ਦਿੜ੍ਹਬਾ ਮੰਡੀ, 13 ਮਈ (ਹਰਬੰਸ ਸਿੰਘ ਛਾਜਲੀ)- ਪੰਜਾਬ ਸਟੇਟ ਪੈਨਸ਼ਨਰ ਕਨਫੈਡਰੇਸ਼ਨ ਦੇ ਸੂਬਾਈ ਆਗੂ ਰਾਜ ਕੁਮਾਰ ਅਰੋੜਾ, ਇਕਾਈ ਦਿੜ੍ਹਬਾ ਦੇ ਪ੍ਰਧਾਨ ਦਰਸ਼ਨ ਸਿੰਘ ਰੋਗਲਾ, ਜਰਨਲ ਸਕੱਤਰ ਕਸਮੀਰ ਸਿੰਘ ਰੋੜੇਵਾਲ ਨੇ ਸਾਂਝੇ ਤੌਰ 'ਤੇ ਕਿਹਾ ਹੈ ਕਿ ਪੰਜਾਬ ਸਰਕਾਰ ਬਜ਼ੁਰਗ ਪੈਨਸ਼ਨਰਾਂ ਨੂੰ ਜਾਣ ਬੁੱਝ ਕਿ ਪ੍ਰੇਸ਼ਾਨ ਅਤੇ ਖੱਜਲ ਖੁਆਰ ਕਰ ਰਹੀ ਹੈ | ਪੈਨਸ਼ਨਰਜ਼ ਨੂੰ ਸਮੇਂ ਸਿਰ ਪੈਨਸ਼ਨਾਂ ਨਹੀਂ ਮਿਲ ਰਹੀਆਂ | ਪੈਨਸ਼ਨਰਾਂ ਦਾ ਰਹਿੰਦਾ 18 ਪ੍ਰਤੀਸ਼ਤ ਡੀ.ਏ. ਸਬੰਧੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਫ਼ੈਸਲਾ ਮੁਲਾਜ਼ਮਾਂ ਅਤੇ ਪੈਨਸ਼ਨਰ ਦੇ ਹੱਕ ਵਿਚ ਕਰਨ ਦੇ ਬਾਵਜੂਦ ਡੀ.ਏ. ਨਹੀ ਦਿੱਤਾ ਜਾ ਰਿਹਾ ਅਤੇ ਨਾ ਹੀ ਸਰਕਾਰ 2.59 ਦਾ ਗੁਣਾਂਕ ਜੋ ਦੇਣਾ ਬਣਦਾ ਹੈ, ਨਹੀਂ ਦੇ ਰਹੀ ਹੈ | ਪੈਨਸ਼ਨਰ ਨੂੰ ਲੰਮੇ ਸਮੇਂ ਤੋਂ ਨਿਗੂਣਾ ਮੈਡੀਕਲ ਭੱਤਾ ਦਿੱਤਾ ਜਾ ਰਿਹਾ ਹੈ | ਜਿਸ 'ਚ ਤੁਰੰਤ ਵਾਧਾ ਕਰਨਾ ਬਣਦਾ ਹੈ |