16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਸ਼ਹੀਦ ਦੇਸ਼ ਤੇ ਕੌਮ ਲਈ ਸ਼ਹਾਦਤ ਦੇ ਕੇ ਸੁਨਹਿਰੀ ਇਤਿਹਾਸ ਸਿਰਜਦੇ ਹਨ-ਸ਼ੇਰਪੁਰ <br/>

Ad Position 21
repet_subhas-goyals [Copy P29]
ਅਜੀਤ ਡੈਸਕ 11-05-2026
ਸ਼ੇਰਪੁਰ, 10 ਮਈ (ਦਰਸ਼ਨ ਸਿੰਘ ਖੇੜੀ) - ਦੇਸ਼ ਦੀਆਂ ਸਰਹੱਦਾਂ ਤੇ ਦਿਨ ਰਾਤ ਰਾਖੀ ਕਰ ਕੇ ਦੇਸ਼ ਦੁਸ਼ਮਣ ਤਾਕਤਾਂ ਨੂੰ ਭਾਜ ਦੇਣ ਲਈ ਨੌਜਵਾਨ ਸੈਨਿਕ ਵੀਰ ਸਦਾ ਤਤਪਰ ਰਹਿੰਦੇ ਹਨ | ਦੇਸ਼ ਤੇ ਕੌਮ ਦੀ ਰਾਖੀ ਕਰ ਕੇ ਫ਼ੌਜੀ ਵੀਰ ਸਦਾ ਫ਼ਖ਼ਰ ਮਹਿਸੂਸ ਕਰਦੇ ਹਨ | ਇਨ੍ਹਾਂ ਸੈਨਿਕ ਵੀਰਾਂ ਵਿਚੋਂ ਸ਼ਹੀਦ ਹੋਏ ਜਵਾਨਾਂ ਨੂੰ ਦੁਨੀਆਂ ਹਮੇਸ਼ਾ ਯਾਦ ਕਰਦੀ ਹੈ ਕਿਉਂਕਿ ਸ਼ਹੀਦ ਦੇਸ਼ ਤੇ ਕੌਮ ਦਾ ਮਹਾਨ ਸਰਮਾਇਆ ਹੋਣ ਦੇ ਨਾਲ ਨਾਲ ਗੌਰਵਮਈ ਇਤਿਹਾਸ ਦੇ ਸਿਰਜਣਹਾਰ ਹੁੰਦੇ ਨੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਮਾਸਟਰ ਹਰਬੰਸ ਸਿੰਘ ਸ਼ੇਰਪੁਰ ਪ੍ਰਧਾਨ ਸਿੱਖ ਬੁੱਧੀਜੀਵੀ ਮੰਚ ਪੰਜਾਬ ਨੇ ਕਾਰਗਿਲ ਦੇ ਸ਼ਹੀਦ ਰਘਬੀਰ ਸਿੰਘ ਰਾਮਨਗਰ ਛੰਨਾ ਦੇ ਸ਼ਹੀਦੀ ਸਮਾਗਮ ਸਮੇਂ ਬੋਲਦਿਆਂ ਕੀਤਾ | ਜਸਪਾਲ ਸਿੰਘ ਨੇ ਬੋਲਦਿਆਂ ਕਿਹਾ ਕਿ ਕਾਰਗਿਲ 'ਚ ਸ਼ਹੀਦ ਹੋਏ ਰਘਬੀਰ ਸਿੰਘ ਨੇ ਆਪਣੇ ਪਿਤਾ ਬਿੱਕਰ ਸਿੰਘ ਅਤੇ ਮਾਤਾ ਦਾ ਨਾਂ ਉੱਚਾ ਕੀਤਾ ਹੈ | ਇਸ ਮੌਕੇ ਅਕਾਲੀ ਆਗੂ ਸਰਪੰਚ ਗਰੀਬ ਸਿੰਘ ਛੰਨਾ, ਸਰਕਲ ਸ਼ੇਰਪੁਰ ਦੇ ਪ੍ਰਧਾਨ ਜਸਵਿੰਦਰ ਸਿੰਘ ਦੀਦਾਰਗੜ੍ਹ, ਭੋਲਾ ਸਿੰਘ ਸ਼ੇਰਗਿੱਲ, ਸ਼ਿੰਗਾਰਾ ਸਿੰਘ ਖਹਿਰਾ,ਜਸਪਾਲ ਸਿੰਘ,ਰਣਜੀਤ ਸਿੰਘ ਖਹਿਰਾ, ਕੁਲਵਿੰਦਰ ਸਿੰਘ, ਬਲਜਿੰਦਰ ਸਿੰਘ, ਹਰਜਿੰਦਰ ਸਿੰਘ, ਸੁਖਵਿੰਦਰ ਸਿੰਘ ਖਹਿਰਾ, ਬਲਦੇਵ ਸਿੰਘ ਗਰੇਵਾਲ, ਕੈਪਟਨ ਨਰੰਗ ਸਿੰਘ, ਮੁੱਖ ਗ੍ਰੰਥੀ ਭਾਈ ਈਸ਼ਰ ਸਿੰਘ ਜੀਰਾ ਆਦਿ ਆਗੂ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਮਲੇਰਕੋਟਲਾ ਦੇ ਅੰਦਰ ਨਹੀਂ ਰੁਕ ਰਿਹਾ 'ਬੇਖ਼ੌਫ ਚੋਰਾਂ ਦਾ ਕਹਿਰ' <br/> ਅਗਲੀ ਖ਼ਬਰ ਵਾਅਦੇ ਪੂਰੇ ਕਰਨ ਵਿਚ ਸੂਬਾ ਸਰਕਾਰ ਬੁਰੀ ਤਰ੍ਹਾਂ ਅਸਫਲ ਸਿੱਧ ਹੋਈ-ਪ੍ਰੋ. ਧਨੋਆ <br/>
Ad Position 24