ਸੰਗਰੂਰ, 13 ਮਈ (ਅਮਨਦੀਪ ਸਿੰਘ ਬਿੱਟਾ)- ਸਮਾਜ ਸੇਵੀ ਜਥੇਬੰਦੀ ਬੱਗੂਆਣਾ ਸੋਸ਼ਲ ਵੈੱਲਫੇਅਰ ਕਮੇਟੀ ਦਾ ਵਫ਼ਦ ਭੁਪਿੰਦਰ ਸ਼ਰਮਾ ਦੀ ਅਗਵਾਈ ਹੇਠ ਜ਼ਿਲੇ੍ਹ ਦੇ ਨਵੇਂ ਆਏ ਪੁਲਿਸ ਮੁਖੀ ਰਵਜੋਤ ਗਰੇਵਾਲ ਨੂੰ ਮਿਲਿਆ | ਭੁਪਿੰਦਰ ਸ਼ਰਮਾ ਨੇ ਜਿੱਥੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਜੀ ਆਇਆਂ ਕਿਹਾ, ਉੱਥੇ ਸੰਗਰੂਰ ਦੀਆਂ ਕੁੱਝ ਬੁਨਿਆਦੀ ਸਮੱਸਿਆਵਾਂ ਸੰਬੰਧੀ ਵੀ ਗੱਲ ਕੀਤੀ | ਉਨ੍ਹਾਂ ਆਪਣੀ ਸੰਸਥਾ ਵੱਲੋਂ ਪੁਲਿਸ ਮੁਖੀ ਨੂੰ ਹਰ ਪੱਖੋਂ ਬਣਦਾ ਸਹਿਯੋਗ ਦੇਣ ਦਾ ਵੀ ਭਰੋਸਾ ਦਿਵਾਇਆ | ਇਸ ਮੌਕੇ ਸੰਸਥਾ ਦੇ ਜਨਰਲ ਸਕੱਤਰ ਹਰਦੀਪ ਸਿੰਘ, ਮੁੱਖ ਸਲਾਹਕਾਰ ਸੁਖਵਿੰਦਰ ਸਿੰਘ, ਤੇਜ ਰਾਮ ਪੈੱ੍ਰਸ ਸਕੱਤਰ ਦਰਸ਼ਨ ਸਿੰਘ, ਸ਼ਮਸ਼ੇਰ ਸਿੰਘ, ਮਹਿੰਦਰ ਸਿੰਘ, ਹਰਜੀਤ ਸਿੰਘ ਆਦਿ ਮੌਜੂਦ ਸਨ |