11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਗੁਰਜੋਤ ਢੀਂਡਸਾ ਦੇ ਚੇਅਰਮੈਨ ਬਣਨ 'ਤੇ ਕਾਂਗਰਸੀਆਂ ਕੀਤਾ ਖ਼ੁਸ਼ੀ ਦਾ ਪ੍ਰਗਟਾਵਾ

Ad Position 21
No active advertisement
ਅਜੀਤ ਡੈਸਕ 14-05-2026
ਕੁੱਪ ਕਲਾਂ, 13 ਮਈ (ਸੁਖਜਿੰਦਰ ਸਿੰਘ ਝੱਲ)- ਵਿਧਾਨ ਸਭਾ ਹਲਕਾ ਅਮਰਗੜ੍ਹ ਨਾਲ ਸੰਬੰਧਿਤ ਸੀਨੀਅਰ ਕਾਂਗਰਸੀ ਆਗੂ ਗੁਰਜੋਤ ਸਿੰਘ ਢੀਂਡਸਾ ਦੁੱਗਰੀ ਨੂੰ ਸੋਸ਼ਲ ਮੀਡੀਆ ਚੇਅਰਮੈਨ ਪੰਜਾਬ ਅਤੇ ਜ਼ਿਲ੍ਹਾ ਪਟਿਆਲਾ ਦੇ ਸ਼ਹਿਰ ਨਾਭਾ ਦੀਆਂ ਨਗਰ ਕੌਂਸਲ ਚੋਣਾਂ ਲਈ ਅਬਜ਼ਰਵਰ ਲੱਗਣ 'ਤੇ ਬਲਾਕ ਅਹਿਮਦਗੜ੍ਹ ਦੇ ਪ੍ਰਧਾਨ ਰੁਪਿੰਦਰ ਸਿੰਘ ਪਿੰਦੂ ਦੀ ਅਗਵਾਈ 'ਚ ਕਾਂਗਰਸੀਆਂ ਵਲੋਂ ਕੁੱਪ ਕਲਾਂ ਵਿਖੇ ਲੱਡੂ ਵੰਡਦਿਆਂ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ | ਇਸ ਮੌਕੇ ਪ੍ਰਧਾਨ ਪਿੰਦੂ ਕੰਗਣਵਾਲ ਨੇ ਆਖਿਆ ਕਿ ਨੌਜਵਾਨ ਆਗੂ ਗੁਰਜੋਤ ਸਿੰਘ ਢੀਂਡਸਾ ਦੁੱਗਰੀ ਪਿਛਲੇ ਕਰੀਬ 15 ਸਾਲਾਂ ਤੋਂ ਹਲਕਾ ਅਮਰਗੜ੍ਹ ਵਿੱਚ ਕਾਂਗਰਸ ਪਾਰਟੀ ਲਈ ਮਿਹਨਤ ਕਰ ਰਹੇ ਹਨ ਅਤੇ ਢੀਂਡਸਾ ਨੇ ਪੰਜਾਬ ਯੂਥ ਕਾਂਗਰਸ ਦੀਆਂ 3 ਚੋਣਾਂ ਵੀ ਲੜੀਆਂ ਹਨ, ਇਸ ਦੌਰਾਨ ਉਨ੍ਹਾਂ ਨੂੰ ਜੋ ਮਾਣ ਪ੍ਰਾਪਤ ਹੋਇਆ ਉਸ ਵਿਚ ਹਲਕਾ ਅਮਰਗੜ੍ਹ ਦੇ ਨੌਜਵਾਨਾਂ ਦਾ ਵੱਡਾ ਯੋਗਦਾਨ ਹੈ | ਕਾਂਗਰਸ ਪਾਰਟੀ ਨੇ ਗੁਰਜੋਤ ਸਿੰਘ ਢੀਂਡਸਾ ਨੂੰ ਸੋਸ਼ਲ ਮੀਡੀਆ ਅਤੇ ਆਈ ਟੀ ਵਿੰਗ ਪੰਜਾਬ ਦਾ ਚੇਅਰਮੈਨ ਲਗਾਉਣ ਦੇ ਨਾਲ ਨਾਲ ਨਗਰ ਕੌਂਸਲ ਨਾਭਾ ਦੀਆਂ ਚੋਣਾਂ ਲਈ ਅਬਜ਼ਰਵਰ ਵੀ ਲਗਾਇਆ ਹੈ | ਉਨ੍ਹਾਂ ਆਖਿਆ ਕਿ ਕਾਂਗਰਸ ਹਲਕਾ ਅਮਰਗੜ੍ਹ ਅੰਦਰ ਵੱਡੀ ਜਿੱਤ ਦਰਜ ਕਰੇਗੀ | ਇਸ ਮੌਕੇ ਹਰਵਿੰਦਰ ਸਿੰਘ ਨੋਨੀ ਨੱਥੂਮਾਜਰਾ, ਭੁੱਲਰ ਮਹੇਰਨਾ ਖੁਰਦ, ਸਤਿਨਾਮ ਸਿੰਘ ਕੰਗਣਵਾਲ, ਕਮਲ ਸਿੰਘ ਕੰਗਣਵਾਲ (ਸਾਰੇ ਮੈਂਬਰ ਬਲਾਕ ਸੰਮਤੀ) ਅਜਮੇਰ ਸਿੰਘ ਮੰਗਾ, ਆਤਮਾ ਸਿੰਘ, ਦਾਰਾ ਸਿੰਘ ਕੁੱਪ ਕਲਾਂ, ਸਰਪੰਚ ਭੁਪਿੰਦਰ ਸਿੰਘ, ਗੁਰਮੇਲ ਸਿੰਘ, ਜੰਗਦੀਨ ਬੇਗੋਵਾਲ, ਬੂਟਾ ਸਿੰਘ ਸੰਘੈਣ, ਘੱਲਵੀਰ ਸਿੰਘ ਜਿੱਤਵਾਲ ਕਲਾਂ, ਬੇਅੰਤੀ ਸਿੰਘ ਕੁੱਪ ਕਲਾਂ, ਗੁਰਵਿੰਦਰ ਸਿੰਘ ਫੱਲੇਵਾਲ ਖੁਰਦ, ਰਸ਼ੀਦ ਖਿਲਜੀ ਮੋਮਨਾਬਾਦ, ਊਧਮ ਸਿੰਘ ਕੁੱਪ ਖੁਰਦ ਆਦਿ ਕਾਂਗਰਸੀ ਆਗੂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਰੋਸ ਮਾਰਚ ਉਪਰੰਤ ਸਫ਼ਾਈ ਸੇਵਕਾਂ ਨੇ ਡੀ.ਸੀ. ਦਫ਼ਤਰ ਬਾਹਰ ਕੀਤਾ ਜਬਰਦਸਤ ਰੋਸ ਵਿਖਾਵਾ <br/> ਅਗਲੀ ਖ਼ਬਰ ਮੰਗਾਂ ਨੂੰ ਲੈ ਕੇ ਸਫਾਈ ਮਜ਼ਦੂਰ ਯੂਨੀਅਨ ਨੇ ਕੀਤੀ ਰੋਸ ਰੈਲੀ <br/>
Ad Position 24