀਅਰਿੰਗ, ਇਲੈਕਟਿ੍ਕਲ ਇੰਜੀਨੀਅਰਿੰਗ, ਫੂਡ ਇੰਜੀਨੀਅਰਿੰਗ ਅਤੇ ਇੰਸਟਰੂਮੈਂਟੇਸ਼ਨ ਇੰਜੀਨੀਅਰਿੰਗ ਵਿਭਾਗਾਂ ਵਿੱਚ ਯੋਗ ਵਿਦਿਆਰਥੀਆਂ ਲਈ ਲਗਭਗ 100% ਪਲੇਸਮੈਂਟ ਦੇ ਟੀਚੇ ਦੇ ਨੇੜੇ ਪਹੁੰਚਿਆ ਜਾ ਚੁੱਕਾ ਹੈ | ਆਉਣ ਵਾਲੇ ਦਿਨਾਂ ਵਿੱਚ ਹੋਰ ਵਿਦਿਆਰਥੀਆਂ ਨੂੰ ਪਲੇਸਮੈਂਟ ਦੇ ਮੌਕੇ ਪ੍ਰਦਾਨ ਕਰਨ ਦਾ ਟੀਚਾ ਹੈ | ਪਲੇਸਮੈਂਟ ਗਤੀਵਿਧੀਆਂ ਤੋਂ ਇਲਾਵਾ ਸਲਾਇਟ ਪ੍ਰਸ਼ਾਸਨ ਵੱਲੋਂ ਵਿਦਿਆਰਥੀਆਂ ਨੂੰ ਚੋਟੀ ਦੀਆਂ ਬਹੁਕੌਮੀ ਕੰਪਨੀਆਂ ਦੇ ਉਦਯੋਗਿਕ ਦੌਰੇ ਵੀ ਕਰਵਾਏ ਜਾ ਰਹੇ ਹਨ | ਇਨ੍ਹਾਂ ਦੌਰਿਆਂ ਦਾ ਉਦੇਸ਼ ਉਦਯੋਗ-ਸੰਸਥਾਨ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਪ੍ਰੈਕਟੀਕਲ ਅਨੁਭਵ ਪ੍ਰਦਾਨ ਕਰਨਾ ਹੈ |
ਉਨ੍ਹਾਂ ਦੱਸਿਆ ਕਿ ਦੇਸ਼ ਦੇ ਮੰਨੇ ਪ੍ਰਮੰਨੇ ਉਦਯੋਗਿਕ ਘਰਾਣਿਆਂ ਨੇ ਸਲਾਇਟ ਦੀਆਂ ਪਹਿਲਕਦਮੀਆਂ ਨਾ ਸਿਰਫ਼ ਸ਼ਲਾਘਾ ਕੀਤੀ ਹੈ ਸਗੋਂ ਸੰਸਥਾਨ ਨਾਲ ਲੰਬੇ ਸਮੇਂ ਦੇ ਸਹਿਯੋਗ ਦੀ ਵਚਨਬੱਧਤਾ ਜਤਾਈ ਹੈ | ਉਨ੍ਹਾਂ ਦੱਸਿਆ ਕਿ ਭਵਿੱਖ ਵਿਚ ਟਰੇਨਿੰਗ, ਇੰਟਰਨਸ਼ਿਪ, ਉਦਯੋਗਿਕ ਪ੍ਰੋਜੈਕਟਾਂ, ਸਕਿੱਲ ਡਿਵੈਲਪਮੈਂਟ ਪ੍ਰੋਗਰਾਮਾਂ ਲਈ ਐਮ.ਓ.ਯੂ. ਸਹੀਬੰਦ ਕੀਤੇ ਜਾਣੇ ਹਨ | ਸੰਸਥਾਨ ਪ੍ਰਸ਼ਾਸਨ ਵੱਲੋਂ ਪ੍ਰੋ. ਮੇਜਰ ਸਿੰਘ ਮੁਖੀ ਟਰੇਨਿੰਗ ਅਤੇ ਪਲੇਸਮੈਂਟ, ਸਲੀਮ ਖਾਨ, ਬਲਕਾਰ ਸਿੰਘ, ਗੁਰਜੰਟ ਸਿੰਘ, ਮੈਡਮ ਮਨਦੀਪ ਕੌਰ, ਵਿਦਿਆਰਥੀ ਕੋਆਰਡੀਨੇਟਰ ਕੇਸ਼ਵ, ਕਿਸ਼ਲਯ, ਨਵਪ੍ਰੀਤ ਅਤੇ ਬਿਪਾਸ਼ੂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਗਰ ਪੰਚਾਇਤ ਖਨੌਰੀ ਦੇ ਸਫ਼ਾਈ ਕਰਮਚਾਰੀਆਂ ਵਲੋਂ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਅਗਲੀ ਖ਼ਬਰ ਰਵਜੋਤ ਗਰੇਵਾਲ ਨੇ ਸੰਗਰੂਰ ਦੇ ਨਵੇਂ ਐਸ.ਐਸ.ਪੀ. ਵਜੋਂ ਅਹੁਦਾ ਸੰਭਾਲਿਆ
Ad Position 24