22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਪੰਜਾਬ ਸਟੇਟ ਆਯੁਰਵੇਦ ਸੇਵਾ ਸੰਘ ਦੀ ਅਹਿਮ ਮੀਟਿੰਗ ਹੋਈ ਮੁੱਖ ਮਹਿਮਾਨ ਵਜੋਂ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਉਗਰਾਹਾਂ ਪੁੱਜੇ

Ad Position 21
No active advertisement
ਅਜੀਤ ਡੈਸਕ 08-05-2026
ਚੀਮਾ ਮੰਡੀ, 7 ਮਈ (ਗੁਰਜੀਤ ਸਿੰਘ ਚਹਿਲ, ਜਗਰਾਜ ਮਾਨ) - ਪੰਜਾਬ ਸਟੇਟ ਆਯੁਰਵੇਦ ਸੇਵਾ ਸੰਘ ਵਲੋਂ ਚੀਮਾ ਮੰਡੀ ਵਿਖੇ ਇਕ ਅਹਿਮ ਮੀਟਿੰਗ ਕੀਤੀ ਗਈ, ਜਿਸ ਚ ਸਟੇਟ ਚੇਅਰਮੈਨ ਡਾ. ਭੀਮ ਸੈਨ ਕਾਂਸਲ, ਪ੍ਰਧਾਨ ਡਾ. ਪਿਆਰਾ ਸਿੰਘ ਗੋਬਿੰਦਗੜ੍ਹ, ਸੀਨੀਅਰ ਮੀਤ ਪ੍ਰਧਾਨ ਡਾ. ਦਲਜੀਤ ਸਿੰਘ, ਮੁੱਖ ਸਲਾਹਕਾਰ ਡਾ. ਪਿ੍ਤਪਾਲ ਸਿੰਘ, ਜਰਨਲ ਸਕੱਤਰ ਡਾ. ਮੰਗਤ ਰਾਏ ਤੋਂ ਇਲਾਵਾ 200 ਦੇ ਕਰੀਬ ਹੋਰਨਾਂ ਡਾਕਟਰਾਂ ਨੇ ਸ਼ਮੂਲੀਅਤ ਕੀਤੀ | ਇਸ ਮੀਟਿੰਗ ਚ ਮੁੱਖ ਮਹਿਮਾਨ ਵਜੋਂ ਜੋਗਦਰ ਸਿੰਘ ਉਗਰਾਹਾਂ (ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ) ਅਤੇ ਉਨ੍ਹਾਂ ਨਾਲ ਹੋਰ ਕਿਸਾਨ ਆਗੂ ਵੀ ਪੁੱਜੇ | ਮੀਟਿੰਗ ਦੌਰਾਨ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਸੰਬੋਧਨ ਕਰਦਿਆਂ ਪੇਂਡੂ ਵਰਗ ਦੇ ਛੋਟੇ ਡਾਕਟਰਾਂ ਨਾਲ ਹੋ ਰਹੇ ਭੇਦਭਾਵ 'ਤੇ ਰੋਸ ਜ਼ਾਹਿਰ ਕਰਦਿਆਂ ਉਕਤ ਡਾਕਟਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਪੇਡੂ ਖੇਤਰ ਦੇ ਉਹ ਹੀਰੋ ਹਨ ਜੋ ਹਰ ਇੱਕ ਮੁਸੀਬਤ 'ਚ ਮੈਡੀਕਲ ਸਹੂਲਤਾਂ ਦੇਣ ਲਈ ਸਭ ਤੋਂ ਪਹਿਲਾਂ ਖੜ੍ਹਦੇ ਹਨ | ਇਸ ਮੀਟਿੰਗ 'ਚ ਕਸ਼ਮੀਰੀ ਹਸਪਤਾਲ ਸੁਨਾਮ ਅਤੇ ਮੈਡੀਸਿਟੀ ਹਸਪਤਾਲ ਸੰਗਰੂਰ ਤੋਂ ਡਾ. ਅੰਸ਼ੁਮਨ ਫੂਲ, ਡਾ. ਰਸ਼ਮੀ ਫੂਲ, ਡਾ. ਦੀਪਕ ਕਾਂਸਲ (ਮਨੋਰੋਗ ਦੇ ਮਾਹਿਰ), ਡਾਕਟਰ ਹਰਪ੍ਰੀਤ ਕੌਰ ਅਤੇ ਡਾ. ਅਕਸ਼ਾਂਸ ਕੁਮਾਰ ਵੀ ਵਿਸ਼ੇਸ਼ ਤੌਰ ਪੁੱਜ ਕੇ ਆਪਣੇ ਵਿਚਾਰ ਸਾਂਝੇ ਕੀਤੇ | ਉਨ੍ਹਾਂ , ਕਸ਼ਮੀਰੀ ਹਸਪਤਾਲ 'ਚ ਮਿਲਣ ਵਾਲੀਆਂ ਸਹੂਲਤਾਂ (ਗਰੀਬ ਪਰਿਵਾਰਾਂ ਲਈ) ਬਾਰੇ ਵਿਸਥਾਰ ਚ ਦੱਸਿਆ, ਅਤੇ ਹੋਰ ਸ਼ਾਮਿਲ ਹੋਇਆ ਨਵੀਆਂ ਸਹੂਲਤਾਂ ਬਾਰੇ ਵੀ ਚਾਨਣਾ ਪਾਇਆ | ਸੰਸਥਾ ਦੇ ਪ੍ਰਧਾਨ ਡਾਕਟਰ ਪਿਆਰਾ ਸਿੰਘ, ਸੀਨੀਅਰ ਮੀਤ ਪ੍ਰਧਾਨ ਡਾਕਟਰ ਦਲਜੀਤ ਸਿੰਘ ਧਾਲੀਵਾਲ ਗੰਢੂਆਂ ਅਤੇ ਹੋਰ ਡਾਕਟਰਾਂ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਚੇਅਰਮੈਨ ਡਾਕਟਰ ਭੀਮ ਸੈਨ ਕਾਂਸਲ ਨੇ ਇਲੈਕਟਰੋ-ਹੋਮਿਓਪੈਥੀ ਦੀ ਮਹੱਤਤਾ ਬਾਰੇ ਦੱਸਦਿਆਂ ਇਲੈਕਟਰੋ-ਹੋਮਿਓਪੈਥੀ ਦੇ ਕੁਝ ਚਮਤਕਾਰੀ ਨੁਸਖਿਆਂ ਬਾਰੇ ਜਾਣਕਾਰੀ ਦਿੱਤੀ ਜੋ ਕਿ ਕਿਸੇ ਵੀ ਮੁਸੀਬਤ ਸਮੇਂ ਮੁੱਢਲੀ ਸਹਾਇਤਾ ਦੇ ਤੌਰ 'ਤੇ ਵੀ ਵਰਤੇ ਜਾ ਸਕਦੇ ਹਨ | ਪ੍ਰਧਾਨ ਡਾਕਟਰ ਪਿਆਰਾ ਸਿੰਘ ਅਤੇ ਚੇਅਰਮੈਨ ਡਾਕਟਰ ਭੀਮ ਸੈਨ ਕਾਂਸਲ ਨੇ ਪਹੁੰਚੇ ਮੁੱਖ ਮਹਿਮਾਨ ਅਤੇ ਡਾਕਟਰਾਂ ਦਾ ਧੰਨਵਾਦ ਕੀਤਾ | ਇਸ ਮੀਟਿੰਗ ਦੌਰਾਨ ਜ਼ਿਲ੍ਹਾ ਮਾਨਸਾ ਦੇ ਡਾਕਟਰ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਸਫ਼ਾਈ ਕਰਮਚਾਰੀਆਂ ਦੀ ਅਣਮਿਥੇ ਸਮੇਂ ਦੀ ਹੜਤਾਲ ਦੂਜੇ ਦਿਨ 'ਚ ਸ਼ਾਮਿਲ ਅਗਲੀ ਖ਼ਬਰ ਕਾਰ ਨੂੰ ਟੱਕਰ ਮਾਰਨ ਦੇ ਦੋਸ਼ਾਂ ਹੇਠ ਸਕੂਲ ਬੱਸ ਚਾਲਕ ਖ਼ਿਲਾਫ਼ ਮਾਮਲਾ ਦਰਜ ਹਾਦਸੇ 'ਚ ਦੋ ਨੌਜਵਾਨ ਗੰਭੀਰ ਜ਼ਖ਼ਮੀ, ਇੱਕ...
Ad Position 24