ਸੰਗਰੂਰ, 12 ਮਈ (ਸੁਖਵਿੰਦਰ ਸਿੰਘ ਫੁੱਲ)- ਵਰਲਡ ਪੀਸ ਇੰਸਟੀਚਿਊਟ ਯੂਨਾਈਟਿਡ ਨੇਸ਼ਨ ਅਤੇ ਵਰਲਡ ਬੁੱਧਿਸਟ ਯੂਨਾਈਟਿਡ ਨੇਸ਼ਨ ਵਲੋਂ ਸਮਾਜਿਕ ਅਤੇ ਸ਼ਾਂਤੀ ਮਿਸ਼ਨ ਨੂੰ ਹੋਰ ਮਜ਼ਬੂਤ ਬਣਾਉਣ ਲਈ ਇੱਕ ਮਹੱਤਵਪੂਰਨ ਫ਼ੈਸਲਾ ਲੈਂਦੇ ਹੋਏ ਸਤੀਸ਼ ਜੌੜਾ ਨੂੰ ਪੰਜਾਬ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਇਹ ਨਿਯੁਕਤੀ ਜਥੇਬੰਦੀ ਦੇ ਅੰਬੈਸਡਰ ਡਾ. ਪਰਵਿੰਦਰ ਸਿੰਘ ਦੀ ਅਗਵਾਈ ਹੇਠ ਕੀਤੀ ਗਈ, ਜੋ ਵਿਸ਼ਵ ਪੱਧਰ 'ਤੇ ਸ਼ਾਂਤੀ, ਮਨੁੱਖਤਾ ਅਤੇ ਸਮਾਜਿਕ ਸੇਵਾਵਾਂ ਲਈ ਆਪਣੀ ਵਿਲੱਖਣ ਪਛਾਣ ਰੱਖਦੇ ਹਨ | ਇਸ ਮੌਕੇ ਸਤੀਸ਼ ਜੌੜਾ ਨੇ ਅੰਬੈਸਡਰ ਡਾ. ਪਰਵਿੰਦਰ ਸਿੰਘ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਜੋ ਵੀ ਜ਼ਿੰਮੇਵਾਰੀ ਸੌਂਪੀ ਗਈ ਹੈ, ਉਹ ਉਸ ਨੰੂ ਪੂਰੀ ਇਮਾਨਦਾਰੀ, ਮਿਹਨਤ