ਸੰਗਰੂਰ, 12 ਮਈ (ਧੀਰਜ ਪਸੋਰੀਆ) - ਆਖਿਲ ਭਾਰਤੀਆ ਅਗਰਵਾਲ ਮੈਤਰੀ ਸੰਘ ਵੱਲੋਂ 17 ਮਈ ਨੂੰ ਚੰਡੀਗੜ੍ਹ ਦੇ ਦਸਹਿਰਾ ਗਰਾਉਂਡ ਵਿਖੇ ਮਨਾਏ ਜਾ ਰਹੇ ਅਗਰਵਾਲ ਸਮਾਜ ਦੇ ਸਥਾਪਨਾ ਦਿਵਸ ਨੂੰ ਲੈ ਕੇ ਅਗਰਵਾਲ ਸਭਾ ਸੰਗਰੂਰ ਨੂੰ ਸ਼ਮੂਲੀਅਤ ਕਰਨ ਲਈ ਸੱਦਾ ਪੱਤਰ ਮਿਲਿਆ ਹੈ | ਅਗਰਵਾਲ ਸਭਾ ਸੰਗਰੂਰ ਨੂੰ ਇਹ ਸੱਦਾ ਪੱਤਰ ਦੇਣ ਆਏ ਹਰਿਆਣਾ ਦੇ ਸਾਬਕਾ ਮੰਤਰੀ ਅਤੇ ਆਖਿਲ ਭਾਰਤੀਆ ਅਗਰਵਾਲ ਮੈਤਰੀ ਸੰਘ ਦੇ ਆਗੂ ਅਸ਼ੀਮ ਗੋਇਲ ਅਤੇ ਅਨੂਜ ਛਾਹੜੀਆ ਨੇ ਇਸ ਸਥਾਪਨਾ ਸਮਾਰੋਹ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਸਮਾਰੋਹ ਨੂੰ ਲੈ ਕੇ ਪੂਰੇ ਅਗਰਵਾਲ ਸਮਾਜ ਵਿੱਚ ਭਾਰੀ ਉਤਸ਼ਾਹ ਹੈ | ਅਗਰਵਾਲ ਸਭਾ ਦੇ ਪ੍ਰਧਾਨ ਬੱਦਰੀ ਜਿੰਦਲ, ਸੈਕਟਰੀ ਸੀਸ਼ਨ ਕੁਮਾਰ ਗਰਗ, ਸੁਰਜੀਵਨ ਜਿੰਦਲ, ਇਤਿਹਾਸਕਾਰ ਰਾਜੀਵ ਜਿੰਦਲ, ਕਮਲ ਗਰਗ, ਜਗਨਨਾਥ ਗੋਇਲ, ਸੇਵਕ ਜਿੰਦਲ, ਪ੍ਰਵੀਨ ਬਾਂਸਲ, ਅਨਿਲ ਗਰਗ, ਵਿਸ਼ਾਲ ਗਰਗ ਸੋਨੂੰ, ਉਦੇਸ਼ ਕੁਮਾਰ, ਮਾਸਟਰ ਰਜਿੰਦਰ ਕੁਮਾਰ, ਅੰਮਿ੍ਤ ਲਾਲ, ਨਸੀਬ ਮਿੱਤਲ, ਮਨੋਜ ਗਰਗ, ਸੰਜੀਵ ਮਿੱਤਲ, ਸੁਰਜੀਤ ਕੁਮਾਰ ਨੇ ਕਿਹਾ ਕਿ ਇਸ ਸਮਾਰੋਹ ਵਿਚ ਸੰਗਰੂਰ ਤੋਂ ਅਗਰਵਾਲ ਭਾਈਚਾਰਾ ਭਰਵੀਂ ਸ਼ਮੂਲੀਅਤ ਕਰੇਗਾ |