22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਮੋਹਨ ਸ਼ਰਮਾ ਦੀ ਪੁਸਤਕ ਲੋਕ ਅਰਪਣ ਦਾ ਸਮਾਗਮ ਅੱਜ

Ad Position 21
No active advertisement
ਅਜੀਤ ਡੈਸਕ 08-05-2026
ਸੰਗਰੂਰ, 7 ਮਈ (ਸੁਖਵਿੰਦਰ ਸਿੰਘ ਫੁੱਲ) - ਜੀਵਨ ਦਾ ਲੰਮਾ ਸਮਾਂ ਨਸ਼ਿਆਂ ਦੀ ਹਨੇਰੀ ਖ਼ਿਲਾਫ਼ ਕੰਮ ਕਰਨ ਵਾਲੇ ਮੋਹਨ ਸ਼ਰਮਾ ਜੋ ਕਿ ਬਹੁਪੱਖੀ ਲੇਖਕ ਹਨ, ਦੀ ਨਵੀਂ ਕਿਤਾਬ 'ਕਹਿਰ ਦੀ ਹਨੇਰੀ' ਸਥਾਨਕ ਆਦਰਸ਼ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ 8 ਮਈ ਨੰੂ ਲੋਕ ਅਰਪਣ ਕੀਤੀ ਜਾਵੇਗੀ | ਦੱਸਣਾ ਬਣਦਾ ਹੈ ਕਿ ਇਸ ਸਮੇਂ 'ਕਲਾਬਾਜ਼ੀਆਂ ਪ੍ਰਕਾਸ਼ਨ' ਦੀ ਸ਼ੁਰੂਆਤ ਹੋਵੇਗੀ | ਇਹ ਕਿਤਾਬ ਵੀ ਨੌਜਵਾਨ ਲੇਖਕ ਜੀਤ ਹਰਜੀਤ ਨੇ ਆਪਣੇ 'ਕਲਾਬਾਜ਼ੀਆਂ ਪ੍ਰਕਾਸ਼ਨ' ਰਾਹੀਂ ਹੀ ਛਾਪੀ ਹੈ | ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸਾਬਕਾ ਈ.ਡੀ ਅਧਿਕਾਰੀ ਸ. ਨਿਰੰਜਨ ਸਿੰਘ ਪਹੁੰਚ ਰਹੇ ਹਨ | ਇਸ ਮੌਕੇ ਜੀਤ ਹਰਜੀਤ ਨੇ ਕਿਹਾ ਕਿ ਸਮਾਗਮ ਰਾਹੀਂ ਅਸੀਂ ਸ਼ਬਦਾਂ ਜਰੀਏ ਨਸ਼ਾ ਰਹਿਤ ਸਮਾਜ ਸਿਰਜਣ ਲਈ ਇੱਕ ਉਪਰਾਲਾ ਕਰ ਰਹੇ ਹਾਂ | ਉਨ੍ਹਾਂ ਕਿਹਾ ਕਿ ਕਿਤਾਬ ਵਿੱਚ ਨਸ਼ਿਆਂ ਦੀ ਦਲਦਲ ਤੋਂ ਜੀਵਨ ਦੀ ਮੁੱਖ ਧਾਰਾ ਤੱਕ ਦਾ ਸਫ਼ਰ ਤੈਅ ਕਰਨ ਵਾਲੇ ਵੱਖ ਵੱਖ ਨਸ਼ਾ ਪੀੜਤਾਂ ਦੀਆਂ ਕਹਾਣੀਆਂ ਹਨ, ਜੋ ਕਿ ਨੌਜਵਾਨੀ ਨੂੰ ਸਹੀ ਦਿਸ਼ਾ ਵੱਲ ਤੁਰਨ ਦੇ ਲਈ ਪ੍ਰੇਰਤ ਕਰਨਗੀਆਂ | ਇਸ ਕਿਤਾਬ ਨੂੰ ਸ ਸ ਰਮਲਾ ਨੇ ਸੰਪਾਦਤ ਕੀਤਾ ਹੈ |
Ad Position 22
No active advertisement
ਪਿਛਲੀ ਖ਼ਬਰ ਸੰਗਰੂਰ ਦੇ ਨਿਕਾਸੀ ਨਾਲੇ ਤੋਂ ਨਾਜਾਇਜ਼ ਕਬਜ਼ੇ ਛੁਡਵਾਉਣ ਲਈ ਨਗਰ ਕੌਂਸਲ ਵਲੋਂ ਕੱਢੇ ਜਾਣਗੇ ਨੋਟਿਸ ਅਗਲੀ ਖ਼ਬਰ ਨਗਰ ਪੰਚਾਇਤ ਖਨੌਰੀ ਦੇ ਸਫ਼ਾਈ ਕਰਮਚਾਰੀਆਂ ਵਲੋਂ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ
Ad Position 24