22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਪੰਜਾਬੀ ਮਾਂ ਬੋਲੀ ਦੀ ਸੇਵਾ ਵਿਚ ਲਗਨਸ਼ੀਲ ਸੁੱਖੀ ਬਾਠ ਨੂੰ ਮਿਲੇਗੀ ਡਾਕਟਰੇਟ ਦੀ ਡਿਗਰੀ

Ad Position 21
No active advertisement
ਅਜੀਤ ਡੈਸਕ 08-05-2026
ਸੰਗਰੂਰ, 7 ਮਈ (ਸੁਖਵਿੰਦਰ ਸਿੰਘ ਫੁੱਲ) - ਪੰਜਾਬੀ ਮਾਂ ਬੋਲੀ, ਸਾਹਿਤ ਅਤੇ ਸੱਭਿਆਚਾਰ ਨੂੰ ਵਿਸ਼ਵ ਪੱਧਰ ਉੱਤੇ ਪ੍ਰਫੁਲਿਤ ਕਰਨ ਲਈ ਸਮਰਪਿਤ ਸੰਸਥਾ ਪੰਜਾਬ ਭਵਨ ਸਰੀ (ਕੈਨੇਡਾ) ਦੇ ਸੰਸਥਾਪਕ ਸੁੱਖੀ ਬਾਠ ਨੂੰ ਅਮਰੀਕਾ ਦੀ ਇੱਕ ਯੂਨੀਵਰਸਿਟੀ ਵਲੋਂ ਡਾਕਟਰੇਟ ਦੀ ਡਿਗਰੀ ਨਾਲ ਸਨਮਾਨਿਤ ਕੀਤਾ ਜਾਵੇਗਾ | ਵਰਲਡ ਬੁੱਧਿਸਟ ਫੈਡਰੇਸ਼ਨ ਦੇ ਪ੍ਰਧਾਨ ਡਾ. ਪਰਵਿੰਦਰ ਸਿੰਘ ਨੇ ਦੱਸਿਆ ਕਿ ਇਹ ਸਨਮਾਨ ਪੰਜਾਬੀ ਭਾਸ਼ਾ, ਬਾਲ ਸਾਹਿਤ ਅਤੇ ਵਿਸ਼ਵ ਪੱਧਰ ਉੱਤੇ ਕੀਤੀ ਜਾ ਸੇਵਾ ਲਈ ਦਿੱਤਾ ਜਾ ਰਿਹਾ ਹੈ | ਸੁੱਖੀ ਬਾਠ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਸਿਰਫ਼ ਬੱਚਿਆਂ ਦੀਆਂ ਰਚਨਾਵਾਂ ਵਾਲੀਆਂ ਕਿਤਾਬਾਂ ਛਾਪਣਾ ਨਹੀਂ ਸਗੋਂ ਬੱਚਿਆਂ ਅੰਦਰ ਲੁਕੇ ਲੇਖਕ, ਕਵੀ ਅਤੇ ਚਿੰਤਕ ਨੂੰ ਦੁਨੀਆਂ ਸਾਹਮਣੇ ਲਿਆਉਣਾ ਹੈ | ਇਸ ਮੌਕੇ ਡਾ. ਪਰਵਿੰਦਰ ਸਿੰਘ ਨੂੰ ਸਤਿਕਾਰ ਚਿੰਨ੍ਹ ਭੇਂਟ ਕੀਤਾ ਗਿਆ | ਇਸ ਮੌਕੇ ਉਂਕਾਰ ਸਿੰਘ ਤੇਜੇ ਪ੍ਰੋਜੈਕਟ ਇੰਚਾਰਜ, ਗੁਰਵਿੰਦਰ ਸਿੰਘ ਕਾਂਗੜ ਸੀਨੀਅਰ ਸਹਿ ਪ੍ਰੋਜੈਕਟ ਇੰਚਾਰਜ, ਅੰਮਿ੍ਤਪਾਲ ਸਿੰਘ ਕੈਨੇਡਾ, ਅਸ਼ੋਕ ਮਹਿਰਾ ਇੰਟਰਨੈਸ਼ਨਲ ਕੋਆਰਡੀਨੇਟਰ ਮਿਸ਼ਨ ਹਨੇਰੇ ਤੋਂ ਚਾਨਣ ਤੱਕ, ਸਤੀਸ਼ ਜੌੜਾ ਸਲਾਹਕਾਰ ਪੰਜਾਬ ਭਵਨ ਸਰੀ ਕੈਨੇਡਾ, ਡਾ.ਦਰਸਨ ਸਿੰਘ ਆਸ਼ਟ ਬਾਲ ਸ਼੍ਰੋਮਣੀ ਸਹਿਤਕਾਰ, ਬਲਜੀਤ ਸਿੰਘ ਸੇਖਾ ਜ਼ਿਲ੍ਹਾ ਪ੍ਰਧਾਨ ਮੋਗਾ, ਅਵਤਾਰ ਸਿੰਘ ਚੋਟੀਆਂ ਜ਼ਿਲ੍ਹਾ ਪ੍ਰਧਾਨ ਸੰਗਰੂਰ, ਮਾ. ਲਖਵਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਮਾਲੇਰਕੋਟਲਾ, ਭੀਮ ਸਿੰਘ ਸਟੇਟ ਕੋਆਰਡੀਨੇਟਰ, ਡਾ. ਸਤਿੰਦਰ ਕੌਰ ਕਾਹਲੋਂ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ, ਸਸੀ ਬਾਲਾ, ਡਾ. ਅਮਰ ਜੋਤੀ ਮਾਂਗਟ ਫ਼ਿਰੋਜ਼ਪੁਰ, ਸਾਹਿਬਾ ਜੀਟਨ ਕੌਰ ਫ਼ਗਵਾੜਾ, ਸੁਖਪਾਲ ਸਿੰਘ ਸਿੱਧੂ ਬਠਿੰਡਾ, ਗਗਨਦੀਪ ਗੁਰਦਾਸਪੁਰ, ਕੁਲਦੀਪ ਸਿੰਘ ਦੌਧਰ, ਰਸਵਿੰਦਰ ਕੌਰ ਪਟਿਆਲਾ, ਸਰਬਜੀਤ ਕੌਰ ਬਠਿੰਡਾ, ਡਾ. ਸੁਖਪਾਲ ਕੌਰ ਸਮਰਾਲਾ ਆਦਿ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਚੋਣਾਂ 'ਚ ਧੂਰੀ ਦੇ 21 ਵਾਰਡਾਂ ਵਿੱਚ ਹੂੰਝਾ ਫੇਰ ਜਿੱਤ ਪ੍ਰਾਪਤ ਕਰੇਗੀ ਆਪ - ਹਰਜਿੰਦਰ ਸਿੰਘ ਕਾਂਝਲਾ ਅਗਲੀ ਖ਼ਬਰ ਵਫ਼ਦ ਨੇ ਨਵੇਂ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਦਾ ਕੀਤਾ ਸਵਾਗਤ
Ad Position 24