16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਮਾਹੀ ਮਹੰਤ ਹੋਣਗੇ ਵਾਰਡ ਨੰਬਰ 20 'ਚੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ <br/>

Ad Position 21
repet_subhas-goyals [Copy P29]
ਅਜੀਤ ਡੈਸਕ 11-05-2026
ਸੁਨਾਮ ਊਧਮ ਸਿੰਘ ਵਾਲਾ, 10 ਮਈ (ਰੁਪਿੰਦਰ ਸਿੰਘ ਸੱਗੂ, ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਸੁਨਾਮ ਵਿਚ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੱਡੀ ਮਜ਼ਬੂਤੀ ਮਿਲੀ ਜਦੋਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿੰਨਰ ਸਮਾਜ ਵਿਚੋਂ ਮਾਹੀ ਮਹੰਤ ਨੂੰ ਮੰਡੀ ਦੇ ਨਵੇਂ ਵਾਰਡ ਨੰਬਰ 20 ਵਿਚੋਂ ਚੋਣ ਲੜਾਉਣ ਦਾ ਐਲਾਨ ਕਰ ਦਿੱਤਾ | ਇਹ ਐਲਾਨ ਉਨ੍ਹਾਂ ਨੇ ਮੰਡੀ ਵਿਚ ਰੱਖੇ ਗਏ ਇੱਕ ਭਰਵੇਂ ਚੋਣ ਜਲਸੇ ਵਿਚ ਕੀਤਾ | ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਇਹ ਕਿੰਨਰ ਸਮਾਜ ਹੀ ਹੈ ਜੋ ਕਿ ਹਰ ਵਰਗ ਲਈ ਹਰ ਸਮੇਂ ਖ਼ੁਸ਼ੀਆਂ ਮੰਗਦਾ ਹੈ ਅਤੇ ਅਸੀਸਾਂ ਦਿੰਦਾ ਹੈ | ਮੰਤਰੀ ਅਰੋੜਾ ਨੇ ਇਸ ਸਮੇਂ ਵਾਰਡ ਨੰਬਰ 20 ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਮਹੰਤਾਂ ਦੀ ਮਦਦ ਕਰਨ ਅਤੇ ਮਾਹੀ ਮਹੰਤ ਨੂੰ ਵੱਡੀ ਲੀਡ ਨਾਲ ਜਤਾ ਕੇ ਨਗਰ ਕੌਂਸਲ ਵਿਚ ਭੇਜਣ | ਮਾਹੀ ਮਹੰਤ ਨੇ ਕਿਹਾ ਕਿ ਵਾਰਡ ਦੇ ਕੰਮਾਂ ਪ੍ਰਤੀ ਹਮੇਸ਼ਾ ਪੱਬਾਂ ਭਾਰ ਰਹਿਣਗੇ | ਇਸ ਮੌਕੇ ਬਗੀਰਥ ਰਾਏ ਗੀਰਾ, ਮਨਿੰਦਰ ਸਿੰਘ ਲਖਮੀਰਵਾਲਾ, ਨਿਸ਼ਾਨ ਸਿੰਘ ਟੋਨੀ ਸਾਬਕਾ ਪ੍ਰਧਾਨ ਨਗਰ ਕੌਂਸਲ, ਮੁਕੇਸ਼ ਜੁਨੇਜਾ ਚੇਅਰਮੈਨ ਮਾਰਕੀਟ ਕਮੇਟੀ ਸੁਨਾਮ, ਕਰਮਿੰਦਰ ਪਾਲ ਸਿੰਘ ਟੋਨੀ, ਹਰੀ ਦੇਵ ਗੋਇਲ, ਪ੍ਰਭਸ਼ਰਨ ਸਿੰਘ ਕਾਲੇਝਾੜ, ਮਨੀ ਸਿੰਘ ਕਾਲੇਝਾੜ, ਰਵੀ ਕਮਲ ਗੋਇਲ, ਸ਼ੈਕੀ ਖੰਨਾ, ਬਲਜੀਤ ਮਹੰਤ, ਅਮਨਜੋਤ ਮਹੰਤ, ਖਾਨ ਟੇਲਰ, ਸੰਦੀਪ ਜੈਨ, ਮਨਪ੍ਰੀਤ ਬਾਂਸਲ ਸਮੇਤ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਤੇ ਵਾਰਡ

Ad Position 22
No active advertisement
ਪਿਛਲੀ ਖ਼ਬਰ ਪੰਥਕ ਅਕਾਲੀ ਲਹਿਰ ਵਲੋਂ ਕੀਤੀ ਵਿਸ਼ਾਲ ਪੰਥਕ ਕਾਨਫ਼ਰੰਸ <br/> ਅਗਲੀ ਖ਼ਬਰ ਟੀ. ਈ. ਟੀ. ਪਾਸ ਸਪੈਸ਼ਲ ਕਾਡਰ ਅਧਿਆਪਕਾਂ ਵਲੋਂ ਤਿੱਖਾ ਸੰਘਰਸ਼ ਕਰਨ ਦਾ ਫ਼ੈਸਲਾ <br/>
Ad Position 24