22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਭਵਾਨੀਗੜ੍ਹ ਟਰੱਕ ਯੂਨੀਅਨ ਵਿਵਾਦ ਨੇ ਹਿਲਾਈਆਂ ਕਈ ਅਧਿਕਾਰੀਆਂ ਦੀਆਂ ਕੁਰਸੀਆਂ

Ad Position 21
No active advertisement
ਅਜੀਤ ਡੈਸਕ 08-05-2026
ਸੰਗਰੂਰ, 7 ਮਈ (ਧੀਰਜ ਪਸ਼ੌਰੀਆ) - ਭਵਾਨੀਗੜ੍ਹ ਟਰੱਕ ਯੂਨੀਅਨ ਜੋ ਪਿਛਲੇ ਸਮੇਂ ਤੋਂ ਲਗਾਤਾਰ ਵਿਵਾਦਾਂ ਅਤੇ ਚਰਚਾਵਾਂ ਵਿਚ ਚੱਲ ਰਹੀ ਹੈ ਨੇ ਜਿੱਥੇ ਸੰਗਰੂਰ ਦੀ ਰਾਜਨੀਤੀ ਨੂੰ ਗਰਮਾਈ ਰੱਖਿਆ ਹੋਇਆ ਹੈ ਉੱਥੇ ਇਸ ਟਰੱਕ ਯੂਨੀਅਨ ਦੇ ਵਿਵਾਦ ਨੇ ਕਈ ਅਧਿਕਾਰੀਆਂ ਦੀਆਂ ਕੁਰਸੀਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ | ਇਸ ਵਿਵਾਦ ਦੇ ਵਿਧਾਨ ਸਭਾ ਹਲਕੇ ਦੀ ਰਾਜਨੀਤੀ ਤੇ ਕੀ ਪ੍ਰਭਾਵ ਪੈਣਗੇ ਇਹ ਫਿਲਹਾਲ ਭਵਿੱਖ ਦੇ ਗਰਭ ਵਿਚ ਛੁਪਿਆ ਹੋਇਆ ਹੈ ਕਿਉਂਕਿ ਕਈ ਰਾਜਨੀਤਿਕ ਆਗੂ ਜ਼ਿਲ੍ਹਾ ਜੇਲ੍ਹ ਸੰਗਰੂਰ ਵਿਚ ਬੰਦ ਟਰੱਕ ਅਪਰੇਟਰਾਂ ਨਾਲ ਮੁਲਾਕਾਤਾਂ ਕਰ ਰਹੇ ਹਨ | ਇੱਥੇ ਇਹ ਵੀ ਵਰਨਣਯੋਗ ਹੈ ਕਿ ਇਸ ਟਰੱਕ ਯੂਨੀਅਨ ਵਿਵਾਦ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਸੰਗਰੂਰ ਦੇ ਆਗੂ ਦੋ ਧੜਿਆਂ ਵਿਚ ਵੰਡ ਗਏ ਸਨ ਅਤੇ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਪੁਲਿਸ ਦੀ ਕਾਰਵਾਈ ਤੇ ਸਖ਼ਤ ਇਤਰਾਜ਼ ਕੀਤੇ ਸਨ | ਦੱਸਿਆ ਜਾ ਰਿਹਾ ਹੈ ਕਿ ਜਿਸ ਦਿਨ ਪੰਜਾਬ ਦੀ ਪੂਰੀ ਸਰਕਾਰ ਅਤੇ ਵਿਧਾਇਕ, ਬਾਗੀ ਹੋਏ ਰਾਜ ਸਭਾ ਮੈਂਬਰਾਂ ਦੇ ਮੁੱਦੇ ਨੂੰ ਲੈ ਕੇ ਦਿੱਲੀ ਗਏ ਸਨ ਉਸ ਦਿਨ ਟਰੱਕ ਯੂਨੀਅਨ ਭਵਾਨੀਗੜ੍ਹ ਦਾ ਵਿਵਾਦ ਦਿੱਲੀ ਦਰਬਾਰ ਵਿਚ ਵੀ ਉੱਠਿਆ ਸੀ ਜਿੱਥੋਂ ਵੱਜੀ ਘੰਟੀ ਨੇ ਸੰਗਰੂਰ ਦੇ ਅਧਿਕਾਰੀਆਂ ਦੀਆਂ ਕੁਰਸੀਆਂ ਨੂੰ ਹਿਲਾ ਕੇ ਰੱਖ ਦਿੱਤਾ | ਜ਼ਿਲੇ੍ਹ ਦੇ ਵੱਡੇ ਅਧਿਕਾਰੀਆਂ ਦੀਆਂ ਕੁਰਸੀਆਂ ਹਿੱਲਣ ਤੋਂ ਬਾਅਦ ਆਮ ਲੋਕ ਇਸ ਨੂੰ ਨਾਰੀ ਸ਼ਕਤੀ ਦਾ ਕਮਾਲ ਦੱਸ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਕਾਰ ਨੂੰ ਟੱਕਰ ਮਾਰਨ ਦੇ ਦੋਸ਼ਾਂ ਹੇਠ ਸਕੂਲ ਬੱਸ ਚਾਲਕ ਖ਼ਿਲਾਫ਼ ਮਾਮਲਾ ਦਰਜ ਹਾਦਸੇ 'ਚ ਦੋ ਨੌਜਵਾਨ ਗੰਭੀਰ ਜ਼ਖ਼ਮੀ, ਇੱਕ... ਅਗਲੀ ਖ਼ਬਰ ਸੰਗਰੂਰ ਦੇ ਨਿਕਾਸੀ ਨਾਲੇ ਤੋਂ ਨਾਜਾਇਜ਼ ਕਬਜ਼ੇ ਛੁਡਵਾਉਣ ਲਈ ਨਗਰ ਕੌਂਸਲ ਵਲੋਂ ਕੱਢੇ ਜਾਣਗੇ ਨੋਟਿਸ
Ad Position 24