07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਮਿਸ ਫਾਈਨਲ ਸ਼ਿਵਾਨੀ ਤੇ ਮਿਸ ਪਰਸਨੈਲਿਟੀ ਦਾ ਖ਼ਿਤਾਬ ਸੁਖਮਨ ਕੌਰ ਦੇ ਹਿੱਸੇ ਆਇਆ <br/>

Ad Position 21
No active advertisement
ਅਜੀਤ ਡੈਸਕ 10-05-2026
ਮਾਨਸਾ, 9 ਮਈ (ਬਲਵਿੰਦਰ ਸਿੰਘ ਧਾਲੀਵਾਲ)- ਸਥਾਨਕ ਐਸ. ਡੀ. ਕੰਨਿਆ ਮਹਾਂਵਿਦਿਆਲਾ ਵਿਖੇ ਆਖ਼ਰੀ ਸਾਲ ਦੀਆਂ ਵਿਦਿਆਰਥਣਾਂ ਨੂੰ ਵਿਦਾਇਗੀ ਦੇਣ ਲਈ 'ਬਿਡਿੰਗ ਐਡੀਉ-2026' ਨਾਂਅ ਹੇਠ ਪ੍ਰੋਗਰਾਮ ਕਰਵਾਇਆ ਗਿਆ | ਉਦਘਾਟਨ ਪਿ੍ੰਸੀਪਲ ਡਾ. ਗਰਿਮਾ ਮਹਾਜਨ ਵਲੋਂ ਕੀਤਾ ਗਿਆ | ਉਨ੍ਹਾਂ ਵਿਦਿਆਰਥਣਾਂ ਨੂੰ ਚੰਗੇ ਭਵਿੱਖ ਲਈ ਹੋਰ ਮਿਹਨਤ ਕਰਨ ਦਾ ਸੱਦਾ ਦਿੰਦਿਆਂ ਲੜਕੀਆਂ ਲਈ ਸਮਾਜ 'ਚ ਸਿੱਖਿਆ ਦੇ ਮਹੱਤਵ ਬਾਰੇ ਚਾਨਣਾ ਪਾਇਆ | ਵਿਦਿਆਰਥਣਾਂ ਵਲੋਂ ਗੀਤ, ਡਾਂਸ ਅਤੇ ਕਵਿਤਾਵਾਂ ਪੇਸ਼ ਕੀਤੀਆਂ ਗਈਆਂ | ਬੀ.ਏ. ਭਾਗ ਤੀਜਾ ਦੀ ਵਿਦਿਆਰਥਣ ਹਰਮਨ ਦੇਵੀ ਨੇ ਕਾਲਜ ਨਾਲ ਜੁੜੀਆਂ ਯਾਦਾਂ ਨੂੰ ਕਵਿਤਾ ਰਾਹੀਂ ਵੱਖਰੇ ਅੰਦਾਜ਼ 'ਚ ਪੇਸ਼ ਕੀਤੀਆਂ | ਐਮ.ਏ. ਭਾਗ ਦੂਜਾ ਦੀ ਹਰਪ੍ਰੀਤ ਕੌਰ ਨੇ ਕਾਲਜ ਦੀਆਂ ਯਾਦਾਂ ਨੂੰ ਆਪਣੇ ਤਜਰਬੇ ਨਾਲ ਸਾਂਝਾ ਕੀਤਾ | ਬੀ.ਏ. ਭਾਗ ਤੀਜਾ ਦੀ ਵਿਦਿਆਰਥਣ ਹਰਪ੍ਰੀਤ ਕੌਰ ਨੇ ਵਿਦਾਇਗੀ ਭਾਸ਼ਣ ਰਾਹੀਂ ਵਿਚਾਰ ਪੇਸ਼ ਕੀਤੇ | ਮਿਸ ਫਾਈਨਲ ਦਾ ਖ਼ਿਤਾਬ ਬੀ.ਏ. ਭਾਗ ਤੀਜਾ ਦੀ ਵਿਦਿਆਰਥਣ ਸ਼ਿਵਾਨੀ ਨੇ ਹਾਸਲ ਕੀਤਾ | ਪਹਿਲੀ ਰਨਰਅਪ ਮਿਸ ਕੋਮਲ ਤੇ ਦੂਜੀ ਰਨਰਅਪ ਅਨਾਮਿਕਾ ਰਹੀ | ਮਿਸ ਪਰਸਨੈਲਿਟੀ ਦਾ ਖ਼ਿਤਾਬ ਸੁਖਮਨ ਕੌਰ ਅਤੇ ਮਿਸ ਟੈਲੇਂਟ ਦਾ ਰਾਧਿਕਾ ਦੇ ਹਿੱਸੇ ਆਇਆ | ਮੰਚ ਸੰਚਾਲਨ ਦੀ ਭੂਮਿਕਾ ਡਾ. ਪਰਮਿੰਦਰ ਕੌਰ, ਮਿਸ ਬਬੀਤਾ ਮੋਂਗਾ ਤੋਂ ਇਲਾਵਾ ਵਿਦਿਆਰਥਣ ਸੁਖਮਨ ਕੌਰ, ਹਰਪ੍ਰੀਤ, ਰਕਸ਼ਿਤਾ ਤੇ ਅਵਨੀਤ ਕੌਰ ਨੇ ਕੀਤਾ |

Ad Position 22
No active advertisement
ਪਿਛਲੀ ਖ਼ਬਰ ਪ੍ਰਾਪਰਟੀ ਡੀਲਰ ਵਲੋਂ ਸ਼ੱਕੀ ਹਾਲਾਤਾਂ 'ਚ ਖ਼ੁਦਕੁਸ਼ੀ ਅਗਲੀ ਖ਼ਬਰ ਗੁਰਜੀਤ ਸਿੰਘ ਚਹਿਲ ਅਕਾਲ ਐਜੂਕੇਸ਼ਨ ਐਵਾਰਡ ਨਾਲ ਸਨਮਾਨਿਤ <br/>
Ad Position 24
No active advertisement