22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਮਾਮਲਾ ਸੰਗਰੂਰ ਵਿਚ 16 ਸਾਲਾ ਨੌਜਵਾਨ ਦੇ ਹੋਏ ਬਹੁ-ਚਰਚਿਤ ਕਤਲ ਦਾ ਕਤਲ ਦੇ ਮੁੱਖ ਦੋਸ਼ੀਆਂ ਉਮਰ ਅਤੇ ਮੁਹੰਮਦ ਨੁਮਾਨ ਦਾ ਪੁਲਿਸ ਨੰੂ ਮਿਲਿਆ 2 ਦਿਨ ਦਾ ਰਿਮਾਂਡ

Ad Position 21
No active advertisement
ਅਜੀਤ ਡੈਸਕ 08-05-2026
ਸੰਗਰੂਰ, 7 ਮਈ (ਦਮਨਜੀਤ ਸਿੰਘ) - ਸੰਗਰੂਰ ਦੀ ਕਿ੍ਸ਼ਨਾ ਬਸਤੀ ਬਾੜਾ ਵਿਖੇ 4 ਮਈ ਦੀ ਰਾਤ ਨੂੰ 16 ਸਾਲਾ ਨੌਜਵਾਨ ਅਰਸ਼ਦੀਪ ਸਿੰਘ ਦੇ ਬਹੁਚਰਚਿਤ ਕਤਲ ਮਾਮਲੇ ਵਿਚ ਲੋੜੀਂਦੇ ਮੁੱਖ ਦੋਸ਼ੀਆਂ ਉਮਰ ਅਤੇ ਮੁਹੰਮਦ ਨੁਮਾਨ ਨੂੰ ਪੁਲਿਸ ਵੱਲੋਂ ਗਿ੍ਫ਼ਤਾਰ ਕਰਨ ਉਪਰੰਤ ਅੱਜ ਸੰਗਰੂਰ ਅਦਾਲਤ ਵਿੱਚ ਪੇਸ਼ ਕਰ ਕੇ ਤਿੰਨ ਦਿਨਾਂ ਦਾ ਪੁਲਿਸ ਰਿਮਾਂਡ ਮੰਗਿਆ ਗਿਆ ਜਿੱਥੋਂ ਅਦਾਲਤ ਨੇ ਇਨ੍ਹਾਂ ਦੋਵਾਂ ਦੋਸ਼ੀਆਂ ਨੂੰ 2 ਦਿਨਾਂ ਲਈ ਪੁਲਿਸ ਰਿਮਾਂਡ ਉੱਤੇ ਭੇਜ ਦਿੱਤਾ | ਥਾਣਾ ਸਿਟੀ ਸੰਗਰੂਰ ਮੁਖੀ ਇੰਸ: ਗੁਲਾਬ ਸਿੰਘ ਮੁਤਾਬਕ ਉਮਰ ਅਤੇ ਮੁਹੰਮਦ ਨੁਮਾਨ ਨੂੰ ਬੀਤੀ ਸ਼ਾਮ ਸਿਟੀ ਪੁਲਿਸ ਵੱਲੋਂ ਉਸ ਸਮੇਂ ਗਿ੍ਫ਼ਤਾਰ ਕੀਤਾ ਗਿਆ ਜਦ ਇਹ ਦੋਵੇਂ ਸਥਾਨਕ ਧੂਰੀ ਰੋਡ ਸਥਿਤ ਪੁਲ ਤੋਂ ਪੈਦਲ ਤੁਰੇ ਧੂਰੀ ਵਾਲੇ ਪਾਸੇ ਨੰੂ ਜਾ ਰਹੇ ਸਨ ਅਤੇ ਜਦ ਇਹ ਪੁਲ ਉਤਰਨ ਹੀ ਵਾਲੇ ਸਨ ਤਾਂ ਇਨ੍ਹਾਂ ਨੇ ਪੁਲਿਸ ਨੰੂ ਆਪਣੇ ਵੱਲ ਆਉਂਦੇ ਦੇਖਿਆ ਅਤੇ ਦੋਹਾਂ ਨੇ ਭੱਜਣ ਲਈ ਪੁਲ ਦੇ ਇੱਕ ਪਾਸੇ ਤੋਂ ਸੜਕ ਵੱਲ ਨੰੂ ਛਲਾਂਗ ਲਗਾ ਦਿੱਤੀ ਪਰ ਪੁਲਿਸ ਨੇ ਮੁਸਤੈਦੀ ਵਰਤਦਿਆਂ ਦੋਹਾਂ ਨੰੂ ਗਿ੍ਫ਼ਤਾਰ ਕਰ ਲਿਆ | ਥਾਣਾ ਮੁਖੀ ਨੇ ਦੱਸਿਆ ਕਿ ਇਨ੍ਹਾਂ ਦੋਹਾਂ ਦੋਸ਼ੀਆਂ ਵੱਲੋਂ ਕਤਲ ਮੌਕੇ ਵਰਤੇ ਗਏ ਹਥਿਆਰਾਂ ਦੀ ਬਰਾਮਦਗੀ ਅਤੇ ਮਾਮਲੇ ਸੰਬੰਧੀ ਡੂੰਘਾਈ ਨਾਲ ਪੁੱਛਗਿੱਛ ਕਰਨ ਲਈ ਅਦਾਲਤ ਤੋਂ ਇਨ੍ਹਾਂ ਦਾ ਤਿੰਨ ਦਿਨਾਂ ਪੁਲਿਸ ਰਿਮਾਂਡ ਮੰਗਿਆ ਗਿਆ ਸੀ ਪਰ ਅਦਾਲਤ ਨੇ ਇਨ੍ਹਾਂ ਦੋਹਾਂ ਨੰੂ ਦੋ ਦਿਨਾਂ ਲਈ ਪੁਲਿਸ ਰਿਮਾਂਡ ਉੱਤੇ ਭੇਜ ਦਿੱਤਾ ਹੈ | ਉਨ੍ਹਾਂ ਕਿਹਾ ਕਿ ਇਸ ਦੌਰਾਨ ਇਨ੍ਹਾਂ ਦੋਹਾਂ ਪਾਸੋਂ ਇਸ ਸੰਗੀਨ ਮਾਮਲੇ ਸੰਬੰਧੀ ਪੂਰੀ ਡੂੰਘਾਈ ਨਾਲ ਪੁੱਛ ਪੜਤਾਲ ਕਰ ਕੇ ਘਟਨਾ ਦਾ ਸਾਰਾ ਸੱਚ ਸਾਹਮਣੇ ਲਿਆਂਦਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਅਹਿਮਦਗੜ੍ਹ ਦੇ ਸਰਕਾਰੀ ਹਸਪਤਾਲ ਨਾਲ ਨਗਰ ਕੌਂਸਲ ਤੇ ਵੈਟਰਨਰੀ ਹਸਪਤਾਲ ਦੀ ਥਾਂ ਮਿਲਾਉਣ ਲਈ ਕਾਰਵਾਈ ਸ਼ੁਰੂ ਅਗਲੀ ਖ਼ਬਰ ਹੈਰੋਇਨ ਸਮੇਤ ਦੋ ਕਾਬੂ
Ad Position 24